ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਅੱਜ ਡੱਲੇ ਵਾਲੇ ਸਰਦਾਰਾਂ ਦੀ ਮਿਸਲ ਬਾਰੇ ਜਾਣਕਾਰੀ ਪੜੋ ਜੀ।
ਪੰਜਵੀਂ ਮਿਸਲ ਡੱਲੇ ਵਾਲੇ ਸਰਦਾਰਾਂ ਦੀ ਡੱਲੇ ਵਾਲੀ ਮਿਸਲ ਦਾ ਕਰਤਾ ਸ ; ਗੁਲਾਬ ਸਿੰਘ ਡਲੇ ਵਾਲ ਇਲਾਕਾ ਸੁਲਤਾਨ ਪੁਰੇ ਦੁਆਬਾ ਬਿਸਤ ਜਲੰਧਰ ਦਾ ਵਸਨੀਕ ਸੀ । ਇਸ ਦਾ ਬਾਪ ਸਰਧਾ ਰਾਮ ਖਤਰੀ ਦੁਕਾਨਦਾਰ ਸੀ । ੧੭੯੩ ਵਿਚ ਇਸ ਨੇ ਸਿਖ ਧਰਮ ਵਿਚ ਪ੍ਰਵੇਸ਼ ਕੀਤਾ ਅਤੇ ਦੇਸ਼ ਕੌਮ ਦੀ ਸੇਵਾ ਵਾਸਤੇ ਅਮਲ ਦੇ ਮੈਦਾਨ ਵਿਚ ਕੁਦ ਪਿਆ | ਆਦਮੀ ਦਿਲ ਵਾਲਾ ਸੀ ਥੋੜੇ ਹੀ ਦਿਨਾਂ ਵਿਚ ਇਸ ਨੇ ਸਿਖਾਂ ਦੇ ਜਥਿਆਂ ਵਿਚ ਸ਼ਾਮਲ ਹੋ ਕੇ ਲਾਹੌਰ , ਕਸੂਰ ਤੇ ਜਲੰਧਰ ਆਦਿਕ ਇਲਾਕਿਆਂ ਦੀ ਸੋਧ ਵਿਚ ਵਧ ਚੜ੍ਹ ਕੇ ਹਿਸਾ ਲਿਆ ਅਤੇ ਬੜੀ ਬਹਾਦਰੀ ਵਿਖਾਈ । ਇਸ ਤੋਂ ਪਿਛੋਂ ਥੋੜੇ ਜਿਹੇ ਸਰਦਾਰਾਂ ਨੂੰ ਨਾਲ ਲੈ ਕੇ ਆਪਣਾ ਵਖ਼ਰਾ ਜਥਾ ਬਣਾ ਲਿਆ | ਇਹ ਸਰਦਾਰ ਬੜਾ ਮਿਲਣਸਾਰ ਅਤੇ ਮਿਠਬੋਲਾ ਸੀ । ਇਸ ਕਰ ਕੇ ਇਸ ਦੇ ਮਿੱਤਰਾਂ ਦਾ ਘੇਰਾ ਚੌੜਾ ਹੁੰਦਾ ਗਿਆ ਅਤੇ ਸਿਖ ਦਲਾਂ ਵਿਚ ਇਸ ਨੂੰ ਬੜੀ ਇਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ । ਜਵਾਨ ਮਰਦ ਤੇ ਦਲੇਰ ਇਤਨਾ ਸੀ ਕਿ ਇਕ ਵੇਰ ਕੇਵਲ ਡੇਢ ਸੌ ਸਵਾਰਾਂ ਨੂੰ ਨਾਲ ਲੈ ਕੇ ਜਲੰਧਰ ਵਿਚ ਜਾ ਵੜਿਆ । ਅਗੋਂ ਮੁਸਲਮਾਨ ਹਾਕਮਾਂ ਨੇ ਲੜਾਈ ਆਰੰਭ ਦਿਤਾ । ਉਨ੍ਹਾਂ ਵਿਚੋਂ ਬਹੁਤ ਸਾਰੇ ਆਦਮੀਆਂ ਨੂੰ ਮਾਰ ਕੇ ਖਾਲਸਾ ਦਲ ਵਿਚ ਜੋ ਕਰਤਾਰ ਪੁਰ ਉਤਰਿਆਂ ਹੋਇਆ ਸੀ ਜਾ ਮਿਲਿਆ । ਉਸ ਦਿਨ ਤੋਂ ਖਾਲਸਾ ਦਲ ਵਿਚ ਇਸ ਦੀ ਬਹਾਦਰੀ ਦਾ ਚਰਚਾ ਹੋ ਗਿਆ । ਇਸ ਦੀ ਦਿਨੋਂ ਦਿਨ ਚੜਦੀ ਕਲਾ ਵੇਖ ਕੇ ਉਸ ਦੇ ਭਰਾ ਹਰਦਿਆਲ ਸਿੰਘ , ਗੁਰਦਿਆਲ ਸਿੰਘ , ਤੇ ਪਾਲ ਸਿੰਘ ਆਦਿਕ ਨੇ ਭੀ ਅੰਮ੍ਰਿਤ ਛਕ ਲਿਆ ਤੇ ਸਿੰਘ ਸਜ ਕੇ ਦੇਸ਼ ਦੀ ਰਖਿਆ ਵਿਚ ਹਥ ਵਟਾਉਣ ਲਗੇ । ਸੰਮਤ ੧੮੦੮ ਬਿਕ੍ਰਮੀ ਨੂੰ ਸ : ਗੁਲਾਬ ਸਿੰਘ ਨੇ ਇਕ ਦਿਨ ਅਚਾਨਕ ਏਮਨਾਬਾਦ ਪਰ ਛਾਪਾ ਮਾਰਿਆ | ਜਸਪਤ ਰਾਏ ਨੇ ਪਿਛਾ ਕੀਤਾ ਪਰ ਬੜੀ ਬਹਾਦਰੀ ਨਾਲ ਨਿਕਲ ਆਇਆ । ਓਪ੍ਰੰਤੁ ੧੮੧੦ ਨੂੰ ਜਦ ਉਥੇ ਰੋੜੀ ਸਾਹਿਬ ਦਾ ਮੇਲਾ ਲਗਾ ਤੇ ਬਹੁਤ ਸਾਰੇ ਸਿੰਘ ਇਕੱਠੇ ਹੋਏ ਤਾਂ ਜਸਪਤ ਨੇ ਉਨ੍ਹਾਂ ਨੂੰ ਉਥੋਂ ਉਠਾਣਾ ਚਾਹਿਆ । ਸਿੰਘਾਂ ਨੇ ਕਿਹਾ ਅਸੀਂ ਮੇਲਾ ਕਰਕੇ ਜਾਵਾਂਗੇ ਪਰ ਉਹ ਨਾ ਹਟਿਆ । ਇਸ , ਪਰ ਲੜਾਈ ਹੋ ਪਈ । ਸ ਗੁਲਾਬ ਸਿੰਘ ਨੇ ਜਸਪਤ ਰਾਏ ਨੂੰ ਮਾਰ ਦਿਤਾ । ਸ : ਕਰੋੜਾ ਸਿੰਘ ਤੇ ਸ : ਗੁਲਾਬ ਸਿੰਘ ਆਪੋ ਵਿਚ ਧਰਮ ਦੇ ਭਰਾ ਬਣੇ ਹੋਏ ਸਨ ਇਸ ਕਰਕੇ ਦੋਹਾਂ ਨੇ ਏਕਾ ਕਰਕੇ ੧੮੧੩ ਵਿਚ ਹਰਦੁਆਰ ਵਲ ਕੂਚ ਕੀਤਾ । ਪਹਿਲਾਂ ਗੰਗਾ ਦੇ ਪਾਂਡਿਆਂ ਨੂੰ ਸੋਧਿਆ ਅਤੇ ਫਿਰ ਨਜੀਬਾਬਾਦ ਨਜੀਬ ਖਾਂ ਰੁਹੇਲੇ ਨੂੰ ਜਾ ਘੇਰਿਆ । ਭਾਵੇਂ ਨਵਾਬ ਦੇ ਖਾਨ ਨੇ ਅਗੋਂ ਸਖਤ ਮੁਕਾਬਲਾ ਕੀਤਾ ਪਰ ਛੇਤੀ ਮੈਦਾਨ ਛੱਡ ਕੇ ਭਜ ਗਿਆ । ਨਜੀਬਾਬਾਦ ਫਤਹਿ ਕਰਕੇ ਮੇਰਠ ਦੇ ਨਵਾਬ ਜ਼ਾਬਤਾ ਖਾਨੇ ਦੀ ਆਕੜ ਭਨ ! ਮੁਜ਼ਫਰ ਪੂਰ , ਦੇਵ ਬੰਦ , ਮੀਰਾ ਪੁਰ ਆਦਿਕ ਥਾਵਾਂ ਦੇ ਹਾਕਮ ਮੁਕਾਬਲੇ ਦੀ ਸ਼ਕਤੀ ਨਾਂ ਵੇਖ ਕੇ ਨਜ਼ਰਾਨੇ ਲੈ ਕੇ ਮਿਲੇ ਅਤੇ ਅਧੀਨਗੀ ਪ੍ਰਵਾਨ ਕਰ ਲਈ । ਸਹਾਰਨਪੁਰ ਨੂੰ ਫਤਹਿ ਕਰਕੇ ਇਹ ਪੰਜਾਬ ਵੱਲ ਮੁੜ ਆਏ ।
੧੮੧੫ ਬਿਕਮੀ ਨੂੰ ਜਦ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਵਿਚੋਂ ਬਹੁਤ ਸਾਰੀ ਦੋਲਤ ਲੁਟ ਕੇ ਅਤੇ ਬਹੁਤ ਸਾਰੀਆਂ ਹਿੰਦੂ ਲੜਕੀਆਂ ਨੂੰ ਫੜ ਕੇ ਲੈ ਚਲਿਆ ਤਾਂ ਰਾਵੀ ਦੇ ਨੇੜੇ ਸਿੰਘਾਂ ਨੇ ਉਸ ਨੂੰ ਘੇਰ ਲਿਆ । ਇਸ ਲੜਾਈ ਵਿਚ ਭੀ ਉਕਤ ਦੋਵੇਂ ਸਰਦਾਰ ਮੌਜੂਦ ਸਨ ਅਤੇ ਇਨ੍ਹਾਂ ਨੂੰ ਬਹੁਤ ਸਾਰਾ ਲੁਟ ਦਾ ਮਾਲ ਹੱਥ ਲੱਗਾ । ਹਿੰਦੂ ਲੜਕੀਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਪਹੁੰਚਾਇਆ ਗਿਆ । ਇਸ ਸਾਲ ਕਿਸੇ ਮੁਖ ਵਰ ਨੇ ਖਬਰ ਦਿਤੀ ਕਿ ਇਲਾਕਾ ਰਾਵਲ ਪਿੰਡੀ ਤੇ ਰੋਹਤਾਸ ਆਦਿਕ ਵਿਚੋਂ ਪੰਜ ਲੱਖ ਰੁਪਇਆ ਇਕੱਠਾ ਹੋ ਕੇ ਸ਼ਾਹੀ ਖਜ਼ਾਨਾ ਦਿਲੀ ਵਿਚ ਦਾਖਲ ਹੋਣ ਲਈ ਜਾ ਰਿਹਾ ਹੈ । ਸ : ਗੁਲਾਬ ਸਿੰਘ ਤੇ ਕਰੋੜਾ ਸਿੰਘ ਨੇ ਇਹ ਖਜ਼ਾਨਾ ਲੁਟਣ ਦਾ ਫੈਸਲਾ ਕਰ ਲਿਆ ਕਿਉਂਕਿ ਦਲਾਂ ਵਿਚ ਰਸਦ ਆਦ ਨਾ ਮਿਲਣ ਕਰਕੇ ਕਈ ਵੇਰ ਸਿੰਘਾਂ ਨੂੰ ਕੜਾਕੇ ਹੀ ਕਟਣੇ ਪੈਂਦੇ ਸਨ । ਜੇਹਲਮ ਦੇ ਪਾਸ ਇਨ੍ਹਾਂ ਨੇ ਖਜ਼ਾਨਾ ਜਾ ਲੁਟਿਆ | ਖਜ਼ਾਨੇ ਦੀ ਰਾਖੀ ਕਰਨ ਵਾਲੇ ਫੌਜੀ ਦਸਤੇ ਨਾਲ ਮਾਮੂਲੀ ਜਿਹੀ ਮੁਠ ਭੇੜ ਹੋਈ ਪਰ ਉਹ ਛਡ ਕੇ ਭੱਜ ਗਏ । ਸਿੰਘਾਂ ਨੇ ਇਹ ਰੁਪਇਆ ਲਿਆ ਕੇ ਦਲ ਵਿਚ ਰਸਦਾਂ ਖਰੀਦ ਕੇ ਵੰਡ ਦਿਤੀਆਂ । ਸ : ਗੁਲਾਬ ਸਿੰਘ ਜੀ ਦੀਆਂ ਇਹੋ ਜਿਹੀਆਂ ਬਹਾਦਰੀਆਂ ਅਤੇ ਵੰਡ ਛਕਣ ਦੇ ਸੁਭਾ ਕਰਕੇ ਸਿੰਘਾਂ ਵਿਚ ਉਸ ਦਾ ਸਤਿਕਾਰ ਬਹੁਤ ਵਧ ਗਿਆ ਅਤੇ ਉਸ ਦੇ ਨਾਲ ਰਹਿਣਾ ਸਿੱਖ ਫਖਰ ਦੀ ਗੱਲ ਸਮਝਣ ਲਗ ਪਏ । ਇਸ ਤਰਾਂ ਹੌਲੀ ਹੌਲੀ ਗੁਲਾਬ ਸਿੰਘ ਪਾਸ ੬ ਹਜ਼ਾਰ ਸਵਾਰ ਹੋ ਗਿਆ । ਸੰਮਤ ੧੮੧੬ ਵਿਚ ਸ : ਗੁਲਾਬ ਸਿੰਘ ਕਲਾਨੌਰ ਦੇ ਜੰਗ ਵਿਚ ਸ਼ਹੀਦ ਹੋ ਗਿਆ । ਇਸ ਦੇ ਪੁਤਰ ਨਿਕੇ ਘਲੂਘਾਰੇ ਵਿਚ ਬਸੌਲੀ ਸ਼ਹੀਦ ਹੋ ਚੁਕੇ ਸਨ ਇਸ ਕਰਕੇ ਇਨ੍ਹਾਂ ਦੇ ਮੁਸਾਹਿਬ ਸ : ਗੁਰਦਿਆਲ ਸਿੰਘ ਜੀ ਨੂੰ ਪੰਥ ਖਾਲਸਾ ਨੇ ਮਿਸਲ ਦਾ ਜਥੇਦਾਰ ਬਣਾਇਆ । ਪ੍ਰੰਤੂ ਇਕ ਸਾਲ ਪਿਛੋਂ ਇਹ ਭੀ ਦੁਆਬੇ ਦੇ ਜੰਗ ਵਿਚ ਸ਼ਹੀਦ ਹੋ ਗਿਆ ਇਸ ਕਰਕੇ ਇਸ ਦੀ ਥਾਂ ਸ : ਤਾਰਾ ਸਿੰਘ ਜੀ ਨੂੰ ਮਿਸਲ ਦਾ ਜਥੇਦਾਰ ਥਾਪਿਆ । ਇਹ ਤੋੜਾ ਵਾਲ ਦਾ ਰਹਿਣ ਵਾਲਾ ਸੀ । ਪਹਿਲੇ ਇਹ ਬਕਰੀਆਂ ਚਾਰਿਆ ਕਰਦਾ ਸੀ ਪ੍ਰੰਤੂ ਜਦ ਇਸ ਨੇ ਸਿੱਖ ਪੰਥ ਦੀਆਂ ਚੜਦੀਆਂ ਕਲਾਂ ਵੇਖੀਆਂ ਤਾਂ ਬਕਰੀਆਂ ਵੇਚ ਕੇ ਸਿੰਘ ਬਣ ਗਿਆ ਅਤੇ ਡਲੇਵਾਲੀ ਮਿਸਲ ਵਿਚ ਰਹਿ ਕੇ ਬੜੀ ਬਹਾਦਰੀ ਵਿਖਾਈ | ਸ : ਤਾਰਾ ਸਿੰਘ ਬੜਾ ਸਿਆਣਾ ਸੀ ਅਤੇ ਸੁਭਾਉ ਦਾ ਬਹੁਤ ਮਿੱਠਾ ਸੀ ਇਸ ਕਰਕੇ ਸ : ਗੁਲਾਬ ਸਿੰਘ ਦੇ ਜਿਉਂਦਿਆਂ ਹੀ ਖਾਸ ਆਦਮੀਆਂ ਵਿਚੋਂ ਗਿਣਿਆਂ ਜਾਂਦਾ ਸੀ । ਆਪਣੀ ਸਿਆਣਪ ਤੇ ਹਿੰਮਤ ਦਾ ਸਦਕਾ ਆਪ ਮਿਸਲ ਦੇ ਜਥੇਦਾਰ ਬਣ ਗਏ । ਥੋਹੜੇ ਦਿਨਾਂ ਤੋਂ ਪਿਛੋਂ ਆਪ ਦਾ ਸਤਾਰਾ ਖੂਬ ਚਮਕਿਆ ਤੇ ਆਪ ਨੇ ਸ : ਹਰੀ ਸਿੰਘ ਜੀ ਭੰਗੀ ਨਾਲ ਮਿਲਕੇ ਕਈ ਲੜਾਈਆਂ ਵਿਚ ਬਹਾਦਰੀ ਦੇ ਜੌਹਰ ਦਿਖਾਏ । ਅਦੀਨਾਬੇਗ ਦੁਆਬੇ ਦੇ ਹਾਕਮ ਦੇ ਦੀਵਾਨ ਬਿਸ਼ੰਭਰ ਦਿਆਲ ਨੂੰ ਇਕ ਲੜਾਈ ਵਿਚ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ