ਕੁਝ ਜਾਣਕਾਰੀ ਦਮਦਮੀ ਟਕਸਾਲ ਬਾਰੇ ਇਹ ਟਕਸਾਲ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋ ਸੁਰੂ ਹੋਈ ਇਸ ਲਈ ਦਮਦਮੀ ਟਕਸਾਲ ਦੇ ਨਾਮ ਨਾਲ ਮਸਹੂਰ ਹੋਈ ਸੀ ।
ਦਮਦਮੀ ਟਕਸਾਲ ਦੀ ਸੰਪ੍ਰਦਾਈ ਪ੍ਰਣਾਲੀ ਇਸ ਪ੍ਰਕਾਰ ਹੈ- ਦਮਦਮੀ ਟਕਸਾਲ ਦੇ ਬਾਨੀ 1) ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ 2)ਬਾਬਾ ਦੀਪ ਸਿੰਘ ਜੀ ਸ਼ਹੀਦ 3) ਬਾਬਾ ਗੁਰਬਖਸ਼ ਸਿੰਘ ਜੀ 4) ਸ਼ਹੀਦ ਭਾਈ ਸੂਰਤ ਸਿੰਘ ਜੀ 5) ਭਾਈ ਗੁਰਦਾਸ ਸਿੰਘ ਜੀ 6) ਭਾਈ ਸੰਤ ਸਿੰਘ ਜੀ 7) ਭਾਈ ਦਇਆ ਸਿੰਘ ਜੀ 😎 ਸੰਤ ਭਗਵਾਨ ਸਿੰਘ ਜੀ 9) ਸੰਤ ਹਰਨਾਮ ਸਿੰਘ ਜੀ 10) ਸੰਤ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ 11) ਸੰਤ ਸੁੰਦਰ ਸਿੰਘ ਜੀ ਭਿੰਡਰਾਂਵਾਲੇ 12) ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ 13) ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ 14) ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 15) ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ।ਦਮਦਮੀ ਟਕਸਾਲ ਦੇ 11ਵੇਂ ਮੁਖੀ ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹੋਏ।ਜਿੰਨਾਂ ਦਾ ਜਨਮ ਭਿੰਡਰਾਂ ਕਲਾਂ ਵਿੱਚ ਹੋਣ ਕਰਕੇ ਦਮਦਮੀ ਟਕਸਾਲ ਦਾ ਨਾਮ ਭਿੰਡਰਾਂ ਵਾਲਾ ਜਥਾ ਪ੍ਰਸਿੱਧ ਹੋਇਆ।ਆਪ ਜੀ ਤੋ ਉਪਰੰਤ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਹੋਏ। ਆਪ ਜੀ ਨੇ ਪੰਜ ਪਿਆਰਿਆ ਵਿੱਚ ਸ਼ਾਮਲ ਹੋ ਕੇ ਅਨੇਕਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ।ਹਜ਼ਾਰਾਂ ਗ੍ਰੰਥੀ ਅਤੇ ਸੈਂਕੜੇ ਗਿਆਨੀ ਬਣਾਏ। ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲੇ , ਸੰਤ ਗਿਆਨੀ ( 1903-1969 ) : ਧਾਰਮਿਕ ਵਿਅਕਤੀ ਅਤੇ ਧਰਮ ਗ੍ਰੰਥਾਂ ਦੇ ਪ੍ਰਚਾਰਕ ਅਤੇ ਵਿਆਖਿਆਕਾਰ ਸਨ । ਇਹਨਾਂ ਦਾ ਜਨਮ 12 ਫ਼ਰਵਰੀ 1903 ਨੂੰ ਹੋਇਆ ਸੀ । ਇਹਨਾਂ ਦੇ ਪਿਤਾ ਦਾ ਨਾਂ ਰੂੜ ਸਿੰਘ ਸੀ ਅਤੇ ਉਹ ਅਖਾੜਾ ਪਿੰਡ ਦੇ ਸਨ , ਜੋ ਪੰਜਾਬ ਵਿਚ ਲੁਧਿਆਣਾ ਜ਼ਿਲੇ ਦੇ ਜਗਰਾਓਂ ਤੋਂ 6 ਕਿਲੋਮੀਟਰ ਦੱਖਣ ਵੱਲ ਸਥਿਤ ਹੈ । ਇਹਨਾਂ ਨੇ ਗੁਰਮੁਖੀ ਲਿਖਣਾ – ਪੜ੍ਹਨਾ ਪਿੰਡ ਦੇ ਗੁਰਦੁਆਰੇ ਵਿਚੋਂ ਸਿੱਖਿਆ ਅਤੇ ਖੇਤੀ ਵਿਚ ਆਪਣੇ ਪਿਤਾ ਦੀ ਸਹਾਇਤਾ ਕਰਦੇ ਰਹੇ । 18 ਸਾਲ ਦੀ ਉਮਰ ਵਿਚ ਇਹਨਾਂ ਦਾ ਵਿਆਹ ਹੋ ਗਿਆ ਅਤੇ ਇਹਨਾਂ ਦੇ ਦੋ ਪੁੱਤਰ ਪੈਦਾ ਹੋਏ ਪਰੰਤੂ ਇਹਨਾਂ ਦੀ ਸਿੱਖੀ ਵਿਚ ਸ਼ਰਧਾ ਨੇ ਇਹਨਾਂ ਨੂੰ ‘ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ‘ ਵੱਲ ਜਾਣ ਲਈ ਪ੍ਰੇਰਿਤ ਕੀਤਾ । ਇਹ ਧਰਮ ਪ੍ਰਚਾਰ ਕੇਂਦਰ , ਸੰਤ ਸੁੰਦਰ ਸਿੰਘ ਨੇ ਮੋਗੇ ਦੇ ਉੱਤਰ ਵੱਲ ਪਿੰਡ ਭਿੰਡਰ ਕਲਾਂ ਵਿਖੇ ਸਥਾਪਿਤ ਕੀਤਾ ਸੀ । ਨੀਯਤ ਸਮੇਂ ਵਿਚ , ਇਹ ਸੰਤ ਸੁੰਦਰ ਸਿੰਘ ਦੇ ਉੱਤਮ ਸ਼ਾਗਿਰਦਾਂ ਵਿਚੋਂ ਜਾਣੇ ਜਾਣ ਲੱਗੇ । ਸਿੱਖ ਧਾਰਾ ਦੀ ਚੰਗੀ ਸਮਝ ਰੱਖਣ ਵਾਲੇ ਅਤੇ ਪਵਿੱਤਰ ਗ੍ਰੰਥਾਂ ਉੱਪਰ ਚੰਗੇ ਪ੍ਰਵਚਨ ਕਰਨ ਦੀ ਮੁਹਾਰਤ ਕਾਰਨ ਇਹਨਾਂ ਨੂੰ 15 ਫ਼ਰਵਰੀ 1930 ਨੂੰ ਸੰਤ ਸੁੰਦਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸੰਗਤਾਂ ਦੁਆਰਾ ਭਿੰਡਰ ਕਲਾਂ ਦੇ ਧਰਮ ਪ੍ਰਚਾਰ ਕੇਂਦਰ ਦਾ ਮੁਖੀ ਥਾਪਿਆ ਗਿਆ । ਇਹ ਹੀ ਕਾਰਨ ਸੀ ਕਿ ਇਹ ਹਰਮਨ ਪਿਆਰੇ ਰੂਪ ਵਿਚ ਭਿੰਡਰਾਂਵਾਲੇ ਸੰਤ ਵਜੋਂ ਜਾਣੇ ਜਾਣ ਲੱਗੇ , ਜਦੋਂ ਕਿ ਇਹ ਜਾਤੀ ਰੂਪ ਵਿਚ ਆਪਣੇ ਆਪ ਨੂੰ ਭਾਈ , ਖ਼ਾਲਸਾ ਜਾਂ ਜ਼ਿਆਦਾ ਤੋਂ ਜ਼ਿਆਦਾ ਗਿਆਨੀ ਕਹਾਉਣਾ , ਸੰਤ ਤੋਂ ਜ਼ਿਆਦਾ ਬਿਹਤਰ ਸਮਝਦੇ ਸਨ । ਇਹਨਾਂ ਨੇ ਨਿਰੰਤਰ ਯਾਤਰਾਵਾਂ ਦੁਆਰਾ ਆਪਣੇ ਪੂਰਵਜ ਦਾ ਅਰੰਭਿਆ ਧਰਮ ਪ੍ਰਚਾਰ ਦਾ ਕਾਰਜ ਜਾਰੀ ਰੱਖਿਆ । ਪਟਿਆਲਾ ਜ਼ਿਲੇ ਦੇ ਨਾਭਾ ਨਗਰ ਫ਼ਿਰੋਜ਼ਪੁਰ ਜ਼ਿਲੇ ਦੇ ਮਨਾਵਾਂ ਅਤੇ ਅੰਬਾਲਾ ਜ਼ਿਲੇ ਦੇ ਪੰਜੋਖੜਾ ਸਾਹਿਬ ਵਿਚ ਗੁਰਦੁਆਰਿਆਂ ਅਤੇ ਸਰੋਵਰਾਂ ਦੀ ਉਸਾਰੀ ਅਤੇ ਮੁਰੰਮਤ ਤੋਂ ਇਲਾਵਾ ਇਹਨਾਂ ਨੇ 13 ਸੌ 13 ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਕਰਵਾਏ ਅਤੇ ਲਗਾਤਾਰ 26 ਵਾਰ ਲੜੀਵਾਰ ਰੂਪ ਵਿਚ ਸਮੁੱਚੇ ਧਰਮ ਗ੍ਰੰਥ ‘ ਤੇ ਪ੍ਰਵਚਨ ਕੀਤੇ ਅਤੇ ਸਾਰੇ ਦੇਸ ਵਿਚ ਕਈ ਹਜ਼ਾਰਾਂ ਲੋਕਾਂ ਨੂੰ ਅੰਮ੍ਰਿਤ ਛਕਾਇਆ । ਇਸ ਨਿਰੰਤਰ ਲੜੀ ਦਾ 27 ਵਾਂ ਪ੍ਰਵਚਨ ਜਾਰੀ ਸੀ ਜਦੋਂ 28 ਜੂਨ 1969 ਨੂੰ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਮਹਿਤਾ ਵਿਚ ਸੰਤ ਗੁਰਬਚਨ ਸਿੰਘ ਨੇ ਆਪਣੇ ਅੰਤਿਮ ਸਵਾਸ ਪੂਰੇ ਕੀਤੇ । ਇਹਨਾਂ ਦੀ ਦੇਹ ਦਾ ਸਸਕਾਰ ਅਗਲੇ ਦਿਨ ਕੀਰਤਪੁਰ ਸਾਹਿਬ ਵਿਚ ‘ ਗੁਰਦੁਆਰਾ ਪਤਾਲ ਪੁਰੀ` ਦੇ ਬਾਹਰ ਕੀਤਾ ਗਿਆ । ਇਹਨਾਂ ਦੇ ਉੱਤਰਾਧਿਕਾਰੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ