More Gurudwara Wiki  Posts
ਸ਼੍ਰੀ ਦਰਬਾਰ ਸਾਹਿਬ ਬਾਰੇ ਹਰ ਸਿੱਖ ਨੂੰ 450 ਸਾਲ ਪੁਰਾਣਾ ਇਤਿਹਾਸ ਸਭ ਨੂੰ ਪਤਾ ਹੋਣਾ ਜਰੂਰੀ ਹੈ ਜੀ “ਸ਼ੇਅਰ ਜਰੂਰ ਕਰਿਓ ਜੀ


ਅੱਜ ਤੋਂ ਲਗਪਗ ਸਾਢੇ ਚਾਰ ਸੋ ਸਾਲ (450)ਪਹਿਲੇ ਜਿਸ ਵਕਤ ਸ਼੍ਰੀ ਹਰਿਮੰਦਰ ਸਾਹਿਬ ਦੀ ਸਿਰਜਨਾ ਹੋਈ ਸੀ,ਉਸ ਸਮੇਂ ਆਵਾਜ ਨੂੰ ਉੱਚਾ ਕਰਨ ਲਈ ਲਾਊਡ ਸਪੀਕਰ ਆਦਿ ਨਹੀਂ ਹੁੰਦੇ ਸਨ। ਮਨੁੱਖ ਆਪਣੀ ਗੱਲ ਨੂੰ ਦੂਜਿਆਂ ਤਕ ਪਹੁੰਚਾਣ ਲਈ ਆਪਣੇ ਗਲੇ ਦੇ ਜੋਰ ਤੇ ਹੀ ਨਿਰਭਰ ਕਰਦਾ ਸੀ। ਸ਼੍ਰੀ ਗੁਰੂ ਅਰਜਨ ਸਾਹਿਬ ਨੇ ਜਦ 500 ਫੁਟ ਲੰਮੇ ਤੇ 490 ਫੁਟ ਚੌੜੇ ਸਰੋਵਰ ਦੇ ਐਨ ਵਿਚਕਾਰ ਹਰਿਮੰਦਰ ਸਾਹਿਬ ਦੀ ਸਾਜਨਾ ਕੀਤੀ ਤਾਂ ਉਨਾਂ ਨੇ ਜਿਥੇ ਇਸ ਅਦਭੁਤ ਅਸਥਾਨ ਦੇ ਕਈ ਹੋਰ ਪਹਿਲੂਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਉਥੇ ਇਸ ਗੱਲ ਨੂੰ ਵੀ ਧਿਆਨ ‘ਚ ਰਖਿਆ ਕਿ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਬਾਹਰ ਲਗਦੀ ਪਰਿਕਰਮਾ ਵਿਚ ਬੈਠੀ ਸੰਗਤ ਤੋਂ ਇਲਾਵਾ ਜੇ ਹੋ ਸਕੇ ਤਾਂ ਸਰੋਵਰ ਦੇ ਕੰਢਿਆਂ ਤੇ ਬੈਠੀ ਸੰਗਤ ਨੂੰ ਵੀ ਕੀਰਤਨ ਦੀ ਆਵਾਜ ਪਹੁੰਚ ਸਕੇ। ਇਸ ਲਈ ਉਨਾਂ ਨੇ ਧੁਨੀ ਸਿਸਟਮ ਦੀ ਮਹਾਨਤਾ ਨੂੰ ਮੁੱਖ ਰਖਦਿਆਂ ਹੋਇਆਂ ਹਰਿਮੰਦਰ ਭਵਨ ਨਿਰਮਾਣ ਨੂੰ ਉਸ ਦੇ ਬਿਲਕੁਲ ਅਨੁਕੂਲ ਬਣਾਇਆ।
ਭਵਨ ਦੀ ਉਚਾਈ ਬਾਰੀਆਂ,ਦਰਵਾਜਿਆਂ ਦੀ ਲੰਬਾਈ, ਚੌੜਾਈ ਤੇ ਉਚਾਈ ਦਾ ਧੁਨੀ ਤਕਨੀਕ ਦੇ ਪਖੋਂ ਪੂਰਾ – ਪੂਰਾ ਹਿਸਾਬ ਰੱਖਿਆ ਗਿਆ। ਇਕ ਕੰਧ ਦਾ ਦੂਜੀ ਕੰਧ ਤੋਂ ਫਾਸਲਾ ਇਨਾਂ ਰਖਿਆ ਗਿਆ ਕਿ ਕੋਈ ਵੀ ਚੀਜ ਕੀਰਤਨ ਦੀ ਆਵਾਜ ਵਿੱਚ ਰੁਕਾਵਟ ਨਾ ਪਾਵੇ ਅਤੇ ਨਾ ਇਮਾਰਤੀ ਢਾਂਚੇ ਕਾਰਨ ਆਵਾਜ ਫਟੇੱ ,ਨਾ ਹੀ ਗੂੰਜੇ,ਸਗੋਂ ਹੋਰ ਮੁਲਾਇਮ ਹੋ ਕੇ ਵਧੇਰੇ ਸੁਰੀਲੀ ਹੋ ਜਾਵੇ। ਇਹ ਸਾਰਾ ਕਾਰਜ ਆਪਣੇ ਆਪ ਵਿਚ ਬਹੁਤ ਤਕਨੀਕੀ ਪ੍ਰਕਾਰ ਤੇ ਉੱਚ ਸੂਝਬੂਝ ਦਾ ਸੀ। ਸਰੋਤਿਆਂ ਨੂੰ ਇਵੇਂ ਮਹਿਸੂਸ ਹੁੰਦਾ ਸੀ ਕਿ ਇਲਾਹੀ ਬਾਨੀ ਦੇ ਮਨਮੋਹਕ ਕੀਰਤਨ ਦੀਆਂ ਧੁਨਾਂ ਆਕਾਸ਼ੋਂ ਉਤਰ ਕੇ ਵਾਤਾਵਰਣ ਨੂੰ ਰੱਬੀ ਪਿਆਰ ਨਾਲ ਭਰ ਰਹੀਆਂ ਹਨ। ਗੁਰੂ ਅਰਜਨ ਦੇਵ ਜੀ ਖੁੱਦ ਵੀ ਕੀਰਤਨ ਕਰਕੇ ਇਲਾਹੀ ਰੰਗ ਬੰਨ ਦੇਂਦੇ ਸਨ। ਉਨਾਂ ਨਾਲ ਜੋੜੀ ਤੇ ਸੰਗਤ ਭਾਈ ਗੁਰਦਾਸ ਜੀ ਕਰਦੇ ਸਨ ਅਤੇ ਬਾਬਾ ਬੁੱਢਾ ਜੀ ਰਬਾਬ ਵਜਾਉਂਦੇ ਸਨ। ਗੁਰੂ ਅਰਜਨ ਦੇਵ ਜੀ ਦੇ ਜੀਵਨ ਕਾਲ ਵਿਚ 7 ਕੀਰਤਨੀ ਜੱਥਿਆ ਵਿੱਚੋਂ 6 ਮੁਸਲਮਾਨ ਰਬਾਬੀ ਦਰਬਾਰ ਸਾਹਿਬ ਕੀਰਤਨ ਦੀ ਸੇਵਾ ਨਿਭਾਉਦੇਂ ਸਨ। ਸੰਨ 1900 ਦੇ ਆਸ ਪਾਸ 15 ਕੀਰਤਨੀ ਜਥੇ ਕੀਰਤਨ ਦੀ ਸੇਵਾ ਨਿਭਾਉਂਦੇ ਹੁੰਦੇ ਸਨ।
ਕਹਿੰਦੇ ਹਨ ਜਦ ਭਾਈ ਮਨਸ਼ਾ ਸਿੰਘ ਜੀ ਕੀਰਤਨ ਕਰਦੇ ਸਨ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਨੇਤਰ ਗੁਰੂ ਦੇ ਸਤਿਕਾਰ ਵਿਚ ਨਮ ਹੋ ਜਾਂਦੇ ਸਨ। ਉਹ ਕੀਰਤਨ ਨੂੰ ਆਪਨੇ ਪ੍ਰਭੂ ਨਾਲ ਸੁਰ ਮਈ ਗੱਲਾਂ ਕਰਨ ਸਮਾਨ ਸਮਝਦੇ ਸਨ। ਦਰਬਾਰ ਸਾਹਿਬ ਦੇ ਕੀਰਤਨੀਏ ਵਡੇ – ਵਡੇ ਸਰਦਾਰਾਂ ਦੀਆਂ ਹਵੇਲੀਆਂ ਵਿੱਚ ਕੀਰਤਨ ਕਰਨ ਦੀਆਂ ਪੇਸ਼ਕਸ਼ਾਂ ਇਹ ਕਰਕੇ ਠੁਕਰਾ ਦਿੰਦੇ ਸਨ ਕਿ ਉਹ ਤਾਂ ਦਰਬਾਰ ਸਾਹਿਬ ਵਿਚ ਹੀ ਅਪਣਾ ਗਲਾ ਖੋਲਣਗੇ। ਉਨਾਂ ਦੀ ਇਸ ਅਸਥਾਨ ਦੇ ਜਸ ਗਾਇਣ ਕਰਨ ਲਈ ਹੀ ਸੇਵਾ ਪਕੀ ਹੋਈ ਪਈ ਹੈ। ਇਕ ਦਿਨ ਸੰਗਤਾਂ ਨੇ ਮਹਾਰਾਜੇ ਨੂੰ ਸਹਿਜ ਸੁਭਾਏ ਇਹ ਕਿਹਾ ਕਿ ਭਾਈ ਮਨਸ਼ਾ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

4 Comments on “ਸ਼੍ਰੀ ਦਰਬਾਰ ਸਾਹਿਬ ਬਾਰੇ ਹਰ ਸਿੱਖ ਨੂੰ 450 ਸਾਲ ਪੁਰਾਣਾ ਇਤਿਹਾਸ ਸਭ ਨੂੰ ਪਤਾ ਹੋਣਾ ਜਰੂਰੀ ਹੈ ਜੀ “ਸ਼ੇਅਰ ਜਰੂਰ ਕਰਿਓ ਜੀ”

  • ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • 🙏🌷WAHEGURU💛🙏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)