ਦਸਮੇਸ਼ ਜੀ ਦੀਆਂ ਦੋ ਮਾਵਾਂ
ਰਾਜਾ ਫ਼ਤਹਿ ਚੰਦ ਮੈਣੀ ਪਟਨੇ ਦਾ ਵਾਸੀ ਉਸ ਦੀ ਰਾਣੀ ਦਾ ਨਾਮ ਸੀ ਵਸੁੰਧਰਾ। ਮੈਂਣੀ ਇਨ੍ਹਾਂ ਦਾ ਗੋਤ ਸੀ , ਧਨ ਦੌਲਤ ਜ਼ਮੀਨ ਜਾਇਦਾਦ ਏਨਾ ਸੀ ਕੇ ਲੋਕ ਰਾਜਾ ਜੀ ਕਹਿ ਕੇ ਸਨਮਾਨ ਕਰਦੇ ਸੀ। ਪਰ ਘਰ ਚ ਕੋਈ ਔਲਾਦ ਨਹੀਂ , ਬੜੇ ਯਤਨ ਕੀਤੇ ਪਰ ਸਫਲ ਨ ਹੋਏ , ਇੱਕ ਦਿਨ ਰਾਜੇ ਰਾਣੀ ਨੇ ਮਿਲ ਕੇ ਪੰਡਿਤ ਸ਼ਿਵਦੱਤ ਜੀ ਨੂੰ ਬੇਨਤੀ ਕੀਤੀ ਤੁਸੀਂ ਰੱਬ ਦੇ ਪਿਆਰੇ ਹੋ ਸਾਡੇ ਲਈ ਬੇਨਤੀ ਕਰੋ ਸ਼ਿਵਦੱਤ ਜੀ ਨੇ ਕਿਹਾ ਪ੍ਰਮਾਤਮਾ ਤੇ ਆਪ “ਬਾਲਾ ਪ੍ਰੀਤਮ” ਦੇ ਰੂਪ ਵਿੱਚ ਪਟਨੇ ਦੀਆਂ ਗਲੀਆਂ ਵਿੱਚ ਖੇਡਦਾ ਫਿਰਦਾ ਹੈ ਰਾਣੀ ਮੈਣੀ ਨੇ ਕਿਹਾ ਕੌਣ ਹੈ ?? ਕਿਥੇ ਹੈ?? ਸ਼ਿਵਦੱਤ ਜੀ ਨੇ ਕਿਹਾ ਉਹ ਬਾਲਾ ਪ੍ਰੀਤਮ ਹੈ ਤੁਸੀਂ ਉਸ ਦੀ ਯਾਦ ਵਿੱਚ ਬੈਠੋ ਤੁਹਾਨੂੰ ਆਪ ਦਰਸ਼ਨ ਦੇਣਗੇ ਫਿਰ ਪਤਾ ਚੱਲੇਗਾ ਉਹ ਕੌਣ ਨੇ …
ਦੋਨੋਂ ਘਰ ਚਲੇ ਗਏ ਸ਼ਿਵਦੱਤ ਦੇ ਦੱਸੇ ਅਨੁਸਾਰ ਬਾਲਾ ਪ੍ਰੀਤਮ ਨੂੰ ਚੇਤੇ ਕਰਦੇ ਨੇ ਉਨ੍ਹਾਂ ਦੀ ਯਾਦ ਵਿੱਚ ਜੁੜਦੇ ਇੱਕ ਦਿਨ ਖੇਡਦਿਆਂ ਖੇਡਦਿਆਂ ਸਤਿਗੁਰੂ ਰਾਣੀ ਦੇ ਮਹਿਲਾਂ ਅੰਦਰ ਚਲੇ ਗਏ ,ਰਾਣੀ ਵਸੁੰਧਰਾ ਬਾਲਾ ਪ੍ਰੀਤਮ ਦੀ ਯਾਦ ਵਿੱਚ ਬੈਠੀ ਸੀ , ਚੋਜੀ ਪ੍ਰੀਤਮ ਜੀ ਹੋਲੀ ਹੋਲੀ ਚਲਦੇ ਰਾਣੀ ਦੀ ਗੋਦ ਚ ਜਾ ਬੈਠੇ ਬਚਨ ਕਹਿ “ਮਾਂ” ਰਾਣੀ ਨੇ ਇਹ ਸ਼ਬਦ ਪਹਿਲੀ ਵਾਰ ਸੁਣਿਆ ਸੀ , ਕੰਨਾਂ ਨੂੰ ਯਕੀਨ ਨ ਆਵੈ ਮੈਨੂੰ “ਮਾਂ” ਕਿਆ …. ਰਾਣੀ ਦੇ ਕੰਨ ਤਰਸੇ ਪਏ ਸੀ ਇਹ ਸ਼ਬਦ ਸੁਣਨ ਨੂੰ ਕੋਈ ਕਹੇ “ਮਾਂ” ਫਿਰ ਬੋਲੇ “ਮਾਂ” ਰਾਣੀ ਨੇ ਅੱਖਾਂ ਖੋਲ੍ਹੀਆਂ ਕੀ ਦੇਖਦੀ ਹੈ , ਜਿਸ ਬਾਲਾ ਪ੍ਰੀਤਮ ਨੂੰ ਯਾਦ ਕਰਦੀ ਸੀ, ਉਹ ਗੋਦ ਚ ਬੈਠਾ ਉਹੀ ਮਾਂ ਮਾਂ ਪੁਕਾਰ ਰਿਹਾ ਹੈ ਕੁਝ ਪਲ ਤੇ ਰਾਣੀ ਨੂੰ ਸਮਝ ਨ ਆਈ ਕੀ ਕਰਾਂ… ਫਿਰ ਦਾਸੀ ਨੂੰ ਆਵਾਜ਼ ਮਾਰੀ ਆਖਿਆ ਛੇਤੀ ਨਾਲ ਖਾਣਾ ਤਿਆਰ ਕਰੋ ਮਿੱਠੀ ਆਵਾਜ਼ ਵਿੱਚ ਸਤਿਗੁਰੂ ਬੋਲੇ “ਮਾਂ” ਕੁਝ ਹੋਰ ਨਹੀਂ ਖਾਣਾ , ਜੋ ਅੰਦਰ ਤਲੇ ਹੋਏ ਛੋਲੇ ਪੂੜੀਆਂ ਤਿਆਰ ਨੇ ਉਹੀ ਖਾਣੇ ਆ , ਰਾਣੀ ਬੜੀ ਹੈਰਾਨ ਇਨ੍ਹਾਂ ਨੂੰ ਕਿਵੇਂ ਪਤਾ ਲੱਗਾ… ਪਰ ਫਿਰ ਮਾਂ ਵਾਲੀ ਮਮਤਾ ਜਾਗੀ ਸੋਚਾਂ ਭੁਲੀਆਂ ਉਸੇ ਵੇਲੇ ਛੋਲੇ ਪੂੜੀਆਂ ਆਪ ਲਿਆਂਦੇ ਬਾਲ ਗੋਬਿੰਦ ਜੀ ਨੂੰ ਨਾਲ ਦੀ ਸਾਰੀ ਬਾਲ ਸੈਨਾ ਸਮੇਤ ਛਕਾਏ। ਸਾਰਾ ਦਿਨ ਉੱਥੇ ਖੇਡਦੇ ਰਹੇ ਜਾਣ ਲੱਗਿਆਂ ਕਹਿ ਗਏ , ਅਸੀਂ ਕੱਲ੍ਹ ਫਿਰ ਆਵਾਂਗੇ ਛੋਲੇ ਪੂਡ਼ੀਆਂ ਤਿਆਰ ਰੱਖਣਾ। ਇਸ ਤਰ੍ਹਾਂ ਰੋਜ਼ ਅਉਣ ਲੱਗੇ ਇੱਕ ਦਿਨ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Jaswinder Singh
DHAN DHAN Mera Baja Wala Siri guru Govind Singh ji