ਢਾਡੀ ਦੀ ਮਹਿਮਾਂ
ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਤੇ ਬੈਠੇ। ਦਰਬਾਰ ਸਾਹਿਬ ਦੇ ਸਾਮਣੇ ਉੱਚਾ ਅਕਾਲ ਬੁੰਗਾ (ਤਖ਼ਤ) ਉਸਾਰਿਆ। ਆਪ ਦੋ ਸ਼੍ਰੀ ਸਾਹਿਬਾਂ ਧਾਰਨ ਕੀਤੀਆਂ। ਸਿੱਖ ਕੌਮ ਨੂੰ ਸ਼ਸਤਰਬੰਦ ਸੰਘਰਸ਼ ਲਈ ਤਿਆਰ ਕੀਤਾ। ਸਿਰ ਕਲਗੀ , ਹੱਥ ਬਾਜ਼ ਸਜਾਇਆ। ਸੰਗਤ ਨੂੰ ਹੁਕਮ ਕੀਤਾ ਘੋੜੇ ਸ਼ਸਤਰ ਜਵਾਨੀਆਂ ਭੇਟ ਕਰੋ।
ਦਲ ਭੰਜਨ ਗੁਰੁ ਸੂਰਮਾ
ਵਡ ਜੋਧਾ ਬਹੁ ਪਰਉਪਕਾਰੀ॥
( ਵਾਰ ਭਾਈ ਗੁਰਦਾਸ ਜੀ ਚੋ )
ਦਲ ਭੰਜਨ ਸੱਚੇ ਪਾਤਸ਼ਾਹ ਜੀ ਢਾਡੀਆਂ ਦੇ ਵੀ ਜਨਮਦਾਤੇ ਆ , ਪਹਿਲੀ ਵਾਰ ਬਾਬਾ ਨੱਥਾ ਤੇ ਅਬਦੁੱਲਾ ਜੀ ਨੇ ਗੁਰੂ ਹਜੂਰ ਢਾਡੀ ਵਾਰ ਗਾਈ। ਪਹਿਲੇ ਛੰਦ ਚ ਸੱਚੇ ਪਾਤਸ਼ਾਹ ਦੀ ਦਸਤਾਰ ਦੇ ਸਾਮਣੇ ਬਾਦਸ਼ਾਹ ਜਹਾਂਗੀਰ ਦੀ ਪੱਗ ਨੂੰ ਹੋਸ਼ੀ ਜਹੀ ਬਿਆਨਿਆ।
ਵਾਰ ਦੇ ਆਖਰੀ ਬੋਲ ਸੀ
ਪੱਗ ਤੇਰੀ ਕੀ ਜਹਾਂਗੀਰ ਦੀ…
ਸੱਚੇ ਪਾਤਸ਼ਾਹ ਤੁਹਾਡੀ ਦਸਤਾਰ ਦੇ ਸਾਹਮਣੇ ਸਮੇਂ ਦੇ ਬਾਦਸ਼ਾਹ ਜਹਾਂਗੀਰ ਦੀ ਪੱਗ ਵੀ ਕੀ ਆ…. ਮਤਲਬ ਕੁਝ ਵੀ ਨਹੀ…
ਏ ਆ ਢਾਡੀ ਕਲਾ ਸਿੱਧਾ ਹਕੂਮਤ ਨੂੰ ਵੰਗਾਰਣਾ। ਤਰੀਕਾ ਵੀ ਐਹੋ ਜਿਆ ਕੇ ਠੰਡਾ ਖੂਨ ਉਬਾਲੇ ਮਾਰਣ ਲੱਗਜੇ। ਇਤਿਹਾਸ ਆ ਕੇ ਬਾਬਾ ਨੱਥਾ ਤੇ ਅਬਦੁਲਾ ਜੀ ਤੋ ਢਾਡੀ ਵਾਰਾਂ ਸੁਣ ਕਾਇਰ ਵੀ ਧਰਮ ਯੁਧ ਲਈ ਆਪਾ ਵਾਰਨ ਨੂੰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ