ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੁੱਧ ਪੁੱਤ ਦੇ ਦਾਨੀ –ਬਾਬਾ ਬੁੱਢਾ ਸਾਹਿਬ ਜੀ ਸਿੱਖੀ ਦੇ ਇੱਕ ਅਜਿਹੇ ਮੁਜੱਸਮੇ ਸਨ ਜੋ ਕੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰੂ ਸਾਹਿਬਾਨ ਅਤੇ ਗੁਰੂ ਘਰ ਦੀ ਸੇਵਾ ਵਿਚ ਆਪਣੇ ਤਨ ਮਨ ਧੰਨ ਤੋਂ ਸਮਰਪਿਤ ਰਹੇ .ਬਾਬਾ ਬੁੱਢਾ ਸਾਹਿਬ ਜੀ ਇੱਕ ਅਜਿਹੀ ਸ਼ਖਸ਼ੀਅਤ ਹੋਏ ਹਨ ਜਿਹਨਾਂ ਵਰਗਾ ਕੋਈ ਹੋਰ ਸਿੱਖ ਚਾਰ ਚੁਫੇਰੇ ਨਜ਼ਰ ਮਾਰੇ ਤੇ ਵੀ ਨਹੀਂ ਲੱਭਦਾ ਹਾਲਾਂਕਿ ਭਾਈ ਜੇਠਾ ਜੀ ,ਬਾਬਾ ਬਿਧੀ ਚੰਦ ਜੀ ,ਭਾਈ ਲੱਖੂ,ਬਾਬਾ ਪਿਰਾਣਾ ਜੀ ,ਭਾਈ ਵਿਨੋਦ ਸਿੰਘ ,ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੁਆਰਾ ਸਾਜੇ ਗਏ ਪੰਜ ਪਿਆਰਿਆਂ ਵਿਚੋਂ ਭਾਈ ਦਇਆ ਸਿੰਘ ਜੀ ,ਸੁਥਰੇ ਸ਼ਾਹ ,ਬਾਬਾ ਬੰਦਾ ਬਹਾਦਰ ਜੀ ,ਸ਼ਹੀਦ ਬਾਬਾ ਦੀਪ ਸਿੰਘ ਜੀ ,ਗੁਰੂ ਸਿੰਘ ਜੀ ਪਾਤਸ਼ਾਹ ਦਾ ਗੜਵਈ ਭਾਈ ਆਲਮ ਸਿੰਘ ਵਰਗੇ ਬਹੁਤ ਸਾਰੇ ਅਜਿਹੇ ਸਿੱਖ ਯੋਧੇ ਰਹੇ ਹਨ ਜਿਹਨਾਂ ਨੇ ਗੁਰੂ ਘਰ ਦੀ ਸੇਵਾ ਵਿਚ ਮਿਸਾਲ ਕਾਇਮ ਕੀਤੀ ਹੋਈ ਹੈ ਪਰ ਬਾਬਾ ਬੁੱਢਾ ਜੀ ਦਾ ਰੁਤਬਾ ਇਹਨਾਂ ਸਾਰਿਆਂ ਤੋਂ ਅਲੱਗ ਹੈ ,ਆਓ ਇੱਕ ਝਾਤ ਮਾਰਦੇ ਹਾਂ ਇਸਦੇ ਪਿੱਛੇ ਮੂਲ ਕਾਰਨ ਤੇ ,
ਬਾਬਾ ਬੁੱਢਾ ਜੀ ਅਕਾਲ ਪੁਰਖ ਦੀ ਪੂਰਨ ਜੋਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸਿੱਖੀ ਨਾਲ ਜੁੜੇ ,ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਰਹਿ ਕੇ ਸਿੱਖੀ ਦਾ ਖੂਬ ਪ੍ਰਚਾਰ ਕੀਤਾ ,ਸੰਗਤਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਉੱਤੇ ਇੰਨਾ ਜਿਆਦਾ ਭਰੋਸਾ ਸੀ ਅਤੇ ਹੁਣ ਵੀ ਹੈ ਕੇ ਕਿਸੇ ਹੋਰ ਕੋਲੋਂ ਤਾਂ ਕੋਈ ਗ਼ਲਤੀ ਹੋ ਸਕਦੀ ਹੈ ਪਰ ਬਾਬਾ ਬੁੱਢਾ ਜੀ ਕਦੀ ਗਲਤੀ ਨਹੀਂ ਕਰ ਸਕਦੇ ,ਜਦੋਂ ਇੱਕ ਗੁਰੂ ਸਾਹਿਬਾਨ ਜੀ ਆਪਣਾ ਪੰਜ ਤੱਤਾਂ ਦਾ ਸਰੀਰਕ ਚੋਲਾ ਛੱਡ ਜਾਂਦੇ ਅਤੇ ਦੂਸਰੇ ਗੁਰੂ ਸਾਹਿਬਾਨ ਜੀ ਨੇ ਗੱਦੀ ਤੇ ਬੈਠਣਾ ਹੁੰਦਾ ਤਾਂ ਸਾਰੀਆਂ ਸੰਗਤਾਂ ਦੀ ਨਜ਼ਰ ਉਤਸੁਕਤਾ ਨਾਲ ਬਾਬਾ ਬੁੱਢਾ ਜੀ ਵੱਲ ਦੇਖ ਰਹੀ ਹੁੰਦੀ ਕੇ ਹੁਣ ਬਾਬਾ ਬੁੱਢਾ ਜੀ ਜਿਸ ਨੂੰ ਤਿਲਕ ਲਗਾਉਣਗੇ ਉਹ ਹੀ ਸਾਡੇ ਅਗਲੇ ਗੁਰੂ ਸਾਹਿਬ ਜੀ ਹੋਣਗੇ ਕਿਉਂਕਿ ਸੰਗਤਾਂ ਨੂੰ ਭਰੋਸਾ ਸੀ ਕੇ ਬਾਬਾ ਬੁੱਢਾ ਜੀ ਕਦੇ ਕਿਸੇ ਗਲਤ ਆਦਮੀ ਨੂੰ ਗੱਦੀ ਤੇ ਬਿਠਾ ਕੇ ਤਿਲਕ ਨਹੀਂ ਲਗਾ ਸਕਦੇ .ਜਿਹੜੇ ਵੀ ਗੁਰੂ ਸਾਹਿਬ ਜੀ ਗੱਦੀ ਤੇ ਬੈਠਦੇ ਉਹ ਗੁਰੂ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਤੋਂ ਪਿਛਲੇ ਗੁਰੂ ਸਾਹਿਬਾਨ ਜੀ ਦੇ ਜੀਵਨ ਦੀਆਂ ਸਾਖੀਆਂ ਸੁਣਦੇ ,ਜਦੋਂ ਗੁਰੂ ਅਰਜੁਨ ਦੇਵ ਜੀ ਨੇ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ ਤਾਂ ਬਾਬਾ ਬੁੱਢਾ ਜੀ ਨੂੰ ਹੀ ਗੁਰੂ ਗਰੰਥ ਜੀ ਦੇ ਮੁਖ ਗ੍ਰੰਥੀ ਥਾਪਿਆ ਕਿਓਂਕਿ ਗੁਰੂ ਸਾਹਿਬ ਜੀ ਦੀ ਨਜਰ ਵਿਚ ਬਾਬਾ ਬੁੱਢਾ ਜੀ ਹੀ ਇੱਕੋ ਅਜਿਹੇ ਸਿੱਖ ਸਨ ਜੋ ਇਸ ਵੱਡੀ ਜਿੰਮੇਦਾਰੀ ਨੂੰ ਨਿਭਾ ਸਕਦੇ ਸੀ .ਗੁਰੂ ਅਰਜਨ ਦੇਵ ਜੀ ਦੇ ਆਨੰਦ ਕਾਰਜ ਤੋਂ ਕਈ ਸਾਲ ਬਾਅਦ ਵੀ ਜਦੋਂ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਹੋਈ ਤਾਂ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਨੇ ਗੁਰੂ ਸਾਹਿਬ ਕੋਲੋਂ ਪੁੱਤਰ ਦੀ ਦਾਤ ਮੰਗੀ ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਬਾਬਾ ਬੁੱਢਾ ਜੀ ਕੋਲ ਜਾ ਕੇ ਗੁਰੂ ਨਾਨਕ ਦੇਵ ਜੀ ਅੱਗੇ ਤੋਂ ਅਰਦਾਸ ਕਰਵਾਉਣ ਲਈ ਕਿਹਾ .ਜਦੋਂ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਜਾਣ ਲੱਗੇ ਤਾਂ ਪ੍ਰਸ਼ਾਦੇ ਬਣਾ ਕੇ ਲੈ ਕੇ ਗਏ ,ਨਾਲ ਲੱਸੀ ਅਤੇ ਗੰਢਾ ਲੈ ਕੇ ਗਏ ਅਤੇ ਨੰਗੇ ਪੈਰੀਂ ਬਾਬਾ ਬੁੱਢਾ ਜੀ ਕੋਲੋਂ ਅਰਦਾਸ ਬੇਨਤੀ ਕਰਵਾਉਣ ਲਈ ਪਹੁੰਚੇ,ਮਾਤਾ ਜੀ ਆਪ ਰੱਥ ਤੇ ਆਉਂਦਾ ਦੇਖ ਅਤੇ ਰੱਥ ਨਾਲ ਉੱਡਦੀ ਧੂੜ ਨੂੰ ਦੇਖ ਬਾਬਾ ਬੁੱਢਾ ਜੀ ਕਹਿਣ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ