ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਆਪਾ ਵੀ ਗੁਰੂ ਸਾਹਿਬ ਜੀ ਦੇ ਜੀਵਨ ਦੀਆਂ ਵੀਚਾਰਾ ਰਾਹੀ ਗੁਰੂ ਚਰਨਾਂ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰੀਏ ਜੀ ।
ਠਾਕੁਰ ਦਾਸ ਸੋਢੀ ਜੀ ਦੇ ਘਰ ਸੰਨ 1500 ਨੂੰ ਪੁੱਤਰ ਨੇ ਜਨਮ ਲਿਆ ਜਿਸ ਨਾਮ ਹਰਿਦਾਸ ਜੀ ਰੱਖਿਆ ਗਿਆ ਜਦੋ ਬਾਬਾ ਹਰਿਦਾਸ ਜੀ ਜਵਾਨ ਹੋਏ ਉਹਨਾ ਦਾ ਵਿਆਹ ਕਰ ਦਿੱਤਾ ਗਿਆ।
ਉਹਨਾਂ ਦੀ ਘਰਵਾਲੀ ਦਾ ਨਾਮ ਬੀਬੀ ਅਨੂਪੀ ਸੀ । ਉਹਨਾਂ ਨੂੰ ਹੀ ਦਯਾ ਕੌਰ ਕਰ ਕੇ ਜਾਣਿਆ ਜਾਂਦਾ ਸੀ । ਬਾਬਾ ਹਰਿਦਾਸ ਜੀ ਨਿਰੇ ਨਾਂ ਦੇ ਹੀ ਹਰਿਦਾਸ ਨਹੀਂ ਸਨ , ਸੱਚਮੁੱਚ ਹੀ ਪ੍ਰਭੂ ਦੇ ਦਾਸ ਸਨ । ਬੜਾ ਨਿੱਘਾ ਸੁਭਾਅ ਸੀ । ਦੇਵੀ ਦੇਵਤੇ ਨਹੀਂ ਸਨ ਮਨਾਂਦੇ ਇਕ ਪ੍ਰਮੇਸ਼ਰ ਤੇ ਵਿਸ਼ਵਾਸ ਰੱਖਦੇ ਸਨ । ਸੰਤੋਖੀ ਸੁਭਾਅ ਸੀ ਕਿਰਤ ਵਿਚ ਹੀ ਸੰਤੁਸ਼ਟ ਸਨ । ਹਰ ਆਏ ਗਏ ਦੀ ਸੇਵਾ ਕਰ ਕੇ ਅਨੰਦ ਲੈਂਦੇ । ਅੰਮ੍ਰਿਤ ਵੇਲੇ ਉੱਠਦੇ , ਪ੍ਰਭੂ ਭਗਤੀ ਵਿਚ ਜੁੜ ਜਾਂਦੇ । ਉਹਨਾਂ ਦੀ ਇਹ ਹੀ ਅਰਦਾਸ ਸੀ ਕਿ ਘਰ ਅਜਿਹਾ ਬੇਟਾ ਪੈਦਾ ਹੋਵੇ ਜੋ ਕੁਲ ਦਾ ਨਾਂ ਰੌਸ਼ਨ ਕਰੇ । ਪ੍ਰਭੂ ਦਾ ਪਿਆਰਾ ਹੋਵੇ ਗੁਰ – ਪ੍ਰਣਾਲੀ ਦੇ ਲਿਖੇ ਅਨੁਸਾਰ ਰਾਵੀ ਦੇ ਕਿਨਾਰੇ ਲਾਹੌਰ ਇਕ ਬਹੁਤ ਹੀ ਸੁੰਦਰ ਸ਼ਹਿਰ ਬਣ ਗਿਆ ਸੀ ਇਸ ਸ਼ਹਿਰ ਵਿਖੇ ਥਾਂ – ਥਾਂ , ਬਾਜ਼ਾਰ , ਗਲੀਆਂ ਵਿੱਚ ਲੋਕ ਬੈਠੇ ਸਨ ਜੋ ਸ਼ਾਹੂਕਾਰਾ ਕਰਦੇ ਸਨ । ਉਥੇ ਹੀ ਸੋਢੀ ਕੁਲ ਵਿਚੋਂ ਇਕ ਉੱਚੇ ਮੁਰਾਤਬੇ ਵਾਲੇ ਭਾਈ ਹਰਿਦਾਸ ਜੀ ਵਸੇਬਾ ਕਰਦੇ ਸਨ । ਬਾਬਾ ਹਰਿਦਾਸ ਜੀ ਦੇ ਵਿਆਹ ਤੋਂ ਬਾਰਾਂ ਸਾਲ ਪਿਛੋਂ ਦਾਤਾਰ ਪ੍ਰਭੂ ਨੇ ਅਰਦਾਸ ਸੁਣੀ ਤੇ ੧੫੩੪ ਨੂੰ ਇਸ ਰੱਬੀ ਜੋੜੇ ਘਰ ( ਗੁਰੂ ) ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ | ਐਸਾ ਨੂਰ ਹੋਇਆ ਚਾਰੇ ਪਾਸੇ ਕਿ ਚਾਂਦਨੀ ਜਹੀ ਹੋ ਗਈ । – ਬਾਲਕ ਦਾ ਨਾਮ ਰਾਮਦਾਸ ਜੀ ਰੱਖਿਆ ਗਿਆ ਪਰ ਵੱਡਾ ਪੁੱਤਰ ਹੋਣ ਕਰਕੇ ਸਾਰੇ ਜੇਠਾ ਜੀ ਕਰਕੇ ਬਲੋਣ ਲੱਗੇ ਕਿਉਂਕਿ ਬਾਬਾ ਹਰਿਦਾਸ ਜੀ ਘਰ ਜਨਮੇ ਉਹ ਪਹਿਲੇ ਬਾਲਕ ਸਨ । ਪ੍ਰਿਸੀਪਲ ਸਤਬੀਰ ਸਿੰਘ ਜੀ ਕਿਤਾਬ ਪੂਰੀ ਹੋਈ ਕਰਾਮਾਤ ਵਿੱਚ ਜਿਕਰ ਕਰਦੇ ਹਨ । ਫਿਰ ਦੋ ਸਾਲ ਪਿਛੋਂ ਦੂਜੇ ਪੁੱਤਰ ਭਾਈ ਹਰਿਦਿਆਲ ਦਾ ਜਨਮ ਹੋਇਆ ਤੇ ਫਿਰ ਇਕ ਭੈਣ ਰਮਦਾਸੀ ਦਾ ਜਨਮ ਹੋਇਆ ।
ਰਾਮਦਾਸ ਹਰਦਿਆਲ ਸੋਢੀ ਦੁਇ ਭਾਈ
ਇਕ ਬੀਬੀ ਰਮਦਾਸੀ ਸਕੀ ਭੈਣ ਕਹਾਈ ।
ਗਿਆਨੀ ਗਿਆਨ ਸਿੰਘ ਨੇ ਤਵਾਰੀਖ਼ ਗੁਰ ਖ਼ਾਲਸਾ ਵਿਚ ਆਪ ਜੀ ਦੀ ਨੁਹਾਰ ਬਾਰੇ ਲਿਖਿਆ ਹੈ ਕਿ ਗੋਰਾ ਬਦਨ , ਅਤਿ ਸੁੰਦਰ , ਮੋਟੇ ਨਕਸ਼ ਤੇ ਚੌੜੇ ਮੱਥੇ ਵਾਲੇ ਸਨ | ਮੈਕਾਲਫ਼ ਨੇ ਲਿਖਿਆ ਸੋਹਣੇ , ਸੁਣੱਖੇ , ਮੁਸਕਰਾਂਦੇ ਤੇ ਕਦੇ ਕਿਸੇ ਨੇ ਰੋਂਦੇ ਨਾ ਦੇਖਣ ਦਾ ਜ਼ਿਕਰ ਖ਼ਾਸ ਕਰ ਕੇ ਕੀਤਾ ਹੈ । ਰੱਬੀ ਭੱਟਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਉਚੇਚੇ ਤੌਰ ‘ ਤੇ ਲਿਖਿਆ ਹੈ ਕਿ ਠਾਕੁਰ ਹਰਿਦਾਸ ਜੀ ਦੇ ਪੁੱਤਰ ਨੂੰ ਜਸੋਧਾ ਮਾਂ ਵਾਂਗ ਮਾਪਿਆਂ ਬਹੁਤ ਲਾਡ ਲਡਾਏ | ਕੰਵਲ ਨੈਨ ਹਨ , ਅਤਿ ਸੁਹਣੇ ਹਨ ਅਤੇ ਜਦ ਤੋਤਲੀ ਜ਼ਬਾਨ ਵਿਚ ਗੱਲਾਂ ਕਰਦੇ ਹਨ ਤਾਂ ਬਹੁਤ ਹੀ ਮਿੱਠੇ ਲੱਗਦੇ ਹਨ । ਮੱਥਾ ਚੌੜਾ ਤੇ ਦੰਦ ਚਿੱਟੇ ਹਨ । ਉੱਚੀ ਚੰਗੀ ਮਤਿ ਤੇ ਸੰਤੋਖੀ ਵਾਤਾਵਰਨ ਵਿਚ ਪਲੇ ਹਨ । ਸੁਭਾਅ ਕਰਮ ਸਵੱਛ ਵਾਤਾਵਰਣ ਵਿਚ ਪਲਣ ਕਾਰਨ ਮਤਿ ਅਤਿ ਡੂੰਘੀ ਸੀ । ਪ੍ਰਭੂ ਨਾਲ ਨਿੱਕਿਆਂ ਹੁੰਦਿਆਂ ਤੋਂ ਪਿਆਰ ਸੀ । ਅਡੋਲ ਚਿੱਤ , ਧੀਰਜਵਾਨ ਧਰਮ ਸਰੂਪ ਸਨ । ਦੇਣ ਅਤੇ ਵੰਡਣ ਦੀ ਰੁਚੀ ਬਾਲਪਣ ਤੋਂ ਹੀ ਸੀ । ਆਇਆ ਗਿਆ ਸਾਧੂ ਸੰਤ ਮਹਾਤਮਾ ਜਾਂ ਫ਼ਕੀਰ ਜੋ ਵੀ ਦੇਖਦੇ ਤੱਕਦੇ ਘਰ ਲੈ ਆਉਂਦੇ ਜਾਂ ਉਸ ਦੀ ਲੋੜ ਪੂਰੀ ਕਰਨ ਲਈ ਪਿਤਾ ਨੂੰ ਕਹਿੰਦੇ । ਪੰਥ ਪ੍ਰਕਾਸ਼ ਵਿਚ ‘ ਬਾਲ ਉਮਰ ਬ੍ਰਿਧਨ ਸੀ ਚਾਲੇ ‘ ਦੇ ਸ਼ਬਦ ਲਿਖੇ ਹਨ । – ਜਦ ਬੱਚਿਆਂ ਨਾਲ ਖੇਡਦੇ ਤਾਂ ਵੀ ਭਗਤੀ ਭਾਵ ਦੀਆਂ ਗੱਲਾਂ ਕਰਦੇ ਤੇ ਪ੍ਰਭੂ ਨਾਲ ਚਿੱਤ ਲਗਾਉਣ ਲਈ ਪ੍ਰੇਰਦੇ :
ਖੇਲਨ ਬੀਚ ਬਾਲਕਨ ਤਾਈ | ਉਪਦੇਸ਼ ਭਗਤੀ ਜਗ ਸਾਈਂ ।
ਜਦੋ ਆਪ ਜੀ 7 ਕੁ ਸਾਲ ਦੀ ਉਮਰ ਤੱਕ ਆਏ ਸਾਰੇ ਪਰਿਵਾਰ ਦੇ ਜੀਅ ਆਪ ਜੀ ਨੂੰ ਛੱਡ ਕੇ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ । ਏਨੇ ਸੰਸਾਰ ਵਿੱਚ ਹੁੰਦਿਆ ਹੋਇਆ ਆਪ ਜੀ ਇਕੱਲੇ ਰਹਿ ਗਏ ਸਾਰੇ ਸਰੀਕੇ ਤੇ ਪਿੰਡ ਵਾਲੇ ਆਪ ਜੀ ਨੂੰ ਹੀਣ ਭਾਵਨਾ ਨਾਲ ਵੇਖਣ ਲੱਗੇ ।
ਆਂਢ ਗੁਆਢ ਤੇ ਰਿਸਤੇਦਾਰ ਜੇਠਾ ਜੀ ਤੋ ਨਫਰਤ ਕਰਨ ਲੱਗ ਪਏ ਉਸ ਸਮੇਂ ਆਪਣੇ ਬੱਚਿਆ ਤੇ ਰਾਮਦਾਸ ਸਾਹਿਬ ਜੀ ਦਾ ਪਰਿਸ਼ਾਵਾ ਤੱਕ ਨਾ ਪੈਣ ਦੇਂਦੇ । ਪਰ ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੇ ਦਰਸ਼ਨਾਂ ਲਈ ਸੰਗਤ ਤਰਸਦੀਆਂ ਫਿਰਦੀਆਂ ਹਨ । ਜਿਸ ਰਾਮਦਾਸ ਸਾਹਿਬ ਜੀ ਨੂੰ ਕੋਈ ਆਸਰਾ ਤਕ ਨਹੀ ਸੀ ਦੇਂਦਾ ਅੱਜ ਉਹ ਗੁਰੂ ਰਾਮਦਾਸ ਸਾਹਿਬ ਜੀ ਨਿਆਸਰਿਆਂ ਦੇ ਆਸਰਾ ਹਨ । ਜਿਸ ਗੁਰੂ ਰਾਮਦਾਸ ਸਾਹਿਬ ਨੂੰ ਕੋਈ ਖਾਣ ਲਈ ਰੋਟੀ ਨਹੀ ਸੀ ਦੇਂਦਾ ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋ ਹਰ ਰੋਜ ਲੱਖਾਂ ਸੰਗਤਾਂ ਪ੍ਰਸ਼ਾਦਾ ਛੱਕਦੀਆਂ ਹਨ । ਜਿਸ ਰਾਮਦਾਸ ਨੂੰ ਕੋਈ ਪੈਸਾਂ ਤੱਕ ਨਹੀ ਸੀ ਦੇਣ ਨੂੰ ਤਿਆਰ ਅੱਜ ਉਸ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਹਰ ਰੋਜ ਲੱਖਾਂ ਕਰੋੜਾਂ ਰੁਪਏ ਚੜਦੇ ਹਨ । ਜਿਸ ਰਾਮਦਾਸ ਦਾ ਨਾਮ ਆਢ ਗੁਆਢ ਜਾ ਰਿਸਤੇਦਾਰ ਆਪਣੇ ਬੱਚਿਆ ਨੂੰ ਨਹੀ ਸਨ ਲੈਣ ਦੇਂਦੇ ਅੱਜ ਉਸ ਰਾਮਦਾਸ ਸਾਹਿਬ ਜੀ ਦਾ ਨਾਮ ਲੈ ਕੇ ਸੰਗਤਾਂ ਮੁਕਤੀ ਪ੍ਰਾਪਤ ਕਰ ਦੀਆਂ ਹਨ । ਜਿਸ ਰਾਮਦਾਸ ਸਾਹਿਬ ਜੀ ਨੂੰ ਇਹ ਆਖ ਕੇ ਛੱਡ ਦਿਤਾਂ ਸੀ ਕਿ ਇਸ ਦੇ ਜਨਮ ਲੈਣ ਕਰਕੇ ਇਸ ਦੇ ਮਾ ਪਿਉ ਭੈਣ ਭਰਾ ਮਰ ਗਏ ਹਨ । ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ ਲੈਣ ਕਰਕੇ ਮਰਦੇ ਲੋਕ ਵੀ ਤੰਦਰੁਸਤ ਹੋ ਰਹੇ ਹਨ । ਜਿਸ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਢ ਗੁਆਢ ਤੇ ਰਿਸਤੇਦਾਰ ਆਪਣੇ ਘਰਾਂ ਵਿੱਚ ਰਹਿਣ ਨਹੀ ਸਨ ਦੇਂਦੇ , ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦਾ ਘਰ ਸੋਨੇ ਹੀਰਿਆਂ ਨਾਲ ਜੜਿਆ ਹੈ ਜਿਸ ਦੇ ਦਰਸ਼ਨਾਂ ਵਾਸਤੇ ਸਾਰੀ ਦੁਨੀਆ ਤੋ ਸੰਗਤਾ ਆਉਦੀਆਂ ਹਨ । ਜਿਸ ਰਾਮਦਾਸ ਸਾਹਿਬ ਜੀ ਦੇ ਤਨ ਢੱਕਣ ਨੂੰ ਕੋਈ ਰਿਸਤੇਦਾਰ ਕਪੜਾ ਨਹੀ ਸੀ ਦੇਂਦਾ ਅੱਜ ਉਸ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਲੱਖਾ ਦੇ ਰੁਮਾਲਿਆ ਦੀ ਕਈ ਕਈ ਸਾਲ ਵਾਰੀ ਨਹੀ ਆਉਦੀ । ਇਹ ਹਨ ਬਰਕਤਾਂ ਮੇਰੇ ਧੰਨ ਗੁਰੂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ