5 ਨਵੰਬਰ ਵਾਲੇ ਦਿਨ ਕੰਵਰ ਨੌਨਿਹਾਲ ਸਿੰਘ ਨੂੰ ਧਿਆਨ ਸਿੰਘ ਡੋਗਰੇ ਨੇ ਸਿਰ ਵਿੱਚ ਪੱਥਰ ਮਾਰ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ ।
ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਅਤੇ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਦਾ ਜਨਮ 23 ਫਰਵਰੀ 1821 ਈ . ( ਮਹਾਨਕੋਸ਼ਕਾਰ ਅਨੁਸਾਰ 11 ਫਰਵਰੀ 1820 ਈ . ) ਨੂੰ ਕਨ੍ਹੀਆ ਮਿਸਲ ਦੇ ਸ . ਜੈਮਲ ਸਿੰਘ ਦੀ ਪੁੱਤਰੀ ਰਾਣੀ ਚੰਦ ਕੌਰ ਦੀ ਕੁੱਖੋਂ ਹੋਇਆ । ਇਸ ਨੂੰ ਮਹਾਰਾਜਾ ਰਣਜੀਤ ਸਿੰਘ ਬਹੁਤ ਪਿਆਰ ਕਰਦਾ ਸੀ ਅਤੇ ਬਚਪਨ ਤੋਂ ਹੀ ਇਸ ਦੇ ਵਿਅਕਤਿਤਵ ਦੀ ਉਸਾਰੀ ਵਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ । ਇਸ ਨੂੰ ਸਿੱਖ ਧਰਮ ਦੀ ਮਰਯਾਦਾ ਤੋਂ ਜਾਣੂ ਕਰਾਉਣ ਲਈ ਗਿਆਨੀ ਸੰਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਅਤੇ ਸ਼ਸਤ੍ਰਾਂ ਤੇ ਸੈਨਿਕ ਕਾਰਵਾਈਆਂ ਦੀ ਸਿਖਿਆ ਲਈ ਸ . ਹਰੀ ਸਿੰਘ ਨਲਵਾ , ਸ . ਲਹਿਣਾ ਸਿੰਘ ਮਜੀਠੀਆ ਅਤੇ ਜਨਰਲ ਵੈਂਤੂਰਾ ਨੂੰ ਲਗਾਇਆ ਗਿਆ । ਇਸ ਨੂੰ ਛੋਟੀ ਉਮਰ ਵਿਚ ਹੀ ਮੁਹਿੰਮਾਂ ਉਤੇ ਭੇਜਣਾ ਸ਼ੁਰੂ ਕਰ ਦਿੱਤਾ ਗਿਆ । ਸੰਨ 1834 ਈ . ਵਿਚ ਜਦੋਂ ਇਹ ਅਜੇ 13 ਸਾਲਾਂ ਦਾ ਸੀ , ਤਾਂ ਇਸ ਨੂੰ ਪਿਸ਼ਾਵਰ ਦੀ ਲੜਾਈ ਵਿਚ ਹਿੱਸਾ ਲੈਣ ਲਈ ਭੇਜਿਆ ਗਿਆ । ਉਸੇ ਸਾਲ ਇਸ ਨੂੰ ਅਟਕ ਖੇਤਰ ਅਤੇ ਪਿਸ਼ਾਵਰ ਦਾ ਪ੍ਰਬੰਧਕ ਲਗਾਇਆ ਗਿਆ । ਇਸ ਨੇ ਸੰਨ 1835 ਈ . ਵਿਚ ਡੇਰਾਜਾਤ ਅਤੇ ਟਾਂਕ ਵਿਚ ਕੀਤੀਆਂ ਗਈਆਂ ਬਗ਼ਾਵਤਾਂ ਨੂੰ ਦਬਾਇਆ ਅਤੇ ਇਸ ਤਰ੍ਹਾਂ ਦੀਆਂ ਹੋਰ ਜ਼ਿੰਮੇਵਾਰੀਆਂ ਵੀ ਇਸ ਨੂੰ ਸੌਂਪੀਆਂ ਗਈਆਂ ਜਿਨ੍ਹਾਂ ਨੂੰ ਇਸ ਨੇ ਬੜੀ ਕਾਮਯਾਬੀ ਨਾਲ ਸਿਰੇ ਚੜ੍ਹਾਇਆ । ਮਾਰਚ 1837 ਈ . ਵਿਚ ਇਸ ਦਾ ਵਿਆਹ ਸ . ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਬੀਬੀ ਨਾਨਕੀ ਨਾਲ ਬੜੀ ਧੂਮ – ਧਾਮ ਨਾਲ ਕੀਤਾ ਗਿਆ । ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ( 27 ਜੂਨ 1839 ਈ . ) ਵੇਲੇ ਇਹ ਪਿਸ਼ਾਵਰ ਵਿਚ ਸੀ । ਉਦੋਂ ਇਸ ਦਾ ਪਿਤਾ ਕੰਵਰ ਖੜਕ ਸਿੰਘ ਗੱਦੀ ਉਤੇ ਬੈਠਾ । ਖੜਕ ਸਿੰਘ ਦੇ ਮਹਾਰਾਜਾ ਬਣਨ ਨਾਲ ਲਾਹੌਰ ਦਰਬਾਰ ਵਿਚ ਧੜੇਬੰਦੀ ਸ਼ੁਰੂ ਹੋ ਗਈ । ਡੋਗਰਾ ਭਰਾਵਾਂ ਨੇ ਕੰਵਰ ਨੂੰ ਆਪਣੇ ਹੱਥ ਚੜ੍ਹਾ ਲਿਆ ਅਤੇ ਉਸ ਦਾ ਮਨ ਪਿਤਾ ਵਿਰੁੱਧ ਭਰਮਾ ਦਿੱਤਾ ਕਿ ਉਹ ਚੇਤ ਸਿੰਘ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ