ਦੋਵੇ ਗਨਿਕਾ ਪਾਪਣਾਂ ਦੀਆਂ ਸਾਖੀਆਂ ਸਰਵਨ ਕਰੋ ਜੀ
ਗਨਿਕਾ ਦੋ ਹੋਈਆਂ ਦੋਹਾਂ ਦਾ ਜ਼ਿਕਰ ਗੁਰਬਾਣੀ ਅੰਦਰ ਆਉਂਦਾ ਹੈ ਸਰਵਨ ਕਰੋ ਦੋਵਾਂ ਦੀ ਜੀਵਨੀ।
ਗਨਕਾ : ਇਸ ਦਾ ਸ਼ਬਦਿਕ ਅਰਥ ਹੀ ਵੇਸਵਾ ਹੈ ਪਰ ਇਹ ਪੁਰਾਤਨ ਸਮੇਂ ਦੀ ਇਕ ਖਾਸ ਵੇਸਵਾ ਲਈ ਵਰਤਿਆ ਜਾਂਦਾ ਹੈ ।
ਇਸ ਦਾ ਅਰਥ ਵੇਸਵਾ ਜਾਂ ਕੰਚਨੀ ਹੈ । ਗੁਰਬਾਣੀ ਵਿਚ ਦੋ ਵੇਸਵਾ ਇਸਤਰੀਆਂ ਦਾ ਪ੍ਰਸੰਗ ਆਉਂਦਾ ਹੈ । ਇਕ ਵੇਸਵਾ ਦਾ ਨਾਂ ਪਿੰਗਲਾ ਸੀ ਜੋ ਰਾਜਾ ਜਨਕ ਦੀ ਪੁਰੀ ਵਿਚ ਰਹਿੰਦੀ ਸੀ । ਇਸ ਨੇ ਇਕ ਦਿਨ ਧਨੀ ਸੁੰਦਰ ਜਵਾਨ ਦੇਖਿਆ ਅਤੇ ਕਾਮ ਨਾਲ ਵਿਆਕੁਲ ਹੋ ਉਠੀ , ਪਰ ਉਹ ਇਸ ਪਾਸੇ ਨਾ ਆਇਆ ਜਿਸ ਪਾਸੇ ਪਿਗਲਾ ਵੇਸਵਾ ਰਹਿੰਦੀ ਸੀ ਜਿਸ ਕਰਕੇ ਸਾਰੀ ਰਾਤ ਪਿੰਗਲਾ ਦੀ ਬੇਚੈਨੀ ਵਿਚ ਬੀਤੀ । ਅੰਤ ਅੱਧੀ ਰਾਤ ਤੋ ਬਾਅਦ ਇਸ ਦੇ ਮਨ ਵੈਰਾਗ ਹੋਇਆ ਕਿ ਜੇ ਅਜਿਹਾ ਪ੍ਰੇਮ ਮੈਂ ਈਸ਼ਵਰ ਵਿਚ ਲਾਉਂਦੀ ਫਿਰ ਕਿਹੋ ਜਿਹਾ ਉੱਤਮ ਫ਼ਲ ਮੈਨੂੰ ਮਿਲਦਾ । ਉਸੇ ਵੇਲੇ ਸਭ ਕੁਕਰਮ ਛੱਡ ਕੇ ਪ੍ਰਭੂ ਦੀ ਹੋ ਗਈ ਅਤੇ ਪਵਿੱਤਰ ਜੀਵਨ ਬਿਤਾਇਆ । ਇਸੇ ਗਨਿਕਾ ਨੇ ਦਿੱਤਾ ਤ੍ਰਿਯ ਜੀ ਨੂੰ ਗੁਰੂ ਧਾਰਿਆ ਸੀ ।
ਇਸ ਬਾਰੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਹੜੇ ਸ਼ਬਦ ਦਰਜ਼ ਹਨ , ਉਹ ਹੇਠ ਲਿਖੇ ਹਨ ।
ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥ ( ਅੰਗ ੧੦੦੮ )
ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥ ( ਅੰਗ ੬੩੨ )
ਦੂਸਰੀ ਗਨਿਕਾ ਇਹ ਹੋਈ ।
ਦੂਜੀ ਗਨਿਕਾ ਦਾ ਨਾਮ ਚੰਦ੍ਰਮਣੀ ਸੀ ।
ਇਹ ਵੇਸਵਾ ਵੀ ਬਹੁਤ ਸੋਹਣੀ ਤੇ ਜਵਾਨ ਸੀ ਹਰ ਕੋਈ ਇਸ ਦੇ ਵੱਲ ਖਿਚਿਆ ਆਉਦਾ ਸੀ ਤੇ ਚੰਦ੍ਮਣੀ ਨਾਲ ਰਾਤ ਗੁਜ਼ਾਰਦਾ । ਲੋਕਾ ਤੋ ਲਏ ਪੈਸਿਆ ਨਾਲ ਹੀ ਇਸ ਵੇਸਵਾ ਦੀਆਂ ਲੋੜਾ ਦੀ ਪੂਰਤੀ ਹੁੰਦੀ , ਇਸ ਲਈ ਹਰ ਰਾਤ ਨੂੰ ਇਹ ਚੰਦ੍ਮਣੀ ਵੇਸਵਾ ਆਪਣੇ ਦਰਵਾਜੇ ਤੇ ਖਲੋ ਕੇ ਮਰਦਾਂ ਦੀ ਉਡੀਕ ਕਰਿਆ ਕਰਦੀ ਸੀ । ਇਕ ਦਿਨ ਪ੍ਰਭੂ ਦੀ ਐਸੀ ਮਰਜੀ ਹੋਈ ਕਿ ਇਕ ਦਿਨ ਚੰਗਾ ਮੌਹਲੇਧਾਰ ਮੀਂਹ ਪਿਆ। ਇਕ ਮਹਾਂਪੁਰਸ਼ ਜਿਹੜਾ ਕਿ ਰਸਤੇ ਚ ਜਾਂਦਾ ਮੀਂਹ ਵਿਚ ਘਿਰ ਗਿਆ ਸੀ। ਉਹ ਗਨਿਕਾ ਦੇ ਕੋਠੇ ਤੇ ਦੀਵਾ ਬਲਦਾ ਦੇਖ ਉਥੇ ਰੁਕ ਗਿਆ ਤੇ ਦਰਵਾਜ਼ਾ ਖੜਕਾਇਆ ਗਨਿਕਾ ਨੇ ਦਰਵਾਜ਼ੇ ਦੀ ਆਵਾਜ਼ ਸੁਣਕੇ ਮਨ ਚ ਸੋਚਿਆ ਤੇ ਖੁਸ਼ ਹੋਈ ਕਿ ਐਨੀ ਰਾਤ ਨੂੰ ਵੀ ਮੇਰੇ ਕੋਲ ਗਾਹਕ ਆਉਂਦੇ ਹਨ। ਜਾਕੇ ਦਰਵਾਜ਼ਾ ਖੋਲ੍ਹਿਆ ਤਾਂ ਅਗੋਂ ਆਵਾਜ਼ ਆਈ ਪੁੱਤਰੀ ਸਾਨੂੰ ਰਾਤ ਕਟ ਲੈਣਦੇ ਬਾਹਰ ਮੀਂਹ ਬਹੁਤ ਹੈ ਤੇ ਅੱਗੇ ਜਾਣਾ ਮੁਸ਼ਕਲ ਹੈ ।
ਇਹ ਪਹਿਲੀ ਵਾਰ ਸੀ ਕਿ ਗਨਿਕਾ ਨੂੰ ਕਿਸੇ ਨੇ ਪੁੱਤਰੀ ਸ਼ਬਦ ਨਾਲ ਸੰਬੋਧਨ ਕੀਤਾ ਨਹੀਂ ਤਾਂ ਬਾਕੀ ਸਾਰੇ ਆਪਣੀ ਹਵਸ ਦੇ ਮਾਰੇ ਲੋਕ ਹੀ ਆਉਦੇ ਸਨ। ਸੋ ਗਨਿਕਾ ਨੇ ਮਹਾਂਪੁਰਸ਼ਾਂ ਨੂੰ ਅੰਦਰ ਬੁਲਾਇਆ ਤੇ ਚੰਗੀ ਆਓ ਭਗਤ ਕੀਤੀ। ਆਪਣੇ ਮਾੜੇ ਕੰਮ ਤੋਂ ਤਾਂ ਗਨਿਕਾ ਦਾ ਪਹਿਲਾਂ ਹੀ ਜੀਅ ਅਕ ਚੁੱਕਾ ਸੀ ਉਤੋਂ ਮਹਾਂਪੁਰਸ਼ ਦੀ ਸੰਗਤ ਦੇ ਪ੍ਰਭਾਵ ਨੇ ਗਨਿਕਾ ਦੇ ਹਿਰਦੇ ਨੂੰ ਹਲੂਣਾ ਮਾਰਿਆ ਉਸ ਨੂੰ ਆਪਣੇ ਪਾਪ ਅੱਜ ਨਜ਼ਰ ਆਉਣ ਲੱਗੇ ਤੇ ਮਨ ਵਿਚ ਪਛਤਾਵਾ ਹੋਇਆ। ਸਾਧੂ ਦਾ ਉੱਚਾ ਸੁੱਚਾ ਜੀਵਣ ਦੇਖ ਗਨਿਕਾ ਅੰਦਰ ਵੀ ਮੁਕਤ ਹੋਣ ਦੀ ਤੜਫ ਪੈਦਾ ਹੋਈ। ਜਿਸ ਤਰ੍ਹਾਂ ਗੁਰਬਾਣੀ ਕਹਿੰਦੀ ਹੈ।
ਜਬ ਤੇ ਦਰਸਨੁ ਭੇਟੇ ਸਾਧੂ ਭਲੇ ਦਿਵਸ ਓਏ ਆਏ।।
ਦੇ ਮਹਾਂਵਾਕਾਂ ਅਨੁਸਾਰ ਗਨਿਕਾ ਦੇ ਵੀ ਹੁਣ ਭਲੇ ਦਿਵਸ ਸ਼ੁਰੂ ਹੋਣ ਵਾਲੇ ਸਨ।...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ