ਦੁਨੀਆ ਦੀ ਇਕੋ ਇਕ ਕਬਰ ਜਿਸ ਨੂੰ ਹਰ ਰੋਜ ਛਿੱਤਰ ਵੱਜਦੇ ਹਨ , ਇਹ ਕਬਰ ਹੈ ਮੁਗਲ ਫੌਜੀ ਨੂਰਦੀਨ ਦੀ , ਜਿਸ ਨੇ ਮੁਕਤਸਰ ਸਾਹਿਬ ਦੀ ਧਰਤੀ ਤੇ ਗੁਰਦੁਵਾਰਾ ਟਿੱਬੀ ਸਾਹਿਬ ਦੇ ਨੇੜੇ , ਅੰਮ੍ਰਿਤ ਵੇਲੇ ਦਾਤਨ ਕਰਦੇ ਸਮੇਂ ਧੋਖੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਹਮਲਾ ਕੀਤਾ ਸੀ । ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਹੁਤ ਹੀ ਫੁਰਤੀ ਨਾਲ ਸਰਬਲੋਹ ਦਾ ਬਣਿਆ ਪਾਣੀ ਵਾਲਾ ਗੜਵਾ ਤਲਵਾਰ ਅੱਗੇ ਕਰ ਕੇ ਨੂਰਦੀਨ ਦਾ ਵਾਰ ਰੋਕ ਦਿੱਤਾ । ਤੇ ਉਸੇ ਹੀ ਫੁਰਤੀ ਨਾਲ ਗੁਰੂ ਜੀ ਨੇ ਉਹ ਗੜਵਾ ਨੂਰਦੀਨ ਦੇ ਸਿਰ ਵਿੱਚ ਮਾਰ ਕੇ ਉਸ ਮੁਗ਼ਲ ਫੌਜੀ ਨੂੰ ਮਾਰ ਦਿੱਤਾ । ਬਾਅਦ ਵਿੱਚ ਸਿੰਘਾਂ ਨੇ ਉਸ ਨੂੰ ਉਥੇ ਹੀ ਦਫਨਾ ਕੇ ਉਸ ਦੀ ਕਬਰ ਬਣਾ ਦਿੱਤੀ , ਗੁਰੂ ਗੋਬਿੰਦ ਸਿੰਘ ਜੀ ਨੇ ਨੂਰਦੀਨ ਦੀ ਕਬਰ ਵੱਲ ਵੇਖ ਕੇ ਆਖਿਆ ਇਸ ਨੇ ਧੋਖੇ ਨਾਲ ਗੁਰੂ ਤੇ ਹਮਲਾ ਕੀਤਾ ਹੈ । ਜੋ ਵੀ ਮੇਰਾ ਸਿੱਖ ਏਥੇ ਆਵੇ ਇਸ ਨੂਰਦੀਨ ਦੀ ਕਬਰ ਤੇ ਛਿੱਤਰ ਮਾਰ ਕੇ ਜਾਵੇ । ਉਸ ਸਮੇ ਤੋ ਲੈ ਕੇ ਰਹਿੰਦੀ ਦੁਨੀਆਂ ਤੱਕ ਇਸ ਨੂਰਦੀਨ ਦੀ ਕਬਰ ਤੇ ਛਿੱਤਰ ਵੱਜਦੇ ਆਏ ਤੇ ਵੱਜਦੇ ਰਹਿਣਗੇ । ਨੂਰਦੀਨ ਦੀ ਇਹ ਵੱਡੀ ਗਲਤੀ ਸੀ ਉਸ ਨੇ ਨਿਹੱਥੇ ਗੁਰੂ ਸਾਹਿਬ ਤੇ ਥੋਖੇ ਨਾਲ ਵਾਰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ