ਦੁਸ਼ਮਣ ਨਾਲ ਵੀ ਈਰਖਾ ਨਹੀਂ ਕਰਦਾ ਗੁਰੂ ਕਾ ਖਾਲਸਾ..।
ਖਾਲਸਾ ਕਦੇ ਕਿਸੇ ਨਾਲ ਈਰਖਾ ਨਹੀਂ ਕਰਦਾ। ਇਥੋਂ ਤੱਕ ਕਿ ਗੁਰੂ ਕੇ ਖਾਲਸੇ ਜੰਗ ਵਿੱਚ ਜਿੰਨਾਂ ਦੁਸ਼ਮਣਾਂ ਨੂੰ ਮਾਰਿਆ ਕਰਦੇ ਸਨ ਉਹਨਾ ਨਾਲ ਵੀ ਈਰਖਾ ਨਹੀਂ ਕਰਿਆ ਕਰਦੇ ਸਨ। ਖਾਲਸੇ ਦੇ ਹਰ ਇੱਕ ਕਾਰਜ ਪਿੱਛੇ ਲੁਕਾਈ ਦਾ ਭਲਾ ਛੁਪਿਆ ਹੁੰਦਾ ਹੈ। ਏਸੇ ਕਰਕੇ ਖਾਲਸੇ ਦੇ ਬੋਲ੍ਹੇ ਵਿੱਚ ਦੁਸ਼ਮਣ ਲਈ ਵੀ ਮਾਰਨਾ ਸ਼ਬਦ ਨਹੀਂ ਵਰਤਿਆ ਜਾਂਦਾ ਸਗੋਂ ਸੋਧਾ ਲਾਉਣਾ ਸ਼ਬਦ ਵਰਤਿਆ ਜਾਂਦਾ ਹੈਂ। ਸੋਧਾ ਲਾਉਣ ਤੋਂ ਭਾਵ ਹੈ ਸੋਧ ਦੇਣਾ, ਠੀਕ ਕਰ ਦੇਣਾ। ਕਲਯੁਗ ਵਿੱਚ ਅਜਿਹੇ ਪਾਪੀ ਲੋਕ ਵੀ ਹੁੰਦੇ ਹਨ ਜਿੰਨਾਂ ਨੂੰ ਸਮਝਾਇਆ ਨਹੀਂ ਜਾ ਸਕਦਾ। ਏਸੇ ਲਈ ਇਸ ਯੁੱਗ ਨੂੰ ਕਲਯੁਗ ਕਹਿੰਦੇ ਹਨ। ਇਹੀ ਪਰਮਾਤਮਾ ਦੀ ਕੁਦਰਤ ਹੈ, ਖੇਲ ਹੈ। ਅਜਿਹੇ ਲੋਕ ਜੋ ਸਮਝਾਏ ਨਾ ਜਾ ਸਕਣ ਉਹਨਾ ਦਾ ਸੋਧਾ ਲੱਗ ਜਾਣ ਵਿੱਚ ਹੀ ਉਹਨਾ ਦੀ ਭਲਾਈ ਹੁੰਦੀ ਹੈ। ਜੇ ਉਹਨਾ ਨੂੰ ਸੋਧਾ ਨਾ ਲੱਗੇ ਤਾਂ ਉਹ ਹੋਰ ਪਾਪ ਕਮਾਉਣਗੇ। ਹੋਰ ਲੋਕਾਂ ਨੂੰ ਦੁੱਖ ਦੇਣਗੇ। ਇਸ ਲੋਕ ਵਿੱਚ ਲੋਕਾਂ ‘ਤੇ ਜ਼ੁਲਮ ਕਰਣਗੇ ਅਤੇ ਆਪਣੇ ਪਰਲੋਕ ਲਈ ਨਰਕ ਤਿਆਰ ਕਰ ਰਹੇ ਹੋਣਗੇ। ਸੋ ਜਰੂਰੀ ਹੈ ਅਜਿਹੇ ਲੋਕਾਂ ਨੂੰ ਸੋਧ ਦਿੱਤਾ ਜਾਵੇ। ਇਹ ਕੰਮ ਗੁਰੂ ਸਾਹਿਬ ਨੇ ਖਾਲਸੇ ਦੀ ਝੋਲੀ ਪਾਇਆ ਹੈ ਅਤੇ ਖਾਲਸੇ ਦੇ ਇਸੇ ਕੰਮ ਕਰਕੇ ਹੀ ਅੱਜ ਭਾਰਤ ਦੇ ਲੋਕ ਸੁਖੀ ਹਨ। ਖਾਲਸੇ ਨੇ ਪਾਪੀਆਂ ਨੂੰ ਸੋਧੇ ਲਾ ਕੇ ਉਹਨਾ ਨੂੰ ਵੀ ਨਰਕ ਤੋਂ ਬਚਾਇਆ ਅਤੇ ਲੋਕਾਂ ਨੂੰ ਵੀ ਸੁੱਖ ਸ਼ਾਂਤੀ ਦਿੱਤੀ। ਖ਼ੈਰ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਹਾਲਾਤ ਥੋੜੇ ਵਿਗੜੇ ਹੋਏ ਦਿਖਾਈ ਦੇ ਰਹੇ ਹਨ। ਬਹੁਤੇ ਸਿੱਖ ਵੀਰ ਵੀ ਛੇਤੀ ਹੀ ਨਫ਼ਰਤ ਅਤੇ ਈਰਖਾ ਦੇ ਸ਼ਿਕਾਰ ਹੋ ਜਾਂਦੇ ਹਨ। ਜੇ ਕੋਈ ਉਹਨਾ ਨੂੰ ਬੁਰਾ ਭਲਾ ਬੋਲ ਦੇਵੇ ਤਾਂ ਉਹ ਵੀ ਅੱਗੋਂ ਗਾਲਾਂ ਕੱਢਣ ਅਤੇ ਲੜਨ ਲਗ ਜਾਂਦੇ ਹਨ। ਖਾਲਸੇ ਦਾ ਕੰਮ ਤਾਂ ਗਾਲਾਂ ਕੱਢਣ ਵਾਲੇ ਦਾ ਵੀ ਭਲਾ ਮੰਗਣਾ ਹੈ। ਸਿਰਫ ਮੂੰਹ ਤੋਂ ਹੀ ਨਹੀਂ, ਦਿਲ ਤੋਂ ਮੰਗਣਾ ਹੈ। ਹੋ ਸਕੇ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਵੀ ਕਰਨੀ ਹੈ ਕਿ ਗੁਰੂ ਜੀ ਇਸ ਨੂੰ ਵੀ ਆਪਣੇ ਚਰਨਾਂ ਨਾਲ ਜੋੜੋ। ਉਸ ਨੂੰ ਗਾਲਾਂ ਦਾ ਜਵਾਬ ਗਾਲਾਂ ਵਿੱਚ ਨਹੀਂ ਦੇਣਾ ਸਗੋਂ ਆਪਣੇ ਚਿਹਰੇ ਤੇ ਮੁਸਕਾਨ ਲਿਆ ਕੇ ਹੱਥ ਜੋੜ ਕੇ ਉਸ ਨੂੰ ਕਹਿਣਾ ਹੈ ਕਿ ਗੁਰੂ ਪਿਆਰਿਆ ਰੱਬ ਤੇਰੀ ਚੜਦੀ ਕਲਾ ਕਰੇ। ਯਕੀਨ ਜਾਣਿਓ ਇਸ ਤਰਾਂ ਕਰਨ ਨਾਲ ਤੁਹਾਨੂੰ ਗਾਲਾਂ ਕੱਢਣ ਵਾਲੇ ਲੋਕ ਆਪਣੇ ਆਪ ਉੱਤੇ ਸ਼ਰਮਿੰਦੇ ਹੋਣਗੇ। ਉਹਨਾ ਦੇ ਦਿਲ ਵਿੱਚ ਤੁਹਾਡੇ ਲਈ ਇੱਜ਼ਤ ਵਧੇਗੀ। ਹੋਰਨਾਂ ਅੱਗੇ ਉਹ ਤੁਹਾਡੀ ਸਿਫਤ ਕਰਣਗੇ। ਤੁਹਾਡੇ ਵਰਗਾ ਖੁਸ਼ਦਿਲ ਬਣਨਾ ਵੀ ਚਾਹੁਣਗੇ ਕਿਉਂਕਿ ਲੋਕ ਤੁਹਾਡੇ ਉਪਦੇਸ਼ਾਂ ਤੋਂ ਨਹੀਂ ਤੁਹਾਡੇ ਜੀਵਨ ਤੋਂ ਪ੍ਰਭਾਵਿਤ ਹੁੰਦੇ ਹਨ। ਤੁਹਾਡਾ ਨਿਰਵੈਰ ਜੀਵਨ ਹੀ ਸਿੱਖੀ ਦਾ ਪ੍ਰਚਾਰ ਹੈ। ਪਰ ਅਫ਼ਸੋਸ ਕਿ ਅਜੇ ਅਸੀਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ