ਦੂਸਰਾ ਪੜਾਅ ਭਾਈ ਜੈਤਾ ਜੀ ਦਾ
ਭਾਈ ਜੈਤਾ ਜੀ ਪੁਹ ਫੁੱਟਣ ਤੋਂ ਪਹਿਲਾਂ ਹੀ ਤਰਾਵੜੀ ਤੋਂ ਅੱਗੇ ਅਨੰਦਪੁਰ ਵੱਲ ਨੂੰ ਚੱਲ ਪਏ , ਸਾਥੀ ਸਿੱਖ ਵੀ ਪਹਿਲਾਂ ਦੀ ਤਰ੍ਹਾਂ ਵੱਖਰੇ ਵੱਖਰੇ ਹੋ ਕੇ ਚਲ਼ ਰਹੇ ਸੀ , ਇਹ ਚਾਰੇ ਸਿੱਖ ਸ਼ਸਤਰਧਾਰੀ ਸੀ ਕਿਉਂਕਿ ਪਤਾ ਨਹੀਂ ਕਦੋਂ ਕਿੱਥੇ ਮੁਗਲਾਂ ਨਾਲ ਭੇੜ ਹੋ ਜਾਵੇ , 69 km ਚਲਕੇ ਭਾਈ ਜੈਤਾ ਜੀ ਅੰਬਾਲੇ ਦੇ ਨੇੜੇ ਪਹੁੰਚੇ , ਇੱਥੇ ਟਾਂਗਰੀ_ਨਦੀ ਪਾਰ ਕੀਤੀ। ਇੱਕ ਜੰਡ ਦੇ ਰੁੱਖ ਕੋਲ ਸੀਸ ਬਿਰਾਜਮਾਨ ਕਰਕੇ ਕੁਝ ਸਮਾਂ ਆਰਾਮ ਕੀਤਾ। ਅੰਬਾਲਾ ਜਰਨੈਲੀ ਸੜਕ ਤੇ ਹੋਣ ਕਰਕੇ ਏਥੇ ਖਤਰਾ ਵੱਧ ਸੀ , ਇਸ ਕਰਕੇ ਸੁਰੱਖਿਅਤ ਥਾਂ ਦੀ ਜਰੂਰੀ ਸੀ , ਜੈਤਾ ਜੀ ਨੇ ਉੱਥੇ ਇਕ ਬਜ਼ੁਰਗ ਮੇਹਰ ਧੂਮੀਆਂ ਤੋਂ ਪੁੱਛਿਆ ਤਾਂ ਪਤਾ ਲੱਗਾ ਮੁਹੱਲਾ ਕੈਂਥ_ਮਾਜਰੀ ਚ ਕੁਝ ਸਿੱਖ ਪਰਿਵਾਰ ਰਹਿੰਦੇ ਨੇ। ਭਾਈ ਜੈਤਾ ਜੀ ਸੀਸ ਲੈ ਕੇ ਉਸ ਮੁਹੱਲੇ ਵੱਲ ਨੂੰ ਚੱਲ ਪਏ ਉੱਥੇ ਇੱਕ ਸਿੱਖ ਭਾਈ_ਰਾਮ_ਦੇਵਾ ਜੀ ਨੂੰ ਮਿਲੇ ਜੋ ਤਰਾਵੜੀ ਮਿਲਿਆ ਸੀ ਉਹ ਭਾਈ ਦੇਵਾ-ਰਾਮ ਸੀ ਇਹ ਰਾਮ ਦੇਵਾ ਸੀ ਜੈਤਾ ਜੀ ਨੇ ਸਾਰਾ ਹਾਲ ਦੱਸਿਆ , ਰਾਮ ਦੇਵਾ ਸੁਣਕੇ ਜ਼ਾਰੋ ਜ਼ਾਰ ਪਿਆ। ਫਿਰ ਜੈਤਾ ਜੀ ਨੂੰ ਘਰ ਦੇ ਅੰਦਰ ਲੈ ਕੇ ਗਿਆ ਸੀਸ ਰੱਖਿਆ ਪਰਿਵਾਰ ਨੇ ਜੈਤਾ ਜੀ ਸੇਵਾ ਕੀਤੀ। ਭਾਈ ਰਾਮ ਦੇਵਾ ਸਾਰੀ ਰਾਤ ਸਤਿਗੁਰੂ ਜੀ ਦੇ ਸੀਸ ਕੋਲ ਵਾਹਿਗੁਰੂ ਮੰਤਰ ਜਪਦਿਆਂ ਪਹਿਰਾ ਦਿੰਦਾ ਰਿਹਾ , ਪਿਛਲੀਆ ਦੋ ਰਾਤਾਂ ਤੋ ਜੈਤਾ ਜੀ ਸੁੱਤੇ ਨਹੀ ਸੀ , ਏਥੇ ਦੋ ਘੜੀਆ ਅਰਾਮ ਕੀਤਾ ਫਿਰ ਦਿਨ ਚੜਣ ਤੋ ਪਹਿਲਾ ਅੱਗੇ ਚਲ਼ ਪਏ ….
ਭਾਈ ਰਾਮਦੇਵ ਜਿੰਨਾ ਸਮਾਂ ਜਿਉਂਦਾ ਰਿਹਾ ਪਰਿਵਾਰ ਸਮੇਤ ਉਸ ਅਸਥਾਨ ਤੇ ਧੂਫ ਬੱਤੀ ਤੇ ਸੇਵਾ ਕਰਕੇ ਨਾਲ ਬਾਣੀ ਪੜਦਾ ਰਿਹਾ। ਜਿੱਥੇ ਧੰਨ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ