ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਅੱਜ ਅੱਠਵੇਂ ਦਿਨ ਫੈਜਲਪੁਰੀਆਂ ਦੀ ਮਿਸਲ ਬਾਰੇ ਜਾਣਕਾਰੀ ਪੜੋ ਜੀ।
ਅਠਵੀਂ ਮਿਸਲ ਫੈਜ਼ਲ ਪੁਰੀਆ ਸਰਦਾਰਾਂ ਦੀ ਇਸ ਮਿਸਲ ਨੂੰ ਫੈਜ਼ਲ ਪੁਰੀਆ ਦੀ ਮਿਸਲ ਕਹਿੰਦੇ ਹਨ । ਇਸ ਦਾ ਕਾਰਨ ਇਹ ਹੈ ਕਿ , ਜਦ ਸ : ਕਪੂਰ ਸਿੰਘ ਨੇ ਜੋ ਇਸ ਮਿਸਲ ਦਾ ਬਾਨੀ ਤੇ ਪਿੰਡ ਫੈਜ਼ਲ ਪੁਰ ਦਾ ਰਹਿਣ ਵਾਲਾ ਸੀ । ਆਪਣੇ ਇਲਾਕੇ ਤੇ ਕਬਜ਼ਾ ਕੀਤਾ , ਤਦ ਇਹਨਾਂ ਦਾ ਨਾਮ ਫੈਜ਼ਲ ਪੁਰੀਆ ਪੈ ਗਿਆ । ਫੈਜ਼ਲ ਪੁਰ ਮੁਸਲਮਾਨ ਨਾਂ ਹੋਣ ਕਰਕੇ ਇਸ ਪਿੰਡ ਦਾ ਇਹਨਾਂ ਨੇ ਨਾਮ ਸਿੰਘ ਪੁਰ ਰਖ ਦਿਤਾ ਤੇ ਮਸ਼ਹੂਰ ਹੋ ਗਿਆ ਤੇ ਮਿਸਲ ਦਾ ਨਾਮ ਭੀ ਸਿੰਘ ਪੁਰੀਏ ਪੈ ਗਿਆ । ਕਪੂਰ ਸਿੰਘ ਦਾ ਪੂਰਾ ਵਰਤਾਂਤ ਇਸ ਤਰਾਂ ਹੈ ਕਿ ਸੰ : ੧੭੮੩ ਬਿਕਰਮੀ ਨੂੰ ਜਦ ਇਹਨਾਂ ਵੇਖਿਆ ਕਿ ਮੁਸਲਮਾਨ ਹਿੰਦੂਆਂ ਤੇ ਜ਼ੁਲਮ ਕਰ ਰਹੇ ਹਨ ਤੇ ਸਿੱਖਾਂ ਦੀ ਇਕ ਬੜੀ ਬਹਾਦਰ ਕੌਮ ਉਤਪਨ ਹੋਈ ਹੈ , ਜੋ ਮੁਸਲਮਾਨਾਂ ਨੂੰ ਉਹਨਾਂ ਦੀ ਕਰਨੀ ਦਾ ਬਦਲਾ ਦੇਣ ਲਈ ਤਤਪਰ ਹੋਈ ਹੈ । ਤਦ ਇਹ ਵੀ ਆਪਣੀ ਖੁਸ਼ੀ ਨਾਲ ਅੰਮ੍ਰਿਤਸਰ ਪੁਜ ਕੇ ਆਪਣੇ ਸਕੇ ਭਰਾ ਦੀਵਾਨ ਸਿੰਘ ਤੇ ਹੋਰ ਬਹੁਤ ਸਾਰੇ ਜ਼ਿਮੀਂਦਾਰਾਂ ਨੂੰ ਨਾਲ ਲੈ ਕੇ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ ਤੇ ਦੀਵਾਨ ਸਿੰਘ ਦਰਬਾਰਾ ਸਿੰਘ ਨਾਲ ਲੈ ਕੇ ਮੁਸਲਮਾਨਾਂ ਦੀ ਸੋਧ ਕਰਨ ਲਗ ਪਿਆ । ਸੰ : ੧੭੯੦ ਬਿ : ਵਿਚ ਜਦੋਂ ਕਿ ਦਿਲੀ ਦੇ ਬਾਦਸ਼ਾਹ ਨੇ ਸਿਖਾਂ ਵਾਸਤੇ ਸਵਾ ਲਖ ਦੀ ਜਾਗਰ ਤੇ ਨਵਾਬੀ ਦਾ ਖਤਾਬ ਮਨਜ਼ੂਰ ਕੀਤਾ । ਤਦ ਇਹ ਖਿਤਾਬ ਸ : ਕਪੂਰ ਸਿੰਘ ਨੂੰ ਦਿਤਾ ਗਿਆ | ਨਵਾਬ ਕਪੂਰ ਸਿੰਘ ਆਪਣੇ ਆਪ ਵਿਚ ਬੜੇ ਹੌਸਲੇ ਵਾਲਾ ਸੀ | ਲੜਾਈ ਵਿਚ ਇਹ ਮਸਤ ਹਾਥੀ ਦੀ ਤਰ੍ਹਾਂ ਜਾਨ ਦੀ ਪਰਵਾਹ ਨਹੀਂ ਕਰਦਾ ਸੀ । ਇਸ ਨੂੰ ਫਖਰ ਸੀ ਕਿ ਇਹਦਾ ਸਰੀਰ ਲੜਾਈ ਦੇ ਫੱਟਾਂ ਨਾਲ ਛਾਣਣੀ ਹੋ ਗਿਆ ਸੀ ਪਰ ਇਹ ਪਿਛੇ ਨਹੀਂ ਹਟਿਆ । ਇਸ ਨੇ ਹਜ਼ਾਰਾਂ ਹੀ ਆਦਮੀਆਂ ਨੂੰ ਅੰਮ੍ਰਿਤ ਛਕਾਇਆ ਤੇ ਸਿੰਘ ਬਣਾਇਆ । ਖਾਲਸੇ ਵਿਚ ਇਹਨੂੰ ਸਤਕਾਰਿਆ ਜਾਂਦਾ ਸੀ ਇਸ ਲਈ ਲੋਕੀਂ ਇਸ ਪਾਸੋਂ ਅੰਮ੍ਰਿਤ ਛਕਣਾ ਚੰਗਾ ਸਮਝਦੇ ਸਨ । ਠੀਕਰੀ ਵਾਲੇ ਵਿਚ ਪਿੰਡ ਵਾਲਾ ਖੂਹ ਮਹਾਰਾਜਾ ਆਲਾ ਸਿੰਘ ਪਟਿਆਲੇ ਵਾਲੇ ਨੇ ਅੰਮ੍ਰਿਤ ਛਕ ਕੇ ਲਗਵਾਇਆ ਸੀ , ਇਹ ਹੁਣ ਤਕ ਮੌਜੂਦ ਹੈ । ਇਹਨਾਂ ਦੇ ਡੇਰੇ ਵਾਲੇ ਦਰਖਤ ਹੇਠਾਂ ਹਿੰਦੂ ਮੁਸਲਮਾਨ ਸੁਖਣਾਂ ਸੁਖਦੇ ਹਨ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵੰਡਦੇ ਹਨ । ਇਹ ਇਨ੍ਹਾਂ ਦੀ ਲੋਕਾਂ ਵਿਚ ਹਮਦਰਦੀ ਸੀ । ਇਹਨਾਂ ਦੇ ਨਾਲ ਤਿੰਨ ਹਜ਼ਾਰ ਸਿਪਾਹੀ ਹੁੰਦੇ ਸਨ ਜੋ ਬੜੇ ਦਲੇਰ ਅਤੇ ਬਹਾਦਰ ਸਨ । ਨਵਾਬ ਕਪੂਰ ਸਿੰਘ ਨੇ ਦਿਲੀ ਦੀਆਂ ਦੀਵਾਰਾਂ ਤਕ ਹੱਥ ਮਾਰਿਆ ਤੇ ਸੈਕੜੇ ਮੁਸਲਮਾਨਾਂ ਅਤੇ ਰਈਸਾਂ ਨੂੰ ਸੋਧਿਆ । ਦਰਿਆ ਸਤਲੁਜ ਦੇ ਲਹਿੰਦੇ ਤੇ ਚੜਦੇ ਦੇ ੬ ਲੱਖ ਦੇ ਮੁਲਕ ਤੇ ਕਬਜ਼ਾ ਕਰ ਲਿਆ । ਇਸ ਵਿਚ ਸੰਦੇਹ ਨਹੀਂ ਕਿ ਧਨ ਤੇ ਦੌਲਤ ਦੇ ਕਾਰਨ ਕਈ ਮਿਸਲਾਂ ਨਵਾਬ ਕਪੂਰ ਸਿੰਘ ਦੀ ਮਿਸਲ ਤੋਂ ਵਦੀਆਂ ਸਨ ਪਰ ਸਾਰੀਆਂ ਮਿਸਲਾਂ ਹੀ ਇਸਨੂੰ ਸਤਕਾਰਦੀਆਂ ਸਨ । ਮੌਲਵੀ ਬੂਟੇ ਸ਼ਾਹ ਨਵਾਬ ਕਪੂਰ ਸਿੰਘ ਦੀ ਬਾਬਤ ਇਉਂ ਲਿਖਦਾ ਹੈ ।
ਨਵਾਬ ਕਪੂਰ ਸਿੰਘ ਪਰਤਾਪੀ ਉਚ ਕਦ ਚੌੜੀ ਛਾਤੀ ਤੇ ਬੜਾ ਤਾਕਤਵਰ ਤੇ ਵਡਾ ਦਾਨੀ ਸੀ । ਇਹਦੇ ਲੰਗਰ ਵਿਚੋਂ ਹਰ ਵੇਲੇ ਗਰੀਬਾਂ ਨੂੰ ਪ੍ਰਸ਼ਾਦਿ ਮਿਲਦਾ ਰਹਿੰਦਾ ਸੀ । ਜਿਹੜਾ ਇਸ ਨੂੰ ਇਕ ਵੇਰੀ ਮਿਲ ਪੈਂਦਾ ਉਹਦਾ ਦਿਲ ਵਿਛੜਨ ਨੂੰ ਨਹੀਂ ਕਰਦਾ ਸੀ । ਫਤਹ ਨੇ ਇਨ੍ਹਾਂ ਦੇ ਕਦਮ ਚੁੰਮੇ । ੧੮੧੭ ਬਿ : ਨੂੰ ਨਵਾਬ ਕਪੂਰ ਸਿੰਘ ਨੇ ਪੰਥ ਖਾਲਸੇ ਨੂੰ ਅੰਮ੍ਰਿਤਸਰ ਇਕੱਠਾ ਕਰਕੇ ਆਪਣੀ ਮਿਸਲ ਦੀ ਸਰਪ੍ਰਸਤੀ ਆਪਣੇ ਭਰਾਂ ਖੁਸ਼ਹਾਲ ਸਿੰਘ ਨੂੰ ਤੇ ਜਥੇਦਾਰ ਦੀ ਦਸਤਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਦਿਤੀ ਤੇ ਆਪ ਅਸੂ ਸ਼ੁਦੀ ਇਕਾਦਸ਼ੀ ਨੂੰ ਚਲਾਣਾ ਕਰ ਗਏ । ਆਪ ਦੀ ਸਮਾਧ ਮਹਾਰਾਜਾ ਰਣਧੀਰ ਸਿੰਘ ਕਪੂਰਥਲੇ ਵਾਲੇ ਨੇ ਬਣਵਾਈ | ਖੁਸ਼ਹਾਲ ਸਿੰਘ ਨੇ ਵੀ ਅਨੇਕਾਂ ਆਦਮੀਆਂ ਨੂੰ ਅੰਮ੍ਰਿਤ ਛਕਾਇਆ ਤੇ ਗਰੀਬਾਂ ਦੀ ਮਦਦ ਕੀਤੀ । ੧੮੨੦ ਬਿ : ਨੂੰ ਜੈਨ ਖਾਂ ਦੇ ਮਰਨ ਤੇ ਖਾਲਸੇ ਨੇ ਸਰਹੰਦ ਦੇ ੫੨ ਲਖ ਦੇ ਮੁਲਕ ਉਤੇ ਕਬਜ਼ਾ ਕਰ ਲਿਆ । ੧੯੨੫ ਨੂੰ ਸ਼ੇਖ ਨਜਾਮ ਦੀਨ ਜਾਲੰਧਰੀ ਦੀ ਹਾਰ ਪਿਛੋਂ ਇਲਾਕਾ ਖੁਸ਼ਹਾਲ ਸਿੰਘ ਦੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ