More Gurudwara Wiki  Posts
ਫਿਰਿ ਬਾਬਾ ਗਇਆ ਬਗਦਾਦ ਨੋ – ਪੜ੍ਹੋ ਇਤਿਹਾਸ


ਬਗਦਾਦ ਇਕ ਮੁਸਲਮਾਨ ਦੇਸ਼ ਦੀ ਰਾਜਧਾਨੀ ਹੈ ਜਿਸਦਾ ਨਾਮ ਹੈ ਇਰਾਕ । ਅਸਲ ਵਿਚ ਬਗਦਾਦ ਸ਼ਹਿਰ ਨੌਸ਼ੀਰਵਾ ਬਾਦਸ਼ਾਹ ਨੇ ਵਸਾਇਆ ਸੀ । ਬਗਦਾਦ ਵਿੱਚ ਇਕ ਬੜਾ ਪ੍ਰਸਿਧ ਪੀਰ ਅਬਦੁਲ ਕਾਦਿਰ ਹੋਇਆ ਸੀ ।ਇਸ ਦਾ ਜਨਮ ਈਰਾਨ ਦੇਸ਼ ਦੇ ਨਗਰ ਜੀਲਾਨ ਵਿੱਚ ਸੰਨ 1078 ਈ ਵਿੱਚ ਹੋਇਆ ਮੰਨਿਆ ਜਾਂਦਾ ਹੈ । ਬਗਦਾਦ ਵਿੱਚ ਇਸ ਦਾ ਮਕਬਰਾ ਬਣਿਆ ਹੋਇਆ ਹੈ।ਪੀਰ ਅਬਦੁਲ ਕਾਦਿਰ ਦਾ ਨਾਂ ਦਸਤਗੀਰ ਪ੍ਰਸਿਧ ਹੈ ।ਉਸ ਦੇ ਜਾ- ਨਸ਼ੀਨ ਵੀ ਦਸਤਗੀਰ ਹੀ ਅਖਵਾਉਂਦੇ ਹਨ ਪਰ ਸੰਪ੍ਰਦਾਇ ਦੇ ਦਰਵੇਸ਼ ਕਾਦਰੀ ਅਖਵਾਉਂਦੇ ਹਨ ।
ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਗਦਾਦ ਪਹੁੰਚਣ ਬਾਰੇ ਆਪਣੀ ਪਹਿਲੀ ਵਾਰ ਦੀ 35 ਤੇ 36 , ਪਾਉੜੀ ਵਿਚ ਇਉਂ ਲਿਖਿਆ ਹੈ :
ਫਿਰਿ ਬਾਬਾ ਗਇਆ ਬਗਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ ॥ ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ॥ਦਿਤੀ ਬਾਂਗਿ ਨਿਵਾਜਿ ਕਰਿ ਸੁੰਨ ਸਮਾਨਿ ਹੋਆ ਜਹਾਨਾ ॥ ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ ॥ ਵੇਖੈ ਧਿਆਨੁ ਲਗਾਇ ਕਰਿ ਇਤੁ ਫਕੀਰੁ ਵਡਾ ਮਸਤਾਨਾ ॥ ਪੁਛਿਆ ਫਿਰਿਕੈ ਦਸਤਗੀਰ ਕਉਣ ਫਕੀਰੁ ਕਿਸਕਾ ਘਰਿਹਾਨਾ ॥ ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇਕੋ ਪਹਿਚਾਨਾ ॥ ਧਰਤਿ ਆਕਾਸ ਚਹੂ ਦਿਸ ਜਾਨਾ ॥੩੫ ॥ ( ਵਾਰਾਂ – ਭਾਈ ਗੁਰਦਾਸ ਜੀ )
ਗੁਰੂ ਨਾਨਕ ਸਾਹਿਬ ਜੀ ਜਦੋਂ ਇੱਥੇ ਪਹੁੰਚੇ , ਆਪ ਜੀ ਨੇ ਭਾਈ ਮਰਦਾਨੇ ਨਾਲ ਸ਼ਹਿਰੋ ਬਾਹਰ ਹੀ ਡੇਰਾ ਲਾਇਆ । ਗੁਰੂ ਨਾਨਕ ਜੀ ਤੇ ਭਾਈ ਮਰਦਾਨਾ ਜੀ ਨੇ ਅਮ੍ਰਿਤ ਵੇਲੇ ਸਤਿਨਾਮੁ ਵਾਹਿਗੁਰੂ ਦਾ ਉਚਾ ਸਾਰਾ ਜੈਕਾਰਾ ਲਾਇਆ , ਭਾਈ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਤੇ ਗੁਰੂ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਕਰਨਾ ਸ਼ੁਰੂ ਕੀਤਾ । ਮੁਸਲਮਾਨ ਦੇਸ਼ ਵਿੱਚ ਸੰਗੀਤ ਤੇ ਪਾਬੰਦੀ ਸੀ । ਉਥੇ ਕੋਈ ਸੰਗੀਤ ਨਹੀ ਸੀ ਗਾ ਸਕਦਾ | ਕੁਝ ਨੇ ਜਾ ਕੇ ਬਗਦਾਦ ਦੇ ਪੀਰ ਤੇ ਹਾਕਮ ਨੂੰ ਜਾ ਦਸਿਆ।ਉਸਨੇ ਅਗੋਂ ਹੁਕਮ ਦਿੱਤਾ ਕਿ ਇਸ ਅਨੋਖੈ ਇਸਲਾਮ ਵਿਰੋਧੀ ਪਰਦੇਸੀ ਨੂੰ ਸੰਗਸਾਰ ( ਪੱਥਰ ਮਾਰ – ਮਾਰ ਕੇ ਮਾਰ ਦੇਣਾ ) ਕੀਤਾ ਜਾਵੇ । ਲੋਕ ਪੱਥਰ ਵੱਟੇ ਚੁਕ ਕੇ ਗੁਰੂ ਜੀ ਵੱਲ ਆਏ ਪਰ ਗੁਰੂ ਜੀ ਦੇ ਰੱਬੀ ਨੂਰ ਭਰੇ ਚਿਹਰੇ ਵੱਲ ਵੇਖ ਕੇ ਠਠੰਬਰ ਗਏ।ਉਨ੍ਹਾਂ ਵਿਚ ਪੱਥਰ ਮਾਰਨ ਦੀ ਹਿੰਮਤ ਨਾ ਰਹੀ। ਕੁਝ ਇਤਿਹਾਸਕਾਰ ਲਿਖਦੇ ਹਨ ਜਦੋ ਪੱਥਰ ਮਾਰਨ ਲੱਗੇ ਤਾ ਉਹਨਾ ਦੇ ਹੱਥ ਉਥੇ ਹੀ ਰੁਕ ਗਏ ਕਿਸੇ ਪਾਸੇ ਹਿਲਜੁੱਲ ਨਾ ਕੀਤੀ ਫੇਰ ਸਾਰਿਆ ਨੇ ਗੁਰੂ ਜੀ ਪਾਸੋ ਮੁਆਫੀ ਮੰਗੀ । ਗੁਰੂ ਜੀ ਨੇ ਉਨਾਂ ਨੂੰ ਸਚ ਧਰਮ ਦਾ ਉਪਦੇਸ਼ ਦਿੱਤਾ ।ਉਨਾਂ ਦਾ ਕ੍ਰੋਧ ਦੂਰ ਤੇ ਮਨ ਸ਼ਾਂਤ ਹੋ ਗਿਆ ਉਨਾਂ ਨੇ ਪੱਥਰ ਸੁੱਟ ਦਿੱਤੇ ।ਇਹ ਹਾਲ ਸੁਣ ਕੇ ਪੀਰ ਵੀ ਦਰਸ਼ਨਾਂ ਲਈ ਆਇਆ । ਪੀਰ ਨੇ ਗੁਰੂ ਜੀ ਨੂੰ ਕਿਹਾ ਫਕੀਰ ਤੈਨੂੰ ਪਤਾ ਨਹੀ ਇੱਥੇ ਸੰਗੀਤ ਗਾਉਣਾ ਮਨਾ ਹੈ , ਇੱਥੇ ਸ਼ਰੀਅਤ ਕਾਨੂੰਨ ਹੈ ਤੇ ਤੂੰ ਸੰਗੀਤ ਦੀਆਂ ਧੁੰਨਾਂ ਵਜਾਈ ਜਾ ਰਿਹਾ ਹੈ , ਗੁਰੂ ਜੀ ਨੇ ਪੀਰ ਨੂੰ ਦੱਸਿਆ ਕਿ ਸੰਗੀਤ ਨਾਲ ਜਰੂਰੀ ਨਹੀਂ ਗਾਣੇ ਹੀ ਗਾਏ ਜਾਂਦੇ । ਇਸ ਨਾਲ ਰੱਬ ਦਾ ਨਾਮ ਵੀ ਲਿਆ ਜਾ ਸਕਦਾ ਹੈ ਤੇ ਇਸ ਨੂੰ ਕੀਰਤਨ ਕਹਿੰਦੇ ਹਨ , ਪੀਰ ਕੁਝ ਠੰਡਾ ਪੈ ਗਿਆ ਜਿਕਰ ਆਉਂਦਾ ਹੈ ਉਸਨੇ ਗੁਰੂ ਜੀ ਨੂੰ ਕਿਹਾ ਜੇ ਤੁਸੀਂ ਇੰਨੇ ਵੱਡੇ ਫਕੀਰ ਹੋ ਤੇ ਮੇਰਿਆਂ ਤਿੰਨ ਸਵਾਲਾਂ ਦੇ ਜਵਾਬ ਦੇ ਦਿਓ ਜੋ ਮੈਨੂੰ ਬਹੁਤ ਪਰੇਸ਼ਾਨ ਕਰ ਰਹੇ ਹਨ । ਉਸਨੇ ਪਹਿਲਾ ਸਵਾਲ ਕੀਤਾ ਕਿ ਜੇ ਰੱਬ ਹੈ ਤਾਂ ਰੱਬ ਤੋ ਪਹਿਲਾਂ ਕੌਣ ਸੀ ? ਗੁਰੂ ਜੀ ਨੇ ਪਹਿਲੇ ਸਵਾਲ ਦਾ ਜਵਾਬ ਦੇਣ ਲਈ ਪੀਰ ਨੂੰ ਕਿਹਾ ਪੀਰ ! ਤੇਰੇ ਕੋਲ ਕਾਫੀ ਹੀਰੇ ਜਵਾਹਰਾਤ ਨੇ ਉਹਨਾਂ ਵਿੱਚੋ ਕੁਝ ਅਸ਼ਰਫੀਆਂ ਲੈ ਕੇ ਆ , ਉਹ ਸੋਨੇ ਦੀਆਂ ਅਸ਼ਰਫੀਆਂ ਲੈ ਆਇਆਂ ਗੁਰੂ ਜੀ ਨੇ ਕਿਹਾ ਪੀਰ ਇਸਨੂੰ ਗਿਣ , ਪੀਰ ਨੇ ਗਿਣਿਆ 1 2 3 4 ॥ ਗੁਰੂ ਜੀ ਨੇ ਕਿਹਾ ਪੀਰ ਤੂੰ ਗਲਤ ਗਿਣ ਰਿਹਾ ਹੈ ਦੁਬਾਰਾ ਗਿਣ , ਪੀਰ ਨੇ ਫਿਰ ਗਿਣਨਾ ਸ਼ੁਰੂ ਕੀਤਾ 1 2 3 4 ਗੁਰੂ ਜੀ ਨੇ ਫਿਰ ਕਿਹਾ – ਪੀਰ ਨ੍ਹਹੀ ਗਲਤ ਗਿਣ ਰਹੇ ਹੋ ਦੁਬਾਰਾ ਗਿਣ , ਪੀਰ ਨੇ ਕਿਹਾ ਮੈ ਜਿੱਥੇ ਗਲਤ ਹੋਵਾਂ ਤੁਸੀਂ ਉੱਥੇ ਹੀ ਰੋਕ ਦੇਣਾ ।ਫਿਰ ਗਿਣਤੀ ਸ਼ੁਰੂ ਕੀਤੀ ਗੁਰੂ ਜੀ ਨੇ 1 ਤੇ ਹੀ ਰੋਕ ਦਿਤਾ ਤੇ ਕਹਿੰਦੇ ਇਕ ਤੋ ਪਹਿਲਾਂ ਜੋ ਆਉਦਾ ਉਸਤੋ ਸ਼ੁਰੂ ਕਰ । ਪੀਰ ਕਹਿੰਦਾ ਇਕ ਤੋ ਪਹਿਲਾਂ ਕੁਝ ਨਹੀ ਹੁੰਦਾ । ਗੁਰੂ ਜੀ ਕਹਿੰਦੇ ਪੀਰ ਫਿਰ ਰੱਬ ਤੋ ਪਹਿਲਾਂ ਵੀ ਕੁਝ ਨਹੀਂ ਹੁੰਦਾ ਰੱਬ ਹੀ ਸ਼ੁਰੂ ਹੈ । ਫਿਰ ਉਸਨੇ ਦੂਜਾ ਸਵਾਲ ਕੀਤਾ , ਜੇਕਰ ਰੱਬ ਹੈ ਤਾਂ ਸਾਨੂੰ ਦਿਸਦਾ ਕਿਉਂ ਨਹੀਂ ? ਹੁਣ ਗੁਰੂ ਜੀ ਨੇ ਕਿਹਾ ਪੀਰ ਦੁੱਧ ਮੰਗਵਾਓ , ਦੁੱਧ ਆ ਗਿਆ , ਦੁੱਧ ਦੇ ਗਿਲਾਸ ਵੱਲ ਦੇਖ ਕੇ ਗੁਰੂ ਜੀ ਕਹਿੰਦੇ ਇਸ ਵਿੱਚ ਕੁਝ ਹੈ ? ਪੀਰ ਘਬਰਾ ਗਿਆ ਤੇ ਕਹਿੰਦਾ ਗੁਰੂ ਜੀ ਇਸ ਵਿੱਚ ਕੁਝ ਵੀ ਨਹੀਂ ਹੈ । ਗੁਰੂ ਜੀ ਕਹਿੰਦੇ ਨਹੀਂ , ਇਸ ਵਿੱਚ ਮੱਖਣ ਹੈ । ਪੀਰ ਹੱਸ ਕੇ ਕਹਿੰਦਾ ਹਾਂ ਜੀ ਉਹ ਤੇ ਹੁੰਦਾ ਹੀ ਹੈ । ਗੁਰੂ ਜੀ ਕਿਹਾ , ‘ ਪੀਰ ਫਿਰ ਮੱਖਣ ਦਿਸਦਾ ਕਿਉਂ ਨਹੀਂ ? ਪੀਰ ਕਹਿੰਦਾ ਗੁਰੂ ਜੀ ਦੁੱਧ ਮਲਾਈ ਰਿੜਕਣ ਨਾਲ ਮੱਖਣ ਦਿਸੇਗਾ । ਗੁਰੂ ਜੀ ਕਹਿੰਦੇ ਬੱਸ ਪੀਰ ਇਸ ਤਰਾਂ ਹੀ ਰੱਬ ਹੈ ਉਸ ਨੂੰ ਦੇਖਣ ਲਈ ਵੀ ਉਸਦਾ ਨਾਮ ਧਿਆਉਣਾ ਪੈਂਦਾ ਹੈ ਗੁਰੂ ਦੀ ਬਾਣੀ ਹੀ ਰੱਬ ਨੂੰ ਦੇਖਣ ਦਾ ਰਾਹ ਹੈ । ਪੀਰ ਨੇ ਹੁਣ ਤੀਸਰਾ ਸਵਾਲ ਕੀਤਾ , ਫਿਰ ਇਹ ਦਸੋ ਰੱਬ ਕਰਦਾ ਕੀ ਹੈ ? ਹੁਣ ਗੁਰੂ ਜੀ ਨੇ ਕਿਹਾ ਪੀਰ ਤੇਰੇ ਤੀਸਰੇ ਸਵਾਲ ਦਾ ਜਵਾਬ ਵੀ ਮੈਂ ਦਿੰਦਾਂ ਹਾਂ ਪਰ ਪਹਿਲਾਂ ਇਹ ਦੱਸ ਤੂੰ ਹੁਣ ਮੈਨੂੰ ਆਪਣਾ ਗੁਰੂ ਸਮਝਦਾ ਹੈ ਜਾਂ ਨਹੀਂ ? ਪੀਰ ਕਹਿੰਦਾ ਹਾਂ ਤੁਸੀਂ ਇਸ ਵੇਲੇ ਮੇਰੇ ਸਵਾਲਾਂ ਦੇ ਜਵਾਬ ਦੇ ਰਹੇ ਹੋ ਇਸ ਲਈ ਤੁਸੀਂ ਮੇਰੇ ਗੁਰੂ ਹੋ । ਗੁਰੂ ਜੀ ਕਹਿੰਦੇ ਫਿਰ ਪੀਰ ਮੈਂ ਨੀਚੇ ਜ਼ਮੀਨ ਤੇ ਬੈਠਾਂ ਤੇ ਤੂੰ ਸਿਘਾਸਨ ਤੇ ਇਹ ਠੀਕ ਨਹੀਂ , ਤਾਂ ਪੀਰ ਨੇ ਆਪਣੇ ਸਿੰਘਾਸਨ ਤੇ ਗੁਰੂ ਜੀ ਨੂੰ ਬਿਠਾਇਆ ਤੇ ਆਪ ਜ਼ਮੀਨ ਤੇ ਬੈਠ ਗਿਆ ਤੇ ਫਿਰ ਗੁਰੂ ਜੀ ਨੇ ਕਿਹਾ ਪੀਰ ਇਹੀ ਕਰਦਾ ਹੈ ਰੱਬ । ਉਸ ਰੱਬ ਨੇ ਤੈਨੂੰ ਥੱਲੇ ਬਿਠਾ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)