ਸ਼ਸਤਰ ਵਿੱਦਿਆ ਦੇ ਨਾਲ ਨਾਲ ਸਰੀਰਕ ਅਤੇ ਮਾਨਸਿਕ ਕਸਰਤ ਵੀ ਹੈ ਗਤਕਾ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਬੜੇ ਰੋਹ ਵਿੱਚ ਸਨ ਅਤੇ ਓਹਨਾ ਨੂੰ ਅਹਿਸਾਸ ਹੋ ਚੁੱਕਾ ਸੀ ਕਿ ਹੁਣ ਭਾਰਤ ਵਿੱਚ ਧਰਮੀ ਲੋਕਾਂ ਨੂੰ ਸਵੈਮਾਣ ਨਾਲ ਜੀਣ ਲਈ ਕਿਸੇ ਚਮਤਕਾਰ ਦੀ ਜਰੂਰਤ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਤੇ ਬੈਠ ਕੇ ਜਦ ਮੀਰੀ ਅਤੇ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ ਤਾਂ ਸਭ ਨੂੰ ਉਸ ਚਮਤਕਾਰ ਦੀ ਸਮਝ ਆ ਗਈ। ਸਭ ਨੂੰ ਪਤਾ ਲੱਗ ਗਿਆ ਕਿ ਹੁਣ ਮਨੁੱਖਤਾ ਦੀ ਰਾਖੀ ਲਈ ਸ਼ਸਤਰ ਹੀ ਇੱਕੋ ਇੱਕ ਰਾਸਤਾ ਹਨ। ਹੁਣ ਮੁਸ਼ਕਿਲ ਇਹ ਸੀ ਕਿ ਸਿੱਖਾਂ ਨੂੰ ਲੜਨਾ ਨਹੀਂ ਆਉਂਦਾ ਸੀ। ਭਾਰਤ ਵਿੱਚ ਪਹਿਲਾਂ ਇੱਕ ਸੋਟੀ ਦੀ ਖੇਡ ਪ੍ਰਚੱਲਿਤ ਸੀ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਸ਼ਤਰ ਵਿੱਦਿਆ ਸਿਖਾਉਣ ਲਈ ਸਭ ਤੋਂ ਪਹਿਲਾਂ ਸੋਟੀ ਦਾ ਪ੍ਰਯੋਗ ਕੀਤਾ। ਇਸ ਸੋਟੀ ਨੂੰ ਗਤਕਾ ਕਿਹਾ ਜਾਂਦਾ ਹੈ ਜਿਸ ਤੋਂ ਗੁਰੂ ਜੀ ਦੁਆਰਾ ਚਲਾਈ ਇਸ ਸ਼ਸਤਰ ਵਿੱਦਿਆ ਦਾ ਨਾਮ ਗਤਕਾ ਪਿਆ। ਇਸ ਗਤਕੇ ਨੇ ਬਾਅਦ ਵਿੱਚ ਏਨੇ ਸੂਰਬੀਰ ਯੋਧੇ ਪੈਦਾ ਕੀਤੇ ਜਿੰਨ੍ਹਾ ਨੇ ਭਾਰਤ ਦੇ ਗਲ ਵਿੱਚ ਪਈਆਂ ਕਈ ਸੌ ਸਾਲ ਪੁਰਾਣੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਸੁੱਟਿਆ। ਅੱਜ ਗੁਰੂ ਕੇ ਸਿੱਖਾਂ ਨੇ ਇਹ ਗਤਕਾ ਪੂਰੀ ਦੁਨੀਆ ਵਿੱਚ ਪ੍ਰਚਲਿਤ ਕਰ ਦਿੱਤਾ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਸ਼ਸਤਰ ਵਿੱਦਿਆ ਤੋਂ ਇਲਾਵਾ ਗਤਕੇ ਦੀਆਂ ਹੋਰ ਵੀ ਬਹੁਤ ਸਾਰੀਆਂ ਖੂਬੀਆਂ ਹਨ। ਗਤਕਾ ਇੱਕ ਸਰੀਰਕ ਅਤੇ ਮਾਨਸਿਕ ਕਸਰਤ ਵੀ ਹੈ। ਜਿੱਥੇ ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਘੇਰਿਆ ਹੋਇਆ ਹੈ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Lakhwinder Singh
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ