ਹਿੰਦੋਸਤਾਨੀ ਫ਼ੌਜਾ ਨੂੰ…..ਜਨਰਲ ਭਾਈ ਸੁਬੇਗ਼ ਸਿੰਘ ਦਾ ਡਰ
ਲੈਫ.ਜਨ.ਕੁਲਦੀਪ ਬਰਾੜ ਕਹਿੰਦਾ ਕਿ “ਸਾਨੂੰ ਸਭ ਤੋਂ ਵੱਡਾ ਡਰ ਇਸ ਗਲ ਦਾ ਸੀ ਕਿ ਅੰਦਰ ਜਨਰਲ_ਸੁਬੇਗ_ਸਿੰਘ ਵਰਗੇ ਦੇ ਹਥ ਵਿੱਚ ਕਮਾਨ ਹੈ, ਜਿਸਨੇ ਬੰਗਲਾਦੇਸ਼ ਵਿੱਚ 90,000 ਫੌਜੀਆਂ ਦੇ ਹੱਥ ਖੜੇ ਕਰਵਾਏ ਸਨ।ਸਾਨੂੰ ਡਰ ਸੀ ਕਿ ਸਾਡੀ ਸੀ.ਆਈ.ਡੀ ਨੂੰ ਉਹ ਹਾਥੀ ਦੇ ਦੰਦ ਵਾਂਗ ਕੁਝ ਹੋਰ ਵਿਖਾਏ ਤੇ ਕਰੇ ਕੁਝ ਹੋਰ।ਅਸੀਂ ਹਥਿਆਰਾਂ ਦੀ ਗਿਣਤੀ ਦਾ ਪਤਾ ਕਰਨ ਲਈ ਹਵਾਈ ਫਾਇਰ ਕਰਦੇ ਰਹੇ,ਅੱਗੋਂ ਸਾਨੂੰ ਦੁਨਾਲੀ ਰਫਲਾਂ ਦੇ ਫਾਇਰ ਜਵਾਬ ਵਿੱਚ ਮਿਲੇ,ਅਸੀਂ ਬਹੁਤ ਖੁਸ਼ ਹੋਏ ਕਿ ਸਾਡੀ ਜਾਣਕਾਰੀ ਸਹੀ ਹੈ।ਸਾਡੀ ਫੌਜ ਲਈ ਅਕਾਲ_ਤਖਤ ਤੇ ਕਬਜਾ ਕਰਨਾ 4-5 ਘੰਟੇ ਦਾ ਕੰਮ ਸੀ।2 ਜੂਨ ਸ਼ਾਮ ਨੂੰ ਉਪਰੋਂ ਮਿਲੀਆਂ ਹਦਾਇਤਾਂ ਮੁਤਾਬਕ 14 ਗੁਰਸਿੱਖ ਫੌਜੀ ਭਿੰਡਰਾਂਵਾਲੇ ਨਾਲ ਰਜਾਮੰਦੀ ਕਰਨ ਲਈ ਭੇਜੇ ਤੇ ਕੁਝ ਵਿਸ਼ੇਸ਼ ਪੈਕੇਜ ਸੰਤਾਂ ਲਈ ਭੇਜਿਆ।ਪਰ ਭਿੰਡਰਾਂਵਾਲੇ ਨੇ 14 ਫੌਜੀਆਂ ਤੇ ਐਸਾ ਪ੍ਰਭਾਵ ਪਾਇਆ ਕਿ ਉਹ ਮੁੜ ਵਾਪਸ ਨਾ ਆਏ।” “ਅਸੀਂ 10 ਕੁ ਵਜੇ ਰਾਤ ਨੂੰ 2200 ਜਵਾਨ ਮੇਨ ਦਰਵਾਜੇ ਰਾਹੀਂ ਅੰਦਰ ਤੋਰ ਦਿੱਤੇ ਤੇ 1700 ਜਵਾਨਾਂ ਨੂੰ ਕਵਰ ਫਾਇਰਿੰਗ ਬਣਾ ਕੇ ਰੱਖਿਆ ਗਿਆ।ਸਾਡੇ ਜਵਾਨ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਜਦੋਂ ਰੀਂਗਦੇ ਅੰਦਰ ਜਾ ਰਹੇ ਸਨ ਤਾਂ ਇਕ ਵਾਰ ਸ਼ਾਇਦ ਰਬ ਵੀ ਭੈਭੀਤ ਹੋ ਗਿਆ ਹੋਵੇਗਾ ਅਤੇ ਜਿਹਨਾਂ ਨਾਲ ਮੁਕਾਬਲਾ ਸੀ ਉਹਨਾਂ ਕੋਲ ਬਸ ਦੇਸੀ ਹਥਿਆਰ ਤੇ ਸਾਬਕਾ ਫੌਜੀ ਸੁਬੇਗ_ਸਿੰਘ ਸੀ।ਜਦੋਂ ਇਤਨੀ ਫੌਜ ਅੰਦਰ ਚੱਲੀ ਤਾਂ ਸੀਨੀਅਰ ਅਫਸਰ ਵੀ ਇਹ ਕਹਿਣ ਲੱਗੇ ਕਿ ਜੇਕਰ ਸਰਕਾਰ ਇਹ ਪਾਵਰ ਸਾਡੇ ਹੱਥਾਂ ਵਿੱਚ ਦੇਵੇ ਤਾਂ ਅਸੀਂ ਚੀਨ,ਪਾਕਿਸਤਾਨ ਨੂੰ ਹਿੰਦੁਸਤਾਨ ਵਿੱਚ ਮਿਲਾ ਦੇਵਾਂਗੇ।”
“ਸਾਨੂੰ ਸਿਰਫ ਜਨਰਲ ਸੁਬੇਗ ਸਿੰਘ ਦਾ ਫਿਕਰ ਸੀ ਕਿ ਉਹ ਬਹੁਤ ਤੇਜ ਦਿਮਾਗ ਹੈ।ਸਾਡੇ ਜਵਾਨ ਇਕ ਦੂਜੇ ਤੋਂ ਅੱਗੇ ਹੋ ਕੇ ਪਰਮਵੀਰ ਚੱਕਰ ਹਾਸਲ ਕਰਨਾ ਚਾਹੁੰਦੇ ਸਨ।ਸਾਡਾ ਅਨੁਮਾਨ ਸੀ ਕਿ ਅਸੀਂ ਰਾਤੋ ਰਾਤ ਦਰਬਾਰ ਸਾਹਿਬ ਤੇ ਕਬਜਾ ਕਰ ਲਵਾਂਗੇ।ਸਾਨੂੰ ਭਿਡਰਾਂਵਾਲੇ ਤੇ ਹਾਸਾ ਆ ਰਿਹਾ ਸੀ ਕਿ ਕਿਹੜੀਆਂ ਤੋਪਾਂ ਦੇ ਆਸਰੇ ਹਥਿਆਰ ਸੁੱਟਣ ਨੂੰ ਤਿਆਰ ਨਹੀਂ ਸੀ। ਅਸੀਂ 2 ਜੂਨ ਨੂੰ 10.30 ਵਜੇ ਰਾਤ ਫੌਜ ਨੂੰ ਅੰਦਰ ਜਾਣ ਦੀ ਹਰੀ ਝੰਡੀ ਦੇ ਦਿਤੀ।ਸਾਡਾ 2200 ਜਵਾਨ ਪੂਰੀ ਤਰਾਂ ਅੰਦਰ ਛਾ ਗਿਆ,ਲੋੜ ਪੈਣ ਤੇ 2600 ਜਵਾਨ ਤਿਆਰ ਰੱਖੇ ਸਨ।1700 ਕਵਰ ਫਾਇਰਿੰਗ ਲਈ ਸੀ।ਜਦੋਂ ਸਾਡੇ ਜਵਾਨ ਪੂਰੀ ਤਰਾਂ ਅੰਦਰ ਫੈਲ ਗਏ ਤਾਂ ਉਹ ਭਾਣਾ ਵਰਤਿਆ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ।ਦਿੱਲੀ ਤਕ ਵਾਇਰਲੈਸ ਖੜਕ ਗਏ।” “ਇਕ ਦਮ ਹਾਹਾਕਾਰ ਮਚ ਗਈ।ਚੀਕਾਂ ਅਸਮਾਨ ਨੂੰ ਪਾੜ ਰਹੀਆਂ ਸਨ।ਦਿਲ ਕੰਬਾਊ ਵੈਣ ਸਾਡੇ ਤੋਂ ਸੁਣੇ ਨਹੀਂ ਜਾ ਰਹੇ ਸਨ ਕਿਉਂਕਿ ਭਿੰਡਰਾਂਵਾਲੇ ਦੇ ਚੇਲਿਆਂ ਇਕਦਮ ਫਾਇਰ ਖੋਲ ਦਿੱਤੇ।ਸਾਡੇ ਕਵਰ ਜਵਾਨਾਂ ਨੂੰ ਪਤਾ ਨਹੀਂ ਲਗ ਰਿਹਾ ਸੀ ਕਿ ਗੋਲੀ ਕਿਧਰੋਂ ਆ ਰਹੀ ਹੈ।ਗੋਲੀ ਇਤਨੀ ਨੇੜਿਓਂ ਆ ਰਹੀ ਸੀ ਜਿਸ ਕਰਕੇ ਸਾਡੇ ਜਵਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਸੀ।ਅਖੀਰ ਹਾਈ ਅਲਰਟ ਅਲਾਰਮ ਵਜਾਉਣਾ ਪਿਆ, ਜਿਸ ਤਰਾਂ 1962 ਦੀ ਜੰਗ ਵੇਲੇ ਵਰਤਿਆ ਸੀ।ਸਾਡੇ ਜਵਾਨ ਇਤਨੇ ਘਬਰਾ ਗਏ ਕਿ ਹਥਿਆਰ ਸੁੱਟ ਕੇ ਭਜਣਾ ਪਿਆ।
4 ਜੂਨ 1984
3 ਜੂਨ ਦੀ ਪੂਰੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ ਇਲਾਕਿਆਂ ‘ਚ ਫੌਜੀ ਹਰਕਤਾਂ ਚੱਲਦੀਆਂ ਰਹੀਆਂ। ਸਵੇਰ ਦੇ 4 ਵੱਜ ਗਏ। ਰੋਜ਼ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂ ਆਪਣੇ ਨਿਤਕ੍ਰਮ ਦੀ ਤਿਆਰੀ ਕਰਨ ਲਗੇ। ਰਾਗੀ ਸਿੰਘ ਅੱਜ ਬੇਨਤੀ ਅਤੇ ਬੀਰਰਸ ਦੇ ਸ਼ਬਦਾਂ ਨਾਲ ਆਸਾ ਦੀ ਵਾਰ ਦਾ ਕੀਰਤਨ ਗਾਇਨ ਕਰ ਰਹੇ ਸਨ। ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਸੋਹਨ ਸਿੰਘ ਆਪਣੀ ਡਿਊਟੀ ‘ਤੇ ਆਣ ਹਾਜ਼ਰ ਹੋਏ।ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ ਸ਼ਬਦ ਗਾਇਨ ਕਰ ਰਹੇ ਸਨ। ਸੰਗਤ ਪ੍ਰਕਰਮਾ ਵਿਚ ਸੁੱਤੀ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਪਾਲਕੀ ਵਿਚ ਰੱਖ ਕੇ ਸ੍ਰੀ ਦਰਬਾਰ ਸਾਹਿਬ ਵੱਲ ਸੰਗਤ ਚਲ ਪਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਹਰ ਰੋਜ਼ ਦੀ ਮਰਿਯਾਦਾ ਮੁਤਬਿਕ ਪ੍ਰਕਾਸ਼ ਕਰ ਦਿਤਾ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੁੜ ਕੀਰਤਨ ਸ਼ੁਰੂ ਹੋਇਆ, ਆਸਾ ਦੀ ਵਾਰ ਦੀ 13 ਪਉੜੀ ਪੜਣਾ ਸ਼ੁਰੂ ਕਰ ਚੁਕੇ ਸਨ।
4 ਵੱਜ ਕੇ 45 ਮਿੰਟ ਦਾ ਸਮਾਂ ਘੜੀਆਂ ‘ਤੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ