ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਅੱਜ ਤੀਸਰੇ ਦਿਨ ਘਨੱਈਆ ਦੀ ਮਿਸਲ ਬਾਰੇ ਜਾਣਕਾਰੀ ਪੜੋ ਜੀ।
ਤੀਜੀ ਮਿਸਲ ਘਨੱਈਆਂ ਦੀ ਇਸ ਮਿਸਲ ਦਾ ਮੋਢੀ ਸ : ਜੈ ਸਿੰਘ ਸੰਧੂ ਜੱਟ ਜੋ ਕਾਹਨਾ ਜ਼ਿਲਾ ਲਾਹੌਰ ਦਾ ਰਹਿਣ ਵਾਲਾ ਸੀ ਇਹੀ ਕਾਰਨ ਹੈ ਕਿ ਇਸਨੂੰ ਘਨਈਆ ਸ : ਸਦਦੇ ਸਨ | ਕਈ ਇਹ ਭੀ ਕਹਿੰਦੇ ਹਨ ਕਿ ਸ : ਬੜਾ ਹੀ ਸੁੰਦਰ ਜਵਾਨ ਸੀ ਇਸ ਕਰਕੇ ਵੀ ਲੋਕੀ ਇਹਨੂੰ ਘਨਈਆ ( ਕ੍ਰਿਸ਼ਨ ) ਦੇ ਨਾਮ ਤੋਂ ਪੁਕਾਰਦੇ ਸਨ । ਇਸਦਾ ਪਿਤਾ ਖੁਸ਼ਹਾਲ ਸਿੰਘ ਇਕ ਸਧਾਰਨ ਆਦਮੀ ਸੀ । ਜਦ ਖਾਲਸੇ ਦਾ ਡੰਕਾ ਮੁਲਕ ਵਿਚ ਵਜਣ ਲਗਾ ਤੇ ਜ਼ਾਲਮ ਤੁਰਕਾਂ ਨੇ ਸਖਤੀਆਂ ਕਰਨ ਵਿਚ ਅੱਤ ਕਰ ਦਿਤੀ । ਤਦ ਸ . ਜੈ ਸਿੰਘ ਜੋ ਅਪਣੀ ਬੀਰਤਾ ਤੇ ਗੰਭੀਰਤਾ ਦੇ ਕਾਰਨ ਪ੍ਰਸਿਧ ਸੀ । ਨਵਾਬ ਕਪੂਰ ਸਿੰਘ ਪਾਸ ਜਾਕੇ ਅਮ੍ਰਿਤ ਛਕ ਸਿੰਘ ਸਜ ਗਿਆ । ਹਕੀਕਤ ਸਿੰਘ ਮਹਿਤਾਬ ਸਿੰਘ ਤਾਰਾ ਸਿੰਘ ਜੀਵਨ ਸਿੰਘ ਬਹੁਤ ਸਾਰੇ ਭਾਈ ਬੰਦਾ ਸਿੰਘ ਨੂੰ ਆਪਣੇ ਨਾਲ ਸ਼ਾਮਲ ਕਰਕੇ ਤੁਰਕਾਂ ਦੀ ਸੋਧ ਕਰਨ ਵਿਚ ਪ੍ਰਸਿਧ ਹੋ ਗਿਆ । ਤਦ ਇਸਨੇ ਨੇ ਭੀ ੪000 ਸਵਾਰ ਨਾਲ ਰਖਕੇ ਪਿੰਡ ਸੋਹੀਆਂ ਜੋ ਕਿ ਅੰਮ੍ਰਿਤਸਰ ਤੋਂ ੯ ਮੀਲ ਤੇ ਹੈ ਅਪਣੇ ਸਹੁਰੇ ਪਿੰਡ ਜਾ ਕੇ ਅਡਰਾ ਜਥਾ ਬਣਾ ਲਿਆ । ਤੇ ਇਸ ਇਲਾਕੇ ਦੇ ਜ਼ਾਲਮ ਤੁਰਕ ਹਾਕਮਾਂ ਦੀ ਸੋਧ ਕਰਕੇ ਕਬਜ਼ਾ ਕਰ ਲਿਆ | ਹਕੀਕਤ ਸਿੰਘ ਤੇ ਮਹਿਤਾਬ ਸਿੰਘ ਨੂੰ ਸੰਗਤ ਪੁਰੇ ਦੀ ਹਕੂਮਤ ਸਪੁਰਦ ਕੀਤੀ । ਇਸ ਦਾ ਭਰਾ ਝੰਡਾ ਸਿੰਘ ਰਾਵਲ ਕੋਟ ਦੀ ਲੜਾਈ ਵਿਚ ਜੋ ਨਿਧਾਨ ਸਿੰਘ ਰੰਧਾਵੇ ਨਾਲ ਹੋਈ ਸੀ ਮਾਰਿਆ ਗਿਆ | ਇਸ ਦੀ ਸਿੰਘਣੀ ਨਾਲ ਜੈ ਸਿੰਘ ਨੇ ਅਨੰਦ ਪੜਾ ਲਿਆ | ਜਿਸ ਦੇ ਕਾਰਨ ਪਿੰਡ ਨਾਗ ਮੁਕੇਰੀਆ ਹਾਜੀ ਪੁਰ ਦਾਤਾਰ ਪੁਰ ਕਰਵਾਠ ਅੰਡੀਆ ਅਦਿਕ ਪਿੰਡਾਂ ਤੇ ਵੀ ਇਹਦਾ ਕਬਜ਼ਾ ਹੋ ਗਿਆ | ਅਮਰ ਸਿੰਘ ਬੰਨਾ , ਝੰਡਾ ਸਿੰਘ ਬਾਕਰ ਪੁਰ , ਅਲਖ ਸਿੰਘ ਕਾਨੂੰਵਾਲ ਅਮਰ ਸਿੰਘ ਖੋਖਰਾ ਬੁਧ ਸਿੰਘ ਧਰਮ ਕੋਟੀਆ ਝੰਡਾ ਸਿੰਘ ਕਰੋਹ ਆਦਿਕ ਵਡੇ ੨ ਸ੍ਰ ਇਹਦੇ ਨਾਲ ਸਨ । ੧੯੧੭ ਬਿ : ਨੂੰ ਇਹਦੇ ਘਰ ਲੜਕਾ ਉਤਪੰਨ ਹੋਇਆ ਜਿਸਦਾ ਨਾਮ ਗੁਰਬਖਸ਼ ਸਿੰਘ ਸੀ । ਉਹਦਾ ਵਿਆਹ ਸਦਾ ਕੌਰ ਦੇ ਨਾਲ ਹੋਇਆ ਇਸ ਤੋਂ ਪਿਛੇ ਹੋਲੀ ਹੋਲੀ ਪਠਾਨਕੋਟ ਕਰੋਹਾ ਹਾਜੀਪੁਰ ਸੁਜਾਨ ਪੁਰ ਦੀਨਾ ਨਗਰ ਗੜਸ਼ੰਕਰ ਆਦਿਕ ਬਹੁਤ ਸਾਰੇ ਇਲਾਕੇ ਜੈ ਸਿੰਘ ਦੇ ਕਬਜੇ ਵਿਚ ਆ ਗਏ । ਸਰਹੰਦ ਤੇ ਪੂਰਬੀ ਇਲਾਕੇ ਜਿਨਾਂ ਦਾ ਵਰਨਣ ਦੂਜੇ ਹਿਸੇ ਵਿਚ ਹੋ ਚੁਕਾ ਹੈ ਜੋ ਜੰਗ ਵਿਚ ਆਪਣੀ ਕੌਮ ਦੇ ਨਾਲ ਰਿਹਾ । ਪਹਿਲਾਂ ਸ : ਜੱਸਾ ਸਿੰਘ ਰਾਮਗੜਿਆਂ ਦੇ ਨਾਲ ਇਹਦੀ ਬਹੁਤ ਦੋਸਤੀ ਸੀ । ਪਰ ਸ਼ਹਿਰ ਕਸੂਰ ਦੀ ਚੜਾਈ ਸਮੇਂ ਇਨ੍ਹਾਂ ਦੀ ਕਿਸੇ ਗਲੇ ਅਜੋੜ ਹੋ ਗਈ ੧੮੩੧ ਬਿ : ਨੂੰ ਜਦ ਰਾਜਾ ਰਣਜੀਤ ਦੇਵ ਜੰਮੂ ਵਾਲੇ ਨੇ ਝੰਡਾ ਸਿੰਘ ਨੂੰ ਆਪਣੀ ਮਦਦ ਵਾਸਤੇ ਬਲਾਇਆ ਤਦ ਇਹ ਸਰਦਾਰ ਸੁਕਰਚਕੀਆ ਵਲੋਂ ਬ੍ਰਿਜ ਰਾਜ ਦੇਵ ਦੇ ਵਲੋਂ ਹੋ ਗਿਆ । ਸੰਨ : ੧੮੩੪ ਬਿ : ਨੂੰ ਜੈ ਸਿੰਘ ਤੇ ਹਕੀਕਤ ਸਿੰਘ ਨੇ ਆਪਣੇ ਖਾਨਦਾਨ ਦੇ ਨਾਂ ਤੇ ਇਕ ਕਟੜਾ ਸ਼ਹਿਰ ਅਮ੍ਰਿਤਸਰ ਵਿਚ ਵਸਾਇਆ । ਫਿਰ ਜਦ ਆਪਣੇ ਵੈਰੀ ਸ : ਜਸਾ ਸਿੰਘ ਰਾਮਗੜੀਆ ਆਹਲੂਵਾਲਏ ਤੇ ਸੁਕਰਚਕੀਆ ਦੀ ਮਦਦ ਨਾਲ ਪੰਜਾਬ ਵਿਚੋਂ ਬਾਹਰ ਚਲੇ ਜਾਣ ਵਾਸਤੇ ਮਜਬੂਰ ਕੀਤਾ ਤਦ ਇਹ ਲਗਪਗ ਉਹਦੇ ਸਾਰੇ ਇਲਾਕੇ ਤੇ ਕਬਜ਼ਾ ਕਰ ਬੈਠਾ ਤੇ ਇਸ ਦਾ ਪ੍ਰਤਾਪ ਵਧ ਗਿਆ । ਇਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਬੜਾ ਬਹਾਦਰ ਸਮਝਦਾ ਸੀ । ਇਨ੍ਹਾਂ ਹੀ ਦਿਨ ਵਿਚ ਕਟੋਚੀਏ ਰਾਜਾ ਸੰਸਾਰ ਚੰਦ ਨੇ ਆਪਣਾ ਕਾਂਗੜੇ ਦਾ ਕਿਲਾ ਜੋ ਪਹਿਲਾਂ ਸੈਫ ਅਲੀ ਖਾਂ ਸ਼ਾਹੀ ਗਵਰਨਰ ਦੇ ਅਧੀਨ ਸੀ । ਉਸ ਦੇ ਮਰਨ ਪਿਛੋਂ ਉਸਦੇ ਲੜਕੇ ਜੀਵਨ ਖਾਂ ਪਾਸੋਂ ਕਿਲਾ ਖਾਲੀ ਕਰਾਣ ਲਈ ਸ : ਜੈ ਸਿੰਘ ਨੂੰ ਸਦਿਆ ਰਾਜਾ ਸੰਸਾਰ ਚੰਦ ਦੀ ਮਦਤ ਲਈ ਸ : ਜੈ ਸਿੰਘ ਨੇ ਆਪਣੇ ਲੜਕੇ ਗੁਰਬਖਸ਼ ਸਿੰਘ ਤੇ ਬਘੇਲ ਸਿੰਘ ਨੂੰ ਫੌਜ ਦੇਕੇ ਭੇਜਿਆ । ਤਾਂ ਜੋ ਇਹ ਦੇ ਕਿਲੇ ਨੂੰ ਘੇਰਾ ਪਾ ਲੈਣ । ਜਿਥੇ ਪੁਜਦੇ ਹੀ ਇਨ੍ਹਾਂ ਨੇ ਕਬਜ਼ਾ ਕਰ ਲਿਆ । ਰਾਜਾ ਸੰਸਾਰ ਚੰਦ ਇਹ ਵੇਖ ਕੇ ਇਸ ਕਿਲੇ ਦਾ ਪ੍ਰਬੰਧ ਮੇਰੇ ਹਥ ਵਿਚ ਮੁਸਲਮਾਨ ਨਹੀਂ ਰਹਿਣ ਦੇਣਗੇ ਕਿਲੇ ਦਾ ਪ੍ਰਬੰਧ ਇਨ੍ਹਾਂ ਸਿੰਘ ਦੇ ਹਥ ਹੀ ਰਹਿਣ ਦਿੱਤਾ । ਇਸ ਮਿਸਲ ਦਾ ਜੋਰ ਦੇਖ ਕੇ ਹੋਰ ਵੀ ਜਿਨ ਪਹਾੜੀ ਰਾਜੇ ਸਨ । ਸਾਰਿਆਂ ਨੇ ਜੈ ਸਿੰਘ ਦੀ ਅਧੀਨਤਾ ਪ੍ਰਵਾਨ ਕਰ ਲਈ । ੧੮੩੪ ਬਿ : ਜਦ ਜੰਮੂ ਦਾ ਰਾਜਾ ਰਣਜੀਤ ਦੇਵ ਮਰ ਗਿਆ ਤੇ ਉਹਦਾ ਵਡਾ ਲੜਕਾ ਜੈ ਰਾਜ ਦੇਵ ਗੱਦੀ ਤੇ ਬੈਠਾ । ਤਦ ਉਸ ਨੇ ਭੰਗੀ ਸਰਦਾਰਾਂ ਤੋਂ ਆਪਣੇ ਉਸ ਮੁਲਕ ਦਾ ਹਿਸਾ ਜੋ ਉਨ੍ਹਾਂ ਨੇ ਕਬਜ਼ੇ ਵਿਚ ਕਰ ਲਿਆ ਸੀ ਛਡਾਨ ਵਾਸਤੇ ਹਕੀਕਤ ਸਿੰਘ ਨੂੰ ਆਪਣੀ ਮਦਦ ਵਾਸਤੇ ਬੁਲਾ ਭੇਜਿਆ । ਜਦ ਇਹ ਆਪਣੇ ਲਸ਼ਕਰ ਨੂੰ ਲੈ ਕੇ ਕੜੀਆਂ ਵਾਲੇ ਜਾਂ ਉਤਰਿਆ ਤਦ ਉਹਦੇ ਕਹਿਣ ਤੇ ੩੪੦੦੦ ਰੁਪਿਆਂ ਦੇ ਬਦਲੇ ਉਸ ਦਾ ਇਲਾਕਾ ਦੇ ਦਿਤਾ ਗਿਆ । ਪਰ ਇਲਾਕਾ ਲੈ ਕੇ ਬਿਰਜ ਰਾਜ਼ ਦੇਵ ਨੇ ਰੁਪਆ ਨਾ ਦਿੱਤਾ । ਇਹ ਗਲ ਘਨਈਏ ਸਰਦਾਰਾਂ ਨੂੰ ਬੜੀ ਅਯੋਗ ਪ੍ਰਤੀਤ ਹੋਈ । ਉਨ੍ਹਾਂ ਭੰਗੀ ਸ : ਗੁਜਰ ਸਿੰਘ ਤੇ ਭਾਗ ਸਿੰਘ ਆਹਲੂਵਾਲੀਆ ਨੂੰ ਨਾਲ ਲੈ ਕੇ ਕੜੀਆਂ ਵਾਲਾ ਇਲਾਕਾ ਰਾਜਾ ਪਾਸੋਂ ਲੈ ਲਿਆ । ਤੇ ਉਹਦੇ ਬਚਨ ਭੰਗ ਕਰਨ ਦੀ ਸਜ਼ਾ ਦੇਣ ਲਈ ਖਾਸ ਜੰਮੂ ਤੇ ਚੜ੍ਹਾਈ ਕਰ ਦਿਤੀ । ਅੰਤ ਨੂੰ ਜਦ ਰਾਜੇ ਨੇ ਵੇਖਿਆ ਕਿ ਸਿੰਘ ਸਰਦਾਰਾਂ ਨੂੰ ਜਿਤਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ । ਤਦ ਉਹਨੇ ੩੦000 ਰੁਪਿਆ ਦੇਣਾ ਕਰਕੇ ਹਕੀਕਤ ਸਿੰਘ ਨੂੰ ਵਾਪਸ ਕਰ ਦਿਤਾ | ਪਰ ਜਦ ਇਕ ਸਾਲ ਤਕ ਨੀਅਤ ਰਕਮ ਹਕੀਕਤ ਸਿੰਘ ਤਕ ਨਾ ਪੁਜੀ । ਤਦ ਉਹਨੇ ਸਰਦਾਰ ਮਹਾਂ ਸਿੰਘ ਨੂੰ ਨਾਲ ਲੈ ਕੇ ਜੰਮੂ ਤੇ ਫਿਰ ਚੜਾਈ ਕਰ ਦਿਤੀ । ਮਹਾਂ ਸਿੰਘ ਨੇ ਚਪਗੜ ਵਲ ਕੂਚ ਕੀਤਾ । ਉਧਰੇ ਹਕੀਕਤ ਸਿੰਘ ਜਫਰਵਾਲ ਵਾਲੇ ਰਾਹ ਆਇਆ । ਰਾਖਾ ਬ੍ਰਿਜ ਦੇਵ ਇਹਨਾਂ ਦੀ ਚੜਾਈ ਸੁਣਕੇ ਜੰਮੂ ਛਡ ਨਸ ਕੇ ਗਿਆ ਪਰ ਜਦ ਮਹਾਂ ਸਿੰਘ ਨੇ ਇਹ ਖਬਰ ਸੁਣੀ ਤਦ ਜੰਮੂ ਸ਼ਹਿਰ ਵਿਚ ਦਾਖਲ ਹੋ ਗਿਆ । ਸ਼ਹਿਰ ਵਾਲਿਆਂ ਬੜੀ ਸਖਤ ਵਿਰੋਧਤਾ ਕੀਤੀ ਤੇ ਲੜਾਈ ਸ਼ੁਰੂ ਕਰ ਦਿਤੀ । ਜਿਸ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Jasbir atar
Wahegur