ਗਰੀਬ ਨਿਵਾਜ ਸਤਿਗੁਰੂ
(ਭਾਗ-2)
ਇਕ ਗ਼ਰੀਬ ਬਜ਼ੁਰਗ ਮਾਈ ਤਾਬੋ ਜੀ ਦੇ ਦਿਲ ਚ ਬੜੀ ਰੀਝ ਸੀ ਕੇ ਗਰੀਬ ਨਿਵਾਜ ਧੰਨ ਗੁਰੂ ਹਰਿਰਾਇ ਸਾਹਿਬ ਜੀ ਮੇਰੀ ਝੁੱਗੀ ਚੋਂ ਆ ਮੇਰੇ ਹੱਥ ਦਾ ਬਣਿਆ ਪ੍ਰਸ਼ਾਦਾ ਛਕਣ
ਮਾਈ ਨੇ ਬੜੀ ਮਿਹਨਤ ਕਰਕੇ ਕਿਸੇ ਤਰਾਂ ਇਕ ਇਕ ਟਕਾ ਜੋੜਿਆ ਨਾਲ ਇਕ ਚਾਦਰ ਤਿਆਰ ਕੀਤੀ
ਇੱਕ ਦਿਨ ਪ੍ਰੇਮ ਨੇ ਅੈਸਾ ਉਛਾਲਾ ਮਾਰਿਆ ਕੇ ਦੋ ਪ੍ਰਸ਼ਾਦੇ ਤਿਆਰ ਕਰਕੇ ਉੱਪਰ ਥੋੜ੍ਹਾ ਜਿਹਾ ਘਿਓ ਤੇ ਖੰਡ ਰੱਖ ਕੇ ਸੱਚੇ ਪਾਤਸ਼ਾਹ ਨੂੰ ਉਡੀਕਣ ਲੱਗੀ ਲੱਗੀ ਪੁਕਾਰਾਂ ਕਰਨ ਅੱਜ ਮਹਾਰਾਜ ਜਰੂਰ ਮੇਰੀ ਕਾਮਨਾ ਪੂਰੀ ਕਰਨਗੇ ਬੜੇ ਵਿਸ਼ਵਾਸ ਤੇ ਦ੍ਰਿੜਤਾ ਨਾਲ ਯਾਦ ਕਰਦੀਆ
ਉਧਰ ਪ੍ਰੇਮ ਦੇ ਭੁੱਖੇ ਅੰਤਰਜਾਮੀ ਧੰਨ ਗੁਰੂ ਹਰਿਰਾਇ ਸਾਹਿਬ ਜੀ ਦੇ ਦਿਲ ਨੂੰ ਐਸੀ ਖਿੱਚ ਪਈ ਸਿੱਖਾਂ ਨੂੰ ਨਾਲ ਲੈ ਕੇ ਸ਼ਿਕਾਰ ਤੇ ਚੜ੍ਹੇ ਸਤਿਗੁਰੂ ਮਹਾਰਾਜ ਮਾਈ ਤਾਬੋ ਦੀ ਝੁੱਗੀ ਦੇ ਕੋਲ ਰੁਕੇ ਆਵਾਜ਼ ਦਿੱਤੀ ਮਾਂ ਬੜੀ ਭੁੱਖ ਲੱਗੀ ਹੈ ਕੁਝ ਖਾਣ ਨੂੰ ਲਿਆ ਮਾਈ ਦੌੜਦੀ ਹੋਈ ਬਾਹਰ ਆਈ ਸੱਚੇ ਪਾਤਸ਼ਾਹ ਜੀ ਨੂੰ ਘੋੜੇ ਤੇ ਚੜ੍ਹਿਆ ਆਪਣੇ ਸਾਹਮਣੇ ਦੇਖ ਵਿਸਮਾਦ ਹੋ ਗਈ ਪ੍ਰਸ਼ਾਦੇ ਹੱਥ ਚ ਪਰ ਛਕਉਣਾ ਭੁੱਲ ਗਈ ਸਤਿਗੁਰਾਂ ਨੇ ਫਿਰ ਕਿਹਾ ਮਾਂ ਬਹੁਤ ਭੁੱਖ ਲੱਗੀ ਹੈ ਪ੍ਰਸ਼ਾਦਾ ਛਕਾ
ਇਕ-ਦਮ ਸੁੱਧ ਆਈ ਸਾਵਧਾਨ ਹੋਈ ਦੋਵੇਂ ਪ੍ਰਸ਼ਾਦੇ ਘਿਉ ਖੰਡ ਸਮੇਤ ਪਾਤਸ਼ਾਹ ਦੇ ਅੱਗੇ ਕੀਤੇ ਮਹਾਰਾਜ ਇਕ ਇੱਕ ਬੁਰਕੀ ਕਰ ਛਕਦੇ ਆ ਮਾਈ ਦੇ ਦਿਲ ਦੀ ਰੀਝ ਪੂਰੀ ਕੀਤੀ
ਸਤਿਗੁਰੂ ਨੂੰ ਪ੍ਰਸ਼ਾਦਾ ਛੱਕਿਆ ਦੇਖ ਮਾਤਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ