ਰਾਜਪੁਰਾ-ਰਾਜਪੁਰਾ ਤੋਂ ਕਰੀਬ 10 ਕਿੱਲੋਮੀਟਰ ਦੀ ਦੂਰੀ ‘ਤੇ ਪੈਂਦੇ ਪਿੰਡ ਹਸਨਪੁਰ-ਕਬੂਲਪੁਰ ਵਿਖੇ ਹਿੰਦ ਦੀ ਚਾਦਰ ਪਾਤਸ਼ਾਹੀ ਨੌਵੀਂ-ਦਸਵੀਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ | ਗੁਰਦੁਆਰਾ ਸਾਹਿਬ ‘ਚ ਲਿਖੇ ਇਤਿਹਾਸ ਮੁਤਾਬਿਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਸ ਪਿੰਡ ‘ਚ ਦੋ ਵਾਰ ਪਧਾਰੇ | ਪਹਿਲੀ ਵਾਰ ਸੰਮਤ 1722 ਬਿ. ਜਦੋਂ ਉਹ ਆਪਣੀ ਧਰਮ ਪ੍ਰਚਾਰ ਯਾਤਰਾ ‘ਤੇ ਨਿਕਲੇ ਸਨ ਅਤੇ ਦੂਜੀ ਵਾਰ ਗੁਰੂ ਜੀ ਸੰਮਤ 1732 ਬਿ. ਨੂੰ ਦਿੱਲੀ ਸ਼ਹੀਦ ਹੋਣ ਜਾਂਦੇ ਹੋਏ ਮੁਕਰਾਨਪੁਰ ਤੋਂ ਹੁੰਦੇ ਹੋਏ ਇਸ ਪਿੰਡ ‘ਚ ਬਿਰਾਜੇ ਸਨ | ਉਸ ਸਮੇਂ ਇੱਥੇ ਇਕ ਮੁਸਲਮਾਨ ਫਕੀਰ ਰਹਿੰਦਾ ਸੀ | ਉਸ ਨੇ ਗੁਰੂ ਜੀ ਦੇ ਲੰਗਰ ਆਦਿ ਦੀ ਸੇਵਾ ਕੀਤੀ | ਕਿਹਾ ਜਾਂਦਾ ਹੈ ਕਿ ਨੌਵੇਂ ਪਾਤਸ਼ਾਹ ਨੇ ਉਸ ਫਕੀਰ ਦੀ ਸੱਚੀ ਲਗਨ ਅਤੇ ਸੇਵਾ ਨੂੰ ਵੇਖਦੇ ਹੋਏ ਉਸ ਨੂੰ ਅਸ਼ੀਰਵਾਦ ਦਿੱਤਾ ਕਿ ਜੋ ਵੀ ਇਸ ਅਸਥਾਨ ਦੀ ਸੇਵਾ ਕਰੇਗਾ ਉਸ ਦੀ ਹਰ ਮਨੋਕਾਮਨਾ ਪੂਰੀ ਹੋਵੇਗੀ ਜੋ ਅੱਜ ਵੀ ਪੂਰੀ ਹੁੰਦੀ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਲਖਨੌਰ ਤੋਂ ਹੁੰਦੇ ਹੋਏ ਇਸ ਅਸਥਾਨ ‘ਤੇ ਬਿਰਾਜੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ