ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਚੱਲ ਬਟਾਲੇ (ਇਸ ਜਗ੍ਹਾ ਤੇ ਮਾਰਚ 1526 ਈ: ਨੂੰ ) ਸ਼ਿਵਰਾਤਰੀ ਦੇ ਮੇਲੇ ਤੇ ਜੋਗੀਆਂ ਨਾਲ ਸਿੱਧ ਗੋਸਟ ਦੀ ਚਰਚਾ ਕੀਤੀ। ਇਸ ਮੇਲੇ ਦਾ ਹਵਾਲਾ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿਚੋਂ ਵਾਰ 1 ਪਉੜੀ 39 ਵਿੱਚ ਦਿੰਦੇ ਹਨ। ਜੋਗੀਆਂ ਦੇ ਆਗੂ ਭੰਗਰ ਨਾਥ ਨਾਲ ਜੋ ਵਾਰਤਾਲਾਪ ਹੋਈ ਇਸ ਦਾ ਹਵਾਲਾ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿਚ ਦਿੰਦੇ ਹਨ। ਜੋਗੀ ਭੰਗਰ ਨਾਥ ਨੇ ਗੁਰੂ ਜੀ ਨੂੰ ਪੁੱਛਿਆ :
“ਭੇਖਿ ਉਤਾਰਿ ਉਦਾਸਿ ਦਾ ਵਤਿ ਕਿਉ ਸੰਸਾਰੀ ਰੀਤਿ ਚਲਾਈ” ਤਾਂ ਗੁਰੂ ਜੇ ਨੇ ਆਖਿਆ :-
“ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ। ਬਾਬਾ ਜੀ ਦਾ ਜੁਆਬ ਸੁਣ ਕੇ ਜੋਗੀ ਭੰਗਰ ਨਾਥ ਜੀ ਨਿਸ਼ਾ ਹੋਏ ਅਤੇ ਗੁਰੂ ਚਰਨਾਂ ਤੇ ਸੀਸ ਨਿਵਾਇਆ। ਇਸ ਤਰਾਂ ਬਾਬਾ ਜੀ ਨੇ ਅੰਮ੍ਰਿਤ ਬਚਨਾਂ ਨਾਲ ਜੋਗੀਆਂ ਦੇ ਤਪ ਦੇ ਹਿਰਦਿਆਂ ਤੇ ਸ਼ਾਂਤੀ ਵਰਤਾਈ ਤੇ ਭੁੱਲੇ ਭਟਕੇ ਲੋਕਾਂ ਨੂੰ ਰਾਹੇ ਪਾ ਕੇ ਇੱਕ ਪਰਮਾਤਮਾ ਨਾਲ ਜੋੜਿਆ। ਉਸ ਵੇਲੇ ਗੁਰੂ ਜੀ ਨੇ ਖੁਸ਼ੀ ਵਿੱਚ ਆ ਕੇ ਇਥੇ ਇੱਕ ਕਿੱਕਰ ਦੀ ਦਾਤਣ ਲਾ ਦਿੱਤੀ। ਸੰਗਤਾਂ ਨੇ ਆਖਿਆ ਕਿ ਗੁਰੂ ਜੀ ਇਹ ਕੰਡਿਆਂ ਵਾਲਾ ਦਰੱਖਤ ਲੱਗ ਗਿਆ ਹੈ ਤਾਂ ਗੁਰੂ ਜੀ ਨੇ ਕਿਹਾ ਤੁਹਾਨੂੰ ਕਿਹੜਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ