gurdwara bhai joga singh ji peshawar – pakistan
ਗੁਰਦੁਆਰਾ ਭਾਈ ਜੋਗਾ ਸਿੰਘ ਜੀ ਪੇਸ਼ਾਵਰ – ਪਾਕਿਸਤਾਨ
ਜੋਗਾ ਸਿੰਘ ਪੇਸ਼ਾਵਰ ਦੇ ਆਸੀਆ ਮਹੱਲੇ ਵਿਚ ਰਹਿਣ ਵਾਲੇ ਭਾਈ ਗੁਰਮੁਖ ਦਾ ਸਪੁੱਤਰ ਜੋਗਾ , ਜਿਸ ਨੇ ਕਲਗੀਧਰ ਤੋਂ ਅੰਮ੍ਰਿਤ ਛਕ ਕੇ ਸਿੰਘ ਪਦਵੀ ਕੀਤੀ , ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਜੋਗਾ ਸਿੰਘ ਨੂੰ ਸਪੁੱਤਰ ਜਾਣਕੇ ਹਰ ਵੇਲੇ ਆਪਣੀ ਹਜ਼ੂਰੀ ਵਿਚ ਰੱਖਦੇ ਸਨ ਅਤੇ ਅਪਾਰ ਕਿਰਪਾ ਕਰਦੇ ਸਨ। ਇਕ ਵੇਰ ਭਾਈ ਗੁਰਮੁਖ ਨੇ ਅਰਦਾਸ ਕੀਤੀ ਕਿ ਜੋਗਾ ਸਿੰਘ ਜੀ ਸ਼ਾਦੀ ਹੋਣ ਵਾਲੀ ਹੈ ਇਸ ਨੂੰ ਆਗਿਆ ਮਿਲੇ ਕੇ ਪੇਸ਼ਾਵਰ ਜਾ ਕੇ ਸ਼ਾਦੀ ਕਰਵਾ ਆਵੇ , ਦਸ਼ਮੇਸ਼ ਨੇ ਸ਼ਾਦੀ ਲਈ ਜੋਗਾ ਸਿੰਘ ਨੂੰ ਛੁੱਟੀ ਦੇ ਦਿੱਤੀ , ਪਰ ਉਸ ਦੀ ਪ੍ਰੀਖਿਆ ਲਈ ਇੱਕ ਸਿੱਖ ਨੂੰ ਹੁਕਮਨਾਮਾ ਦੇ ਕੇ ਘੱਲਿਆ ਕਿ ਜਦ ਜੋਗਾ ਸਿੰਘ ਤਿੰਨ ਲਾਵਾਂ ਲੈ ਚੁੱਕੇ ਤਦ ਹੁਕਮਨਾਮਾ ਉਸ ਦੇ ਹੱਥ ਦੇਣਾ , ਸਿੱਖ ਨੇ ਅਜਿਹਾ ਹੀ ਕੀਤਾ , ਹੁਕਮਨਾਮੇ ਵਿਚ ਹੁਕਮ ਸੀ ਕਿ ਇਸ ਨੂੰ ਵੇਖਦੇ ਹੀ ਅਨੰਦਪੁਰ ਵੱਲ ਤੁਰ ਪਓ , ਸੋ ਜੋਗਾ ਸਿੰਘ ਇਕ ਲਾਂਵ ਵਿਚੇ ਛੱਡਕੇ ਘਰੋਂ ਤੁਰ ਪਿਆ , ਬਾਕੀ ਇਕ ਲਾਂਵ ਉਸ ਦੇ ਕਮਰਬੰਦ ਨਾਲ...
...
ਦੇ ਕੇ ਵਿਆਹ ਪੂਰਾ ਕੀਤਾ।
ਰਸਤੇ ਵਿਚ ਭਾਈ ਜੋਗਾ ਸਿੰਘ ਦੇ ਮਨ ਸੰਕਲਪ ਫੁਰਿਆ ਕਿ ਸਤਿਗੁਰ ਦੀ ਆਗਿਆ ਮੰਨਣ ਵਾਲਾ ਮੇਰੇ ਜੇਹਾ ਕੋਈ ਵਿਰਲਾ ਹੀ ਸਿੱਖ ਹੋਵੇਗਾ , ਜਦ ਭਾਈ ਜੋਗਾ ਹੁਸ਼ਿਆਰਪੁਰ ਪੁੱਜਾ ਤਾਂ ਇਕ ਵੇਸ਼ਯਾ ਦਾ ਸੁੰਦਰ ਰੂਪ ਦੇਖ ਕੇ ਕਾਮ ਨਾਲ ਵਿਆਕੁਲ ਹੋ ਗਿਆ ਅਤੇ ਸਿੱਖ ਧਰਮ ਦੇ ਵਿਰੁੱਧ ਕੁਕਰਮ ਕਰਨ ਲਈ ਪੱਕਾ ਸਕੰਲਪ ਕਰਕੇ ਵੇਸ਼ਯਾ ਦੇ ਮਕਾਨ ਤੇ ਪੁੱਜਾ , ਕਲਗੀਧਰ ਨੇ ਆਪਣੇ ਅਨੰਨ ਸਿੱਖ ਨੂੰ ਨਰਕਕੁੰਡ ਤੋਂ ਬਚਾਉਣ ਲਈ ਚੋਬਦਾਰ ਦਾ ਰੂਪ ਧਾਰ ਕੇ ਸਾਰੀ ਰਾਤ ਮਕਾਨ ਤੇ ਪਹਿਰਾ ਦਿੱਤਾ , ਜਦ ਤਿੰਨ ਚਾਰ ਵਾਰ ਭਾਈ ਜੋਗਾ ਸਿੰਘ ਨੇ ਚੋਬਦਾਰ ਨੂੰ ਉਥੇ ਹੀ ਖੜ੍ਹਾ ਡਿੱਠਾ ਤਾਂ ਮਨ ਨੂੰ ਧਿਕਾਰਦਾ ਹੋਇਆ ਅਨੰਦਪੁਰ ਦੇ ਰਾਹ ਪੀ ਅਤੇ ਸਤਿਗੁਰ ਦੇ ਦਰਬਾਰ ਵਿਚ ਪਹੁੰਚ ਕੇ ਅਪਰਾਧ ਬਖਸ਼ਵਾਇਆ। ਭਾਈ ਜੋਗਾ ਸਿੰਘ ਦੀ ਧਰਮਸ਼ਾਲਾ ਪੇਸ਼ਾਵਰ ਵਿਚ ਬਹੁਤ ਮਸ਼ਹੂਰ ਥਾਂ ਹੈ , ਉਥੋਂ ਦੇ ਲੋਕ ਭਾਈ ਸਾਹਿਬ ਨੂੰ ਜੋਗਨਸ਼ਾਹ ਵੀ ਆਖਦੇ ਹਨ
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Related Posts
6ਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲੇ ਵਿਚੋਂ ਰਿਹਾਅ ਹੋਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਯਾਦ ’ਚ ਸਿੱਖ ਦੀਵਾਲੀ ਨੂੰ ਬੰਦੀਛੋੜ ਦਿਵਸ ਵਜੋਂ ਮਨਾਉਂਦੇ ਹਨ। ਬੰਦੀਛੋੜ ਦਿਵਸ ਸਿੱਖ ਪੰਥ ਦਾ ਉਹ ਦਿਹਾੜਾ ਹੈ, ਜੋ ਸਾਨੂੰ ਸੱਚ ਦੀ ਆਵਾਜ਼ ਬਣਨ ਤੇ ਜ਼ੁਲਮ ਦੇ Continue Reading »
ਦਾਤਰੀਆਂ ਨਾਲ ਜੰਗ ( ਵਸਾਖ 1714ਈ:) ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਚ ਫਤਹਿ ਕੀਤੇ ਇਲਾਕੇ ਜਦੋ ਸਿੱਖਾਂ ਹੱਥੋ ਨਿਕਲ ਗਏ ਤੇ ਸਰਕਾਰੀ ਜੁਲਮ ਕਰਕੇ ਮੈਦਾਨੀ ਇਲਾਕੇ ਰਹਿਣਾ ਔਖਾ ਹੋ ਗਿਆ ਤਾਂ ਬਹੁਤ ਸਾਰੇ ਸਿੰਘ ਪਹਾੜਾਂ ਨੂੰ ਚਲੇ ਗਏ। ਕੁਝ ਸਮੇਂ ਬਾਅਦ ਚੜ੍ਹਦੇ ਵਸਾਖ ਜਦੋਂ ਕਣਕ ਦੀ ਵਾਢੀ ਸ਼ੁਰੂ Continue Reading »
( ਭਾਈ ਜੱਟੂ ਜੀ ) ਸੂਬੇਦਾਰ ਅਬਦੁੱਲਾ ਖ਼ਾਨ ਪਹਿਲਾਂ ਹੀ ਗੁਰੂ ਜੀ ਦੀ ਦੁਆਬੇ ਵਿਖੇ ਹੋਂਦ ਤੋਂ ਤੰਗ ਸੀ , ਸੋ ਉਸ ਨੇ ਗੁਰੂ ਜੀ ਦੇ ਟਾਕਰੇ ਉੱਤੇ 4000 ਫ਼ੌਜ ਤਿਆਰ ਕਰਕੇ ਭੇਜ ਦਿੱਤੀ । ਇਲਾਕੇ ਦੇ ਫ਼ੌਜਦਾਰਾਂ ਨੂੰ ਵੀ ਫੌਜਾਂ ਤਿਆਰ ਰੱਖਣ ਦਾ ਹੁਕਮ ਦੇ ਦਿੱਤਾ । ਬੈਰਮ ਖ਼ਾਨ Continue Reading »
ਗੁਰਦੁਆਰਾ ਸ਼੍ਰੀ ਰਵਾਲਸਰ ਸਾਹਿਬ ਜੀ ਇਸ ਪਵਿੱਤਰ ਅਸਥਾਨ ਤੇ ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਸਲਮਾਨ ਬਾਦਸ਼ਾਹ ਔਰੰਗਜੇਬ ਦੇ ਹਿੰਦੂ ਧਰਮ ਵਿਰੁੱਧ ਜ਼ੁਲਮ ਨੂੰ ਰੋਕਣ ਲਈ ਅਤੇ ਦੇਸ਼ ਨੂੰ ਸਦੀਆਂ ਦੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਬਾਈ – ਧਾਰ ਦੇ ਪਹਾੜੀ ਰਾਜਿਆਂ ਨਾਲ ਸੰਨ 1701 ਵਿਚ Continue Reading »
ਸਿੱਖ ਇਤਿਹਾਸ ਦੇ ਵਿੱਚ ਗੁਰੂਆਂ ਭਗਤਾਂ ਪੀਰਾਂ ਪਗੰਬਰਾਂ ਦਾ ਅਮੋਲ ਖ਼ਜਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਮਿਲਦਾ ਹੈ।ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਆਪਣੇ ਗੁਰਿਆਈ ਕਾਲ ਦੌਰਾਨ ਇਸ ਬਾਣੀ ਦੇ ਖ਼ਜ਼ਾਨੇ ਨੂੰ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ 11 ਭੱਟਾਂ ਅਤੇ ਗੁਰੂ ਘਰ ਦੇ ਗੁਰਸਿੱਖਾਂ ਦੀ ਬਾਣੀ Continue Reading »
ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਬੇਅਦਬੀ ਤੋਂ ਬਚਾਉਣ ਲਈ ਅਪਣੇ ਕੋਲੋਂ ਵੱਡਾ ਧਨ ਖ਼ਰਚ ਕੇ ਪੂਰੇ ਸਨਮਾਨ ਸਾਹਿਤ ਅੰਤਿਮ ਸਸਕਾਰ ਕਰਨ ਵਾਲੇ ਗੁਰੂ ਕੇ ਪਿਆਰੇ ਸਿੱਖ ਸੇਠ ਟੋਡਰ ਮੱਲ ਦਾ ਸਿੱਖ ਸਮਾਜ ਰਹਿੰਦੀ Continue Reading »
ਗੁਰਦੁਆਰਾ ਦੁੱਧ ਵਾਲਾ ਖੂਹ ਸਾਹਿਬ – ਨਾਨਕਮੱਟਾ ਗੁਰੂ ਨਾਨਕ ਦੇਵ ਜੀ ਇਸ ਖੂਹ ਦੇ ਕਿਨਾਰੇ ਬੈਠੇ ਸਨ। ਸਿੱਧਾ ਨੇ ਆਪਣੀਆਂ ਯੋਗ ਸ਼ਕਤੀਆਂ ਨਾਲ ਇਲਾਕੇ ਦੀਆਂ ਮੱਝਾਂ , ਗਾਵਾਂ ਦਾ ਦੁੱਧ ਸੁਕਾ ਦਿੱਤਾ ਅਤੇ ਗੁਰੂ ਜੀ ਕੋਲ ਆਕੇ ਕਹਿਣ ਲੱਗੇ ਗੁਰੂ ਜੀ ਸਾਨੂੰ ਦੁੱਧ ਛਕਾਵੋ ਤਾਂ ਗੁਰੂ ਜੀ ਨੇ ਮਰਦਾਨੇ ਨੂੰ Continue Reading »
ਇਤਿਹਾਸ – ਗੁਰਦੁਆਰਾ ਮਹਿਦੇਆਣਾ ਸਾਹਿਬ ਲੁਧਿਆਣਾ 1705 ਵਿੱਚ ਔਰੰਗਜ਼ੇਬ ਦੇ ਅਧੀਨ ਮੁਗਲ ਫ਼ੌਜਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਖ਼ਾਲਸੇ ਦੇ ਪ੍ਰਭਾਵ ਨੂੰ ਘਟਾਉਣ ਦੇ ਇਰਾਦੇ ਨਾਲ ਅਨੰਦਪੁਰ ਸਾਹਿਬ ਦਾ ਘਿਰਾਓ ਕੀਤਾ। ਘੇਰਾਬੰਦੀ ਦੌਰਾਨ ਔਰੰਗਜ਼ੇਬ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਤੋਂ ਬਾਹਰ ਸੁਰੱਖਿਅਤ ਰਸਤੇ ਦੀ ਪੇਸ਼ਕਸ਼ ਕਰਦਿਆਂ ਇੱਕ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
harman brar
🙏ੴਸਤਿਨਾਮ ਵਾਹਿਗੁਰੂ ਜੀ 🙏
Bikramjit Singh
ਵਾਹਿਗੁਰੂ ਜੀੳ
Bikramjit Singh
Waheguru Ji
Sukhjinder Singh
WAHEGURU WAHEGURU WAHEGURU
Jasbir singh
Waheguru ji
Harpreet singh
Waheguru ji
parminder singh
Dhan2 gg sahib ji
jasmat Brar
ਸਤਿਨਾਮ ਸ੍ਰੀ ਵਾਹਿਗੁਰੂ ਜੀ
Lakhveer kaur
Satnam waheguruu g
Simarjitsingh
Waheguru guru g
bikram singh
Waheguru waheguru waheguru waheguru waheguru ji
Amandeep kaur
Waheguru darshan Kraun lae badi mehrbani
Kaur manjit Kaur manjit
ਵਾਹਿਗੁਰੂ ਜੀ