ਬੇਬੇ ਨਾਨਕੀ ਜੀ ਦਾ ਜਨਮ ਪਿੰਡ ਡੇਰਾ ਚਾਹਲ (ਪਾਕਿਸਤਾਨ) ਆਪਣੇ ਨਾਨਾ ਬਾਈ ਰਾਮਾ ਜੀ ਦੇ ਘਰ ਸੰਨ 1464 ਵਿੱਚ ਹੋਇਆ। ਨਾਨਕੇ ਪਰਿਵਾਰ ਵਿੱਚ ਜਨਮ ਲੈਣ ਵਾਲ਼ੀ ਬੱਚੀ ਦਾ ਨਾਮ ਨਾਨਕੇ ਪਰਿਵਾਰ ਨੇ ਪਿਆਰ ਕਰਕੇ ਨਾਨਕੀ ਰੱਖ ਦਿੱਤਾ ,
ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ 5 ਸਾਲ ਵੱਡੇ ਸਨ। ਪਰ ਸਾਰੀ ਜ਼ਿੰਦਗੀ ਬੇਬੇ ਨਾਨਕੀ ਨੇ ਆਪਣੇ ਵੀਰ ਨੂੰ ਨਾ ਸਿਰਫ ਵੀਰ ਕਰਕੇ ਬਲਕਿ ਪੀਰ ਕਰਕੇ ਵੀ ਪਿਆਰ ਕੀਤਾ , ਬੇਬੇ ਨਾਨਕੀ ਜੀ ਉਹ ਪਹਿਲੇ ਸ਼ਖਸ਼ੀਅਤ ਸਨ ਜਿਹਨਾਂ ਨੂੰ ਪਤਾ ਸੀ ਕਿ ਬਾਬਾ ਨਾਨਕ ਜੀ ਰੱਬ ਦਾ ਹੀ ਰੂਪ ਹਨ , ਬੇਬੇ ਨਾਨਕੀ ਜੀ ਦਾ ਆਨੰਦ ਕਾਰਜ ਭਾਈ ਜੈ ਰਾਮ ਜੀ ਦੇ ਨਾਲ ਸੁਲਤਾਨਪੁਰ ਵਿਚ ਹੋਇਆ ,
... ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ