ਗੁਰਦੁਆਰਾ ਕਟਾਣਾ ਸਾਹਿਬ , ਦੇਗਸਰ ਸਾਹਿਬ ਦਾ ਇਤਿਹਾਸ – ਲੁਧਿਆਣਾ
ਇਹ ਗੁਰਦੁਆਰਾ ਸਾਹਿਬ ਛੇਂਵੀ ਅਤੇ ਦਸਵੀਂ ਪਾਤਸ਼ਾਹੀ ਨਾਲ ਸੰਬਧਿਤ ਹੈ , ਛੇਂਵੀ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 20 ਫੱਗਣ 1675 ਬਿਕ੍ਰਮੀ ਨੂੰ ਇਥੇ ਆਏ। ਗੁਰੂ ਜੀ ਪਾਸ 7 ਤੋਪਾਂ ਸਨ, ਨਾਲ ਹੀ 1100 ਘੋੜ ਸਵਾਰ, ਚੰਦੂ ਕੈਦੀ (ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਾਲਾ) ਇੱਕ 52 ਕਲੀਆਂ ਵਾਲਾ ਜਾਮਾ , ਜਿਸ ਨਾਲ ਗਵਾਲੀਅਰ ਦੇ ਕਿਲ੍ਹੇ ਵਿਚੋਂ 42 ਕੈਦੀ ਰਾਜੇ ਛਡਾਏ ਸਨ , ਆਪ ਜੀ ਨੇ ਇੱਕ ਰਾਤ ਇਥੇ ਵਿਸ਼ਰਾਮ ਕੀਤਾ ਅਤੇ ਬੇਰੀ ਸਾਹਿਬ ਨਾਲ ਘੋੜਾ ਬੰਨਿਆ ਸੀ , ਇਹ ਅਸਥਾਨ ਆਪ ਜੀ ਦਾ ਦਮਦਮਾ ਸਾਹਿਬ ਅਖਵਾਇਆ।
ਪਾਤਸ਼ਾਹੀ ਦਸਵੀਂ ਸੰਬੰਧੀਂ – ਸ਼੍ਰੀ ਗੁਰੂ ਗੋਬਿੰਦ ਸਿੰਘ ਜੀ “ਉੱਚ ਦੇ ਪੀਰ” ਬਣਕੇ 1705 ਨੂੰ ਇਥੇ ਆਏ , ਆਪ ਜੀ ਦੇ ਨਾਲ ਭਾਈ ਦਇਆ ਸਿੰਘ,ਭਾਈ ਧਰਮ ਸਿੰਘ , ਭਾਈ ਮਾਨ ਸਿੰਘ , ਭਾਈ ਨਬੀ ਖਾਂ , ਭਾਈ ਗਨੀ ਖਾਂ ਸਨ , ਆਪ ਜੀ ਨੇ ਇਥੇ ਬੇਰੀ ਸਾਹਿਬ ਹੇਠਾਂ ਪਲੰਘ ਰਖਵਾ ਕੇ ਵਿਸ਼ਰਾਮ ਕੀਤਾ , ਆਪ ਜੀ ਨੇ ਆਪਣੇ ਪਵਿੱਤਰ ਹੱਥਾਂ ਨਾਲ ਦੇਗ ਵਰਤਾਈ , ਇਸ ਕਰਕੇ ਗੁਰਦੁਆਰੇ ਦਾ ਨਾਮ ਦੇਗਸਰ ਸਾਹਿਬ ਰੱਖਿਆ। ਕਿਹਾ ਜਾਂਦਾ ਹੈ ਕਿ ਜੋ ਵੀ ਸੁਖਣਾ ਸੁਖ ਕੇ ਇਥੇ ਦੇਗ ਕਰਵਾਉਂਦਾ ਹੈ ਤਾਂ ਉਹ ਗੁਰੂ ਸਾਹਿਬ ਜੀ ਦੀ ਬਖਸ਼ਿਸ ਨਾਲ ਪੂਰੀ ਹੋ ਜਾਂਦੀ ਹੈ
English
Shri Guru Har Gobind visited this site on 20th...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Balraj Singh
ਜਾਣਕਾਰੀ ਦੇਣ ਲਈ ਧੰਨਵਾਦ ਜੀ ਬਹੁਤ ਵਧੀਆ ਪੇਜ਼