ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਅਤੇ ਨੌਵੀਂ ਪਾਤਸ਼ਾਹੀ ਚੀਕਾ ਹਰਿਆਣਾ ਰਾਜ ਦੇ ਜ਼ਿਲ੍ਹਾ ਕੈਥਲ, ਤਹਿਸੀਲ ਗੁਹਲਾ ਪਿੰਡ ਚੀਕਾ ‘ਚ ਪੈਂਦਾ ਹੈ | ਉਕਤ ਗੁਰਦੁਆਰਾ ਸਾਹਿਬ ਸ਼ਹੀਦ ਊਧਮ ਸਿੰਘ ਮੁੱਖ ਚੌਕ ਤੋਂ ਪੂਰਬ ਅਤੇ ਚੀਕਾ ਪਿੰਡ ਤੋਂ ਉਤਰ ਦਿਸ਼ਾ ਵੱਲ ਸਸ਼ੋਭਿਤ ਹੈ | ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂੰ ਲੋਕਾਂ ਅਨੁਸਾਰ ਇਸ ਪਵਿੱਤਰ ਅਸਥਾਨ ‘ਤੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਤਿਲਕ ਜੰਝੂ ਦੀ ਰਾਖੀ ਲਈ ਸ੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਵਿਖੇ ਸ਼ਹੀਦੀ ਦੇਣ ਲਈ ਜਾਂਦੇ ਹੋਏ ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਸੰਦ ਬਾਈ ਗਲੌਰਾਂ ਪਾਸ ਠਹਿਰੇ ਸਨ | ਜੋ ਉਸ ਵਕਤ ਸਾਰੇ ਬਾਂਗਰ ਦੇਸ਼ ਹਾਂਸੀ ਤੋਂ ਹਿਸਾਰ ਤੱਕ ਦਾ ਜਥੇਦਾਰ ਸੀ, ਨਾਲ ਆਈਆਂ ਸੰਗਤਾਂ ਵੀ ਦਿੱਲੀ ਜਾਣਾ ਚਾਹੁੰਦੀਆਂ ਸੀ ਪਰ ਗੁਰੂ ਜੀ ਨੇ ਉਨ੍ਹਾਂ ਨੂੰ ਇੱਥੋਂ ਹੀ ਵਾਪਸ ਜਾਣ ਲਈ ਕਿਹਾ | ਫਿਰ ਸੰਗਤਾਂ ਨੇ ਬੇਨਤੀ ਕੀਤੀ ਗੁਰੂ ਜੀ ਅਸੀਂ ਆਪ ਜੀ ਦਾ ਵਿਛੋੜਾ ਨਹੀਂ ਸਹਿ ਸਕਦੇ ਤਾਂ ਗੁਰੂ ਜੀ ਨੇ ਬਚਨ ਕੀਤੇ ਕਿ ਇਸ ਪਵਿੱਤਰ ਅਸਥਾਨ (ਜਿੱਥੇ ਮੌਜਦਾ ਇਤਿਹਾਸਕ ਛੇਵੀਂ ਤੇ ਨੌਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ) ਦੇ ਦਰਸ਼ਨ ਕਰਨ ਨਾਲ ਮੇਰੇ ਦਰਸ਼ਨਾਂ ਦਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ