ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਇਕ ਬਹੁਤ ਹੀ ਇਕਾਂਤ ਤੇ ਮਨ ਮੋਹ ਲੈਣ ਵਾਲਾ ਧਾਰਮਿਕ ਅਸਥਾਨ ਹੈ । ਇਸ ਅਸਥਾਨ ਨੂੰ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਅਤੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ । ਇਤਿਹਾਸ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਨ 1572 ਈ . ਵਿਚ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਆ ਕੇ ਇਸ ਪਹਿਲੇ ਅੰਮ੍ਰਿਤ ਸਰੋਵਰ ਦੀ ਖੁਦਾਈ ਦੀ ਸੇਵਾ ਆਰੰਭ ਕੀਤੀ । ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1588 ਨੂੰ ਇਸ ਸਰੋਵਰ ਦੀ ਸੇਵਾ ਆਰੰਭ ਕੀਤੀ । ਸੈਂਕੜੇ ਸਿੱਖ ਸੇਵਾ ਕਰਨ ਲੱਗੇ । ਸੰਗਤਾਂ ਕਾਰ ਸੇਵਾ ( ਮਿੱਟੀ ) ਦੀਆਂ ਟੋਕਰੀਆਂ ਚੁੱਕਦੀਆਂ ਹੋਈਆਂ ਕਤਾਰਾਂ ਬਣਾ ਕੇ ਵਾਹਿਗੁਰੂ – ਵਾਹਿਗੁਰੂ ਦਾ ਜਾਪ ਕਰਦੀਆਂ ਸੇਵਾ ਕਰਨ ਲੱਗ ਪਈਆਂ । ਸਰੋਵਰ ਦੀ ਸੇਵਾ ਕਰਦੇ ਹੋਏ ਹੇਠਾਂ ਇਕ ਮੱਠ ਨਿਕਲਿਆ , ਸਿੱਖਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਹੇਠਾਂ ਤੋਂ ਇਕ ਮੱਠ ਮਿਲਿਆ ਹੈ । ਮੱਠ ਨੰਗਾ ਕਰਵਾਇਆ ਗਿਆ । ਉਸ ਦੀ ਖਿੜਕੀ ਨੂੰ ਪੱਥਰ ਨਾਲ ਬੰਦ ਕੀਤਾ ਹੋਇਆ ਸੀ । ਉਸ ਖਿੜਕੀ ਨੂੰ ਖੋਲ੍ਹ ਕੇ ਵੇਖਿਆ ਤਾਂ ਅੰਦਰ ਇਕ ਬਹੁਤ , ਕਮਜ਼ੋਰ , ਹੱਡੀਆਂ ਦਾ ਢਾਂਚਾ , ਨਜ਼ਰੀ ਆਇਆ । ਇੰਝ ਜਾਪਦਾ ਸੀ ਕਿ ਕੋਈ ਜੋਗੀ ਚਿਰੰਕਾਲ ਤੋਂ ਸਮਾਧੀ ਲਾਈ ਬੈਠਾ ਹੈ । ਸਤਿਗੁਰੂ ਜੀ ਨੇ ਸਿੱਖਾਂ ਨੂੰ ਕਹਿ ਕੇ ਉਸ ਨੂੰ ਰੂੰ ਵਿਚ ਸੰਭਾਲਿਆ ਤੇ ਕਸਤੂਰੀ ਮੱਖਣ ਵਿਚ ਮਿਲਾ ਕੇ ਹੱਥਾਂ ਪੈਰਾਂ ਦੀ ਮਾਲਿਸ਼ , ਤੇ ਦਸਮ ਦੁਆਰ ਵਾਲੀ ਜਗਾ ਸਿਰ ਦੀ ਮਾਲਿਸ਼ ਕਰਵਾਈ । ਯੋਗੀ ਦੇ ਪ੍ਰਾਣ ਪਰਤੇ । ਬੜੀ ਧੀਮੀ ਜਿਹੀ ਆਵਾਜ਼ ਵਿਚ ਬੋਲਿਆ , ਕਿ ਤੁਸੀਂ ਕੌਣ ਹੋ ? ਸਿੱਖਾਂ ਨੇ ਕਿਹਾ ਕਿ ਅਸੀਂ ਗੁਰੂ ਕੇ ਸਿੱਖ ਹਾਂ । ਪੁੱਛਿਆ ਯੁੱਗ ਕਿਹੜਾ ਹੈ ? ਸਿੱਖ ਨੇ ਕਿਹਾ , ਕਲਯੁੱਗ ! ਹੇ ਯੋਗੀ ! ਸਿੱਖਾਂ ਨੇ ਕਿਹਾ ਕਿ ਆਪ ਕਦੋਂ ਤੋਂ ਬੈਠੇ ਹੋ ? ਯੋਗੀ ਨੇ ਕਿਹਾ ਕਿ ਮੈਂ ਦੁਆਪਰ ਯੁੱਗ ਦਾ ਬੈਠਾ ਹਾਂ । ਮੇਰੇ ਗੁਰੂ ਨੇ ਮੈਨੂੰ ਪ੍ਰਾਣਾਯਾਮ ਭਾਵ ਦਸਮ ਦੁਆਰ ਸਵਾਸ ਚੜ੍ਹਾਉਣੇ ਸਿਖਾਲ ਦਿੱਤੇ ਸਨ । ਜਦੋਂ ਮੈਂ ਆਪਣੀ ਕਲਿਆਣ ਪੁੱਛੀ ਤਾਂ ਮੇਰੇ ਗੁਰੂ ਨੇ ਉੱਤਰ ਦਿੱਤਾ ਕਿ ਤੇਰੀ ਮੁਕਤੀ ਵਿਚ ਬਹੁਤੀ ਦੇਰੀ ਹੈ । ਕਲਯੁੱਗ ਵਿਚ ਪ੍ਰਮੇਸ਼ਰ ਦੇ ਅਵਤਾਰ ਗੁਰੂ ਨਾਨਕ ਦੇਵ ਜੀ ਹੋਣਗੇ । ਪੰਜਵੇਂ ਜਾਮੇ ਵਿਚ ਉਹਨਾਂ ਦਾ ਨਾਮ ਗੁਰੂ ਅਰਜਨ ਦੇਵ ਜੀ ਹੋਵੇਗਾ । ਉਹ ਤੇਰੀ ਕਲਿਆਣ ਕਰਨਗੇ ।
ਸ੍ਰੀ ਗੁਰੂ ਅਰਜਨ ਹੁਇ ਅਵਿਤਾਰ ॥ ਤੀਰਥ ਬਿਦਤਾਵਹਿ ਸੁਭ ਬਾਰਿ ॥ ਜਬਿ ਖਨਿ ਹੈਂ ਇਸ ਥਲ ਕੋ ਆਇ ॥ ਤੋਹਿ ਨਿਕਾਸਹਿ ਨਿਜ ਦਰਸਾਇ ॥੫੬ ॥ ਅਪਨੋ ਪ੍ਰਸ਼ਨ ਠਾਨਿ ਤਿਨ ਪਾਹੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ