ਗੁਰੂ ਅਰਜਨ ਸਾਹਿਬ ਦਾ ਸ਼ਹਾਦਤ ਦਿਹਾੜਾ ਜੋ 14 ਜੂਨ ਨੂੰ ਆ ਰਿਹਾ ਹੈ । ਇਸ ਲਈ ਅੱਜ ਤੋ ਗੁਰੂ ਸਾਹਿਬ ਜੀ ਦੇ ਇਤਿਹਾਸ ਦੀ ਆਪ ਜੀ ਨਾਲ ਸਾਂਝ ਪਾਉਣ ਦੀ ਨਿਮਾਣੀ ਜਿਹੀ ਕੋਸਿਸ਼ ਕਰ ਰਹੇ ਹਾ ਵਾਹਿਗੁਰੂ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈ ਲੈਣ ਜੀ ।
ਕਹਿੰਦੇ ਹਨ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਸਿਖ ਇਤਿਹਾਸ ਵਿਚ ਸ਼ਹੀਦੀਆਂ ਦੀ ਬੇਪਨਾਹ ਦੌਲਤ ਹੀ ਨਹੀਂ ਸਗੋਂ ਪੂਰਾ ਇਤਿਹਾਸ ਹੀ ਲਹੂ ਨਾਲ ਲਥ ਪਥ ਹੋਇਆ ਹੈ । ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿਖ ਇਤਿਹਾਸ ਵਿਚ ਇਕ ਇਨਕਲਾਬੀ ਮੋੜ ਹੈ ਜਿਸਤੋਂ ਬਾਅਦ ਸ਼ਹੀਦੀਆਂ ਦਾ ਇਕ ਨਵਾ ਦੌਰ ਸ਼ੁਰੂ ਹੋਇਆ । ਇਹ ਉਹਨਾ ਸ਼ਹੀਦੀਆਂ ਦਾ ਮੁੱਢ ਹੈ ਜੋ 18 ਸਦੀ ਤੇ ਉਸਤੋਂ ਮਗਰੋਂ ਸਿਖਾ ਨੂੰ ਦੇਣੀਆਂ ਪਈਆਂ ।
ਜੂਨ ਦਾ ਮਹੀਨਾਂ ਹਰ ਸਿਖ ਦੇ ਦਿਲ ਤੇ ਅਕਿਹ ਤੇ ਅਸਿਹ ਜਖਮ ਛੋੜ ਕੇ ਚਲਾ ਜਾਂਦਾ ਹੈ । ਭਾਵੇ ਸਾਕਾਂ ਨੀਲਾ ਤਾਰਾ ਹੋਵੇ ਜਾ ਸ਼ਹਾਦਤ ਗੁਰੂ ਅਰਜਨ ਸਾਹਿਬ ਜੀ ਦੀ ਹਰ ਸਿਖ ਦੁਖ ਪੀੜ੍ਹਾ ਦੇ ਅਨੁਭਵ ਚੋਂ ਗੁਜਰਦਾ ਹੈ ਤੇ ਇਕ ਸਵਾਲ ਉਸਦੇ ਅੰਦਰ ਉਠਦਾ ਹੈ ਕਿ ਅਖ਼ਿਰ ਇਕ ਸਚੇ ਸੁਚੇ ਧਰਮੀ ਮਨੁਖ ਨੇ ਐਸਾ ਕੀ ਕਰ ਦਿਤਾ ਹੋਵੇਗਾ ਕੇ ਉਹਨਾ ਨੂੰ ਤਤੀ ਤਵੀ ਤੇ ਬਿਠਾਇਆ ਗਿਆ , ਉਬਲਦੀ ਦੇਗ ਵਿਚ ਉਬਾਲਿਆ, ਸੀਸ ਉਤੇ ਸੜਦੀ ਭੁਜਦੀ ਰੇਤੇ ਦੇ ਕੜਛੇ ਪਾਏ ਗਏ । ਕਈ ਦਿਨਾ ਤਕ ਭੁਖੇ ਤਿਹਾਏ ਰਖਿਆ ਗਿਆ ਤੇ ਅੰਤ ਵਿਚ ਛਾਲੇ ਛਾਲੇ ਹੋਏ ਸਰੀਰ ਨੂੰ ਰਾਵੀ ਵਿਚ ਰੋੜ ਦਿਤਾ ਗਿਆ ।
ਮੁਗਲ ਹਕੂਮਤ ਤੇ ਇਤਿਹਾਸ ਵਲੋਂ ਦਸੇ ਗਏ ਕਾਰਣ ਕਦੇ ਵੀ ਇਸ ਹਦ ਤਕ ਜੁਲਮ ਕਰਨ ਦੇ ਏਨੇ ਜਿਮੇਵਾਰ ਨਹੀਂ ਹੋ ਸਕਦੇ । ਹੋ ਸਕਦਾ ਇਹ ਚੰਦੂ ਵਰਗੇ ਬੰਦੇ ਵੀ ਗੁਰੂ ਜੀ ਦੀ ਸ਼ਹਾਦਤ ਦੇ ਜਿਮੇਵਾਰ ਹੋਣ ਪਰ ਏਨੇ ਨਹੀ ਜਿਨੇ ਮੁਸਲਮਾਨ ਧਰਮ ਨੂੰ ਵਧਾਉਣ ਵਾਲੇ ਸਖੀ ਸਰਵੜੀਏ ਹਨ । ਜਿਹੜੇ ਕਬਰਾਂ ਪੀਰਾ ਦੇ ਰਾਹੀ ਭੋਲੇ ਭਾਲੇ ਲੋਕਾ ਨੂੰ ਮੁਸਲਮਾਨ ਬਣਾ ਰਹੇ ਸਨ । ਇਹਨਾ ਕਬਰਾਂ ਪੀਰਾਂ ਦਾ ਗੁਰੂ ਅਰਜਨ ਸਾਹਿਬ ਜੀ ਨੇ ਬਹੁਤ ਡਟ ਕੇ ਵਿਰੋਧ ਕੀਤਾ ਤੇ ਲੋਕਾ ਨੂੰ ਸਮਝਾਇਆ ਤੇ ਇਸ ਪਾਸੇ ਤੋ ਮੋੜਿਆ । ਜਦੋ ਲੋਕ ਮੁਸਲਮਾਨ ਬਣਨੋ ਹਟਣੇ ਸੁਰੂ ਹੋ ਗਏ ਤਾ ਗੁਰੂ ਅਰਜਨ ਦੇਵ ਜੀ ਹਕੂਮਤ ਦੀਆ ਅੱਖਾ ਵਿੱਚ ਰੜਕਨੇ ਸੁਰੂ ਹੋ ਗਏ । ਇਸਲਾਮੀ ਹਕੂਮਤ ਨੇ ਗੁਰੂ ਜੀ ਦੀ ਸ਼ਹਾਦਤ ਦਾ ਸਾਰਾ ਇਲਜਾਮ ਚੰਦੂ ਤੇ ਲਗਾ ਦਿਤਾ ,ਕਿਸੇ ਨੇ ਪ੍ਰਿਥਿਏ ਤੇ ਕਿਸੇ ਨੇ ਖੁਸਰੋ ਦਾ ਸਾਥ ਦੇਣ ਤੇ ਲਗਾ ਜੁਰਮਾਨਾ ਨਾ ਦੇਣ ਤੇ ਚੰਦੂ ਦੀ ਧੀ ਦਾ ਰਿਸ਼ਤਾ ਮੋੜਨਾ ਤੇ ਹਿੰਦੁਸਤਾਨ ਦਾ ਬਾਦਸ਼ਾਹ ਉਹਨਾ ਨੂੰ ਇਸ ਕਦਰ ਸ਼ਹੀਦ ਕਰੇ ਗਲ ਮੰਨਣ ਵਾਲੀ ਨਹੀਂ ਹੈ । ਪ੍ਰਿਥੀਆ ਗੁਰੂ ਸਾਹਿਬ ਦੀ ਸ਼ਾਹਦਤ ਤੋ ਬਹੁਤ ਪਹਿਲੇ ਮਰ ਚੁਕਾ ਸੀ, ਦੂਸਰਾ ਜੁਰਮਾਨਾ ਨਾ ਦੇ ਸਕਣਾ ਗਲ ਕੁਝ ਢੁਕਦੀ ਨਹੀਂ । ਇਹ ਉਸ ਵੇਲੇ ਦੀ ਗਲ ਹੈ ਜਦੋਂ ਲਖਾਂ ਕਰੋੜਾਂ ਦੀ ਗਿਣਤੀ ਵਿਚ ਗੁਰੂ ਸਾਹਿਬ ਦੇ ਸ਼ਰਧਾਲੂ ਆਪਣਾ ਦਸਵੰਧ ਗੁਰੂ ਕੀ ਗੋਲਕ ਵਿਚ ਪਾਉਂਦੇ ਸੀ । ਇੰਜ ਲਗਦਾ ਹੈ ਕੀ ਜਹਾਗੀਰ ਨੇ ਇਹ ਸਭ ਕੁਝ ਬਹੁਤ ਪਹਿਲੇ ਤੋਂ ਸੋਚ ਕੇ ਰਖਿਆ ਸੀ ਸਿਰਫ ਬਹਾਨੇ ਦੀ ਲੋੜ ਸੀ ।
ਅਕਬਰ ਜਹਾਂਗੀਰ ਨੂੰ ਤਖਤ ਦੇਣ ਦੇ ਹਕ ਵਿਚ ਬਿਲਕੁਲ ਨਹੀਂ ਸੀ ਉਹ ਤਖ਼ਤ ਖੁਸਰੋ ਨੂੰ ਦੇਣਾ ਚਾਹੁੰਦਾ ਸੀ ਜੋ ਅਕਲ ,ਸ਼ਕਲ ਤੇ ਆਚਰਣ ਸਭ ਪਖੋਂ ਸੋਹਣਾ ਸੀ । ਪਰ ਜਨੂੰਨੀ ਮੁਸਲਮਾਨਾ, ਨਖਸ਼ਬੰਦੀਆਂ ਤੇ ਕਾਜ਼ੀ ਮੌਲਾਣਿਆ ਦਾ ਦਬਾ ਤੇ ਉਸਦੇ ਦੂਸਰੇ ਪੁਤਰ ਦੀ ਅਚਾਨਕ ਮੋਤ ਹੋਣ ਕਰਕੇ ਉਸਨੇ ਆਪਣਾ ਫੈਸਲਾ ਬਦਲ ਲਿਆ । ਰਾਜਗਦੀ ਦੀ ਪਗੜੀ ਸਲੀਮ ,ਜਹਾਂਗੀਰ ਨੂੰ ਦੇਕੇ ਇਸ ਦੁਨਿਆ ਤੋਂ ਸਦਾ ਲਈ ਕੂਚ ਕਰ ਗਿਆ ਜਹਾਂਗੀਰ ਨੇ ਜਿਨ੍ਹਾਂ ਦੀ ਮਦਤ ਨਾਲ ਤਖਤ ਤੇ ਬੈਠਾ ਸੀ ਉਨ੍ਹਾ ਨੂੰ ਖੁਸ਼ ਕਰਨ ਲਈ , ਆਪਣੇ ਆਪ ਨੂੰ ਇਸਲਾਮ ਦਾ ਰਾਖਾ ਸਾਬਤ ਕਰਨ ਲਈ ਤੇ ਗੁਰੂ ਸਾਹਿਬ ਦੀ ਵਧਦੀ ਤਾਕਤ ਜਿਸ ਨੂੰ ਉਹ ਹਮੇਸ਼ਾਂ ਤੋਂ ਇਸਲਾਮ ਲਈ ਖਤਰਾ ਸਮਝਦਾ ਸੀ ਨੂੰ ਖਤਮ ਕਰਨ ਦਾ ਇਕੋ ਇਕ ਰਾਹ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ