ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਬਾਹਰਵਾਂ ਭਾਗ ਪੜੋ ਜੀ ।
ਖੁਸਰੋ ਨੇ ਬਗਾਵਤ ਕੀਤੀ ਪਰ ਕਾਮਯਾਬ ਨਾ ਹੋ ਸਕਿਆ। ਖੁਸਰੋ ਲਾਹੌਰ ਤੋਂ ਕਾਬਲ ਵਲ ਨੂੰ ਨਠ ਤੁਰਿਆ ਪਰ ਦਰਿਆ ਚਨਾਬ ਨੂੰ ਪਾਰ ਕਰਦੇ ਪਕੜਿਆ ਗਿਆ। ਖੁਸਰੋ ਦੇ ਪਿਛੇ ਬੁਖਾਰੀ ਦੀ ਫੌਜ ਤੇ ਉਸਦੇ ਪਿਛੋਂ ਜਹਾਗੀਰ ਦੀ ਫੌਜ ਸੀ। ਲਾਹੌਰ ਆਕੇ ਜਹਾਗੀਰ ਨੇ ਖੁਸਰੋ ਦੀ ਮਦਦ ਕਰਨ ਵਾਲਿਆਂ ਨੂੰ ਸ਼ਖਤ ਤੋਂ ਸਖਤ ਸਜਾਵਾ ਦਿੱਤੀਆ। ਹੁਸੈਨ ਬੇਗ ਨੂੰ ਬੈਲ ਦੀ ਖਲ ਤੇ ਅਬਦੁਲ ਰਹਿਮਾਨ ਨੂੰ ਖੋਤੇ ਦੇ ਕਚੇ ਚਮੜੇ ਵਿਚ ਜਿੰਦਾ ਮੜ ਕੇ ਪੂਰੇ ਲਾਹੌਰ ਸ਼ਹਿਰ ਵਿਚ ਘੁਮਾਇਆ ਗਿਆ। ਖੁਸਰੋ ਨੂੰ ਅੰਨਾ ਕਰ ਦਿੱਤਾ ਗਿਆ ਤੇ (ਸਾਹਜਹਾਨ) ਖੁਰਮ ਦੀ ਹਿਰਾਸਤ ਵਿਚ ਰੱਖਿਆ ਗਿਆ ਜਿਸਨੇ ਮਗਰੋਂ ਇਸਦਾ ਕਤਲ ਕਰ ਦਿੱਤਾ। ਵਫਾਦਾਰਾਂ ਵਿਚ ਇਨਾਮ ਵੰਡੇ ਤੇ ਉੱਚ ਪਦਵੀਆਂ ਦਿੱਤੀਆ ਗਈਆਂ। ਸ਼ੇਖ ਫਰੀਦ ਬੁਖਾਰੀ ਨੂੰ ਮੁਰਤਜ਼ਾ ਖਾਨ ਦਾ ਖਿਤਾਬ ਦਿੱਤਾ ਜਿਸਨੇ ਇਸਨੂੰ ਤਖਤ ਹਾਸਲ ਕਰਨ ਲਈ ਅਗੇ ਵਧ ਕੇ ਮਦਦ ਕੀਤੀ ਸੀ ਤੇ ਖੁਸਰੋ ਦੀ ਬਗਾਵਤ ਨੂੰ ਦਬਾਇਆ। ਇਹ ਜਹਾਗੀਰ ਦਾ ਬਹੁਤ ਨਜ਼ਦੀਕੀ ਵਫਾਦਾਰ ਸ਼ਖਸੀਅਤ ਬਣ ਗਿਆ।
ਜਦ ਸਭ ਕੁਝ ਸ਼ਾਂਤ ਹੋ ਗਿਆ ਤਾਂ ਉਹਨਾਂ ਨੇ ਆਪਣੀਆਂ ਆਪਣੀਆਂ ਈਨਾ ਦੀ ਮੰਗ ਕੀਤੀ। ਇਸ ਵਕਤ ਸਿੱਖ ਧਰਮ ਬੜੀ ਤੇਜੀ ਨਾਲ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ