ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਤੇਹਰਵਾਂ ਭਾਗ ਪੜੋ ਜੀ ।
ਸ਼ਹਾਦਤ :-
ਜਹਾਗੀਰ 24 ਅਕਤੂਬਰ 1605 ਵਿਚ ਗੱਦੀ ਤੇ ਬੈਠਾ। 15 ਮਈ 1606 ਵਿਚ ਗੁਰੂ ਸਾਹਿਬ ਦਾ ਘਰ-ਘਾਟ, ਮਾਲ-ਅਸਬਾਬ ਤੇ ਬਚੇ ਜਬਤ ਕਰਕੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਤੇ ਯਾਸਾ ਦੇ ਕਾਨੂੰਨ ਮੁਤਾਬਿਕ ਤਸੀਹੇ ਦੇ ਕੇ ਕਤਲ ਕਰਨ ਦਾ ਹੁਕਮ ਦੇ ਦਿੱਤਾ। ਜਿਸਦਾ ਉਸਨੇ ਆਪਣੀ ਤੁਜਿਕੇ- ਜਹਾਗੀਰੀ ਵਿਚ ਖੁਦ ਇਕਬਾਲ ਕੀਤਾ ਹੈ। ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰ ਗੋਬਿੰਦ ਸਾਹਿਬ ਨੂੰ 15 ਮਾਰਚ 1606 ਵਿਚ ਗੁਰਗੱਦੀ ਦੇ ਕੇ ਦੁਆਬੇ ਵਿਚ ਚਲੇ ਜਾਣ ਦਾ ਹੁਕਮ ਦਿੱਤਾ। ਪੰਜ ਪ੍ਰਸਿੱਧ ਸਿੱਖ, ਭਾਈ ਲੰਘਾਹ, ਭਾਈ ਬਿੱਧੀ ਚੰਦ, ਭਾਈ ਪਰਾਣਾ, ਭਾਈ ਪੈੜਾ ਤੇ ਭਾਈ ਜੇਠਾ ਜੀ ਨਾਲ ਭੇਜੇ। ਜਾਂਦੀ ਵਾਰੀ ਮੀਰੀ ਨੂੰ ਪੀਰੀ ਨਾਲ ਤੇ ਭਗਤੀ ਨੂੰ ਸ਼ਕਤੀ ਨਾਲ ਜੋੜਨ ਦੀ ਹਿਦਾਇਤ ਦਿੱਤੀ।
ਅਸਲੀ ਕਾਰਨ ਕੀ ਸੀ, ਕਿਸੇ ਨੂੰ ਪਤਾ ਨਹੀਂ ਸੀ ਜਦੋਂ ਜਹਾਗੀਰ ਦੀ ਮੌਤ ਹੋਈ ਤਾਂ ਕਈ ਚੀਜਾਂ ਸਾਹਮਣੇ ਆਈਆਂ। ਕੁਝ ਉਸਦੀਆਂ ਆਪਣੀਆਂ ਲਿਖਤਾ ਵਿਚੋਂ ਤੇ ਕੁਝ ਸਮੇਂ ਦੇ ਵਿਦਵਾਨਾਂ ਰਾਹੀਂ। ਅਸਲ ਵਿਚ ਉਹ ਆਪਣੇ ਆਪ ਨੂੰ ਮਜਹਬੀ ਮੁਸਲਮਾਨਾਂ ਅਗੇ ਇਸਲਾਮ ਦਾ ਰਾਖਾ ਕਰਕੇ ਪ੍ਰਸਿੱਧ ਕਰਨਾ ਚਾਹੁੰਦਾ ਸੀ। ਕਨਿੰਘਮ ਨੇ ਸਾਫ ਸਾਫ ਸ਼ਬਦਾਂ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਦੇ ਉਪਦੇਸ਼ਾ ਨੇ ਜਨਤਾ ਨੂੰ ਹਲੂਣਾ ਦਿੱਤਾ ਸੀ। ਗੁਰੂ ਅਰਜਨ ਸਾਹਿਬ ਵੇਲੇ ਇਨ੍ਹਾਂ ਉਪਦੇਸ਼ਾਂ ਨੇ ਸਿੱਖ ਸੇਵਕਾ ਵਿਚ ਪਕੀ ਥਾਂ ਬਣਾ ਲਈ ਸੀ। ਜਹਾਗੀਰ ਨੂੰ ਇਹਨਾਂ ਦੀ ਵਧਦੀ ਤਾਕਤ ਦਾ ਡਰ ਸੀ। ਬਸ ਬਹਾਨਾ ਢੂੰਢ ਰਿਹਾ ਸੀ। ਕੁਝ ਨਕਸ਼ ਬੰਦੀਆਂ ਦੀ ਵੀ ਚੁਕ ਸੀ ਜਿਸਦਾ ਆਗੂ ਸ਼ੇਖ ਸਰਹਦੀ ਸੀ, ਜੋ ਆਪਣੇ ਆਪ ਨੂੰ ਇਸਲਾਮ ਦਾ ਕਯੂਮ, ਅਵਤਾਰ ਤੇ ਰਖਿਅਕ ਮੰਨਦਾ ਸੀ। ਉਸਦੀਆਂ ਲਿਖੀਆ ਕਈ ਚਿੱਠੀਆਂ, ਮੁਗਲ ਹਕੂਮਤ ਦੇ ਫੌਜੀ ਜਰਨੈਲਾ ਤੇ ਮੁਰਤਜਾ ਖਾਨ ਨੂੰ ਇਸ ਗਲ ਦੀ ਗਵਾਹੀ ਹਨ। ਤਿੰਨ ਚਿੱਠੀਆਂ ਫੌਜੀ ਜਰਨੈਲਾ ਨੂੰ- ‘‘ਗੁਰੂ ਅਰਜਨ ਇਕ ਕਾਫਰ ਹੈ ਇਸ ਨੂੰ ਕਿਸੇ ਤਰੀਕੇ ਨਾਲ ਖਤਮ ਕਰ ਦਿਉ । ਫਰੀਦ ਬੁਖਾਰੀ ਨੂੰ ਸ਼ਹੀਦੀ ਤੇ ਬਾਅਦ ਵਧਾਈ ਦੀ ਚਿਠੀ- ‘‘ਸ਼ੁਕਰ ਹੈ ਇਕ ਕਾਫਰ ਘਟ ਹੋਇਆ ਹੈ, ਹੁਣ ਵਕਤ ਆ ਗਿਆ ਹੈ ਇਸਲਾਮ ਦਾ ਪੈਰ ਹਿੰਦੁਸਤਾਨ ਤੇ ਜਮਾਣ ਦਾ ਕਿਉਂਕਿ ਸਹਿਨਸ਼ਾਹ ਨੂੰ ਕਾਫਰਾ ਨਾਲ ਕੋਈ ਹਮਦਰਦੀ ਨਹੀਂ ਹੈ।
ਕਈ ਜਨੂੰਨੀ ਤੇ ਮੁਤਸਬੀ ਮੁਸਲਮਾਨਾਂ ਦੀਆਂ ਚਿੱਠੀਆਂ ਰਾਹੀਂ ਗੁਰੂ ਸਾਹਿਬ ਦੇ ਖਿਲਾਫ ਕੀਤੇ ਪ੍ਰਚਾਰ ਦਾ ਪਤਾ ਚਲਦਾ ਹੈ, ਜਿਵੇਂ ਸ਼ੇਖ ਸਰਹਦੀ ਦਾ ਕਹਿਣਾ ਸੀ ਕਿ ‘‘ਹਿੰਦੂਆਂ ਨੂੰ ਜਲੀਲ ਤੇ ਉਤਸ਼ਾਹ ਹੀਣ ਬਨਾਉਣ ਲਈ ਗਊ ਵਧ ਕਰਨਾ, ਇਸਲਾਮੀ ਫਰਜ, ਸੇਵਾ ਤੇ ਪੁੰਨ ਦਾ ਕੰਮ ਹੈ। ਇਸਲਾਮ ਦੀ ਸੋਭਾ ਤੇ ਇਜੱਤ ਇਸ ਵਿਚ ਹੈ ਕੀ ਉਹ ਸਮਝੇ ਕਿ ਕਾਫਰ ਨੂੰ ਆਪਣੀ ਸਭਾ ਸੁਸਾਇਟੀ ਵਿਚ ਸ਼ਾਮਲ ਕਰਨਾ, ਇਹਨਾਂ ਨਾਲ ਗਲ ਬਾਤ ਕਰਨਾ ਵੀ ਕੁਫਰ ਹੈ। ਇਹਨਾਂ ਨੂੰ ਕੁੱਤਿਆ ਤਰਾ ਦੁਰ ਦੁਰ ਕਰਨੀ ਚਾਹੀਦੀ ਹੈ। ਮੇਰੀ ਖਾਹਿਸ ਹੈ ਕਿ ਹਿੰਦੂ ਜੋ ਖੁਦਾ ਤੇ ਪੈਗੰਬਰ ਦੇ ਦੁਸਮਨ ਹਨ ਇਹਨਾਂ ਦਾ ਜੋਰਦਾਰ ਨਿਰਾਦਰ ਕਰਨਾ ਚਾਹੀਦਾ ਹੈ। ਰਬ ਨੂੰ ਖੁਸ਼ ਕਰਨ ਦਾ ਇਸਤੋਂ ਵਧੀਆਂ ਤੇ ਸੌਖਾ ਤਰੀਕਾ ਹੋਰ ਕੋਈ ਨਹੀਂ। ਕਾਂਗੜੇ ਤੇ ਹਮਲਾ ਕਰਨ ਵੇਲੇ ਬੁਖਾਰੀ ਨੂੰ ਲਿਖਦਾ ਹੈ ‘‘ਕਾਂਗੜੇ ਦੇ ਮੰਦਰ ਦੀਆਂ ਮੂਰਤੀਆਂ ਜੋ ਬਿਨਾਂ ਮਤਲਬ ਤੋ ਖੁਦਾ ਬਣੀਆਂ ਬੈਠੀਆਂ ਹਨ ਇਹਨਾਂ ਦੀ ਵਧ ਤੋਂ ਵਧ ਨਿਰਾਦਰੀ ਕਰਨੀ ਚਾਹੀਦੀ ਹੈ। ਇਹਨਾਂ ਨੂੰ ਮੰਨਣ ਵਾਲੇ ਹਿੰਦੂਆਂ ਨੂੰ ਪੂਰੀ ਤਰ੍ਹਾਂ ਬਰਬਾਦ ਕਰਨਾ ਚਾਹੀਦਾ ਹੈ। ਸਰੀਰਕ ਕਮਜੋਰੀ ਤੇ ਸਰਦੀ ਰੁਕਾਵਟ ਬਣੀ ਹੋਈ ਹੈ ਨਹੀਂ ਤਾਂ ਮੈਂ ਖੁਦ ਇਨਾਂ ਮੂਰਤੀਆਂ ਤੇ ਥੁੱਕਦਾ। ਇਹ ਸੀ ਜਨੂਨੀ ਤੇ ਮੁਤਸਬੀ ਮੁਸਲਮਾਨਾਂ ਦੇ ਵਿਚਾਰ ਜੋ ਅਕਬਰ ਦੀ ਖੁਲੀ ਪਾੱਲਿਸੀ ਕਰਕੇ ਦਬੇ ਹੋਏ ਸੀ ਪਰ ਉਸਦੀ ਮੌਤ ਤੋਂ ਬਾਅਦ ਸਾਮਣੇ ਆ ਗਏ।
ਜਦੋਂ ਅਕਬਰ ਨੇ ਫੌਜਾਂ ਦੇ ਕੇ ਬੀਰਬਲ ਨੂੰ ਅਫਗਾਨਿਸਤਾਨ ਦੀ ਬਗਾਵਤ ਦਬਾਣ ਲਈ ਭੇਜਿਆ ਤਾਂ ਉਹ ਗੁਰੂ ਅਮਰਦਾਸ ਜੀ ਨੂੰ ਧਮਕੀ ਦੇ ਕੇ ਗਿਆ ਸੀ ਕਿ ਮੇਰੇ ਆਉਣ ਤਕ ਜੇ ਤੁਸੀਂ ਆਪਣੀ ਦੁਕਾਨ-ਏ-ਬਾਤਿਲ ਬੰਦ ਨਾ ਕੀਤੀ ਤਾਂ ਮੈਂ ਤੁਹਾਨੂੰ ਕਤਲ ਕਰਵਾ ਦਿਆਗਾਂ। ਗੁਰੂ ਸਾਹਿਬ ਨੇ ਜਵਾਬ ਦਿਤਾ ਜਦ ਆਏਂਗਾ ਵੇਖੀ ਜਾਏਗੀ । ਉਹ ਵਖਰੀ ਗਲ ਹੈ ਕਿ ਉਸ ਨੂੰ ਅਫਗਾਨਿਸਤਾਨ ਦੀ ਸਰਹਦ ਤੇ ਹੀ ਕਤਲ ਕਰ ਦਿੱਤਾ ਗਿਆ ਸੀ ਤੇ ਉਹ ਮੁੜ ਵਾਪਸ ਪਰਤਿਆ ਹੀ ਨਹੀਂ।
ਗੁਰੂ ਅਰਜਨ ਦੇਵ ਜੀ ਦੇ ਵਕਤ ਸਿੱਖੀ ਪ੍ਰਚਾਰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
ਧਰਮ ਸਿੰਘ ਗਿਲ
ਬਹੁਤ ਚੰਗਾ ਕਰ ਰਹੇ ਹੋ ਵੀਰ ਜੀ ਜੋ ਸਿੱਖ ਇਤਿਹਾਸ ਤੋਂ ਸਭ ਨੂੰ ਜਾਣੂ ਕਰਾ ਰਹੇ ਹੋ।
Dharwinder singh
Ethaas