ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਤਿਹਾਸ ਦਾ ਅੱਜ ਦੂਸਰਾ ਭਾਗ ਪੜੋ ਜੀ ।
ਗੁਰੂ ਅਰਜਨ ਸਾਹਿਬ ਜੀ ਨੇ ਮੁਢਲੀ ਵਿੱਦਿਆ ਦੇਵਨਾਗਰੀ ਤੇ ਗਣਿਤ ਪਿੰਡ ਦੇ ਪਾਂਧੇ ਤੋਂ ਤੇ ਬਾਬਾ ਮੋਹਰੀ ਜੀ ਤੋਂ ਸਿਖੀ ਫਾਰਸੀ ਪਿੰਡ ਦੇ ਮਦਰਸੇ ਤੋਂ ਤੇ ਪੰਜਾਬੀ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਨੇ ਆਪ ਸਿਖਾਈ। ਰਾਗ ਵਿਦਿਆ, ਸ਼ਸਤਰ ਵਿਦਿਆ, ਨੇਜਾਬਾਜ਼ੀ ਤੇ ਘੋੜ ਸਵਾਰੀ ਵਿਚ ਵੀ ਨਿਪੁਨਤਾ ਹਾਸਲ ਕੀਤੀ। ਸਿਰੰਦਾ ਉਹ ਬਹੁਤ ਹੀ ਸੁੰਦਰ ਵਜਾਉਂਦੇ ਸੀ। ਰਾਗ ਵਿਦਿਆ ਵਿਚ ਉਹ ਕਿਤਨੇ ਮਾਹਿਰ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਰਾਗਾਂ ਦੇ ਵਖ ਵੱਖ ਭੇਦਾਂ ਤੋਂ ਜਾਣਿਆ ਜਾ ਸਕਦਾ ਹੈ। ਵੇਦ , ਕਤੇਬ, ਕੁਰਾਨ ਦਾ ਸਾਰ ਕੁਝ ਤੁਕਾਂ ਵਿਚ ਦੇ ਜਾਣਾ, ਉਹਨਾਂ ਦਾ ਹਰ ਧਰਮ ਦਾ ਗਿਆਨ ਦਸਦਾ ਹੈ। ਵੱਖ ਵੱਖ ਬੋਲੀਆਂ ਨੂੰ ਮੁਹਾਰਿਆਂ ਵਿਚ ਵਰਤਣਾਂ, ਵੱਖ ਵੱਖ ਭਾਸਾਵਾਂ ਦੀ ਮੁਹਾਰਤ ਦਾ ਜੀਂਦਾ ਜਾਗਦਾ ਸਬੂਤ ਹੈ।
ਉਸਾਰੀ ਕਲਾ, ਸ਼ਿਲਪ ਕਲਾ ਦੀ ਨਿਪੁਨਤਾ ਉਨ੍ਹਾਂ ਦਾ ਹਰਿਮੰਦਰ ਸਾਹਿਬ ਦੀ ਸਥਾਪਨਾਂ, ਤਰਨਤਾਰਨ, ਲਾਹੌਰ, ਡਬੀ ਬਜਾਰ, ਬਉਲੀ ਸਾਹਿਬ, ਦੀਵਾਨ ਖਾਨਾ , ਕਰਤਾਰ ਪੁਰ, ਅੰਮ੍ਰਿਤਸਰ, ਖਾਸ ਕਰਕੇ ਸ਼ੀਸ਼ ਮਹਲ ਤੇ ਲਗਾਏ ਬਾਗ ਤੇ ਹੋਰ ਕਈ ਉਦਾਰਣਾਂ ਹਨ। ਛੋਟੀ ਉਮਰ ਆਪਜੀ ਦਾ ਬਹੁਤਾ ਸਮਾਂ ਗੁਰੂ ਅਮਰਦਾਸ, ਬਾਬਾ ਬੁੱਢਾ ਜੀ , ਬਾਬਾ ਮੋਹਰੀ ਤੇ ਆਪਣੇ ਸਹਿਪਾਠੀ ਭਾਈ ਗੁਰਦਾਸ ਜੀ ਦੀ ਦੇਖ ਰੇਖ ਵਿਚ ਗੁਜਰਿਆ ਸੀ, ਇਸ ਲਈ ਆਪ ਸ਼ਬਦ ਕੀਰਤਨ ਦੁਨਿਆਵੀ ਤੇ ਅਧਿਆਤਮਕ ਗਿਆਨ ਵਿਚ ਵੀ ਪ੍ਰਬੀਨ ਸੀ। ਆਪ ਇਕ ਉੱਚ ਕੋਟੀ ਦੇ ਵਿਦਵਾਨ , ਸਹਿਤਕਾਰ, ਇੱਕ ਚੰਗੇ ਚਿਤ੍ਰਕਾਰ, ਸੰਗੀਤਕਾਰ, ਤੇਜਸਵੀ ਆਗੂ, ਬਹੁਮੁਖੀ ਸਕਸੀਅਤ ਦੇ ਮਾਲਕ ਮਹਾ-ਪਰਉਪਕਾਰੀ, ਕੌਮੀ ਉਸਰਈਏ ਤੇ ਮਹਾਨ ਕਲਾਕਾਰ ਸਨ। ਉਹ ਇਕ ਮਹਾਨ ਫਿਲਾਸਫਰ ਵੀ ਸਨ ਜਿਨ੍ਹਾਂ ਨੇ ਆਪਣੀ ਸੋਚ, ਆਪਣੀ ਕਥਨੀ ਨੂੰ ਕਰਨੀ ਵਿਚ ਬਦਲ ਕੇ ਰਖ ਦਿੱਤਾ। ਉਹ ਆਮ ਲੋਕਾਂ ਦੇ ਹਾਣੀ ਜਿਨ੍ਹਾਂ ਦੀ ਉਨਤੀ ਹੀ ਉਹਨਾਂ ਦਾ ਜੀਵਨ ਮਨੋਰਥ ਸੀ। ਉਹਨਾਂ ਨੇ ਲੋਕਾਂ ਨੂੰ ਸਿਰਫ ਧਾਰਮਿਕ ਸਿਖਿਆ ਤੇ ਅਧਿਆਤਮਕ ਗਿਆਨ ਹੀ ਨਹੀਂ ਬਖਸਿਆ, ਕੇਵਲ ਆਚਾਰ ਤੇ ਸਦਾਚਾਰ ਦੇ ਉਪਦੇਸ਼ ਹੀ ਨਹੀਂ ਦਿੱਤੇ ਸਗੋਂ ਉਹਨਾਂ ਦੇ ਅੰਗ ਸੰਗ ਰਹਿੰਦਿਆਂ ਉਹਨਾਂ ਦੇ ਦੁੱਖ, ਸੁੱਖ ਨਾਲ ਸਾਂਝ ਪਾਈ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ