ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਤੀਸਰਾ ਭਾਗ ਪੜੋ ਜੀ ।
ਗੁਰੂ ਰਾਮਦਾਸ ਸਾਹਿਬ ਜੀ ਜਾਣਦੇ ਸੀ ਕਿ ਗੁਰੂ ਅਰਜਨ ਦੇਵ ਜੀ ਗੁਰਗਦੀ ਤੇ ਕੰਮਾਂ ਨੂੰ ਸੰਭਾਲਣ ਦੇ ਧੁਰੋਂ ਬਖਸ਼ੇ ਗੁਣ ਹਨ। ਪਰ ਫਿਰ ਵੀ ਉਹ ਸੰਗਤ ਨੂੰ ਪਕਿਆ ਕਰਨ ਲਈ ਤੇ ਯਕੀਨ ਦਿਵਾਣ ਲਈ ਆਪਣੇ ਤਿੰਨਾ ਪੁੱਤਰਾਂ ਦੀ ਪ੍ਰਖਿਆ ਲੈਣਾ ਜਰੂਰੀ ਸਮਝਦੇ ਸੀ। ਸੰਨ 1680 ਵਿਚ ਗੁਰੂ ਰਾਮਦਾਸ ਜੀ ਤੇ ਤਾਏ ਦੇ ਪੁਤਰ ਸਹਾਰੀ ਮਲ ਜੀ ਲਾਹੌਰ ਤੋਂ ਪੁੱਤਰ ਦੇ ਵਿਆਹ ਦਾ ਸਦਾ ਦੇਣ ਲਈ ਆਏ। ਕੰਮਾਂ ਦੇ ਰੁਝੇਵੇ ਕਾਰਨ ਗੁਰੂ ਸਾਹਿਬ ਖੁਦ ਤੇ ਜਾ ਨਹੀਂ ਸਕੇ। ਵਾਰੀ ਵਾਰੀ ਤਿੰਨਾਂ ਪੁੱਤਰਾਂ ਨੂੰ ਜਾਣ ਲਈ ਕਿਹਾ। ਪ੍ਰਿਥੀਆ ਜੋ ਆਪਣੇ ਆਪ ਨੂੰ ਗੱਦੀ ਦਾ ਹੱਕਦਾਰ ਸਮਝਦਾ ਸੀ, ਦੁਨਿਆਵੀ ਕਾਰ-ਵਿਹਾਰਾਂ ਵਿਚ ਬੜਾ ਤਾਕ ਸੀ । ਗੁਰੂ ਦਰਬਾਰ ਦਾ ਸਾਰਾ ਕੰਮ-ਕਾਰ, ਆਮਦਨ-ਖਰਚ, ਆਏ ਗਏ ਦਾ ਹਿਸਾਬ-ਕਿਤਾਬ ਸੰਭਾਲ ਦਾ ਸਾਰਾ ਪ੍ਰਬੰਧ ਉਸਦੇ ਹਥ ਵਿਚ ਸੀ। ਮਸੰਦਾ ਵਿਚ ਵੀ ਉਸਦਾ ਚੰਗਾ ਅਸਰ-ਰਸੂਖ ਸੀ। ਉਸ ਨੂੰ ਗਲਤਫਹਿਮੀ ਸੀ ਕਿ ਗੁਰਗਦੀ ਦਾ ਕੰਮ ਜਿਨੀ ਚੰਗੀ ਤਰ੍ਹਾਂ ਉਹ ਸੰਭਾਲ ਸਕਦਾ ਹੈ ਹੋਰ ਕੋਈ ਨਹੀਂ। ਉਹ ਆਪਣੇ ਦੋਨੋਂ ਛੋਟੇ ਭਰਾਵਾਂ ਨੂੰ ਦਰਬਾਰ ਦੇ ਕੰਮਾਂ ਦੇ ਨੇੜੇ ਵੀ ਨਹੀਂ ਸੀ ਲਗਣ ਦਿੰਦਾ ਤਾਂ ਕਿ ਸੰਗਤ ਵਿਚ ਉਹ ਆਪਣਾ ਅਸਰ ਰਸੂਖ ਨਾ ਬਣਾ ਲੈਣ। ਉਹ ਲਾਹੌਰ ਵੀ ਇਸ ਲਈ ਨਹੀਂ ਸੀ ਜਾਣਾ ਚਾਹੁੰਦਾ ਮਤੇ ਪਿਛੋਂ ਗੁਰੂ ਸਾਹਿਬ ਗੁਰਗਦੀ ਦਾ ਫੈਸਲਾ ਨਾ ਕਰ ਲੈਣ॥ ਦੂਸਰੇ ਬੇਟੇ ਨੇ ਇਸ ਕਰਕੇ ਨਾਂਹ ਕਰ ਦਿੱਤੀ ਕਿਉਂਕਿ ਉਸ ਨੂੰ ਦੁਨਿਆਵੀ ਕੰਮਾਂ ਤੇ ਰਿਸ਼ਤਿਆ ਵਿਚ ਕੋਈ ਦਿਲਚਸਪੀ ਨਹੀਂ ਸੀ।
ਗੁਰੂ ਅਰਜਨ ਦੇਵ ਜੀ ਜੋ ਹਰ ਵਕਤ ਆਪਣੇ ਪਿਤਾ ਦੀ ਸੇਵਾ ਤੇ ਆਗਿਆ ਪਾਲਣ ਲਈ ਤਤਪਰ ਰਹਿੰਦੇ ਸੀ, ਲਾਹੌਰ ਚਲੇ ਗਏ। ਗੁਰੂ ਰਾਮਦਾਸ ਜੀ ਨੇ ਉਨ੍ਹਾਂ ਨੂੰ ਕਹਿ ਭੇਜਿਆ ਕਿ ਸ਼ਾਦੀ ਤੋਂ ਦੋ-ਚਾਰ ਦਿਨ ਬਾਅਦ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਧਰਮਸਾਲ ਚਲੇ ਜਾਣਾ ਤੇ ਜਦ ਤਕ ਮੈਂ ਤੁਹਾਨੂੰ ਵਾਪਸ ਨਾ ਸਦਾ ਉਥੇ ਹੀ ਪ੍ਰਚਾਰ ਕਰਦੇ ਰਹਿਣਾ। ਕਈ ਮਹੀਨੇ ਨਿਕਲ ਗਏ। ਗੁਰੂ ਅਰਜਨ ਦੇਵ ਜੀ ਨੇ ਦੋ ਚਿੱਠੀਆਂ ਵੀ ਲਿਖੀਆਂ ਕਿਸੇ ਚਿੱਠੀ ਦਾ ਕੋਈ ਉੱਤਰ ਨਹੀਂ ਆਇਆ ਨਾ ਹੀ ਸੱਦਾ ਆਇਆ। ਉਹਨਾਂ ਦੀ ਪਹਿਲੀ ਚਿੱਠੀ ਸੀ
ਮੇਰਾ ਮਨ ਲੋਚੈ ਗੁਰ ਦਰਸਨ ਤਾਈ॥ ਬਿਲਪ ਕਰਦੇ ਚਾਤ੍ਰਿਕ ਕੀ ਨਿਆਈ॥
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ॥
ਹਉ ਘੋਲੀ ਜੀਉ ਘੋਲਿ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਉ॥’’
ਚਿੱਠੀ ਪ੍ਰਿਥਏ ਨੇ ਲੈ ਲਈ ਤੇ ਆਪਣੇ ਵੱਲੋਂ ਸੁਨੇਹਾ ਘਲ ਦਿੱਤਾ ਅੰਮ੍ਰਿਤਸਰ ਨਾ ਆਉਣ ਲਈ। ਦੂਜਾ ਪੱਤਰ ਲਿਖਿਆ – ‘
ਤੇਰਾ ਮੁਖ ਸਹਾਵਾ ਜੀਉ ਸਹਿਜ ਧੁਨਿ ਬਾਣੀ॥ ਚਿਰ ਹੋਆ ਦੇਖੇ ਸਾਰਿੰਗ ਪਾਣੀ॥
ਧੰਨ ਸੁ ਦੇਸ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ॥
ਇਹ ਪੱਤਰ ਵੀ ਪ੍ਰਿਥੀਆ ਨੇ ਆਪਣੇ ਕਬਜੇ ਵਿਚ ਕਰ ਲਿਆ। ਤੇ ਸਨੇਹਾ ਭੇਜ ਦਿੱਤਾ ਕਿ ਅਜੇ ਲਾਹੌਰ ਹੀ ਟਿਕੇ ਰਹੋ ਤੇ ਤਦ ਤਕ ਨਹੀਂ ਆਉਣਾ ਜਦ ਤਕ ਬੁਲਾਇਆ ਨਾ ਜਾਏ। ਜਦ ਗੁਰੂ ਸਾਹਿਬ ਨੂੰ ਵਿਛੋੜਾ ਅਸਿਹ ਹੋ ਗਿਆ ਤੇ ਇਹ ਵੀ ਸਮਝ ਆ ਗਈ ਕਿ ਇਹ ਦੋਨੋਂ ਚਿੱਠੀਆਂ ਗੁਰੂ ਸਾਹਿਬ ਨੂੰ ਨਹੀਂ ਦਿੱਤੀਆਂ ਗਈਆਂ ਤਾਂ ਤੀਜੀ ਚਿੱਠੀ ਲਿਖੀ ਤੇ ਹਿਦਾਇਤ ਕੀਤੀ ਕਿ ਇਹ ਚਿੱਠੀ ਗੁਰੂ ਸਾਹਿਬ ਨੂੰ ਹੀ ਦਿੱਤੀ ਜਾਵੇ।
‘‘ਇਕ ਘੜੀ ਨਾ ਮਿਲਤੇ ਤਾ ਕਲਜੁਗ ਹੋਤਾ॥ਹੁਣ ਕਦ ਮਿਲੀਐ ਪ੍ਰਿਅ ਤੁਧ ਭਗਵੰਤਾ॥
ਮੋਹੇ ਰੈਣਿ ਨਾ ਵਿਹਾਵੈ ਨੀਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਉ॥
ਹਉ ਘੋਲਿ ਜਿਉ ਘੋਲਿ ਘੁਮਾਈ ਤਿਸ ਸਚੇ ਦਰਬਾਰੇ ਜੀਉ॥
ਸੰਦੇਸਾ ਦੇਣ ਵਾਲਾ ਸਿੱਖ ਲੁਕਦਾ ਲੁਕਾਦਾਂ ਗੁਰੂ ਸਾਹਿਬ ਦੇ ਦਰਬਾਰ ਵਿਚ ਪਹੁੰਚ ਗਿਆ। ਗੁਰੂ ਅਰਜਨ ਦੇਵ ਜੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ