ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਪੰਜਵਾਂ ਭਾਗ ਪੜੋ ਜੀ ।
ਗੁਰੂ ਹਰਗੋਬਿੰਦ ਸਾਹਿਬ ਦਾ ਜਨਮ :-
ਪ੍ਰਿਥੀਏ ਤੋਂ ਦੂਰ ਰਹਿਣ ਦੇ ਖਿਆਲ ਨਾਲ ਉਹ ਕੁਝ ਚਿਰ ਪ੍ਰਵਾਰ ਸਹਿਤ ਤਕਰੀਬਨ ਤਿੰਨ ਸਾਲ ਵਡਾਲੀ ਵੀ ਰਹੇ। ਇਥੇ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ। ਪ੍ਰਿਥੀਏ ਤੇ ਉਸਦੀ ਬੀਵੀ ਕਰਮੋ ਨੇ ਇਥੇ ਹੀ ਬਸ ਨਹੀਂ ਕੀਤੀ। ਅਗੇ ਤਾਂ ਉਸ ਨੂੰ ਉਮੀਦ ਸੀ ਕਿ ਸ਼ਾਇਦ ਗੁਰੂ ਅਰਜਨ ਸਾਹਿਬ ਤੋਂ ਬਾਅਦ ਉਸਦਾ ਪੁੱਤਰ ਮੇਹਰਬਾਨ ਗੱਦੀ ਤੇ ਬੈਠੇਗਾ। ਹੁਣ ਉਹ ਵੀ ਆਸ ਖਤਮ ਹੋ ਗਈ। ਗੁਰੂ ਹਰਗੋਬਿੰਦ ਤੇ ਤਿੰਨ ਵਾਰੀ ਮਾਰੂ ਹਮਲੇ ਕਰਵਾਏ। ਦਾਈ, ਬ੍ਰਹਮਣ ਤੇ ਸਪੇਰੇ ਕੋਲੋਂ ਇਹ ਤਿੰਨੋਂ ਆਪਣੀ ਆਪਣੀ ਮੌਤੇ ਮਰ ਗਏ ਪਰ ਹਰ ਗੋਬਿੰਦ ਸਾਹਿਬ ਦਾ ਵਾਲ ਵੀ ਵਿੰਗਾ ਨਹੀਂ ਹੋਇਆ।
ਨਿਤਨੇਮ :-
ਗੁਰੂ ਸਾਹਿਬ ਪਿਛਲੇ ਪਹਿਰ, ਰਾਤੀ ਜਾਗਕੇ ਇਸ਼ਨਾਨ ਕਰਕੇ ਧਿਆਨ ਵਿਚ ਮਗਨ ਹੋ ਜਾਂਦੇ। ਫਿਰ ਸਾਧ ਸੰਗਤ ਬੈਠਕੇ ਕੀਰਤਨ ਸੁਣਦੇ ਤੇ ਕਈ ਵਾਰੀ ਖੁੱਦ ਸਿਰੰਦਾ ਵਜਾਕੇ ਕੀਰਤਨ ਕਰਦੇ ਤੇ ਸੰਗਤਾਂ ਨੂੰ ਵੀ ਉਤਸ਼ਾਹਿਤ ਕਰਦੇ। ਫਿਰ ਸੰਗਤਾਂ ਨੂੰ ਉਪਦੇਸ਼ ਦਿੰਦੇ ਤੇ ਉਨ੍ਹਾਂ ਦੇ ਸ਼ੰਕੇ ਨਵਿਰਤ ਕਰਦੇ। ਬਿਲਾਵਲ ਦੀ ਚੌਂਕੀ ਲਗਦੀ। ਆਪ ਲੰਗਰ ਵਿਚ ਜਾ ਕੇ ਜੂਠੇ ਬਰਤਨ ਮਾਂਜਣ ਦੀ ਸੇਵਾ ਕਰਦੇ। ਫਿਰ ਤਾਲ ਦੀ ਉਸਾਰੀ ਦੀ ਸੇਵਾ-ਇਕ ਇਕ ਇੱਟ ਦੇਖ ਕੇ ਲਗਵਾਉਂਦੇ। ਦੁਪਹਿਰ ਨੂੰ ਫਿਰ ਲੰਗਰ ਦੀ ਸੇਵਾ ਵਿਚ ਪੁੱਜ ਜਾਂਦੇ। ਫਿਰ ਉਸਾਰੀ ਦੇ ਕੰਮਾਂ ਨੂੰ ਦੇਖਣ ਲਈ ਗੁਰੂ ਬਜਾਰ, ਦੀਵਾਨਖਾਨੇ ਤੇ ਸਰੋਵਰ ਵੱਲ ਜਾਦੇਂ । ਗੁਰੂ ਕੇ ਬਾਗ ਵਿਚ ਸ਼ਾਮ ਨੂੰ ਦੀਵਾਨ ਲਗਦਾ ਜਿਥੇ ਵਿਦਵਾਨਾ ਦੇ ਵੀਚਾਰ ਸੁਣਕੇ ਤੇ ਉਨ੍ਹਾ ਦੇ ਸ਼ੰਕੇ ਨਵਿਰਤ ਕਰਦੇ। ਫਿਰ ਸੋਦਰ, ਕੀਰਤਨ ਸੋਹਿਲੇ ਦੀ ਚੌਂਕੀ ਤੇ ਬਾਅਦ ਕੋਠਾ ਸਾਹਿਬ ਵਿਚ ਅਰਾਮ ਕਰਨ ਲਈ ਚਲੇ ਜਾਂਦੇ। ਗੁਰੂ ਗੱਦੀ ਸੰਭਾਲਣ ਤੋਂ ਬਾਅਦ ਚੌਥੇ ਗੁਰੂ ਸਾਹਿਬਾਨ ਵੱਲੋਂ ਸ਼ੁਰੂ ਕੀਤੇ ਬਹੁਤ ਸਾਰੇ ਕਾਰਜ ਅਧੂਰੇ ਸਨ। ਅੰਮ੍ਰਿਤਸਰ ਦਾ ਵਿਕਾਸ ਹੋਣ ਵਾਲਾ ਸੀ। ਸਰੋਵਰ ਅਜੇ ਕਚਾ ਸੀ। ਖੁਦਾਈ ਹੋ ਚੁੱਕੀ ਸੀ ਇਸਨੂੰ ਪਕਾ ਕਰਵਾਕੇ ਇਸ ਵਿਚ ਇਕ ਸੁੰਦਰ ਇਮਾਰਤ ਉਸਾਰਨ ਦਾ ਫੈਸਲਾ ਕੀਤਾ। ਸਰੋਵਰ ਨੂੰ ਪੂਰਾ ਕਰਨ ਲਈ ਇਟਾਂ ਦਾ ਭੱਠਾ ਲਾਇਆ। ਸੰਗਤਾਂ ਨੂੰ ਕਾਰ ਸੇਵਾ ਕਰਨ ਲਈ ਹੁਕਮਨਾਮੇ ਭੇਜੇ ਗਏ। ਕਾਰ ਸੇਵਾ ਦੇ ਮੋਢੀ ਬਾਬਾ ਬੁੱਢਾ ਜੀ ਸਨ। ਸੰਗਤਾਂ ਬੜੇ ਪਿਆਰ ਤੇ ਉਤਸ਼ਾਹ ਨਾਲ ਕਾਰ ਸੇਵਾ ਕਰਦੀਆਂ।
ਅਮ੍ਰਿਤਸਰ ਦੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
SUKHVIR SINGH CHAHAL
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🌴🌷