ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਸੱਤਵਾਂ ਭਾਗ ਪੜੋ ਜੀ ।
16 ਸਾਲ ਦੀ ਉਮਰ ਵਿਚ 1579 ਈ ਵਿਚ ਗੁਰੂ ਸਾਹਿਬ ਦਾ ਵਿਆਹ ਪਿੰਡ ਮਉ, ਤਹਸੀਲ ਫਲੌਰ, ਜਿਲਾ ਜਲੰਧਰ ਤੇ ਵਸਨੀਕ ਕਿਸ਼ਨ ਚੰਦ ਦੀ ਸਪੁਤਰੀ ਮਾਤਾ ਗੰਗਾ ਨਾਲ ਹੋਇਆ। ਜਿਨ੍ਹਾਂ ਦੀ ਕੁਖ ਤੋਂ 16 ਸਾਲ ਬਾਅਦ 1595 ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ।
ਪ੍ਰਿਥੀ ਚੰਦ ਦੀ ਨਾਕਾ ਬੰਦੀ, ਸਰੋਵਰ ਦੀ ਪਕਿਆਈ ਸੰਤੋਖਸਰ ਦੀ ਉਸਾਰੀ ਤੇ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਤਕਰੀਬਨ 10 ਸਾਲ ਆਪ ਅੰਮ੍ਰਿਤਸਰ ਤੋਂ ਬਾਹਰ ਨਹੀਂ ਜਾ ਸਕੇ ਭਾਵੇਂ ਸਿੱਖੀ ਪ੍ਰਚਾਰ ਤੇ ਪ੍ਰਸਾਰ ਹੁੰਦਾ ਰਿਹਾ ਪਰ ਬਹੁਤ ਕੁਝ ਰਹਿ ਗਿਆ ਸੀ ਜੋ ਗੁਰੂ ਸਾਹਿਬ ਖੁਦ ਕਰਨਾ ਚਾਹੁੰਦੇ ਸੀ। ਗੁਰੂ ਸਾਹਿਬ ਨੇ ਮਾਝੇ ਤੇ ਦੁਆਬਾ ਦਾ ਦੌਰਾ ਕਰਨ ਲਈ ਫੈਸਲਾ ਕਰ ਲਿਆ। ਜੰਡਿਆਲਾ-ਖਡੂਰ ਸਾਹਿਬ-ਗੋਇੰਦਵਾਲ-ਚੋਲਾ ਸਾਹਿਬ ਤੋਂ ਹੁੰਦਿਆ ਤਰਨਤਾਰਨ ਪਹੁੰਚੇ। ਜਿਥੇ ਪਾਣੀ ਦੀ ਥੁੜ ਦੇਖੀ ਖੂਹ ਲਗਵਾਏ, ਦਵਾਖਾਨੇ ਤੇ ਸਫਾਖਾਨੇ ਕਾਇਮ ਕੀਤੇ। ਭੁਖਿਆਂ , ਦੁਖੀਆਂ ਤੇ ਬੀਮਾਰਾਂ ਦੀ ਟਹਿਲ ਸੇਵਾ ਕੀਤੀ। ਲੋੜਵੰਦਾ ਦੀਆਂ ਲੋੜਾ ਨੂੰ ਸਮਝਿਆਂ ਤੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ।
ਤਰਨ ਤਾਰਨ ਸਾਹਿਬ :-
ਇਸ ਵਕਤ ਸਿੱਖੀ ਦੇ ਨਾਲ ਨਾਲ ਇਸਲਾਮ ਧਰਮ ਵੀ ਬੜੀ ਤੇਜੀ ਨਾਲ ਫੈਲ ਰਿਹਾ ਸੀ। ਜਿਸਦੇ ਕਈ ਕਾਰਨ ਸਨ। ਜਿਥੇ ਉਨ੍ਹਾਂ ਦੇ ਉੱਚੇ ਅਸੂਲ ਸੀ ਉਥੇ ਬਹੁਤ ਹਿੱਸਾ ਪੀਰਾ-ਫਕੀਰਾ ਤੇ ਸਖੀ ਸਰਵਰਾਂ ਦਾ ਸੀ। ਪੰਜਾਬ ਵਿਚ ਤਾਂ ਇਹ ਗਲ ਪ੍ਰਸਿੱਧ ਸੀ ਕਿ ਜਿਤਨੇ ਮੁਸਲਮਾਨ ਫਕੀਰ ਫਰੀਦ ਜੀ ਦੀ ਮਿਠੀ ਜਬਾਨ ਨੇ ਬਣਾਏ ਹਨ, ਉਤਨੇ ਸ਼ਾਇਦ ਔਰੰਗਜੇਬ ਦੀ ਕਠੋਰ ਤਲਵਾਰ ਨਹੀਂ ਬਣਾ ਸਕੀ। ਤਲਵਾਰ ਦਾ ਜੋਰ ਆਦਮੀ ਨੂੰ ਤਾਂ ਅਧੀਨ ਕਰ ਸਕਦਾ ਪਰ ਧਰਮ ਨੂੰ ਨਹੀਂ। ਜਬਰ ਸਰੀਰ ਤੇ ਤਾਂ ਕਾਬੂ ਪਾ ਸਕਦਾ ਪਰ ਰੂਹ ਤੇ ਨਹੀਂ। ਦੂਸਰਾ ਕਾਰਨ ਸੀ ਉੱਚ ਜਾਤੀਆਂ ਦੀ ਸੂਦਰਾਂ ਨਾਲ ਨਫਰਤ ਤੇ ਤੀਜਾ ਹਕੂਮਤ ਵੱਲੋਂ ਦਿੱਤੇ ਗਏ ਉੱਚ ਪਦਵੀਆਂ, ਪੈਸੇ ਤੇ ਉਨ੍ਹਾਂ ਨੂੰ ਬਰਾਬਰ ਹਕ ਤੇ ਸਨਮਾਨ ਦੇਣ ਦਾ ਲਾਲਚ ਜਿਸ ਕਰਕੇ ਬਹੁਤ ਸਾਰੇ ਨੀਵੀਆਂ ਜਾਤੀਆਂ ਦੇ ਲੋਕ ਖੁਸ਼ੀ ਖੁਸ਼ੀ ਇਸਲਾਮ ਕਬੂਲ ਕਰ ਲੈਂਦੇ ਤੇ ਆਪਣੇ ਹਿੰਦੂਆਂ ਨੂੰ ਕਾਫਰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Nirmal Bains
Fly