ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਅੱਠਵਾਂ ਭਾਗ ਪੜੋ ਜੀ।
ਕਰਤਾਰਪੁਰ ਦੀ ਨੀਂਹ:-
ਗੁਰੂ ਅਰਜਨ ਸਾਹਿਬ ਜੀ ਤਰਨਤਾਰਨ ਦੀ ਉਸਾਰੀ ਤੋਂ ਵਿਹਲੇ ਹੋਕੇ ਸਿਖੀ ਪ੍ਰਚਾਰ ਕਰਦੇ ਕਰਦੇ ਦੁਆਬੇ ਵਲ ਗਏ ਇਥੇ ਸਿੱਖੀ ਦੇ ਪੁਰਾਣੇ ਕੇਂਦਰ ਡਲੇ ਨਗਰ ਜਾ ਠਹਿਰੇ। ਇਥੇ ਜਲੰਧਰ ਦਾ ਸੂਬਾ ਅਜੀਮ ਖਾਂ ਗੁਰੂ ਦੇ ਦਰਸ਼ਨਾ ਲਈ ਆਇਆ। ਗੁਰੂ ਜੀ ਦੇ ਬਚਨ, ਕੀਰਤਨ ਤੇ ਅਤੁਟ ਲੰਗਰ ਵੇਖ ਕੇ ਬਹੁਤ ਖੁਸ਼ ਹੋਇਆ ਤੇ ਬੇਨਤੀ ਕੀਤੀ ਕਿ ਦੁਆਬੇ ਵਿਚ ਵੀ ਕੋਈ ਨਗਰ ਵਸਾਓ, ਧਰਮ ਅਸਥਾਨ ਬਣਾਓ। ਉਸਦੀ ਬੇਨਤੀ ਸੁਣ ਕੇ 1593 ਈ ਵਿਚ ਕਰਤਾਰ ਪੁਰ ਨਗਰ ਦੀ ਨੀਂਹ ਰਖੀ। ਨਗਰ ਛੇਤੀ ਹੀ ਵਸ ਗਿਆ। ਅਕਬਰ ਵੱਲੋਂ 9 ਕੁ ਹਜਾਰ ਘੁਮਾ ਜਮੀਨ ਦਾ ਪਟਾ ਗੁਰਦੁਆਰੇ ਦੇ ਨਾਂ ਤੇ ਲਾ ਦਿੱਤਾ ਗਿਆ। ਇਥੇ ਹੀ ਗੁਰੂ ਸਾਹਿਬ ਨੇ ਆਪਣੇ ਰਹਿਣ ਦਾ ਅਸਥਾਨ ਵੀ ਬਣਵਾਇਆ ਜਿਸ ਨੂੰ ਬਾਅਦ ਵਿਚ ਸ਼ੀਸ਼ ਮਹਲ ਤੇ ਗੁਰੂ ਕੇ ਮਹਿਲ ਦੇ ਨਾਂ ਨਾਲ ਬੁਲਾਇਆ ਜਾਣ ਲਗਾ। ਪੰਜਵੇਂ ਛੇਵੇਂ ਤੇ ਨੌਵੇਂ ਪਾਤਿਸ਼ਾਹ ਨੇ ਨਿਵਾਸ ਕੀਤਾ। ਇਥੇ ਸਿੱਖੀ ਸਤਸੰਗਤ ਦਾ ਕੇਂਦਰ ਬਣ ਗਿਆ। ਇਥੇ ਹੀ ਗੁਰੂ ਅਰਜਨ ਦੇਵ ਜੀ ਦੀ ਤਿਆਰ ਕਰਵਾਈ ਹੋਈ ਬੀੜ ਧੀਰਮਲ ਦੀ ਔਲਾਦ, ਕਰਤਾਰ ਪੁਰੀ ਦੇ ਸੋਢੀਆ ਪਾਸ ਹੈ ਜਿਸ ਦੇ ਦਰਸ਼ਨ ਅਜ ਵੀ ਮਹੀਨੇ ਦੇ ਮਹੀਨੇ ਸੰਗਤਾਂ ਨੂੰ ਕਰਵਾਏ ਜਾਂਦੇ ਹਨ।
ਲਾਹੌਰ ਦਾ ਅਕਾਲ :-
ਗੁਰੂ ਸਾਹਿਬ ਨੇ ਆਪਣਾ ਸਾਰਾ ਜੀਵਨ ਲੋਕ-ਕਲਿਆਣ ਤੇ ਦੁਖੀਆਂ ਦੇ ਦੁਖ ਦੂਰ ਕਰਨ ਵਿਚ ਲਗਾ ਦਿੱਤੇ। ਗਿਆਰਾਂ ਸਾਲ ਸਿਖ ਧਰਮ ਦੇ ਪ੍ਰਚਾਰ ਲਈ ਪਿੰਡਾਂ ਵਿਚ ਗੁਜਾਰੇ ਜਦੋਂ ਪਿੰਡਾਂ ਦਾ ਲੰਬਾ ਚਕਰ ਲਗਾਕੇ ਅੰਮ੍ਰਿਤਸਰ ਆਏ ਤਾਂ ਬਹੁਤਾ ਚਿਰ ਠਹਿਰ ਨਹੀਂ ਸਕੇ। ਲਾਹੌਰ ਵਿਚ ਅਕਾਲ ਪੈ ਗਿਆ। ਜਦੋਂ ਸ਼ਹਿਰ ਵਿਚ ਪਏ ਭਿਆਨਕਤਾ ਸੁਣੀ ਤਾਂ ਲਾਹੌਰ ਪਹੁੰਚ ਗਏ। ਮੁਰਦਿਆਂ ਦੇ ਢੇਰ ਗਲੀ ਬਾਜਾਰਾਂ ਵਿਚ ਲਗੇ ਹੋਏ ਸੀ। ਬਦਬੂ ਇਤਨੀ ਸੀ ਕਿ ਇਸ ਵਾਲੇ ਪਾਸੇ ਕੋਈ ਮੂੰਹ ਕਰਨ ਨੂੰ ਤਿਆਰ ਨਹੀਂ ਸੀ। ਗੁਰੂ ਸਾਹਿਬ ਨੇ ਮੁਰਦਿਆਂ ਦੇ ਸਸਕਾਰ ਆਪ ਕੀਤੇ। ਘਰ ਘਰ ਜਾਕੇ ਲੋਕਾਂ ਨੂੰ ਹੌਸਲਾ ਦੇਣਾ, ਦਵਾਈਆਂ ਦੇਣਾ, ਲੋੜਵੰਦਾ ਨੂੰ ਸਹਾਇਤਾ , ਭੁਖਿਆਂ ਨੂੰ ਲੰਗਰ , ਨਿਆਸਰਿਆਂ ਤੇ ਨਿਥਾਵਿਆਂ ਨੂੰ ਟਿਕਾਣਾ ਦੇਣ ਲਈ ਚੂਨਾ ਮੰਡੀ ਵਿਚ ਇਮਾਰਤ ਬਨਵਾਣੀ ਸ਼ੁਰੂ ਕੀਤੀ ਜਿਸ ਕਰਕੇ ਲੋਕਾਂ ਨੂੰ ਸਿਰ ਛੁਪਾਣ ਦੀ ਜਗਾ ਵੀ ਮਿਲੀ ਤੇ ਬੇਰੁਜ਼ਗਾਰਾਂ ਨੂੰ ਕੰਮ ਵੀ ਪਾਣੀ ਦੀ ਥੋੜ ਨੂੰ ਪੂਰਾ ਕਰਨ ਲਈ ਡਬੀ ਬਜਾਰ ਲਾਹੌਰ ਵਿਚ ਇਕ ਬਾਉਲੀ ਤਿਆਰ ਕਰਵਾਈ। ਸ਼ਾਹ ਜਹਾਨ ਦੇ ਹੁਕਮ ਨਾਲ ਇਸ ਬਉਲੀ ਨੂੰ ਪੂਰ ਦਿੱਤਾ ਗਿਆ ਅਤੇ ਲੰਗਰ ਦੀ ਥਾਂ ਮਸੀਤ ਵਿਚ ਬਦਲ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਬਉਲੀ ਨੂੰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Gurjeet singh
Hi