ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਛੇਵਾਂ ਭਾਗ ਪੜੋ ਜੀ
ਹਰਿਮੰਦਿਰ ਸਾਹਿਬ ਦੀ ਨੀਹ :-
1588 ਅਕਤੂਬਰ ਹਰਿਮੰਦਰ ਸਾਹਿਬ ਦੀ ਨੀਂਹ ਰਖੀ। ਸਾਂਝੀਵਾਲਤਾ ਦਾ ਪ੍ਰਤੀਕ ਤੇ ਫਿਰਕਾਵਾਦੀ ਤੋਂ ਉਪਰ ਉਠਣ ਲਈ ਇਸਦੀ ਨੀਂਹ ਮੀਆਂ-ਮੀਰ ਜੋ ਇਕ ਮੁਸਲਿਮ ਸੂਫੀ ਫਕੀਰ ਸੀ,ਤੋਂ ਰਖਵਾਈ। ਮਿਆਂ ਮੀਰ ਇਕ ਰੂਹਾਨੀ ਦਰਵੇਸ,ਨਿਮਰਤਾ ਦੇ ਪੁੰਜ ਤੇ ਨੇਕ ਇਨਸਾਨ ਜੀ ਜਿਨ੍ਹਾ ਦਾ ਅਸਲੀ ਨਾਂ ਪੀਰ ਮਹੁੰਮਦ ਸੀ । ਇਨ੍ਹਾ ਨੂੰ ਲੋਕ ਸਾਈ ਮੀਆਂ ਮੀਰ ਜਾਗ ਅਵਲ ਫ਼ਕੀਰ ” ਕਿਹਾ ਕਰਦੇ ਸੀ । ਗੁਰੂ ਸਾਹਿਬ ਦਾ ਇਨ੍ਹਾ ਨਾਲ ਮੇਲ ਲਾਹੌਰ ਵਿਚ ਹੋਇਆ ਤੇ ਆਪਸ ਵਿਚ ਦਿਲੀ ਸਾਂਝ ਬਣ ਗਈ ।
ਭਾਵੇ ਇਹ ਸਚ ਹੈ ਕੀ ਹਰਿਮੰਦਰ ਸਾਹਿਬ ਦੀ ਉਸਾਰੀ ਗੁਰੂ ਅਰਜਨ ਪਾਤਸ਼ਾਹ ਨੇ ਕੀਤੀ ਪਰ ਇਸਦੀ ਹੋਂਦ ,ਉਸਾਰੀ ਤੇ ਵਿਕਾਸ ਵਿਚ ਚਾਰ ਗੁਰੂ ਸਾਹਿਬਾਨਾ ਦਾ ਹਥ ਹੈ । ਇਸ ਅਸਥਾਨ ਦੀ ਨਿਸ਼ਾਨ ਦੇਹੀ ਗੁਰੂ ਅਮਰਦਾਸ ਜੀ ਨੇ ਕੀਤੀ ਹਰਿਮੰਦਰ ਸਾਹਿਬ ਬਣਨ ਤੋ ਬਹੁਤ ਸਮਾਂ ਪਹਿਲਾਂ ਆਖਿਆ “ਹਰਿਮੰਦਿਰ ਸੋਈ ਆਖੀਏ ਜਿਥਹੁ ਹਰਿ ਜਾਤਾ” ਇਹ ਹਰਿ ਦਾ ਮੰਦਿਰ ਹਰਿ ਨਿਰੰਕਾਰ ਨੇ ਹੀ ਸਾਜਿਆ ਤੇ ਬਣਾਇਆ ਹੈ ।
ਸਰੋਵਰ ਦਾ ਆਰੰਭ ਗੁਰੂ ਰਾਮਦਾਸ ਨੇ ਕੀਤਾ ਤੇ ਸੰਪੂਰਨ ਗੁਰੂ ਅਰਜਨ ਦੇਵ ਜੀ ਨੇ ਕੀਤਾ । ਇਸਦੇ ਵਿਚਕਾਰ ਦਰਬਾਰ ਸਾਹਿਬ ਬਣਾਉਣ ਦਾ ਫੈਸਲਾ ਤੇ ਉਸਾਰੀ ਗੁਰੂ ਅਰਜਨ ਦੇਵ ਜੀ ਦੇ ਹਥੋਂ ਹੋਈ । ਅਕਾਲ ਤਖ਼ਤ ਜਿਥੇ ਪਹਿਲੇ ਇਕ ਥੜਾ ਸੀ ਜਿਥੈ ਬੈਠ ਕੇ ਗੁਰੂ ਅਰਜਨ ਸਾਹਿਬ ਉਸਾਰੀ ਦੇ ਕੰਮਾ ਨੂ ਦੇਖਿਆ ਕਰਦੇ ਸੀ ਤੇ ਬਾਲ ਗੁਰੂ ਹਰਗੋਬਿੰਦ ਸਾਹਿਬ ਉਥੇ ਅਕਸਰ ਖੇਡਿਆ ਕਾਰਦੇ ਸੀ, ਦੀ ਉਸਾਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਾਰਵਾਈ ।
ਸਭ ਤੋਂ ਵਧ ਉਨ੍ਹਾਂ ਦੀ ਰਹਿਮਤ ਤਦ ਹੋਈ ਜਦ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਇਨ੍ਹਾ ਨੂੰ ਹਰਿਮੰਦਿਰ ਸਾਹਿਬ ਵਿਚ ਸਾਜਿਆ। ਇਹ ਕੋਈ ਕਰਾਮਾਤ ਤੋਂ ਘਟ ਨਹੀਂ ਸੀ। ਸਰੋਵਰ ਦੇ ਐਨ ਵਿਚਕਾਰ ਇਕ ਥੜਾ ਤੇ ਥੜੇ ਤਕ ਪਹੁੰਚਣ ਲਈ ਇਕ ਪੁਲ ਬਣਵਾਇਆ। ਇਸੇ ਥੜੇ ਤੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਤੋਂ ਪਹਿਲੇ ਗੁਰੂ ਦਰਬਾਰ ਲਗਿਆ ਕਰਦਾ ਸੀ। ਹਰਿਮੰਦਰ ਜੋ ਕਿਸੇ ਇਕ ਇਨਸਾਨ ,ਮਜਹਬ ਫਿਰਕਾ ਜਾ ਜਾਤ ਦਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
ਹਰਮੇਲ ਸਿੰਘ ਕਵੀਸ਼ਰ ਪਿੰਡ ਸੇਚਾਂ ਕਪੂਰਥਲਾ
6284758533