More Gurudwara Wiki  Posts
ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ – ਸੌਲਵਾਂ ਤੇ ਆਖਰੀ ਭਾਗ


ਅੱਜ ਗੁਰੂ ਅਰਜਨ ਸਾਹਿਬ ਜੀ ਦਾ ਸ਼ਹਾਦਤ ਦਿਹਾੜਾ ਹੈ ਆਉ ਅੱਜ ਗੁਰ ਇਤਿਹਾਸ ਦਾ ਸੌਲਵਾਂ ਤੇ ਆਖਰੀ ਭਾਗ ਪੜੀਏ ਜੀ ।
ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇ ਗੁਰੂ ਸਨ. ਸਾਡੇ ਦੇਸ਼ ਪੰਜਾਬ ਦੀ ਧਰਤੀ ਤੇ ਬੇਸ਼ੁਮਾਰ ਕੁਰਬਾਨੀਆਂ ਤੇ ਸ਼ਹੀਦੀਆਂ ਹੋਈਆਂ। ਕੌਮ ਦੀਆਂ ਨੀਹਾਂ ਪੱਕੀਆਂ ਕਰਨ ਲਈ, ਜ਼ੰਜੀਰਾਂ ਵਿਚ ਜਕੜੇ ਦੇਸ਼ ਦੀ ਖ਼ਾਤਰ, ਦੁਖੀਆਂ, ਮਜ਼ਲੂਮਾਂ ਦੇ ਹੰਝੂਆਂ ਨੂੰ ਠੰਡਾ ਕਰਨ ਲਈ, ਆਰਿਆਂ ਦੇ ਦੰਦਿਆਂ ਨੂੰ ਮੋੜਨ, ਰੰਬੀਆਂ ਨੂੰ ਖੁੰਢੇ ਕਰਨ ਅਤੇ ਫਾਂਸੀ ਦੇ ਤਖ਼ਤਿਆਂ ਨੂੰ ਚਕਨਾਚੂਰ ਕਰਨ ਲਈ ਗੁਰੂਆਂ , ਸਿੱਖਾਂ ਨੇ ਆਪਣੇ-ਆਪਣੇ ਸਰੀਰਾਂ ਨੂੰ ਸਮੇਂ ਸਮੇਂ ਸਿਰ ਕੁਰਬਾਨ ਕੀਤਾ।
ਆਖਰ ਜੇ ਗਹੁ ਨਾਲ ਸੋਚਿਆ ਜਾਏ ਕਿ ਇਸ ਮਹਾਨ ਸ਼ਹਾਦਤ ਦਾ ਬਾਨੀ ਹੈ ਕੌਣ, ਜਿਸ ਨੇ ਪਰਵਾਨੇ ਨੂੰ ਸ਼ਮ੍ਹਾਂ ਤੋਂ ਕੁਰਬਾਨ ਹੋਣ ਦੀ ਜਾਚ ਦੱਸੀ, ਜਿਸ ਨੇ ਫਾਂਸੀ ਦੇ ਤਖ਼ਤੇ ਉੱਤੇ ਖੁਸ਼ੀ ਦੇ ਗੀਤ ਗਾਉਂਦੇ ਹੋਏ ਝੂਲਣਾ ਸਿਖਾਇਆ, ਤਾਂ ਉਹ ਸਨ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਸ੍ਰੀ ਗੁਰੂ ਅਰਜਨ ਦੇਵ ਜੀ । ਸ਼ਹੀਦ ਸਭ ਕੌਮਾਂ ਵਿਚ ਹੁੰਦੇ ਆਏ ਹਨ ਤੇ ਕੋਈ ਕੌਮ ਵੀ ਆਪਣੇ ਆਦਰਸ਼ ਵਿਚ ਸ਼ਹੀਦੀ ਕਰਤੱਵਾਂ ਦਾ ਦਿਖਾਵਾ ਕੀਤੇ ਬਿਨਾਂ ਵਧ-ਫੁੱਲ ਨਹੀਂ ਸਕਦੀ। ਕਿਸੇ ਸ਼ਾਇਰ ਦਾ ਕਥਨ ਹੈ:
“ਜਦ ਡੁੱਲ੍ਹਦਾ ਖ਼ੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ।
ਰੰਬੀਆਂ ਨਾਲ ਖੋਪਰ ਲਹਿੰਦੇ ਜਾਂ, ਤਕਦੀਰ ਬਦਲਦੀ ਕੌਮਾਂ ਦੀ।”
ਜਦੋਂ ਸ਼ਹੀਦਾਂ ਦਾ ਖੂਨ ਡੁੱਲ੍ਹਦਾ ਹੈ ਤਾਂ ਕੌਮਾਂ ਬਲਵਾਨ ਬਣਦੀਆਂ ਹਨ।
ਸ਼ਹੀਦ ਸਦਾ ਜੀਊਂਦੇ ਹਨ। ਕਿਸੇ ਸ਼ਾਇਰ ਨੇ ਕਿਤਨਾ ਸੁੰਦਰ ਕਿਹਾ ਹੈ:
“ਸ਼ਹੀਦ ਕੀ ਜੋ ਮੌਤ ਹੈ, ਵੁਹ ਕੌਮ ਕੀ ਹਯਾਤ ਹੈ। ਹਯਾਤ ਤੋ ਹਯਾਤ ਯਹਾਂ ਮੌਤ ਭੀ ਹਯਾਤ ਹੈ।”
ਬਾਹਰੀ ਨਜ਼ਰਾਂ ਨਾਲ ਵੇਖਣ ਵਾਲੇ ਕਹਿੰਦੇ ਹਨ ਕਿ ਸ਼ਹੀਦ ਸਦਾ ਦੀ ਨੀਂਦੇ ਸੌਂ ਗਿਆ, ਉਸ ਨੂੰ ਇਸ ਦਾ ਕੀ ਲਾਭ ਹੋਇਆ? ਉਹ ਉਸ ਦੀ ਪੁਰ-ਦਰਦ ਮੌਤ ਤੇ ਅੱਥਰੂ ਵਗਾਣ ਲੱਗ ਪੈਂਦੇ ਹਨ। ਪਰ ਜਿਨ੍ਹਾਂ ਨੂੰ ਆਤਮ-ਗਿਆਨ ਹੁੰਦਾ ਹੈ, ਉਹ ਕਹਿੰਦੇ ਹਨ:
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥ (ਅੰਗ 1365)
ਲੋਕਾਂ ਦੀਆਂ ਨਜ਼ਰਾਂ ਵਿਚ ਸ਼ਹੀਦ ਸਦਾ ਦੀ ਨੀਂਦ ਸੌਂ ਗਿਆ। ਪਰ ਉਸ ਦੀ ਇਸ ਖ਼ਾਮੋਸ਼ ਮਸਤੀ ਨੂੰ ਤੋੜਨ ਦਾ ਹੌਸਲਾ ਤਾਂ ਲੋਹੇ ਦੇ ਵੱਡੇ-ਵੱਡੇ ਇੰਜਣਾਂ ਨੂੰ ਵੀ ਨਹੀਂ ਪੈਂਦਾ। ਉਹ ਵੀ ਸ਼ਹੀਦ ਦੇ ਚਰਨਾਂ ਤੇ ਝੁਕ ਜਾਂਦੇ ਹਨ ਤੇ ਅੱਗੇ ਤੁਰਨ ਤੋਂ ਇਨਕਾਰ ਕਰ ਦਿੰਦੇ ਹਨ। ਸ਼ਾਇਰ ਦਾ ਕਥਨ ਹੈ:-
“ਵਾਹ ਮਿੱਠੀਏ ਨੀਂਦੇ ਸਵਰਗ ਦੀਏ, ਸਭ ਤੇਰੇ ਅੱਗੇ ਝੁਕ ਜਾਂਦੇ।
ਲਹੂ ਵੇਖ ਕੇ ਤੇਰੇ ਆਸ਼ਕ ਦਾ, ਗੱਡੀਆਂ ਦੇ ਇੰਜਣ ਰੁਕ ਜਾਂਦੇ।
ਕੌਮਾਂ ਤੇ ਜੀਵਨ ਆ ਜਾਵੇ, ਤੇ ਮੁਰਝਿਆ ਜੀਵਨ ਖਿੜ ਜਾਵੇ।
ਅਰਸ਼ਾਂ ਤੇ ਜੈ ਜੈਕਾਰ ਹੋਵੇ, ਫਰਸ਼ਾਂ ਤੇ ਕੰਬਣੀ ਛਿੜ ਜਾਵੇ।”
ਸ਼ਹੀਦ ਦੀ ਮੌਤ ਦੇ ਦੋ ਪਹਿਲੂ ਹੁੰਦੇ ਹਨ। 1) ਸ਼ਹੀਦ ਦੀ ਮੌਤ ਜ਼ਾਲਮ ਦਾ ਮਨ ਸ਼ਾਂਤ ਕਰ ਦਿੰਦੀ ਹੈ ਅਤੇ ਉਹ ਜ਼ੁਲਮ ਕਰਨ ਤੋਂ ਬਾਜ ਆ ਜਾਂਦਾ ਹੈ। 2) ਜੇ ਉਹ ਜ਼ੁਲਮ ਕਰਨ ਤੋਂ ਬਾਜ ਨਾ ਆਵੇ, ਤਾਂ ਸ਼ਹੀਦ ਦਾ ਖ਼ੂਨ ਉਸ ਜ਼ੁਲਮ ਦੇ ਖਿਲਾਫ਼ ਭਾਰੀ ਇਨਕਲਾਬ ਲੈ ਆਉਂਦਾ ਹੈ। ਮੁਰਦਾ ਹੋ ਚੁੱਕੀਆਂ ਕੌਮਾਂ ਵੀ ਸ਼ਹੀਦ ਦੀ ਕੁਰਬਾਨੀ ਵੇਖ ਕੇ ਦੁਸ਼ਮਣ ਨਾਲ ਟੱਕਰ ਲੈਣ ਲਈ ਤਿਆਰ ਹੋ ਜਾਂਦੀਆਂ ਹਨ ਤੇ ਰਣ-ਤੱਤੇ ਵਿਚ ਜੂਝਣ ਲਈ ਸਮਰੱਥ ਬਣ ਜਾਂਦੀਆਂ ਹਨ:
“ਦਹਿਲ ਜਾਂਦੇ ਤਖ਼ਤ ਸ਼ਾਹੀਆਂ ਦੇ, ਭੁਚਾਲ ਜਿਹਾ ਆ ਜਾਂਦਾ ਹੈ।
ਸਰਹਿੰਦ ਜਿਹੀ ਜ਼ਾਲਮ ਬਸਤੀ ਨੂੰ, ਜੋ ਪਲਕਾਂ ਵਿਚ ਢਾਹ ਜਾਂਦਾ ਹੈ।”
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵੀ ਇਸੇ ਯੂਨੀਵਰਸਲ ਨਿਯਮ ਦੇ ਅਧੀਨ ਹੋਈ, ਭਾਵੇਂ ਉਸ ਸਮੇਂ ਦੇ ਚਲਾਕ ਹਾਕਮਾਂ ਨੇ ਆਪ ਦੀ ਸ਼ਹਾਦਤ ਦਾ ਮਹੱਤਵ ਘਟਾਣ ਲਈ ਉਸ ਨੂੰ ਇਕ ਮਾਮੂਲੀ ਅਹਿਲਕਾਰ ਚੰਦੂ ਦੇ ਮੱਥੇ ਮੜ੍ਹਨ ਅਤੇ ਅਸਲ ਕਾਰਨਾਂ ਤੇ ਪੜਦਾ ਪਾਈ ਰੱਖਣ ਦਾ ਯਤਨ ਕੀਤਾ। ਪਰੰਤੂ ਅਸਲ ਭੇਦ ਕਦੀ ਨਾ ਕਦੀ ਪ੍ਰਗਟ ਹੋ ਕੇ ਹੀ ਰਹਿੰਦਾ ਹੈ।
ਸਵਾਲ ਉੱਠਦਾ ਹੈ ਕਿ ਜੇ ਗੁਰੂ ਜੀ, ਚੰਦੂ ਦੀ ਨਾਰਾਜ਼ਗੀ ਨਾ ਸਹੇੜਦੇ ਤੇ ਉਸ ਦੀ ਲੜਕੀ ਦਾ ਨਾਤਾ ਆਪਣੇ ਸਾਹਿਬਜ਼ਾਦੇ ਲਈ ਪ੍ਰਵਾਨ ਕਰ ਲੈਂਦੇ ਤਾਂ ਕੀ ਉਨ੍ਹਾਂ ਦੀ ਸ਼ਹਾਦਤ ਨਾ ਹੁੰਦੀ? ਇਹ ਖਿਆਲ ਕਰਨਾ ਨਿਰਮੂਲ ਹੈ। ਅਕਾਲ ਪੁਰਖ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜ਼ੁਲਮ ਦਾ ਨਾਸ਼ ਕਰਨ ਲਈ ਸੰਸਾਰ ਵਿਚ ਭੇਜਿਆ। ਆਪ ਨੇ ਦਸ ਜਾਮੇ ਧਾਰਨ ਕੀਤੇ। ਪਹਿਲੇ ਜਾਮੇ ਵਿਚ ਆਪ ਨੇ ਇਕ ਅਕਾਲ ਦਾ ਜਾਪ ਸਿਖਾਇਆ। ਦੂਜੇ ਜਾਮੇ ਵਿਚ ਸਰੀਰ ਨੂੰ ਮਜ਼ਬੂਤ ਕਰਨ ਲਈ ਮੱਲ ਅਖਾੜੇ ਰਚੇ। ਤੀਜੇ ਜਾਮੇ ਵਿਚ ਸਾਂਝਾ ਲੰਗਰ ਤੇ ਚੌਥੇ ਵਿਚ ਸਾਂਝਾ ਧਰਮ ਅਸਥਾਨ।
ਜਦੋਂ ਕੌਮ ਨੂੰ ਬਲਵਾਨ ਕਰਨ ਵਾਲੇ ਇਹ ਚਾਰੇ ਗੁਣ ਆ ਗਏ, ਤਾਂ ਇਨ੍ਹਾਂ ਨੂੰ ਜੀਵਨ-ਜਾਚ ਦੱਸਣ ਲਈ ਸ਼ਹਾਦਤ ਦਾ ਸਬਕ ਦੇਣਾ ਵੀ ਜ਼ਰੂਰੀ ਸੀ ਅਤੇ ਉਹ ਕੁਰਬਾਨੀ ਤੋਂ ਬਿਨਾਂ ਨਹੀਂ ਸੀ ਸਿਖਿਆ ਜਾ ਸਕਦਾ। ਜੀਊਂਦੇ ਰਹਿਣ ਲਈ ਮਰਨ ਦੀ ਜਾਚ ਸਿਖਾਣੀ ਜ਼ਰੂਰੀ ਸੀ। ਅਮਰੀਕਾ ਦੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦਾ ਕਥਨ ਹੈ, “ਜੇ ਤੂੰ ਜੀਣਾ ਚਾਹੁੰਦਾ ਹੈਂ ਤਾਂ ਮਰਨ ਦੀ ਜਾਚ ਸਿੱਖ ਅਤੇ ਜੇ ਤੂੰ ਅਮਨ ਚਾਹੁੰਦਾ ਹੈਂ ਤਾਂ ਲੜਾਈ ਲਈ ਤਿਆਰ ਹੋ ਜਾ।” ਮੌਤ ਵਿਚੋਂ ਜੀਵਨ ਅਤੇ ਲੜਾਈ ਵਿਚੋਂ ਹੀ ਅਮਨ ਪੈਦਾ ਹੁੰਦਾ ਹੈ।
ਲੜਨ ਵਾਲੇ ਜਦ ਤੀਕ ਆਪਣਾ ਸਭ ਕੁਝ ਨਿਛਾਵਰ ਕਰਨ ਲਈ ਤਿਆਰ ਨਾ ਹੋ ਜਾਣ, ਫ਼ਤਹਿ ਹਾਸਲ ਨਹੀਂ ਕਰ ਸਕਦੇ। ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਆਦਰਸ਼ ਪੇਸ਼ ਕਰਨ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)