ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਲਿਖਣ ਲੱਗਾ ਸੋਚਿਆ ਕਿਥੋ ਸ਼ੁਰੂ ਕਰਾ ਪਿਤਾ ਦੇ ਬਲੀਦਾਨ ਤੋ ਸ਼ੁਰੂ ਕਰਾ ਜਾ ਪੁੱਤਰਾਂ ਤੇ ਮਾਤਾ ਜੀ ਦੀ ਸ਼ਹਾਦਤ ਤੋ ਸ਼ੁਰੂ ਕਰਾ । ਫੇਰ ਸੋਚਦਾ ਨਹੀ ਮਹਾਨ ਯੋਧੇ ਤੋ ਸ਼ੁਰੂ ਕਰਾ ਫੇਰ ਸੋਚਦਾ ਮਹਾਨ ਕਵੀ ਪਿਛੇ ਰਹਿ ਜਾਦਾ ਜੇ ਇਹ ਸਾਰਾ ਕੁਝ ਲਿਖਣ ਦੀ ਕੋਸ਼ਿਸ਼ ਕਰਦਾ ਫੇਰ ਮਹਾਨ ਪੁਰਸ਼ , ਮਹਾਨ ਗੁਰੂ , ਮਹਾਨ ਚੇਲਾ , ਮਹਾਨ ਬਾਦਸ਼ਾਹ , ਮਹਾਨ ਦਰਵੇਸ਼ , ਮਹਾਨ ਪੁੱਤਰ , ਮਹਾਨ ਪਿਤਾ , ਮਹਾਨ ਕ੍ਰਾਂਤੀਕਾਰੀ , ਅੰਮ੍ਰਿਤ ਦੇ ਦਾਤੇ , ਉੱਚੀ ਤੇ ਸੁੱਚੀ ਸੋਚ ਦਾ ਮਾਲਕ ਪਤਾ ਨਹੀ ਹੋਰ ਕਈ ਕੁਝ ਸਿਰ ਚੱਕਰਾ ਜਾਦਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵੱਲ ਦੇਖ ਕੇ । ਫੇਰ ਸੋਚਿਆ ਕਿਉ ਨਾ ਅੱਜ ਉਹ ਕੁਝ ਲਿਖਾ ਜੋ ਅੱਜ ਵੀ ਅਸੀ ਮਹਿਸੂਸ ਕਰ ਸਕਦੇ ਹਾ ਤੇ ਹਮੇਸ਼ਾ ਹੀ ਗੁਰੂ ਤੇ ਭਰੋਸਾ ਰੱਖਣ ਵਾਲੇ ਕਰਦੇ ਰਹਿਣਗੇ । ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਹ ਅਹਿਸਾਸ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਰੀਰ ਰੂਪੀ ਚੋਲਾ ਤਿਆਗਣ ਤੋ ਕਈ ਸਾਲ ਬਾਅਦ ਮਨਵਾੜ ਦੀ ਧਰਤੀ ਤੇ ਰਾਜਾ ਰੁਸਤਮ ਰਾਉ ਤੇ ਰਾਜਾ ਬਾਲਾ ਰਾਉ ਨੇ ਮਹਿਸੂਸ ਕੀਤਾ ਸੀ । ਜਦੋ ਉਹਨਾ ਨੇ ਸੱਚੇ ਮਨ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਯਾਦ ਕੀਤਾ ਤੇ ਭਰੇ ਮਨ ਨਾਲ ਬੇਨਤੀ ਕੀਤੀ ਹੇ ਦੋ ਜਹਾਨ ਦੇ ਵਾਲੀ ਸਾਨੂੰ ਇਸ ਨਰਕ ਭਰੀ ਕੈਦ ਵਿੱਚੋ ਕੱਢ ਕੇ ਫੇਰ ਦੁਬਾਰਾ ਅਜਾਦੀ ਬਖਸ਼ਿਆ ਜੇ । ਉਹਨਾ ਦੋਵਾ ਰਾਜਿਆ ਦੀ ਬੇਨਤੀ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਘੋੜੇ ਸਮੇਤ ਉਹਨਾ ਸਾਹਮਣੇ ਹਾਜਰ ਹੋਏ ਤੇ ਘੋੜੇ ਦੀਆਂ ਰਕਾਬਾ ਫੜਾ ਕੇ ਉਸ ਕਿਲੇ ਵਿੱਚੋ ਅਜਾਦ ਕਰਵਾ ਦਿੱਤਾ । ਫੇਰ 100 ਕੌ ਸਾਲ ਪਹਿਲਾ ਹਜੂਰ ਸਾਹਿਬ ਦੀ ਧਰਤੀ ਤੇ ਇਕ ਗੁਰੂ ਦਾ ਸਿੱਖ ਬਾਬਾ ਨਿਧਾਨ ਸਿੰਘ ਜੀ ਪਹੁੰਚ ਗਿਆ ਤੇ ਆਈ ਗਈ ਸੰਗਤ ਦੀ ਜੋ ਬਣਦੀ ਸੇਵਾ ਕਰਨ ਲਗਾ । ਉਥੋ ਦੇ ਪੁਜਾਰੀਆਂ ਦੀ ਵਿਰੋਧਤਾ ਤੇ ਪੈਸੇ ਦੀ ਕਮੀ ਕਾਰਨ ਜਦੋ ਬਾਬਾ ਨਿਧਾਨ ਸਿੰਘ ਜੀ ਵਾਪਿਸ ਪੰਜਾਬ ਆਉਣ ਲਈ ਰੇਲ ਗੱਡੀ ਦੇ ਸਟੇਸ਼ਨ ਤੇ ਪਹੁੰਚ ਕੇ ਗੱਡੀ ਦਾ ਇੰਤਜ਼ਾਰ ਕਰਨ ਲਗੇ । ਉਸ ਸਮੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾ ਦੇ ਸਾਹਮਣੇ ਆਣ ਖੜੇ ਹੋਏ ਤੇ ਕਹਿਣ ਲਗੇ ਨਿਧਾਨ ਸਿੰਘ ਤੇਰੀ ਸੇਵਾ ਇਥੇ ਹੀ ਲਿਖੀ ਹੈ । ਤੂੰ ਇਥੇ ਹੀ ਸੇਵਾ ਕਰ ਪਰ ਬਾਬਾ ਨਿਧਾਨ ਸਿੰਘ ਜੀ ਕਹਿਣ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ