ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਨੰਦ ਲਾਲ ਜੀ ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਕ ਐਸਾ ਹੋਰ ਮਹਾਨ ਉਪਕਾਰ ਤੇ ਗੁਣ ਦੱਸਣ ਦੀ ਕੋਸ਼ਿਸ਼ ਕਰਨ ਲੱਗਾ ਜੋ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗਾ । ਅਸੀ ਸਾਰੇ ਜਾਣਦੇ ਹਾ ਗੁਰੂ ਗੋਬਿੰਦ ਸਿੰਘ ਜੀ ਸੱਚੇ ਗੁਰੂ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਸੂਰਬੀਰ ਬਲੀ ਯੋਧੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਲਿਖਾਰੀ ਸਨ । ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਦੇ ਦਾਤੇ ਸਨ ਗੁਰੂ ਗੋਬਿੰਦ ਸਿੰਘ ਜੀ ਨਿਰਭਉ ਨਿਰਵੈਰ ਸਨ ਗੁਰੂ ਗੋਬਿੰਦ ਸਿੰਘ ਮਹਾਨ ਕਵੀ ਸਨ । ਗੁਰੂ ਗੋਬਿੰਦ ਸਿੰਘ ਸਰਬੰਸ ਦਾਨੀ ਸਨ ਗੁਰੂ ਗੋਬਿੰਦ ਸਿੰਘ ਮਹਾਨ ਤਿਆਗੀ ਸਨ ਗੁਰੂ ਗੋਬਿੰਦ ਸਿੰਘ ਮਜਲੂਮਾਂ ਦੀ ਰੱਖਿਆ ਕਰਨ ਵਾਲੇ ਸਨ । ਗੁਰੂ ਗੋਬਿੰਦ ਸਿੰਘ ਸਰਬ ਕਲਾ ਸਮਰਥ ਸਨ , ਐਸੇ ਕਿਨੇ ਹੀ ਹੋਰ ਗੁਣ ਸਨ ਪਰ ਸਾਡੀ ਸੋਚ ਸੀਮਤ ਹੈ ਅਸੀ ਗੁਰੂ ਸਾਹਿਬ ਦੀ ਕੀ ਉਪਮਾ ਕੀ ਲਿਖ ਸਕਦੇ ਹਨ । ਇਕ ਐਸਾ ਗੁਣ ਗੁਰੂ ਗੋਬਿੰਦ ਸਿੰਘ ਜੀ ਦਾ ਸਾਂਝਾ ਕਰਨ ਲੱਗਾ ਜੋ ਭਾਈ ਨੰਦ ਲਾਲ ਜੀ ਦੀ ਜੀਵਨੀ ਪੜ ਕੇ ਪਤਾ ਲਗਦਾ ਹੈ । ਜਦੋ ਭਾਈ ਨੰਦ ਲਾਲ ਜੀ ਔਰੰਗਜ਼ੇਬ ਦੇ ਰਾਜ ਵਿੱਚ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਫ਼ਾਰਸੀ ਦੇ ਨਾਲ ਹੋਰ ਵੀ ਕਈ ਵਿਦਿਆ ਦਾ ਗਿਆਨ ਦੇ ਰਿਹੇ ਸਨ । ਉਸ ਸਮੇ ਔਰੰਗਜ਼ੇਬ ਦੇ ਦਰਬਾਰ ਵਿੱਚ ਕੁਰਾਨ ਸਰੀਫ ਦੇ ਅਰਥ ਕਰਨ ਵਾਲੇ ਕਈ ਵਿਦਵਾਨ ਬੈਠੇ ਸਨ ਤੇ ਉਹ ਕੁਰਾਨ ਸਰੀਫ ਦੇ ਅਰਥ ਕਰ ਕੇ ਔਰੰਗਜ਼ੇਬ ਨੂੰ ਸੁਣਾ ਰਹੇ ਸਨ । ਜਦੋ ਅਖੀਰ ਵਿੱਚ ਕੁਰਾਨ ਦੇ ਅਰਥ ਨੰਦ ਲਾਲ ਜੀ ਨੇ ਕੀਤੇ ਤਾ ਸਾਰੀ ਰਾਜ ਸਭਾ ਹੈਰਾਨ ਰਹਿ ਗਈ ਏਨਾ ਮਹਾਨ ਵਿਦਵਾਨ ਸਾਰਿਆਂ ਦੇ ਮੂੰਹ ਖੁੱਲ੍ਹੇ ਰਹਿ ਗਏ। ਜਦੋ ਔਰੰਗਜ਼ੇਬ ਨੂੰ ਪਤਾ ਲਗਾ ਇਹ ਗੈਰ ਮੁਸਲਮਾਨ ਤੇ ਏਨਾ ਵੱਡਾ ਵਿਦਵਾਨ ਇਹ ਤੇ ਮੁਸਲਮਾਨ ਧਰਮ ਵਿੱਚ ਹੋਣਾ ਚਾਹੀਦਾ ਹੈ । ਹੁਕਮ ਲਾਗੂ ਕਰ ਦਿੱਤਾ ਗਿਆ ਕਲ ਸਵੇਰ ਤਕ ਜਾਂ ਤੇ ਨੰਦ ਲਾਲ ਮੁਸਲਮਾਨ ਬਣ ਜਾਵੇ ਨਹੀ ਤੇ ਇਸ ਨੂੰ ਕਤਲ ਕਰ ਦਿੱਤਾ ਜਾਵੈ । ਜਦੋ ਬਹਾਦੁਰ ਸ਼ਾਹ ਨੂੰ ਇਸ ਐਲਾਨ ਦਾ ਪਤਾ ਲੱਗਾ ਤਾ ਉਸ ਨੇ ਆਪਣੇ ਉਸਤਾਦ ਨੰਦ ਲਾਲ ਜੀ ਨੂੰ ਇਹ ਗਲ ਦੱਸੀ । ਨੰਦ ਲਾਲ ਇਹ ਐਲਾਨ ਸੁਣ ਕੇ ਡਰ ਗਿਆ ਤੇ ਕਹਿਣ ਲੱਗਾ ਮੈਨੂੰ ਆਪਣਾ ਧਰਮ ਵੀ ਬਹੁਤ ਪਿਆਰਾ ਹੈ ਤੇ ਜਾਨ ਵੀ ਮੈ ਕੀ ਕਰਾ ਜਿਸ ਨਾਲ ਇਹ ਦੋਵੇ ਚੀਜ਼ਾ ਬਚ ਜਾਣ । ਬਹਾਦਰ ਸ਼ਾਹ ਕਹਿਣ ਲੱਗਾ ਫੇਰ ਇਕ ਹੀ ਤਰੀਕਾ ਹੈ ਰਾਤੋ ਰਾਤ ਏਥੋ ਭੱਜ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪਹੁੰਚ ਜਾ ਇਹ ਦੋਵੇ ਚੀਜ਼ਾ ਬਚ ਜਾਣ ਗੀਆਂ । ਬਹਾਦਰ ਸਾਂਹ ਨੇ ਨੰਦ ਲਾਲ ਜੀ ਨੂੰ ਤੇਜ ਰਫਤਾਰ ਵਾਲਾ ਘੋੜਾ ਦੇ ਕੇ ਉਥੋ ਭਜਾ ਦਿੱਤਾ ਸਵੇਰ ਹੁੰਦਿਆ ਤਕ ਭਾਈ ਨੰਦ ਲਾਲ ਜੀ ਅਨੰਦਪੁਰ ਸਾਹਿਬ ਪਹੁੰਚ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚਿਆ ਤੇ ਸਾਰੀ ਵਾਰਤਾ ਸਾਂਝੀ ਕੀਤੀ ਗੁਰੂ ਜੀ ਨੇ ਰਹਿਣ ਦੀ ਇਜਾਜ਼ਤ ਦੇ ਦਿੱਤੀ । ਹੌਲੀ ਹੌਲੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦੀ ਏਨੀ ਪਰੀਤ ਲੱਗ ਗਈ ਗੁਰੂ ਜੀ ਦੇ ਦਰਸ਼ਨ ਕੀਤੇ ਬਗੈਰ ਕੋਈ ਜਲ ਭੋਜਨ ਨਾ ਛੱਕਦਾ । ਭਾਈ ਨੰਦ ਲਾਲ ਜੀ ਨੇ ਬਹੁਤ ਰਚਨਾਂ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤਿ ਵਿੱਚ ਲਿਖੀਆਂ ਬਹੁਤ ਸਮਾਂ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਿਹਾ । ਏਨਾਂ ਪਿਆਰ ਗੁਰੂ ਜੀ ਦੇ ਚਰਨਾਂ ਨਾਲ ਹੋ ਗਿਆ ਜੇ ਗੁਰੂ ਜੀ ਰਤੀ ਭਰ ਵੀ ਕਹਿ ਦੇਣ ਤਾਂ ਭਾਈ ਨੰਦ ਲਾਲ ਜੀ ਗੁਰੂ ਜੀ ਤੋ ਜਾਨ ਕੁਰਬਾਨ ਕਰ ਦੇਣ । ਏਥੇ ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋ ਵੱਡਾ ਗੁਣ ਤੇ ਪਰਉਪਕਾਰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ