ਭਾਗ ਦੂਸਰਾ
ਗੁਰੂ ਸਾਹਿਬ ਦੀ ਕੀਰਤੀ ਸੁਣ ਕੇ ਦੂਰੋਂ ਦੂਰੋਂ ਸੰਗਤਾ ਆਉਦੀਆਂ। ਅਸਾਮ ਦੇਸ਼ ਦਾ ਇਕ ਰਾਜਵਾੜਾ ਜੋ ਗੁਰੂ ਤੇਗ ਬਹਾਦਰ ਦਾ ਸ਼ਰਧਾਲੂ ਸੀ ਤੇ ਉਨ੍ਹਾ ਦੇ ਆਸ਼ੀਰਵਾਦ ਨਾਲ ਉਸਦੇ ਘਰ ਪੁਤਰ ਹੋਇਆ। ਪਰ ਗੁਰੂ ਸਾਹਿਬ ਦਾ ਆਨੰਦਪੁਰ ਜਾਕੇ ਸ਼ੁਕਰਾਨਾ ਕਰਨ ਦੀ ਚਾਹ ਦਿਲ ਵਿਚ ਲੈਕੇ ਹੀ ਮਰ ਗਿਆ। ਪੁਤਰ, ਰਤਨ ਰਾਇ ਜਦ ਵਡਾ ਹੋਇਆ ਤਾਂ ਉਸਦੇ ਮਨ ਅੰਦਰ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਚਾਹ ਜਾਗੀ। ਤਦ ਗੁਰੂ ਤੇਗ ਬਹਾਦਰ ਸ਼ਹੀਦ ਹੋ ਚੁਕੇ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਗੁਰਗਦੀ ਤੇ ਸਨ। ਓਹ ਆਪਣੀ ਮਾਤਾ ਨਾਲ ਬਹੁਤ ਸਾਰੀਆਂ ਅਣ ਮੁਲੀਆਂ ਭੇਟਾ ਗੁਰੂ ਸਾਹਿਬ ਲਈ ਲੈਕੇ ਆਨੰਦ ਪੁਰ ਸਾਹਿਬ ਆਇਆ।
ਪ੍ਰਸ਼ਾਦੀ ਹਾਥੀ – ਸੁੰਡ ਨਾਲ ਮਾਲਕ ਦੇ ਪੈਰ ਧੋਂਦਾ ਤੇ ਚੌਰ ਕਰਦਾ ਪੰਜ ਕਲਾ ਵਾਲਾ ਸ਼ਸ਼ਤਰ।
ਹਥ ਵਿਚ ਫੜਨ ਵਾਲੀ ਸੋਟੀ ਜਿਸ ਵਿਚੋਂ ਤਲਵਾਰ, ਤਮਾਚਾ, ਬਰਛੀ ਤੇ ਨੇਜਾ ਨਿਕਲ ਓਂਦੇ।
ਕਟਾਰ।
ਚੰਦਨ ਦੀ ਚੌਕੀ।
ਪੰਜ ਘੋੜੇ, ਸੋਨੇ ਦੀਆਂ ਕਾਠੀਆਂ ਤੇ ਬਹੁਮੁਲੇ ਸਮਾਨ ਨਾਲ ਸਜੇ ਹੋਏ।
ਕਾਬਲ ਦਾ ਇਕ ਸਿਖ ਗੁਰੂ ਸਾਹਿਬ ਵਾਸਤੇ ਬਹੁਮੁਲੀ ਚਾਨਣੀ ਬਣਵਾ ਕੇ ਲਿਆਇਆ ਜੋ ਮੁਗਲ ਬਾਦਸ਼ਾਹ ਦੀ ਚਾਨਣੀ ਨਾਲੋਂ ਵੀ ਕਿਤੇ ਵਧੀਆ ਸੀ। ਗੁਰੂ ਸਾਹਿਬ ਨੇ ਫੌਜੀ ਠਾਠ ਬਾਠ ਨੂੰ ਸੰਪੂਰਣ ਕਰਨ ਲਈ ਰਣਜੀਤ ਨਗਾਰਾ ਬਣਵਾਇਆ। ਜਦੋਂ ਯੋਧਿਆਂ ਨਾਲ ਸ਼ਿਕਾਰ ਖੇਡਣ ਜਾਣ ਤੋਂ ਪਹਿਲਾਂ ਵਜਾਂਦੇ ਤਾ ਇਸਦੀ ਗੂੰਜ ਨਾਲ ਪਹਾੜਾਂ ਦੀਆਂ ਡੂਨਾਂ ਗੂੰਜ ਉਠਦੀਆਂ ਤੇ ਸੁਣਨ ਵਾਲਿਆਂ ਦੇ ਹਿਰਦੇ ਕੰਬ ਉਠਦੇ।
ਜਦੋਂ ਭੀਮ ਚੰਦ ਨੇ ਇਹ ਸਭ ਸੁਣਿਆ ਤਾਂ ਉਸ ਕੋਲੋਂ ਬਰਦਾਸ਼ਤ ਨਹੀ ਹੋਇਆ। ਹਰ ਰੋਜ ਰਣਜੀਤ ਨਗਾਰੇ ਦੀ ਅਵਾਜ਼ ਪਹਾੜਾਂ ਵਿਚ ਗੂੰਜਦੀ ਜਿਸ ਨਾਲ ਗੁਰੂ ਸਾਹਿਬ ਦੇ ਵਿਰੋਧ ਵਿਚ ਕਾਫੀ ਚਰਚਾ ਸ਼ੁਰੂ ਹੋ ਗਈ। ਜਦੋਂ ਮਸੰਦਾ ਨੇ ਇਹ ਸੁਣਿਆ ਤਾਂ ਮਾਤਾ ਗੁਜਰੀ ਅਗੇ ਸ਼ਕਾਇਤ ਕੀਤੀ, ‘ਇਹ ਸਭ ਠੀਕ ਨਹੀ ਹੈ ਇਸ ਨਾਲ ਪਹਾੜੀ ਰਾਜਿਆਂ ਨਾਲ ਬਖੇੜਾ ਸ਼ੁਰੂ ਹੋ ਸਕਦਾ ਹੈ। ਨਗਾਰੇ ਵਜਾਣੇ, ਘੋੜੇ ਦੀ ਸਵਾਰੀ ਕਰਨੀ, ਫੌਜਾਂ ਰਖਣੀਆ, ਸ਼ਿਕਾਰ ਖੇਡਣੇ, ਇਹ ਸਭ ਰਾਜੇ ਰਜਵਾੜਿਆਂ ਦਾ ਕੰਮ ਹੈ। ਫਕੀਰਾਂ ਨੂੰ ਇਹ ਸ਼ੋਭਾ ਨਹੀਂ ਦਿੰਦੇ। ਅਗੇ ਗੁਰੂ ਤੇਗ ਬਹਾਦਰ ਜੀ ਸਹੀਦ ਕਰ ਦਿਤੇ ਗਏ ਹਨ , ਸਾਨੂੰ ਹੁਣ ਚੁਪ ਚਾਪ ਰਹਿਣਾ ਚਾਹਿਦਾ ਹੈ।
ਮਾਤਾ ਜੀ ਨੂੰ ਕੁਝ ਗਲ ਸਮਝ ਆਈ, ਉਨ੍ਹਾ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਤਾਂ ਗੁਰ ਸਾਹਿਬ ਨੇ ਜਵਾਬ ਦਿਤਾ , ” ਕਿ ਮਸੰਦਾ ਦੀ ਆਤਮਾ ਗੁਰੂ ਧੰਨ ਖਾਕੇ ਮਲੀਨ ਹੋ ਚੁਕੀ ਹੈ। ਇਹ ਆਲਸੀ ਤੇ ਵੇਹਲੜ ਹੋ ਚੁਕੇ ਹਨ। ਔਰੰਗਜ਼ੇਬ ਚਾਹੁੰਦਾ ਹੈ ਕੀ ਲੋਕ ਅਧੀਨਗੀ ਕਬੂਲ ਕਰਨ, ਸਿਰ ਨਿਵਾ ਕੇ ਚਲਣ। ਮੈ ਇਹੋ ਜਿਹੇ ਸਰਦਾਰ ਪੈਦਾ ਕਰਾਂਗਾ ਜੋ ਸਿਰ ਉਚਾ ਕਰ ਕੇ ਤੁਰਨਗੇ। ਓਹ ਚਾਹੰਦਾ ਹੈ ਕੀ ਲੋਕ ਧਰਤੀ ਤੇ ਕੀੜੀਆਂ ਵਾਂਗੂ ਰੇਗਣ, ਮੈ ਸ਼ਹਿ ਸਵਾਰ ਬਣਾਵਾਂਗਾ। ਉਸਨੇ ਮੰਦਰ ਵਿਚ ਸ਼ੰਖ ਵਜਨ ਦੀ ਮਨਾਹੀ ਕੀਤੀ ਹੈ ਤੇ ਮੈਂ ਰਣਜੀਤ ਨਗਾਰੇ ਵਜਵਾਂਗਾ। ਅਸੀਂ ਹੁਣ ਇਨ੍ਹਾ ਤੋਂ ਡਰ ਕੇ ਰਹੀਏ, ਅਸੀਂ ਕਿਹੜਾ ਇਨਾਂ ਦਾ ਕੋਈ ਦੇਸ਼ ਮਲਿਆ ਹੈ ਕਿ ਓਹ ਸਾਡੇ ਨਾਲ ਆਕਾਰਨ ਝਗੜਾ ਕਰਨਗੇ ? ਮਾਤਾ ਜੀ ਨਾਲ ਗਲ ਕਰਕੇ ਗੁਰੂ ਸਾਹਿਬ ਨੇ ਚੋਬਦਾਰ ਨੂੰ ਹੁਕਮ ਦਿੱਤਾ ਕਿ ਨਗਾਰਾ ਜੋਰ ਨਾਲ ਵਜਾਉ। ਚੋਬਦਾਰ ਨੇ ਨਗਾਰਾ ਇਤਨੇ ਜੋਰ ਨਾਲ ਵਜਾਇਆ ਕੀ ਆਢ -ਗੁਆਂਢ ਦੀਆਂ ਡੂਨਾਂ ਕੰਬ ਉਠੀਆਂ।
ਭੀਮ ਚੰਦ ਨੂੰ ਜਦ ਗੁਰੂ ਸਾਹਿਬ ਦੀਆਂ ਗਤੀ ਵਿਧੀਆਂ ਦਾ ਪਤਾ ਚਲਿਆ, ਓਹ ਆਪ ਦਰਸ਼ਨਾਂ ਦੇ ਬਹਾਨੇ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਇਆ। ਮਹਿਮਾਨ ਬਤੋਰ ਪਸ਼ਮੀਨੇ ਦੀ ਕੀਮਤੀ ਚਾਨਣੀ ਹੇਠ ਉਸਦਾ ਉਤਾਰਾ ਕੀਤਾ ਗਿਆ। ਅਤਿਥੀ ਸਤਕਾਰ ਵਜੋਂ ਓਹ ਸਾਰੀਆਂ ਅਮੋਲਕ ਚੀਜ਼ਾਂ ਉਸ ਨੂੰ ਦਿਖਾਈਆਂ ਜਿਸਨੂੰ ਦੇਖ ਕੇ ਓਹ ਜਰ ਨਾ ਰਹਿ ਸਕਿਆ। ਮਨ ਵਿਚ ਸੋਚਣ ਲਗਾ, ਇਹ ਸਾਰੀਆਂ ਚੀਜ਼ਾਂ ਤਾਂ ਮੇਰੇ ਕੋਲ ਹੋਣੀਆ ਚਾਹੀਦੀਆਂ ਹਨ ਫਕੀਰਾਂ ਕੋਲ ਇਨਾ ਦਾ ਕੀ ਕੰਮ, ਹਥੀਂਆਣ ਦੇ ਬਹਾਨੇ ਸੋਚਣ ਲਗਾ।
ਜਦੋਂ ਭੀਮ ਚੰਦ ਦੇ ਬੇਟੇ ਦੀ ਸਗਾਈ ਫ਼ਤਹਿ ਸ਼ਾਹ ਗੜਵਾਲੀਏ ਨਾਲ ਤਹਿ ਹੋਈ ਤਾਂ ਰਾਜਾ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਇਸ ਖੁਸ਼ੀ ਦੇ ਮੋਕੇ ਗੁਰੂ ਸਾਹਿਬ ਕੋਲੋਂ ਚਾਂਦਨੀ ਤੇ ਪ੍ਰਸ਼ਾਦੀ ਹਾਥੀ ਓਧਾਰ ਮੰਗਣ ਲਈ ਭੇਜ ਦਿਤਾ। ਗੁਰੂ ਸਾਹਿਬ ਭੀਮ ਚੰਦ ਦੀ ਨੀਅਤ ਨੂੰ ਜਾਣ ਗਏ ਸੀ, ਓਹਨਾ ਨਾਂਹ ਕਰ ਦਿਤੀ ਇਹ ਕਹਿਕੇ ਕਿ ਇਹ ਮੇਰੀਆਂ ਸੰਗਤਾਂ ਵਲੋ ਪਿਆਰ ਭੇਟਾ ਹੈ, ਇਸ ਨੂੰ ਮੈਂ ਕਿਸੀ ਹੋਰ ਨੂੰ ਨਹੀਂ ਦੇ ਸਕਦਾ। ਭੀਮ ਚੰਦ ਨੇ ਹੋਰ ਰਾਜਿਆਂ ਨਾਲ ਸਲਾਹ ਕਰਕੇ ਇਕ ਚਿਠੀ ਗੁਰੂ ਸਾਹਿਬ ਨੂੰ ਭੇਜੀ ” ਜਾਂ ਤਾਂ ਤੁਸੀਂ ਇਹ ਚੀਜ਼ਾਂ ਭੇਜਕੇ ਸਾਡੀ ਅਧੀਨਤਾ ਕਬੂਲ ਕਰ ਲਵੋ ਜਾਂ ਆਨੰਦਪੁਰ ਸਾਹਿਬ ਖਾਲੀ ਕਰ ਦਿਉ, ਅਗਰ ਦੋਨੋ ਵਿਚੋਂ ਕੋਈ ਵੀ ਸ਼ਰਤ ਮਨਜ਼ੂਰ ਨਹੀਂ ਹੈ ਤਾਂ ਯੁਧ ਕਰਨੇ ਵਾਸਤੇ ਤਿਆਰ ਹੋ ਜਾਉ।
ਗੁਰੂ ਗੋਬਿੰਦ ਸਿੰਘ ਜੀ ਦਾ ਉਤਰ ਓਨ੍ਹਾ ਦੀ ਅਣਖ, ਦਲੇਰੀ ਤੇ ਚੜਦੀ ਕਲਾ ਦਾ ਸਬੂਤ ਹੈ। “ਰਈਅਤ ਤਾਂ ਅਸੀਂ ਕੇਵਲ ਵਾਹਿਗੁਰੁ ਦੀ ਹਾਂ। ਨਾਂ ਅਸੀਂ ਕਿਸੀ ਤੋ ਡਰਦੇ ਹਾਂ ਨਾ ਡਰਾਂਦੇ ਹਾਂ, ਨਾ ਕਿਸੇ ਦੀ ਈਨ ਮੰਨਦੇ ਹਾਂ ਨਾ ਮਨਵਾਂਦੇ ਹਾਂ। ਆਨੰਦਪੁਰ ਸਾਡੇ ਗੁਰੂ ਪਿਤਾ ਦੀ ਮੁਲ ਖਰੀਦੀ ਥਾਂ ਤੇ ਉਸਰਿਆ ਹੈ। ਇਸ ਲਈ ਉਥੋਂ ਕਢਣ ਜਾਂ ਨਿਕਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਪਰ ਜੇ ਤੁਸੀਂ ਅਕਾਰਨ ਹੀ ਲੜਨ ਤੇ ਤੁਲੇ ਹੋਏ ਹੋ ਤਾਂ ਅਸੀਂ ਵੀ ਆਪਣੀ ਪਤ, ਅਬਰੋ, ਸਿਖ ਸੇਵਕ ਦੇ ਘਰ ਪਰਿਵਾਰ ਬਚਾਣ ਲਈ, ਕੋਮੀ ਮੰਤਵ ਤੇ ਮਾਨਵੀ ਕਰਤਵ ਨਿਭਾਓਣ ਲਈ ਆਪ ਨਾਲ ਝੂਜਣ ਨੂੰ ਤਿਆਰ ਬਰ ਤਿਆਰ ਹਾਂ। ਜੇ ਲੋੜ ਪਵੇ ਤਾਂ ਹਥ ਵਿਚ ਤਲਵਾਰ ਪਕੜਨਾ ਸਿੱਖ ਦਾ ਧਰਮ ਹੈ “।
ਇਹ ਉਤਰ ਦੇਕੇ ਗੁਰੂ ਸਾਹਿਬ ਨੇ ਆਪਣੇ ਸਭ ਸੂਰਮਿਆਂ ਨੂੰ ਗੋਲੀ ਸਿੱਕਾ ਵੰਡ ਦਿਤਾ ਤੇ ਯੁਧ ਕਰਨ ਦੀਆਂ ਤਿਆਰੀਆਂ ਵਿਚ ਜੁਟ ਪਏ।...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ