ਸਮੇਂ ਦੇ ਇਤਿਹਾਸ ਤੇ ਆਪਣੇ ਹੋਂਦ ਦੇ ਡੂੰਘੇ ਨਿਸ਼ਾਨ ਛਡਣ ਵਾਲੇ ਇਸ ਅਲਾਹੀ ਨੂਰ ਦਾ ਹਿੰਦੁਸਤਾਨ ਦੀ ਧਰਤੀ ਤੇ ਜਨਮ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਦੇ ਘਰ ਪਟਨਾ, ਬਿਹਾਰ 1666 ਨੂੰ ਹੋਇਆ। ਉਨ੍ਹਾ ਦੇ ਜਨਮ ਵੇਲੇ ਹਿੰਦੁਸਤਾਨ, ਖਾਸ ਕਰਕੇ ਪੰਜਾਬ ਦੇ ਹਾਲਤ ਬਹੁਤ ਖਰਾਬ ਸਨ। 1657 ਵਿਚ ਔਰੰਗਜ਼ੇਬ ਨੇ ਕਈ ਕੋਝੀਆਂ ਚਾਲਾਂ ਚਲ ਕੇ ਹਕੂਮਤ ਦੀ ਵਾਗ ਡੋਰ ਆਪਣੇ ਹਥ ਵਿਚ ਲੈ ਲਈ, ਜਿਸਦੀ ਖਾਤਰ ਭਰਾਵਾਂ ਦੇ ਖੂਨ ਨਾਲ ਹਥ ਰੰਗੇ, ਸ਼ਾਹਜਹਾਂ ਨੂੰ ਆਗਰੇ ਦੇ ਕਿਲੇ ਵਿਚ ਕੈਦ ਕੀਤਾ। ਅਨੇਕਾਂ ਮੁਸਲਮਾਨਾ, ਜਿਨਾਂ ਨੇ ਦਾਰਾ ਸ਼ਿਕੋਹ ਦੀ ਮਦਤ ਕੀਤੀ ਸੀ ਅਕਿਹ ਤੇ ਅਸਿਹ ਕਸ਼ਟ ਦੇਕੇ ਕਤਲ ਕੀਤਾ, ਪੀਰਾਂ ਫਕੀਰਾਂ ਤੇ ਜ਼ੁਲਮ ਢਾਹੇ, ਜਿਸਦੀ ਖਾਤਿਰ ਮੁਸਲਮਾਨਾ ਦਾ ਬਹੁਤ ਵਡਾ ਹਿੱਸਾ ਉਸਦੇ ਖਿਲਾਫ਼ ਹੋ ਗਿਆ ਤੇ ਹਰ ਪਾਸੇ ਬਗਾਵਤ ਦੇ ਅਸਾਰ ਨਜਰ ਅਓਣ ਲਗੇ।
ਜਨੂੰਨੀ ਮੁਸਲਮਾਨ ਜਿਨ੍ਹਾ ਦੀ ਮਦਤ ਨਾਲ ਓਹ ਤਖ਼ਤ ਤੇ ਬੈਠਾ ਸੀ, ਉਹਨਾ ਨੂੰ ਖੁਸ਼ ਕਰਨ ਲਈ, ਆਪਣੇ ਗੁਨਾਹਾਂ ਤੇ ਪੜਦਾ ਪਾਣ ਲਈ ਤੇ ਆਪਣੀ ਵਿਗੜੀ ਸਾਖ ਬਨਾਓਣ ਲਈ ਉਸਨੇ ਤਲਵਾਰ ਦਾ ਰੁਖ ਹਿੰਦੂਆਂ ਵਲ ਮੋੜ ਦਿਤਾ। ਉਨ੍ਹਾ ਦੇ ਜੰਜੂ ਉਤਾਰਨੇ, ਜਬਰੀ ਜਾਂ ਧੰਨ, ਦੋਲਤ, ਨੋਕਰੀ ਤੇ ਅਹੁਦਿਆਂ ਦੇ ਲਾਲਚ ਦੇਕੇ ਮੁਸਲਮਾਨ ਬਣਾਓਣਾ, ਜਜਿਆ ਟੈਕ੍ਸ ਵਿਚ ਸਖਤੀ ਕਰਨਾ , ਚਾਰੋਂ ਪਾਸੇ ਮੰਦਰ ਗੁਰੁਦਵਾਰਿਆਂ ਦੀ ਢਾਹੋ ਢੇਰੀ, ਸੰਸਕ੍ਰਿਤ ਪੜਨ, ਮੰਦਰ ਵਿਚ ਉਚੇ ਕਲਸ਼ ਲਗਾਣ ਤੇ ਸੰਖ ਵਜਾਓਣ ਦੀ ਮਨਾਹੀ, ਬਹੂ ਬੇਟੀਆਂ ਨੂੰ ਦਿਨ ਦਿਹਾੜੇ ਚੁਕਕੇ ਲੇ ਜਾਣਾ, ਡੋਲੇ ਵਿਚ ਨਵੀਆਂ ਆਈਆਂ ਦੁਲਹਨਾ ਨੂੰ ਕਢ ਕੇ ਆਪਣੇ ਹੇਰਮ ਵਿਚ ਪਾ ਦੇਣਾ, ਬਛੜੇ ਦੇ ਖਲ ਵਿਚ ਹਿੰਦੂਆਂ ਨੂੰ ਪਾਣੀ ਸੁਪਲਾਈ ਕਰਨਾ , ਕੇਹੜੇ ਕੇਹੜੇ ਜੁਲਮ ਉਸ ਦੇ ਰਾਜ ਵਿਚ ਪਰਜਾ ਤੇ ਨਹੀਂ ਕੀਤੇ ਗਏ ? ਭਾਰਤ ਦਾ ਮਾਨ ਸਤਕਾਰ ਖਤਮ ਹੋ ਚੁਕਾ ਸੀ, ਮਨੋਬਲ ਟੁਟ ਚੁਕਾ ਸੀ। ਆਪਣੇ ਵੀ ਕੋਈ ਘਟ ਨਹੀਂ ਸਨ। ਰਾਜੇ ਮਹਾਰਾਜੇ, ਹਾਕਮ ਪੰਡਿਤ, ਪੀਰ ਫਕੀਰ ਸਭ ਦੀ ਜਮੀਰ ਖਤਮ ਹੋ ਚੁਕੀ ਸੀ ਆਪਣੀ ਐਸ਼ ਇਸ਼ਰਤ ਲਈ ਆਏ ਦਿਨ ਪਰਜਾ ਤੇ ਜ਼ੁਲਮ ਕਰਨਾ ਤੇ ਲੁਟ ਖਸੁਟ ਕਰਨਾ ਉਨ੍ਹਾ ਦਾ ਪੇਸ਼ਾ ਬਣ ਚੁਕਾ ਸੀ।
ਜਦੋ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ, ਗੁਰੂ ਤੇਗ ਬਹਾਦਰ ਸਹਿਬ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਸਿਖੀ ਪ੍ਰਚਾਰ ਲਈ ਬੰਗਾਲ ਤੇ ਅਸਾਮ ਦੇ ਲੰਮੇ ਦੌਰੇ ਤੇ ਗਏ ਹੋਏ ਸੀ। ਜਦ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖਬਰ ਮਿਲੀ ਤਾਂ ਸਿਖਾਂ ਨੂੰ ਹੁਕਮਨਾਮਾ ਭੇਜਿਆ, ਪਰਿਵਾਰ ਦੀ ਦੇਖ ਰੇਖ ਕਰਨ ਲਈ ਤੇ ਮਾਤਾ ਗੁਜਰੀ ਨੂੰ ਸਨੇਹਾ, ਕੀ ਬੱਚੇ ਦਾ ਨਾਂ ਗੋਬਿੰਦ ਰਾਇ ਰਖਣਾ। ਇਥੇ ਹੀ ਪੀਰ ਭੀਖਣ ਸ਼ਾਹ ਜੋ ਇਕ ਨਾਮੀ ਮੁਸਲਿਮ ਫਕੀਰ ਸੀ ਲਖਨੋਰ ਤੋਂ ਚਲ ਕੇ ਆਪਜੀ ਦੇ ਦਰਸ਼ਨ ਕਰਨ ਆਏ ਤੇ ਦਰਸ਼ਨ ਕਰਦਿਆਂ ਸਾਰ ਉਨ੍ਹਾ ਨੂੰ ਹਿੰਦੂ – ਮੁਸਲਮਾਨਾ ਦਾ ਸਾਂਝਾ ਅਲਾਹੀ ਨੂਰ ਹੋਣ ਦਾ ਐਲਾਨ ਕੀਤਾ।
ਜਨਮ ਤੋਂ ਲੇਕੇ 5-6 ਸਾਲ ਉਹ ਪਟਨਾ ਜਾ ਇਉਂ ਕਹਿ ਲਉ ਆਨੰਦਪੁਰ ਦਾ ਕਿਲਾ ਛਡਣ ਤਕ ਮਾਤਾ ਗੁਜਰੀ ਦੀ ਦੇਖ ਰੇਖ ਵਿਚ ਰਹੇ। ਮੁਢਲੀ ਵਿਦਿਆ ਗੁਰਬਾਣੀ. ਗੁਰਮੁਖੀ ਤੇ ਬਿਹਾਰੀ ਇਹਨਾ ਨੇ ਇਥੋਂ ਹੀ ਸਿਖੀ। ਬਚਪਨ ਤੋਂ ਹੀ ਇਨ੍ਹਾ ਦੇ ਸ਼ੋਕ ਬਾਕੀ ਬੱਚਿਆਂ ਤੋ ਬਿਲਕੁਲ ਅੱਲਗ ਸਨ ਜਿਵੇ ਮਾਰਸ਼ਲ ਗੈਮਸ, ਮੋਕ ਫਾਇਟ ਆਦਿ। ਜਿਤਣ ਵਾਲਿਆਂ ਨੂੰ ਇਨਾਮ ਦੇਣੇ, ਤੀਰ ਕਮਾਨ ਤੇ ਗੁਲੇਲ ਦੇ ਨਿਸ਼ਾਨੇ ਬੰਨਣਾ, ਗੰਗਾ ਵਿਚ ਬੇੜੀ ਚਲਾਣੀ ਤੇ ਅਲਗ ਅਲਗ ਮੌਕਿਆਂ ਤੇ ਫੌਜੀ ਚਾਲਾਂ ਬਾਰੇ ਦੋਸਤਾਂ ਵਿਚ ਬਹਿਸ ਕਰਨਾ। ਕਿਸੇ ਦੇ ਘੜੇ ਤੋੜਨਾ ਤੇ ਕਿਸੇ ਦੀਆ ਪੂਣੀਆਂ ਬਖੇਰਨੀਆਂ ਸਿਰਫ ਇਸ ਕਰਕੇ ਕਿ ਜਦੋਂ ਓਹ ਮਾਤਾ ਜੀ ਕੋਲ ਸ਼ਕਾਇਤ ਲੇਕੇ ਆਓਣ ਤਾਂ ਮਾਤਾ ਜੀ ਓਨ੍ਹਾ ਨੂੰ ਦੂਣੇ ਚੋਣੇ ਪੇਸੇ ਦੇਕੇ ਅਮੀਰ ਕਰ ਦੇਣ।
ਸੂਝਵਾਨ ਤੇ ਧਰਮੀ ਮਨੁਖਾਂ ਨੂੰ ਗੋਬਿੰਦ ਰਾਇ ਰਬੀ ਨੂਰ ਦਿਖਦੇ। ਪੰਡਿਤ ਸ਼ਿਵ ਦਾਸ ਆਪਜੀ ਨੂੰ ਕ੍ਰਿਸ਼ਨ ਦਾ ਰੂਪ ਜਾਣ ਕੇ ਸਤਕਾਰਦਾ। ਜਦੋ ਵੀ ਉਹ ਨਦੀ ਦੇ ਕਿਨਾਰੇ ਬੈਠ ਕੇ ਤਪਸਿਆ ਕਰਣ ਵਿਚ ਲੀਨ ਹੁੰਦਾ ਤਾਂ ਗੋਬਿੰਦ ਰਾਏ ਮਲਕੜੇ ਜਹੇ ਆਕੇ ਪੰਡਤ ਦੇ ਕੰਨਾ ਵਿਚ, ” ਪੰਡਤ ਜੀ ਝਾਤ ” ਕਹਿੰਦੇ ਤਾ ਬਜਾਏ ਗੁਸੇ ਦੇ ਉਹ ਬਹੁਤ ਖੁਸ਼ ਹੁੰਦਾ। ਨਵਾਬ ਕਰੀਮ ਤੇ ਨਵਾਬ ਰਹੀਮ ਬਖਸ਼ ਗੁਰੂ ਤੇਗ ਬਹਾਦਰ ਦੇ ਸ਼ਰਧਾਲੂ ਸਨ, ਗੋਬਿੰਦ ਰਾਇ ਨੂੰ ਇਤਨਾ ਪਿਆਰ ਕਰਦੇ ਸੀ ਕੇ ਇਕ ਪਿੰਡ ਤੇ ਦੋ ਬਾਗ ਗੁਰੂ ਸਹਿਬ ਦੇ ਨਾਂ ਲਗਵਾ ਦਿਤੇ।
ਬੰਗਾਲ ਬਿਹਾਰ ਤੇ ਅਸਾਮ ਦੇ ਲੰਬੇ ਪ੍ਰਚਾਰਿਕ ਦੌਰੇ ਮਗਰੋਂ 1675 ਤੇ ਆਸ -ਪਾਸ ਗੁਰੂ ਤੇਗ ਬਹਾਦਰ ਨੇ ਛੇਤੀ ਹੀ ਵਾਪਸ ਆਓਣ ਦਾ ਫੈਸਲਾ ਕਰ ਲਿਆ, ਸ਼ਾਇਦ ਔਰੰਗਜ਼ੇਬ ਦੀਆਂ ਸਖਤੀਆਂ ਦੇ ਕਾਰਨ, ਏਨੀ ਛੇਤੀ ਕਿ ਪੁਤਰ ਦਾ ਮੂੰਹ ਦੇਖਣ ਵੀ ਨਾ ਜਾ ਸਕੇ। ਸੰਗਤਾ ਨੂੰ ਹੁਕਮਨਾਮਾ ਭੇਜਿਆ ਕੀ ਸਾਡੇ ਪਰਿਵਾਰ ਦੀ ਦੇਖ ਰੇਖ ਕਰਨਾ ਤੇ ਮੁੜ ਹੁਕਮਨਾਮਾ ਆਓਣ ਤੇ ਪੰਜਾਬ ਭੇਜ ਦੇਣਾ। 7 ਸਾਲ ਦੇ ਲੰਬੇ ਅਰਸੇ ਪਿਛੋਂ ਗੁਰੂ ਤੇਗ ਬਹਾਦਰ ਵਾਪਿਸ ਆਨੰਦਪੁਰ ਸਾਹਿਬ, ਚਕ ਨਾਨਕੀ ਆਏ ਤੇ ਬਾਦ ਵਿਚ ਪਰਿਵਾਰ ਨੂੰ ਵੀ ਇਥੇ ਸਦ ਲਿਆ।
ਗੋਬਿੰਦ ਰਾਇ ਪਟਨਾ ਵਿਚ ਆਪਣੀਆਂ ਬਹੁਤ ਸਾਰੀਆਂ ਯਾਦਾਂ ਛੋੜ ਕੇ ਗਏ ਸੀ , ਆਪਣੇ ਬਚਪਨ ਦੇ ਦੋਸਤ, ਪਟਨਾ ਵਾਸੀ ਜਿਵੇ ਪੰਡਿਤ ਸ਼ਿਵ ਦਤ, ਰਾਜਾ ਫ਼ਤੇਹ ਚੰਦ ਮੈਨੀ ਤੇ ਹੋਰ ਬਹੁਤ ਸਾਰੇ ਪਟਨਾ ਵਾਸੀ ਜਿਨ੍ਹਾਂ ਨਾਲ ਉਨ੍ਹਾ ਦਾ ਵਾਹ ਪਿਆ, ਜੋ ਉਨ੍ਹਾ ਨੂੰ ਬੇਹਦ ਪਿਆਰ ਕਰਦੇ ਸੀ। ਰਾਜਾ ਫ਼ਤਿਹ ਚੰਦ ਦੇ ਘਰ ਔਲਾਦ ਨਹੀਂ ਸੀ। ਇਕ ਦਿਨ ਅਚਾਨਕ ਜਦ ਰਾਣੀ ਆਪਣੇ ਪੁਤ ਦੀ ਕਾਮਨਾ ਕਰਦੇ ਕਰਦੇ ਧਿਆਨ ਵਿਚ ਜੁੜ ਗਈ ਤਾਂ ਅਚਾਨਕ ਗੋਬਿੰਦ ਰਾਇ ਉਨ੍ਹਾ ਦੀ ਗੋਦੀ ਵਿਚ ਬੈਠ ਗਏ, ‘ ਮਾਂ ਮੈਂ ਆ ਗਿਆ ਹਾਂ “। ਉਸਤੋ ਬਾਦ ਰਾਣੀ ਦੇ ਦਿਲ ਵਿਚ ਪੁਤ ਦੀ ਚਾਹ ਹੀ ਖਤਮ ਹੋ ਗਈ, ਗੋਬਿੰਦ ਰਾਇ ਨੂੰ ਹੀ ਆਪਣਾ ਪੁਤਰ ਸਮਝਣ ਲਗ ਪਏ। ਫਤਹਿ ਚੰਦ ਤੇ ਰਾਣੀ ਬਾਲ ਗੁਰੂ ਨੂੰ ਇਤਨਾ ਪਿਆਰ ਕਰਦੇ ਸੀ ਕਿ ਉਨਾਂ ਦਾ ਘਰ ਹੀ ਗੁਰੂਦਵਾਰਾ ਬਣ ਗਿਆ ਜਿਥੇ ਨਿਤ ਪੂੜੀਆਂ ਛੋਲਿਆਂ ਦਾ ਲੰਗਰ ਬਾਲ ਗੁਰੂ ਤੇ ਉਨ੍ਹਾ ਦੇ ਦੋਸਤਾਂ ਵਾਸਤੇ ਬਣਦਾ, ਤੇ ਓਹ ਬਹੁਤ ਪਿਆਰ ਨਾਲ ਖਾਂਦੇ।
ਆਨੰਦਪੁਰ ਦੀ ਵਾਪਸੀ ਵਕਤ ਪਟਨਾ ਵਾਸੀਆਂ ਨੇ ਓਨ੍ਹਾ ਨੂੰ ਬੜੇ ਪਿਆਰ ਸਤਕਾਰ ਤੇ ਨਮ ਅਖਾਂ ਨਾਲ ਵਿਦਾ ਕੀਤਾ। ਦਾਨਾਪੁਰ, ਬਕਸਰ, ਆਰਾ, ਛੋਟਾ ਮਿਰਜ਼ਾ , ਪਰਾਗ, ਥਨੇਸਰ, ਸਹਾਰਨਪੁਰ ਤੋਂ ਹੁੰਦੇ ਹੋਏ ਲਖਨੌਰ ਪਹੁੰਚੇ, ਜਿਥੇ ਓਹ ਕੁਛ ਦਿਨ ਠਹਿਰੇ ਵੀ। ਇਥੇ ਪੀਰ ਭੀਖਣ ਸ਼ਾਹ ਉਨ੍ਹਾ ਨੂੰ ਦੁਬਾਰਾ ਮਿਲਣ ਵਾਸਤੇ ਆਏ। ਕੀਰਤਪੁਰ ਪਹੁੰਚ ਕੇ ਆਪ ਤਾਏ ਸੂਰਜ ਮਲ ਦੇ ਪੋਤਰਿਆਂ ਨੂੰ ਮਿਲੇ। ਬਾਬਾ ਗੁਰਦਿਤਾ, ਗੁਰੂ ਹਰਿ ਗੋਬਿੰਦ ਸਾਹਿਬ ਤੇ ਗੁਰੂ ਹਰਿ ਰਾਇ ਸਾਹਿਬ ਦੇ ਪਵਿਤਰ ਅਸਥਾਨਾ ਦੇ ਦਰਸ਼ਨ ਕੀਤੇ। ਜਦ ਆਨੰਦਪੁਰ ਸਾਹਿਬ ਦੇ ਨੇੜੇ ਪਹੁੰਚੇ ਤਾ ਜਲੂਸ ਦੀ ਸ਼ਕਲ ਵਿਚ ਸਿਖ ਸੰਗਤਾ ਅਗੋਂ ਲੈਣ ਵਾਸਤੇ ਆਈਆਂ। ਸਾਰੇ ਨਗਰ ਵਿਚ ਘਰ ਘਰ ਖੁਸ਼ੀ ਮਨਾਈ ਗਈ, ਦੀਪ ਮਾਲਾ ਹੋਈ ਪਿਓ-ਪੁਤਰ ਦਾ ਬੜਾ ਪਿਆਰਾ ਤੇ ਨਿਘਾ ਮੇਲ ਹੋਇਆ।
ਇਹ ਆਨੰਦਪੁਰ ਦਾ ਸਭ ਤੋ ਵਧ ਖੁਸ਼ੀ ਭਰਿਆ, ਚਿੰਤਾ ਰਹਿਤ ਤੇ ਮੌਜ਼ ਮਸਤੀ ਦਾ ਸਮਾ ਸੀ, ਮਾਤਾ ਜੀ, ਪਿਤਾ ਗੁਰੂ ਤੇਗ ਬਹਾਦੁਰ ਤੇ ਮਾਮਾ ਜੀ ਦਾ ਹਥ ਇਹਨਾ ਦੇ ਸਿਰ ਤੇ ਸੀ। ਹਜ਼ਾਰਾਂ ਸਿਖ ਇਨਾਂ ਨੂੰ ਵੇਖ- ਵੇਖ ਜਿਓਦੇ ਤੇ ਹਥੀ ਛਾਵਾਂ ਕਰਦੇ। ਗੁਰੂ ਪਿਤਾ ਨੇ ਓਹਨਾਂ ਲਈ ਹਿੰਦੀ, ਗੁਰਮੁਖੀ ਤੇ ਫ਼ਾਰਸੀ ਦੀ ਲਿਖਾਈ ਪੜਾਈ ਦਾ ਪੰਡਿਤ ਮੁਨਸ਼ੀ ਸਾਹਿਬ ਚੰਦ, ਮੋਲਵੀ ਪੀਰ ਮੁਹੰਮਦ ਤੇ ਭਾਈ ਕੋਲ ਇੰਤਜ਼ਾਮ ਦੇ ਨਾਲ ਨਾਲ ਸ਼ਸ਼ਤਰ ਵਿਦਿਆ, ਤੀਰ ਅੰਦਾਜੀ, ਤਲਵਾਰ ਚਲਾਣਾ ਤੇ ਘੋੜ ਸਵਾਰੀ ਦੀ ਸਿਖਲਾਈ ਦਾ ਵੀ ਪ੍ਰਬੰਧ ਕਰ ਦਿਤਾ।
ਇਸ ਵਕਤ ਮੁਗਲ ਹਕੂਮਤ ਦੇ ਅਤਿਆਚਾਰ ਤੇ ਜ਼ੁਲਮ ਸਿਖਰ ਤੇ ਪਹੁੰਚ ਚੁਕੇ ਸੀ। ਔਰੰਗਜ਼ੇਬ ਨੇ ਆਪਣੀ ਨੀਤੀ ਬਦਲੀ ਤੇ ਸੋਚਿਆ ਇਕ ਇਕ ਨੂੰ ਮੁਸਲਮਾਨ ਬਨਾਣਾ ਥੋੜਾ ਅਓਖਾ ਕੰਮ ਹੈ ਕਿਓਂ ਨਾ ਇਹ ਕੰਮ ਪੰਡਤਾ ਤੇ ਵਿਦਵਾਨਾ ਤੋ ਸ਼ੁਰੂ ਕੀਤਾ ਜਾਏ ਬਾਕੀ ਜਨਤਾ ਆਪਣੇ ਆਪ ਉਨਾਂ ਦੇ ਪਿਛੇ ਲਗ ਤੁਰੇਗੀ। ਇਹ ਸੋਚ ਕੇ ਉਸਨੇ ਸਭ ਤੋ ਪਹਿਲਾਂ ਕਸ਼ਮੀਰ ਦੇ ਸੂਬੇ ਇਫਤੀਆਰ ਖਾਨ ਨੂੰ ਹਿਦਾਇਤ ਤੇ ਸਖਤੀ ਨਾਲ ਹੁਕਮਨਾਮਾ ਭੇਜਿਆ ਕਿ ਪਹਿਲੇ ਓਹ ਵਡੇ ਵਡੇ ਪੰਡਤਾਂ ਤੇ ਵਿਦਵਾਨਾ ਨੂੰ ਦਾਇਰ-ਏ-ਇਸਲਾਮ ਵਿਚ ਲਿਆਉਣ ਦੀ ਕੋਸ਼ਿਸ਼ ਕਰੇ। ਬਸ ਫਿਰ ਕੀ ਸੀ ਉਹ ਮੌਕੇ ਦੀ ਤਾਕ ਵਿਚ ਸੀ .ਉਸ ਨੂੰ ਹਕੂਮਤ ਦੀ ਸ਼ਹਿ ਮਿਲ ਗਈ ਤੇ ਉਸਨੇ ਕਸ਼ਮੀਰ ਦੇ ਲੋਕਾਂ ਤੇ ਅੰਤਾਂ ਦੇ ਜੁਲਮ ਢਾਹੁਣੇ ਸ਼ੁਰੂ ਕਰ ਦਿਤੇ।
ਪੰਡਿਤ ਕਿਰਪਾ ਰਾਮ ਜੋ ਇਕ ਵਕ਼ਤ ਗੁਰੂ ਗੋਬਿੰਦ ਸਿੰਘ ਜੀ ਦਾ ਅਧਿਆਪਕ ਰਹਿ ਚੁਕਾ ਸੀ ਗੁਰੂ ਘਰ ਤੋਂ ਚੰਗੀ ਤਰਹ ਜਾਣੂ ਸੀ। ਉਸਨੇ ਹੋਰ ਪੰਡਿਤਾਂ ਨਾਲ ਸਲਾਹ ਕੀਤੀ ਸਾਡੀ ਇਸ ਮੁਸੀਬਤ ਦਾ ਹਲ ਸਿਰਫ ਤੇ ਸਿਰਫ ਗੁਰੂ ਤੇਗ ਬਾਹਦੁਰ ਸਾਹਿਬ ਕਰ ਸਕਦੇ ਹਨ। ਓਨ੍ਹਾ ਨੇ ਸੂਬੇ ਕੋਲੋਂ 6 ਮਹੀਨੇ ਦੀ ਮੁਹਲਤ ਮੰਗੀ , ਇਸ ਸ਼ਰਤ ਤੇ ਕੀ 6 ਮਹੀਨੇ ਬਾਅਦ ਅਸੀਂ ਸਾਰੇ ਦੇ ਸਾਰੇ ਬਿਨਾ ਹੀਲ ਹੁਜਤ ਤੋ ਮੁਸਲਮਾਨ ਬਣ ਜਾਵਾਂਗੇ। ਉਹ ਜਗਨਨਾਥ ਤੇ ਹੋਰ ਮੰਦਿਰਾਂ ਦੇ ਪੁਜਾਰੀਆਂ, ਪੀਰਾਂ ਫਕੀਰਾਂ ਕੋਲ ਗਏ, ਟੂਣੇ-ਟਪੇ, ਧਾਗੇ, ਤਵੀਤ, ਜੰਤਰ -ਮੰਤਰ ਸਭ ਕੋਸ਼ਿਸ਼ ਕਰ ਲਈ ਪਰ ਕੋਈ ਗਲ ਨਾ ਬਣੀ। ਰਾਜੇ ਮਹਾਰਾਜੇ ਤਾਂ ਪਹਿਲੇ ਹੀ ਉਨ੍ਹਾ ਦੀ ਮਦਤ ਕਰਨ ਤੋ ਇਨਕਾਰ ਕਰ ਚੁਕੇ ਸਨ। ਅਖੀਰ ਸਭ ਦੀ ਸਲਾਹ ਨਾਲ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਆਨੰਦਪੁਰ ਆ ਪੁਜੇ।
ਗੁਰੂ ਸਾਹਿਬ ਨੇ ਉਨਾਂ ਤੇ ਹੋ ਰਹੇ ਜੁਲਮਾਂ ਦੀ ਵਾਰਤਾ ਬੜੇ ਧਿਆਨ ਨਾਲ ਸੁਣੀ ਤੇ ਸੋਚ ਵਿਚ ਪੈ ਗਏ। ਉਨ੍ਹਾ ਨੇ ਸਭ ਨੂੰ ਹਿੰਮਤ ਦਿਤੀ ਕੀ ਆਏ ਕਸ਼ਟਾਂ ਦਾ ਮੁਕਾਬਲਾ ਬੜੇ ਸਾਹਸ ਤੇ ਦਲੇਰੀ ਨਾਲ ਕਰਨਾ ਹੈ , ਅਕਾਲ ਪੁਰਖ ਕੋਈ ਨਾ ਕੋਈ ਰਾਹ ਜਰੂਰ ਕਢੇਗਾ। ਕਾਫੀ ਸੋਚ ਵਿਚਾਰ ਕੇ ਕਿਹਾ, ” ਇਸਦਾ ਇਕੋ ਹਲ ਹੋ ਸਕਦਾ ਹੈ, ਕਿਸੇ ਮਹਾਂ ਪੁਰਸ਼ ਨੂੰ ਕੁਰਬਾਨੀ ਦੇਣੀ ਪਵੇਗੀ।
ਇਹ ਸੁਣਕੇ ਪੰਡਿਤ ਜੋ ਭਲੇ ਵਕ਼ਤ ਹਿੰਦੂ ਧਰਮ ਦੇ ਰਖਵਾਲੇ ਹੋਣ ਦਾ ਦਮ ਭਰਦੇ ਸੀ ਚੁਪ ਹੋ ਗਏ, ਨੀਵੀਂ ਪਾ ਲਈ। ਪਿਛੇ ਖੜੇ ਗੋਬਿੰਦ ਰਾਇ ਜੋ ਸਭ ਬੜੇ ਧਿਆਨ ਨਾਲ ਸਭ ਸੁਣ ਰਹੇ ਸੀ, ਇਕ ਦਮ ਬੜੀ ਦ੍ਰਿੜਤਾ ਤੇ ਮਾਸੂਮੀਅਤ ਨਾਲ ਬੋਲੇ .” ਪਿਤਾ ਜੀ ਤੁਹਾਡੇ ਤੋਂ ਵਡਾ ਹੋਰ ਕੇਹੜਾ ਮਹਾਂ ਪੁਰਸ਼ ਹੋ ਸਕਦਾ ਹੈ ? ਗੁਰੂ ਸਾਹਿਬ ਬੜੇ ਧਿਆਨ ਨਾਲ ਆਪਣੇ ਪੁਤਰ ਦਾ ਚੇਹਰਾ ਵੇਖਦੇ ਹਨ ਤੇ ਉਸਦੇ ਚੇਹਰੇ ਤੇ ਆਏ ਉਤਾਰ ਚੜਾਵ। ਪਿਆਰ ਨਾਲ ਘੁਟ ਕੇ ਛਾਤੀ ਨਾਲ ਲਗਾ ਲੈਂਦੇ ਹਨ, ” ਬੋਲੇ, “ਜਾਓ ਔਰੰਗਜ਼ੇਬ ਨੂੰ ਕਹਿ ਦਿਉ ਕਿ ਸਾਡਾ ਪੀਰ ਤੇ ਰਹਿਬਰ ਗੁਰੂ ਤੇਗ ਬਹਾਦਰ ਹੈ ਜੇ ਓਹ ਮੁਸਲਮਾਨ ਬਣ ਜਾਣ ਤੇ ਅਸੀਂ ਸਾਰੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ