ਭਾਗ ਤੀਸਰਾ
ਗੁਰੂ ਸਾਹਿਬ ਦਾ ਤੇਜ਼ ਪ੍ਰਤਾਪ, ਅਣਖ, ਦਲੇਰੀ ਤੇ ਚੜਦੀ ਕਲਾ –
ਜਦ ਤਕ ਗੁਰੂ ਸਾਹਿਬ ਨੇ ਰਾਜਸੀ ਸ਼ਾਨੋ ਸ਼ੌਕਤ ਸ਼ੁਰੂ ਨਹੀਂ ਸੀ ਕੀਤੀ ਉਨ੍ਹਾ ਦੇ ਪਹਾੜੀ ਰਾਜਿਆਂ ਨਾਲ ਸਬੰਧ ਚੰਗੇ ਰਹੇ ਪਰ ਜਦ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੋਂ ਬਾਅਦ 1682 ਵਿਚ ਉਨਾਂ ਰਣਜੀਤ ਨਗਾਰਾ ਵਜਾਣਾ , ਸ਼ਿਕਾਰ ਖੇਡਣਾ, ਘੋੜਿਆ ਤੇ ਚੜਨਾ, ਕਲਗੀ ਲਗਾਣੀ ਸ਼ੁਰੂ ਕੀਤੀ, ਕੁਝ ਅਸਧਾਰਨ ਚੜਾਵੇ , ਸ਼ਸ਼ਤਰ, ਘੋੜੇ ਹਾਥੀ ਆਦਿ ਨਾਲ ਉਨ੍ਹਾ ਦੀ ਸ਼ਾਨੋ ਸ਼ੌਕਤ ਰਾਜਿਆ ਨਾਲੋਂ ਵੀ ਵਧ ਗਈ, ਰਾਜੇ ਈਰਖਾ ਕਰਨਾ ਸ਼ੁਰੂ ਹੋ ਗਏ ਖਾਸ ਕਰਕੇ ਭੀਮ ਚੰਦ ਜਿਸਦੇ ਇਲਾਕੇ ਵਿਚ ਗੁਰੂ ਸਾਹਿਬ ਦਾ ਦਰਬਾਰ ਲਗਦਾ ਸੀ।
ਰਣਜੀਤ ਨਗਾਰਾ :- ਕਹਿੰਦੇ ਹਨ ਕੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਪਿਛੋ ਜਦੋਂ ਨੀਲਾ ਨਿਸ਼ਾਨ ਝੁਲਾਕੇ ਫੌਜੀ ਤੇ ਜੰਗੀ ਸਿਖਲਾਈ ਦੇਣ ਲਗੇ ਤਾਂ ਸਾਮਣੇ ਖੜੇ ਨੰਦ ਲਾਲ ਨੇ ਮਾਮਾ ਕਿਰਪਾਲ ਜੀ ਨੂੰ ਦੇਖ ਕੇ ਕਿਹਾ। ਛੇਵੇਂ ਪਾਤਸ਼ਾਹ ਦਾ ਬਖਸ਼ਿਆ ਨਿਸ਼ਾਨ ਸਾਹਿਬ ਤੇ ਇਨ੍ਹਾ ਕੋਲ ਹੈ ਬਸ ਇਕ ਨਗਾਰੇ ਦੀ ਘਾਟ ਹੈ। ਅਗਲੇ ਦਿਨ ਹੀ ਇਕ ਸੁੰਦਰ ਨਗਾਰਾ ਤਿਆਰ ਕਰਵਾ ਦਿਤਾ ਜਿਸਦਾ ਨਾ ਰਣਜੀਤ ਨਗਾਰਾ ਰਖਿਆ ਗਿਆ, ਜਿਸ ਨੂੰ ਵਜਾਣ ਦੀ ਪਰਮ੍ਪਰਾ 1682 ਵਿਚ ਸ਼ੁਰੂ ਹੋਈ। 2 ਅਪ੍ਰੈਲ 1678 ਵਿਚ ਰਤਨ ਰਾਇ ਦੇ ਹੁੰਦਿਆ ਇਹ ਨਗਾਰਾ ਸਥਾਪਿਤ ਕੀਤਾ ਗਿਆ।
ਮੁਗਲ ਹਕੂਮਤ ਨੂੰ ਹਰਗਿਜ਼ ਮਨਜ਼ੂਰ ਨਹੀਂ ਸੀ ਸਿਖਾਂ ਦੀਆਂ ਸਰਗਰਮੀਆਂ ਜਿਨ੍ਹਾ ਨੇ ਉਨਾਂ ਦਾ ਰਾਜਸੀ ਤਾਣਾ -ਬਾਣਾ ਹਿਲਾਕੇ ਰਖ ਦਿਤਾ ਸੀ। ਕਹਿੰਦੇ ਹਨ ਜਦੋਂ ਔਰੰਗਜ਼ੇਬ ਦਾ ਪੁਤਰ ਕਾਬਲ ਦੇ ਤਖ਼ਤ ਤੇ ਬੈਠਾ, ਬੈਠਣ ਤੋ ਪਹਿਲਾਂ ਉਸਨੇ 4 ਨਗਾਰੇ ਵਜਵਾਏ , ਜਦ ਔਰੰਗਜ਼ੇਬ ਨੂੰ ਪਤਾ ਲਗਾ ਤਾਂ ਓਹ ਬਹੁਤ ਗੁਸਾ ਹੋਇਆ। ਪੁਤਰ ਨੂੰ ਲਿਖ ਭੇਜਿਆ ਕਿ ਨਗਾਰੇ ਵਜਾਣ ਦਾ ਹਕ਼ ਸਿਰਫ ਦਿੱਲੀ ਦੇ ਸਹਿਨ੍ਸ਼ਾਹ ਨੂੰ ਹੈ। ਜਦੋਂ ਤੈਨੂੰ ਦਿੱਲੀ ਦੇ ਤਖਤ ਤੇ ਅੱਲਾ -ਪਾਕ ਗਦੀ ਨਸ਼ੀਨ ਕਰੇਗਾ ਤਾਂ ਜਿਤਨੇ ਮਰਜ਼ੀ ਇਸ ਹਕ਼ ਦੀ ਵਰਤੋਂ ਕਰ ਲਈ। ਜੋ ਆਪਣੇ ਪੁਤਰ ਦੇ ਨਗਾਰੇ ਬਰਦਾਸ਼ ਨਹੀਂ ਕਰ ਸਕਿਆ, ਓਹ ਗੁਰੂ ਸਾਹਿਬ ਦੇ ਰਣਜੀਤ ਨਗਾਰੇ ਕਿਵੇਂ ਬਰਦਾਸ਼ ਕਰ ਲੈਂਦਾ। ਇਸਦੀ ਗੂੰਜਦੀ ਅਵਾਜ਼ ਨੂੰ ਬੰਦ ਕਰਨ ਲਈ ਪਹਿਲੇ ਸਰਹੰਦ ਦੇ ਨਵਾਬ, ਫਿਰ ਹੁਸੈਨ ਖਾਨ ਤੇ ਫਿਰ ਆਪਣੇ ਪੁਤਰ ਨੂੰ ਭੇਜਿਆ।
ਮਸੰਦ – ਜਿਨ੍ਹਾ ਦੀ ਹਸਤੀ ਗੁਰੂ ਸਾਹਿਬ ਨੇ ਮਿਟਾ ਕੇ ਰਖ ਦਿਤੀ ਸੀ ਕਿਓਂਕਿ ਓਹ ਇਖ੍ਲਾਖ ਤੋਂ ਗਿਰ ਚੁਕੇ ਸਨ। ਸੰਗਤ ਤੇ ਗੁਰੂ ਸਾਹਿਬ ਦੇ ਸਿਧੇ ਸੰਬੰਧ ਉਨਾ ਤੋ ਬਰਦਾਸ਼ਤ ਨਹੀਂ ਹੋਏ। ਉਨ੍ਹਾ ਦੀ ਪੁਛ ਪੜਤਾਲ ਮੁਕ ਗਈ ਨਾਲੇ ਬੇਈਮਾਨੀ ਦਾ ਪੈਸਾ ਵੀ। ਓਹ ਗੁਰੂ ਸਾਹਿਬ ਦੇ ਖਿਲਾਫ਼ ਹੋ ਗਏ।
ਹਿੰਦੂ ਰਾਜੇ :- ਰਾਜੇ ਮਹਾਰਾਜਿਆਂ ਤੇ ਉਚ ਜਾਤੀਆਂ ਨੂੰ ਗਲਤਫਹਿਮੀ ਹੋ ਗਈ ਕਿ ਜੇਕਰ ਸਿਖੀ ਫੈਲ ਗਈ ਤਾਂ ਸਾਡੀਆਂ ਪਦਵੀਆਂ, ਅਧਿਕਾਰਾਂ, ਤੇ ਅਖਤਿਆਰਾਂ ਦਾ ਕੀ ਬਣੇਗਾ? ਸਾਡੇ ਆਰਾਮ, ਸੁਖ, ਚੈਨ ਤੇ ਐਸ਼ਪ੍ਰਸਤੀ ਦਾ ਕੀ ਹੋਵੇਗਾ ਜੋ ਓਹ ਨੀਵੀਆਂ ਜਾਤੀਆਂ ਦੇ ਦਮ ਤੇ ਕਰ ਰਹੇ ਸਨ ? ਸੋ ਉਨਾ ਨੇ ਆਪਣੀ ਗੰਡ- ਤੁਪ ਹਕੂਮਤ ਨਾਲ ਜੋੜਨੀ ਠੀਕ ਸਮਝੀ। ਬ੍ਰਾਹਮਣ ਜੋ ਜਨਤਾ ਨੂੰ ਵਹਿਮਾਂ-ਭਰਮਾਂ ਪਾਖੰਡਾ ਤੇ ਬੇਲੋੜੀਆਂ ਰਸਮਾਂ ਵਿਚ ਪਾਕੇ ਲੁਟ ਖਸੁਟ ਕਰ ਰਹੇ ਸੀ ਓਹ ਵੀ ਉਨ੍ਹਾ ਨਾਲ ਜੁੜ ਗਏ।
ਸਾਰੇ ਹਾਲਾਤਾਂ ਦਾ ਨਤੀਜਾ ਇਹ ਹੋਇਆ ਰਾਜਾ, ਮਹਾਰਾਜਿਆਂ ਤੇ ਮੁਗਲ ਹਕੂਮਤ ਨੇ ਆਪਸ ਵਿਚ ਹਥ ਮਿਲਾ ਲਿਆ ਤੇ ਤੇਜੀ ਨਾਲ ਉਚਰ ਰਹੀ ਖਾਲਸਾ ਲਹਿਰ ਨੂੰ ਨੇਸਤੋਨਬੂਤ ਕਰਨ ਦਾ ਫੈਸਲਾ ਕਰ ਲਿਆ।
1.ਭੰਗਾਣੀ ਦਾ ਯੁਧ
1688 ਵਿਚ ਪਉਟਾ ਸਾਹਿਬ ਤੋਂ ਕੋਈ 6 ਮੀਲ ਦੀ ਦੂਰੀ ਤੇ ਫ਼ਤਿਹ ਸ਼ਾਹ ਤੇ ਉਸਦੇ ਸਾਥੀਆਂ ਨੇ ਬਿਨਾਂ ਕਾਰਨ ਗੁਰੂ ਸਾਹਿਬ ਤੇ ਹਮਲਾ ਕਰ ਦਿਤਾ। 22 ਸਾਲ ਦੇ ਗੁਰੂ ਸਾਹਿਬ ਨੂੰ ਪਹਿਲੀ ਵਾਰੀ ਫੌਜ਼ ਦੀ ਕਮਾਂਡ ਕਰਦਿਆਂ ਤੇ ਜੂਝਦਿਆਂ ਵੇਖਿਆ। ਜਦੋਂ ਪਠਾਣਾ ਨੇ ਤੇ ਉਦਾਸੀਆਂ ਨੇ ਰਾਜਿਆਂ ਦੀ ਇਤਨੀ ਲੰਬੀ ਚੌੜੀ ਫੌਜ਼ ਦੇਖੀ ਤਾਂ ਘਬਰਾ ਗਏ। ਕੁਝ ਵੈਰੀਆਂ ਨਾਲ ਮਿਲ ਗਏ ਤੇ ਕਈਆਂ ਨੇ ਹਥਿਆਰ ਸੁਟ ਦਿਤੇ। ਇਹ ਸਭ ਦੇਖਕੇ ਬਾਕੀ ਫੌਜ਼ ਦੇ ਹੋਂਸਲੇ ਵੀ ਪਸਤ ਹੋ ਗਏ। ਗੁਰੂ ਸਾਹਿਬ ਨੇ ਦੇਖਿਆ, ਓਹ ਘਾਬਰੇ ਨਹੀ ਧਿੜਕੇ ਨਹੀਂ ਨਾ ਹੀ ਹਿੰਮਤ ਹਾਰੀ। ਅਗੇ ਵਧ ਕੇ ਆਪਣੀ ਫੌਜ਼ ਨੂੰ ਧੀਰਜ ਦਿੰਦਿਆਂ ਕਿਹਾ :
“ਸਾਥੀਓ ਚਿੰਤਾ ਕਾਹਦੀ, ਘਾਬਰੇ ਕਿਓਂ ਹੋ, ਬੰਦਿਆਂ ਦੇ ਆਸਰੇ ਤਾਂ ਅਸਾਂ ਨੇ ਪਹਿਲੇ ਵੀ ਨਹੀ ਸੀ ਲੜਨਾ, ਅਸਾਂ ਨੇ ਤੇ ਰਬ ਦੇ ਆਸਰੇ ਜੂਝਣਾ ਸੀ। ਓਹ ਰਬ ਅਜ ਵੀ ਸਾਡੇ ਨਾਲ ਹੈ ਇਸ ਲਈ ਸਾਡੀ ਜਿਤ ਯਕੀਨੀ ਹੈ ਜੇ ਕਿਸੇ ਨੂੰ ਵੀ ਉਸਦੇ ਅੰਗ ਸੰਗ ਸਹਾਈ ਹੋਣ ਦਾ ਨਿਸਚਾ ਨਾ ਹੋਵੇ, ਜਿਸ ਕਿਸੇ ਨੇ ਵੀ ਮਗਰੋਂ ਪਿਠ ਦਿਖਾ ਦੇਣੀ ਹੈ, ਜੋ ਕਾਇਰ ਹੈ ਕਮਜ਼ੋਰ ਹੈ, ਓਹ ਹੁਣੇ ਇਥੋਂ ਨਿਸੰਗ ਹੋਕੇ ਚਲਾ ਜਾਏ ਅਸਾਂ ਤੇ ਪੈਰ ਹੁਣ ਪਿਛੇ ਨਹੀਂ ਪਾਣਾ। ਇਸ ਜਬਰ ਤੇ ਅਨਿਆਂ ਦਾ ਡਟ ਕੇ ਮੁਕਾਬਲਾ ਕਰਨਾ ਹੈ, ਆਖਰੀ ਦਮ ਤਕ ਕਰਨਾ ਹੈ। ਉਸ ਰਬ ਦੇ ਆਸਰੇ ਪੂਰਨ ਬੇਨਤੀ ਕਰਕੇ ਅਸਾਂ ਨੇ ਕਮਰਕਸਾ ਕੀਤਾ ਹੈ “।
ਕਹਿੰਦੇ ਹਨ ਗੁਰੂ ਸਾਹਿਬ ਦੇ ਇਸ ਐਲਾਨ ਤੇ ਇਕਰਾਰ ਨੇ ਜਾਦੁਈ ਅਸਰ ਕੀਤਾ। ਨਿਰਾਸ਼ੇ ਦਿਲਾਂ ਵਿਚ ਨਾ ਕੇਵਲ ਆਸ ਦੀ ਜੋਤ ਜਗਾਈ ਸਗੋਂ ਅਥਾਹ ਜੋਸ਼ ਭਰ ਦਿਤਾ, ਹਰ ਇਕ ਦੇ ਦਿਲ ਵਿਚ ਜੂਝਣ ਦਾ ਚਾਅ ਪੈਦਾ ਹੋ ਗਿਆ , ਹਰ ਕੋਈ ਲੜਨ ਮਰਨ ਨੂੰ ਤਿਆਰ ਹੋ ਗਿਆ, ਤਲਵਾਰਾਂ ਚਮਕਣ ਤੇ ਖੜਕਣ ਲਗ ਪਈਆਂ, ਜਵਾਨ ਉਠੇ ਤੇ ਤੇਗਾਂ ਤੇ ਕਮਾਨਾ ਸੂਤ ਕੇ ਡਟ ਗਏ। ਇਨੇ ਨੂੰ ਪੀਰ ਬੁਧੂ ਸ਼ਾਹ ਆਪਣੇ ਦੋ ਭਰਾਵਾਂ 4 ਪੁਤਰਾ ਤੇ 700 ਮੁਰੀਦਾਂ ਨੂੰ ਲੈਕੇ ਮੈਦਾਨ ਵਿਚ ਆ ਗਏ। ਬੜੀ ਗਹਿਗਚ ਲੜਾਈ ਹੋਈ। ਮਹੰਤ ਕਿਰਪਾਲ ਤੇ ਲਾਲ ਚੰਦ ਹਲਵਾਈ ਤੇ ਕਈ ਇਹੋ ਜਹੇ ਸਨ ਜਿਨ੍ਹਾ ਨੇ ਨੰਗੀ ਕਰਦ ਕਦੀ ਹਥ ਵਿਚ ਨਹੀ ਸੀ ਪਕੜੀ, ਯੁਧ ਦਾ ਨਾਂ ਨਹੀਂ ਸੀ ਸੁਣਿਆ, ਤਲਵਾਰ ਨੂੰ ਕਦੇ ਹਥ ਨਹੀ ਸੀ ਲਗਾਇਆ, ਵੈਰੀਆਂ ਦੇ ਅਜਿਹੇ ਆਹੂ ਲਾਹੇ ਕਿ ਪਠਾਨ ਤੇ ਰਾਜਪੂਤ ਹੈਰਾਨ ਰਹਿ ਗਏ। ਪੀਰ ਬੁਧੂ ਸ਼ਾਹ ਦੇ ਪੁਤਰਾਂ ਨੇ ਐਸੀ ਤਲਵਾਰ ਚਲਾਈ ਕਿ ਵੇਖਣ ਵਾਲੇ ਦੰਗ ਰਹਿ ਗਏ। ਪੀਰ ਬੁਧੂ ਸ਼ਾਹ ਆਉਦਿਆਂ ਸਾਰ ਵੈਰੀਆਂ ਤੇ ਟੁਟ ਪਏ। ਮਹੰਤ ਕਿਰਪਾਲ ਚੰਦ ਦਾ ਵੀ ਜੋਸ਼ ਅੰਤਾਂ ਦਾ ਸੀ। ਪੀਰ ਬੁਧੂ ਸ਼ਾਹ ਦੇ ਦੋ ਪੁਤਰ ਸ਼ਹੀਦ ਹੋ ਗਏ ਪਰ ਓਹ ਰੁਕੇ ਨਹੀਂ। ਗੁਰੂ ਸਾਹਿਬ ਨੇ ਖੁਦ ਵੀ ਰਾਜਾ ਹਰੀ ਚੰਦ ਨੂੰ ਤਿੰਨ ਮੌਕੇ ਦੇਕੇ ਇਕ ਤੀਰ ਨਾਲ ਢਿਹ ਢੇਰੀ ਕਰ ਦਿਤਾ। ਦੁਸ਼ਮਣ ਨੇ ਹਾਰ ਮੰਨ ਲਈ।
ਗੁਰੂ ਸਾਹਿਬ ਦੀ ਇਹ ਲੜਾਈ ਕੋਈ ਜਰ ਜ਼ੋਰੂ ਜਾ ਜਮੀਨ ਲਈ ਨਹੀਂ ਸੀ। ਇਹ ਧਰਮ ਤੇ ਨਿਆਂ ਦੀ ਲੜਾਈ ਸੀ। ਜਿੱਤ ਗੁਰੂ ਸਾਹਿਬ ਦੀ ਹੋਈ ਪਰ ਉਨਾਂ ਨੇ ਨਾ ਕੋਈ ਈਨ ਮਨਵਾਈ, ਨਾ ਇਲਾਕਾ ਮਲਿਆ, ਨਾ ਬੰਦੇ ਫੜੇ, ਨਾ ਅੰਗ ਵਢੇ, ਨਾ ਸੂਲੀ ਚਾੜੇ, ਨਾ ਰਾਜਨੀਤਿਕ ਤੇ ਨਾ ਕੋਈ ਨਿਜੀ ਲਾਭ ਉਠਾਇਆ। ਲੜਾਈ ਖਤਮ ਹੋਣ ਤੋ ਬਾਅਦ ਗੁਰੂ ਸਾਹਿਬ ਖੇਮੇ ਵਿਚ ਬਖਸ਼ਿਸ਼ਾਂ ਵੰਡਣ ਗਏ। ਗੁਰੂ ਸਾਹਿਬ ਖੁਸ਼ ਸਨ ਪੀਰ ਬੁਧੂ ਸ਼ਾਹ ਤੇ ਮਹੰਤ ਕਿਰਪਾਲ ਨੇ ਵਕ਼ਤ ਨੂੰ ਸੰਭਾਲ ਲਿਆ। ਗੁਰੂ ਸਾਹਿਬ ਕੰਘਾ ਕਰ ਰਹੇ ਸਨ, ਜਦ ਪੀਰ ਬੁਧੂ ਸ਼ਾਹ ਤੇ ਮਹੰਤ ਕਿਰਪਾਲ ਅੰਦਰ ਆਏ। ਜਦ ਗੁਰੂ ਸਾਹਿਬ ਨੇ ਕੁਝ ਮੰਗਣ ਵਾਸਤੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Sharanjitsingh
Waheguru ji