ਇਸ ਸੰਸਾਰ ਵਿੱਚ ਬਹੁਤ ਅਵਤਾਰ , ਪੈਗੰਬਰ , ਫਕੀਰ , ਔਲੀਏ ਹੋਏ ਸਾਰੇ ਹੀ ਸਤਿਕਾਰ ਯੋਗ ਹਨ । ਪਰ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸੰਸਾਰ ਨੂੰ ਦੇਣ ਦੇ ਕੇ ਗਏ ਹਨ ਉਹ ਹੋਰ ਕੋਈ ਨਹੀ ਦੇ ਸਕਿਆ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨੇ ਦੀ ਧਰਤੀ ਤੇ ਅਵਤਾਰ ਧਾਰਨ ਕੀਤਾ , ਆਪਣੇ ਪਿਛਲੇ ਜਨਮ ਤੇ ਉਸ ਬੰਦਗੀ ਕਰਨ ਵਾਲੇ ਅਸਥਾਨ ਦੀ ਜਾਣਕਾਰੀ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੀ ਦਸਵੀ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੀ ਹਨ । ਬਹੁਤ ਅਵਤਾਰ , ਪੀਰ , ਪੈਗੰਬਰ , ਹੋਏ ਪਰ ਕਿਸੇ ਨੇ ਵੀ ਆਪਣੇ ਪਿਛਲੇ ਜਨਮ ਜਾ ਆਪਣੀ ਬੰਦਗੀ ਵਾਲੇ ਅਸਥਾਨ ਦਾ ਜਿਕਰ ਨਹੀ ਕੀਤਾ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਦੇ ਹਨ ਕਿ ਪਿਛਲੇ ਕਈ ਜਨਮਾਂ ਤੋ ਹੀ ਸਾਡੇ ਮਾਤਾ ਪਿਤਾ ਜੀ ਨੇ ਅਕਾਲ ਪੁਰਖ ਜੀ ਦੀ ਬਹੁਤ ਬੰਦਗੀ ਕੀਤੀ , ਜਦੋ ਅਕਾਲ ਪੁਰਖ ਜੀ ਬੰਦਗੀ ਤੋ ਖੁਸ਼ ਹੋਏ ਤਾ ਆਪ ਅਕਾਲ ਪੁਰਖ ਜੀ ਨੇ ਮੇਰੇ ਮਾਤਾ ਪਿਤਾ ਜੀ ਨੂੰ ਦਰਸ਼ਨ ਦਿਤੇ ਤੇ ਕੁਝ ਮੰਗਣ ਲਈ ਆਖਿਆ। ਸਾਡੇ ਮਾਤਾ ਪਿਤਾ ਜੀ ਨੇ ਇਕ ਮਹਾਨ ਪੁਰਸ਼ ਦੀ ਪੁੱਤਰ ਰੂਪ ਵਿੱਚ ਮੰਗ ਕੀਤੀ । ਅਕਾਲ ਪੁਰਖ ਜੀ ਉਹਨਾ ਦੀ ਬੇਨਤੀ ਮੰਨ ਲਈ ਤੇ ਸਾਨੂੰ ਮਾਤਲੋਕ ਤੇ ਜਾਣ ਦਾ ਹੁਕਮ ਕੀਤਾ ਤੇ ਆਪਣਾ ਨਵਾ ਪੰਥ ਚਲਾਉਣ ਦਾ ਵੀ ਹੁਕਮ ਕੀਤਾ ਗੁਰੂ ਗੋਬਿੰਦ ਸਿੰਘ ਜੀ ਦਸਦੇ ਹਨ । ਮੈ ਦੁਸਟ ਦੁਮਨ ਦੇ ਰੂਪ ਵਿੱਚ ਹੇਮਕੁੰਟ ਦੇ ਪਰਬਤਾਂ ਵਿੱਚ ਉਸ ਅਕਾਲ ਪੁਰਖ ਜੀ ਦੀ ਬੰਦਗੀ ਵਿੱਚ ਲੀਨ ਸੀ । ਗੁਰੂ ਜੀ ਜਿਕਰ ਕਰਦੇ ਹਨ ਸਾਡਾ ਦਿਲ ਨਹੀ ਕਰਦਾ ਸੀ ਮਾਤਲੋਕ ਤੇ ਜਾਣ ਦਾ ਕਿਉਕਿ ਸਾਡੀ ਸੁਰਤ ਉਸ ਅਕਾਲ ਪੁਰਖ ਜੀ ਦੇ ਵਿੱਚ ਲੀਨ ਸੀ । ਪਰ ਫੇਰ ਅਕਾਲ ਪੁਰਖ ਜੀ ਦਾ ਹੁਕਮ ਵੀ ਨਹੀ ਸੀ ਮੋੜ ਸਕਦੇ , ਅਸੀ ਅਕਾਲ ਪੁਰਖ ਜੀ ਨੂੰ ਬੇਨਤੀ ਕੀਤੀ ਜੇ ਤੁਸੀ ਆਪ ਪੰਥ ਚਲਾਉਣ ਵਿੱਚ ਸਾਡੀ ਸਹਾਇਤਾ ਕਰੋਗੇ ਫੇਰ ਹੀ ਅਸੀ ਇਹ ਕਾਰਜ ਕਰ ਸਕਦੇ ਹਾ । ਇਹ ਸੁਣ ਕੇ ਅਕਾਲ ਪੁਰਖ ਜੀ ਬਹੁਤ ਖੁਸ਼ ਹੋਏ ਤੇ ਉਹਨਾ ਨੇ ਸਾਨੂੰ ਆਪਣਾ ਪੁੱਤਰ ਬਣਾ ਕੇ ਇਸ ਮਾਤ ਲੋਕ ਤੇ ਭੇਜਿਆ ਤੇ ਪੰਥ ਚਲਾਉਣ ਦੀ ਆਗਿਆ ਦਿੱਤੀ । ਏਧਰ ਮਾਤਲੋਕ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਜਰੀ ਜੀ ਦੀ ਗੋਂਦ ਉਤੇ ਮਿਹਰ ਕਰਨ ਲਈ ਕਿਹਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ