More Gurudwara Wiki  Posts
ਗੁਰੂ ਗੋਬਿੰਦ ਸਿੰਘ ਜੀ – ਭਾਗ ਗਿਆਰਵਾਂ


ਗੁਰੂ ਸਾਹਿਬ ਕਿਸੇ ਇਕ ਕੌਮ ਦੇਸ਼ ਜਾਂ ਮਜਹਬ ਦਾ ਨਹੀ ਬਲਕਿ ਸਭ ਦਾ ਭੱਲਾ ਮੰਗਣ ਵਾਲੇ ਇਕ ਮਹਾਨ ਆਗੂ ਸੀ । ਓਹਨਾ ਨੇ ਕੌਮ ਪ੍ਰਸਤੀ ਨੂੰ ਧਰਮ ਬਣਾ ਦਿਤਾ ਇਹ ਕਹਿਣਾ ਬਹੁਤ ਗਲਤ ਹੈ । ਇਕ ਵਾਰੀ ਬੜੌਦਾ ਵਿਚ ਲਖਾਂ ਦੇ ਇਕਠ ਵਿਚ ਮਹਾਤਮਾ ਗਾਂਧੀ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਇਕ ਭੁਲੜ ਰਹਿਬਰ ਹੈ । ਵਿਚਾਰ ਦੀ ਗਲ ਕਰਦਿਆਂ ਕਰਦਿਆ ਤਲਵਾਰ ਪਕੜ ਲਈ , ਸ਼ਾਂਤੀ ਦੀ ਗਲ ਕਰਦਿਆਂ ਕਰਦਿਆਂ ਤੋਪਾਂ ਅਗੇ ਲੈ ਆਏ , ਗਲੇ ਵਿਚ ਮਾਲਾ ਪਹਿਨਾਣੀ ਸੀ ਕਿਰਪਾਨਾ ਤੇ ਤਲਵਾਰਾਂ ਪਹਿਨਾ ਛਡੀਆਂ । ਜਦ ਗਾਂਧੀ ਦੀ ਇਹ ਗਲ ਪ੍ਫੈਸਰ ਗੰਗਾ ਸਿੰਘ ਤਕ ਪਹੁੰਚੀ ਤਾਂ ਓਹ ਸਿਧਾ ਹੀ ਅਹਿਮਦਾਬਾਦ ,ਸਾਬਰਮਤੀ ਦੇ ਆਸ਼ਰਮ ਚਲੇ ਗਏ , ਗਾਂਧੀ ਨੂੰ ਮਿਲੇ ਤੇ ਕਿਹਾ ,”ਤੁਸੀਂ ਹਰ ਥਾਂ ਤੇ ਕਹਿੰਦੇ ਹੋ ਕੀ ਗੀਤਾ ਮੇਰੀ ਮਾਂ ਹੈ, ਇਹ ਮਾਂ ਹੈ ਤੁਹਾਡੀ ? ਗਾਂਧੀ ਨੇ ਕਿਹਾ ਹਾਂ ਮੈ ਹਰ ਰੋਜ਼ ਦੀ ਪ੍ਰੇਰਨਾ ਇਸਤੋਂ ਲੈਂਦਾ ਹਾਂ । ਗੰਗਾ ਸਿੰਘ ਨੇ ਕਿਹਾ ਮੈਂ ਗੀਤਾ ਨੂੰ ਇਕ ਪਵਿਤਰ ਗ੍ਰੰਥ ਸਮਝਦਾ ਹਾ ਤੇ ਤੁਹਾਡੀ ਇਸ ਨੂੰ ਮਾਂ ਕਹਿਣ ਦੀ ਵੀ ਕਦਰ ਕਰਦਾ ਹਾਂ । ਪਰ ਤੁਸੀਂ ਦਸੋ ਗੀਤਾ ਕਿਥੇ ਉਚਾਰੀ ਗਈ ਸੀ ? ਗਾਂਧੀ ਕੁਝ ਸਮਝ ਤੇ ਗਿਆ ਪਰ ਵਾਦ–ਵਿਵਾਦ ਵਿਚ ਨਹੀਂ ਸੀ ਪੈਣਾ ਚਾਹੰਦਾ । ਗੰਗਾ ਸਿੰਘ ਕਦੋਂ ਚੁਪ ਰਹਿਣ ਵਾਲਾ ਸੀ , ਬੋਲਿਆ ,ਇਹ ਕੁਰਕਸ਼ੇਤਰ ਦੇ ਲੜਾਈ ਦੇ ਮੈਦਾਨ ਵਿਚ ਉਚਾਰੀ ਗਈ ਸੀ ਬਲਿਕ ਲੜਾਈ ਹੀ ਗੀਤਾ ਦੇ ਉਪਦੇਸ਼ ਕਰਕੇ ਹੋਈ । ਜਦੋਂ ਅਰਜੁਨ ਨੇ ਹਥਿਆਰ ਸੁਟ ਦਿਤੇ ਇਹ ਕਹਿਕੇ ਮੈਂ ਕਿਸ ਨਾਲ ਲੜ ਰਿਹਾਂ ਹਾਂ । ਦੁਰਯੋਧਨ ਮੇਰਾ ਭਰਾ ਹੈ ,ਭੀਸ਼ਮ ਪਿਤਾਮਾ ਮੇਰੇ ਪਿਤਾ ਹਨ ਤੇ ਦ੍ਰੋਣਾਚਾਰ੍ਯਾ ਮੇਰੇ ਗੁਰੂ । ਮੈ ਉਹਨਾ ਦੇ ਖਿਲਾਫ਼ ਤਲਵਾਰ ਕਿਸ ਤਰਹ ਚੁਕ ਸਕਦਾ ਹਾਂ । ਤਾਂ ਕ੍ਰਿਸ਼ਨ ਜੀ ਦਾ ਉਪਦੇਸ਼ ਸੀ ਕੀ ਜਦੋ ਕੋਈ ਆਪਣੇ ਸਰੀਰ ਤੇ ਫੋੜਾ ਹੋ ਜਾਏ ਤਾਂ ਉਸ ਨੂੰ ਚੀਰਨਾ ਪੈਦਾਂ ਹੈ ਇਸ ਵਿਚ ਕੋਈ ਪਾਪ ਨਹੀ । ਅਰਜੁਨ ਨੇ ਤਲਵਾਰ ਚੁਕੀ , ਲੜਾਈ ਸ਼ੁਰੂ ਹੋਈ ਜਿਸ ਵਿਚ ਲਖਾਂ ਲੋਕ ਮਾਰੇ ਗਏ । ਗਾਂਧੀ ਕੋਲ ਕੋਈ ਜਵਾਬ ਨਹੀਂ ਸੀ ਕਹਿਣ ਲਗਾ ਕੀ ਇਹ ਦਾ ਮਨ ਦੀ ਲੜਾਈ ਸੀ ਤਾਂ ਗੰਗਾਂ ਸਿੰਘ ਨੇ ਕਿਹਾ ਕੀ ਤਾਂ ਇਹ ਵੀ ਕਹਿ ਦਿਉ ਕਿ ਅਸਲ ਕ੍ਰਿਸ਼ਨ ਕੋਈ ਨਹੀਂ ਸੀ ਇਹ ਵੀ ਮਨ ਦਾ ਕ੍ਰਿਸ਼ਨ ਸੀ । ਗਾਂਧੀ ਨਿਰੁਤਰ ਹੋ ਗਿਆ ਭਰੀ ਸਭਾ ਵਿਚ ਉਸਨੇ ਮਾਫ਼ੀ ਮੰਗੀ ।
ਗੋਕਲ ਚੰਦ ਨਾਰੰਗ ਲਿਖਦੇ ਹਨ ,’ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕੰਮ ਸ਼ੁਰੂ ਕੀਤਾ ਉਸ ਵਕਤ ਪੰਜਾਬ ਵਿਚ ਹਿੰਦੂ ਨਾਮ ਵਰਗੀ ਕੋਈ ਚੀਜ਼ ਨਹੀਂ ਸੀ ਨਾ ਹੀ ਕੋਈ ਉਘੀ ਸ਼ਕਤੀ ਸੀ ਜੋ ਜਾਲਮ ਸ਼ਾਸ਼ਕਾਂ ਨੂੰ ਵੰਗਾਰ ਸਕਦੀ । 1008 ਈ ਵਿਚ ਰਾਜਾ ਅਨੰਗਪਾਲ ਦੀ ਹਾਰ ਮਗਰੋਂ ਦੇਸ਼ ਨੇ ਕੋਈ ਵੀ ਅਜਿਹਾ ਆਗੂ ਨਹੀਂ ਪੈਦਾ ਕੀਤਾ ਜੋ ਮੁਗਲ ਹਕੂਮਤ ਨਾਲ ਟਕਰ ਲੈ ਸਕੇ, ਅਜਾਦ ਕਰਵਾ ਸਕੇ । ਬੇਸ਼ਕ ਰਾਣਾ ਸਾਂਗਾ, ਹੇਮੂੰ, ਨਾਰਨੋਲ ਦੇ ਸਤਨਾਮੀਆਂ ਜਾ ਮਥੁਰਾ ਦੇ ਗੋਕਲਾਂ ਨੇ ਇਨ੍ਹਾ ਵਾਸਤੇ ਗੰਭੀਰ ਪਰੇਸ਼ਾਨੀਆਂ ਜਰੂਰ ਖੜੀਆਂ ਕੀਤੀਆਂ ਪਰ ਉਹ ਵੀ ਦੇਸ਼ਵਾਸੀਆਂ ਵਿਚ ਕੌਮੀ ਜਜ੍ਬਾ ਪੈਦਾ ਕਰਨ ਵਿਚ ਸਫਲ ਨਹੀਂ ਹੋ ਸਕੇ । ਸ਼ਿਵਾ ਜੀ ਨੇ ਬਹੁਤ ਸਾਰੀਆਂ ਲੜਾਈਆਂ ਰਾਜਸੀ ਨਿਸ਼ਾਨੇ ਨੂੰ ਮੁਖ ਰਖ ਕੇ ਲੜੀਆਂ ਸੀ । ਪਰ ਗੁਰੂ ਗੋਬਿੰਦ ਸਿੰਘ ਜੀ ਦਾ ਨਿਸ਼ਾਨਾ ਕੌਮ ਪ੍ਰਸਤੀ ਨੂੰ ਲੋਕਾਂ ਦਾ ਧਰਮ ਬਨਾਣਾ ਸੀ ਜਿਸ ਲਈ ਉਹਨਾਂ ਨੇ ਅਨੇਕਾਂ ਕੁਬਾਨੀਆ ਦਿਤੀਆ ।
ਉਹਨਾਂ ਨੇ ਆਪਣੇ ਸੇਵਕਾਂ ਵਿਚ ਵੀ ਕਿਸੇ ਮਜਹਬ , ਜਾਤ –ਪਾਤ , ਊਚ– ਨੀਚ, ਹਦਾਂ ਸਰਹਦਾਂ ਨੂੰ ਜਗਹ ਨਹੀ ਦਿਤੀ । ਜੋ ਮਹਾਨ ਕਾਰਜ ਗੁਰੂ ਸਾਹਿਬ ਨੇ ਆਪਣੀ ਛੋਟੀ ਜਹੀ ਜਿੰਦਗੀ ਵਿਚ ਕੀਤੇ ਹਨ ਓਹ ਕੋਈ ਨਿਜੀ ਸਵਾਰਥ ਜਾਂ ਵਡਿਆਈ ਲਈ ਨਹੀ ਸੀ । ਓਹਨਾਂ ਦੀਆਂ ਨਜ਼ਰਾਂ ਵਿਚ ਸੇਵਾ ਦਾ ਹਰ ਕਾਰਜ ਅਕਾਲ ਪੁਰੁਖ ਅਗੇ ਇਕ ਨਿਮਾਣੀ ਭੇਂਟ ਦੀ ਤਰ੍ਹਾ ਹੁੰਦਾ । ਓਹਨਾਂ ਦੀ ਬਾਣੀ ਅਕਾਲ ਉਸਤਤ 254-256 ਸਫਿਆਂ ਵਿਚ ਦੇਖਿਆ ਜਾ ਸਕਦਾ ਹੈ ਕਿ ਓਹਨਾਂ ਦੀ ਨਜਰ ਕਿਤਨੀ ਵਿਸ਼ਾਲ ਹੈ । ਇਨ੍ਹਾ ਬੰਦਾਂ ਵਿਚ ਓਹ ਪੂਰਬ ਤੋ ਪਛਮ ,ਉੱਤਰ ਤੋਂ ਦਖਣ ਤਕ ਸਭ ਪ੍ਰਾਂਤਾ ,ਦੇਸ਼ਾ ,ਨਸਲਾਂ ਕੌਮਾ ਦਾ ਜ਼ਿਕਰ ਕਰਦੇ ਹਨ । ਓਹਨਾਂ ਦੀ ਵਿਸ਼ਾਲ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

2 Comments on “ਗੁਰੂ ਗੋਬਿੰਦ ਸਿੰਘ ਜੀ – ਭਾਗ ਗਿਆਰਵਾਂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)