ਅਜ ਤੋਂ 322 ਸਾਲ ਪਹਿਲਾ ਖਾਲਸੇ ਨੇ ਆਪਣੇ ਜਾਹੋ–ਜਲਾਲ ਨਾਲ ਸਿਖ ਇਤਿਹਾਸ ਰਚਿਆ । ਮਿਸਲਾਂ ਦੀ ਤਾਕਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਿਖ ਕੌਮ ਦੀ ਬਾਦਸ਼ਾਹਤ ਕਾਇਮ ਕਰਕੇ ਸੁਤੰਤਰ ਖਾਲਸਾ ਰਾਜ ਦੀ ਸਥਾਪਨਾ ਕਰਕੇ ਸਿਖ ਇਤਿਹਾਸ ਦਾ ਰੁਖ ਬਦਲਕੇ ਰਖ ਦਿਤਾ । ਫਿਰ ਬ੍ਖੇਲ ਸਿੰਘ ਨੇ ਦਿਲੀ ਫਤਿਹ ਕੀਤੀ ਤੇ ਲਾਲ ਕਿਲੇ ਤੇ ਸਿਖੀ ਰਾਜ ਦਾ ਝੰਡਾ ਝੁਲਾਇਆ ।
1746 ਦਾ ਛੋਟਾ ਤੇ 1762 ਦਾ ਵਡਾ ਘਲੂਘਾਰਾ ਜਿਸ ਵਿਚ 30000 ਸਿੰਘ ਸਿੰਘਣੀਆ ਤੇ ਬਚੇ ਸ਼ਹੀਦ ਹੋਏ। ਇਹ ਇਕ ਅਚਰਜ ਤੇ ਨਿਆਰੀ ਘਟਨਾ ਹੈ । ਇਕ ਦਿਨ ਵਿਚ ਇਤਨਾ ਵਡਾ ਜਾਨੀ ਤੇ ਮਾਲੀ ਨੁਕਸਾਨ ਹੋਣ ਦੇ ਬਾਵਜੂਦ ਖਾਲਸਾ ਚੜਦੀ ਕਲਾ ਵਿਚ ਰਿਹਾ । ਇਸਤੋਂ ਬਾਦ ਗੁਰੂ ਸਾਹਿਬ ਦਾ ਨਿਸਚੇ ਕਰ ਆਪਣੀ ਜੀਤ ਕਰੂੰ ਦਾ ਵਾਕ ਸਚ ਹੋਇਆ, ਜਦੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾ ,ਮਲੇਰਕੋਟਲੇ ,ਰਾਇ–ਕੋਟੀਏ ਤੇ ਸਰਹੰਦ ਦੀਆਂ ਫੌਜਾ ਨੇ ਇਕੋ ਸਮੇ ਖਾਲਸਾ ਫੌਜ਼ ਨੂੰ ਘੇਰ ਲਿਆ । ਪਰ ਜਿਤ ਖਾਲਸੇ ਦੀ ਹੋਈ । 1000 ਈਸਵੀ ਤੋਂ ਬਦੇਸ਼ੀ ਹਮਲਿਆਂ ਤੇ ਧਾੜਵੀਆਂ ਦਾ ਸ਼ਿਕਾਰ ਹੁੰਦਾ ਆ ਰਿਹਾ ਦੇਸ਼ 1813 ਵਿਚ ਅਟ੍ਕ ਦੀ ਜਿਤ,1820 ਵਿਚ ਡੇਰਾ ਗਾਜ਼ੀ ਖਾਨ ਤੇ ਫਿਰ 1834 ਵਿਚ ਪਿਸ਼ਾਵਰ ਨੂੰ ਜਿਤਕੇ ਇਸਦੇ ਉਤਰੀ ਪੱਛਮੀ ਸੀਮਾ ਵਲੋਂ ਹੁੰਦੇ ਹਮਲਿਆਂ ਤੇ ਹਮੇਸ਼ਾ ਲਈ ਰੋਕ ਲਗਾ ਦਿਤੀ। 800 ਸਾਲਾਂ ਵਿਚ ਪਹਿਲੀ ਵਾਰ ਸਿਖਾਂ ਦੀਆਂ ਫੌਜਾਂ ਜਿੱਤ ਦੇ ਨਾਹਰੇ ਲਗਾ ਕੇ ਪਿਸ਼ਾਵਰ ਵਿਚੋਂ ਲੰਘੀਆਂ ਇਹ ਸਿਖਾਂ ਦੀ ਹੀ ਘਾਲਣਾ ਸੀ । ਕਿਹਾ ਜਾ ਸਕਦਾ ਹੈ ਕੀ ਦੇਸ਼ ਦੀ ਅਜਾਦੀ ਦੀ ਲੜਾਈ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਕਾਰਨਾਮਿਆਂ ਦਾ ਹੀ ਨਤੀਜਾ ਸੀ ।
1913-14 ਨੂੰ ਦੇਸ਼ ਇਕ ਹੋਰ ਵਡੀ ਹਕੂਮਤ ਤੋਂ ਅਜਾਦ ਹੋਣ ਲਈ ਸਿੰਘਾਂ ਨੇ ਗਦਰ ਦੀ ਲਹਿਰ ਚਲਾਈ ਇਸ ਲਹਿਰ ਦੇ ਇਕ ਪਰਮੁਖ ਸ਼ਹੀਦ ,ਮੇਵਾ ਸਿੰਘ ਨੇ ਕੈਨੇਡਾ ਦੀ ਕਚਹਿਰੀ ਵਿਚ ਬਿਆਨ ਦਿਤਾ ਸੀ “ਮੈ ਜੋਨ ਹੋਪ੍ਕਿਨ ਨੂੰ ਮਾਰਕੇ ਆਪਣਾ ਫਰਜ਼ ਪੂਰਾ ਕੀਤਾ ਹੈ ,ਮੈਨੂੰ ਆਪਣੇ ਕੀਤੇ ਤੇ ਕੋਈ ਅਫਸੋਸ ਨਹੀ ,ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿਖ ਹਾਂ ,ਬਰਦਾਸ਼ਤ ਨਹੀ ਕਰ ਸਕਿਆ ਕੀ ਕੋਈ ਮੇਰੇ ਦੇਸ਼ਵਾਸੀਆਂ ਤੇ ਜ਼ੁਲਮ ਕਰੇ ਤੇ ਮੈਂ ਵੇਖਦਾ ਰਹਾਂ । ਮੈਨੂ ਫਾਂਸੀ ਦੇਣ ਵਿਚ ਦੇਰ ਨਾ ਕੀਤੀ ਜਾਵੇ ਕਿਓਂਕਿ ਕੋਈ ਹੋਰ ਮਾਂ ਦੀ ਕੁਖ ਮੈਨੂੰ ਜਨਮ ਦੇਣ ਲਈ ਉਡੀਕ ਰਹੀ ਹੈ । ਜਦ ਤਕ ਮੇਰਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ