ਖਾਲਸੇ ਦੀ ਆਤਮਿਕ ਤੇ ਅੰਮ੍ਰਿਤ ਮਈ ਜੀਵਨ ਕਿਰਿਆ ਦੀ ਸਿਰਜਣਾ ਤਾਂ ਪਹਿਲੇ ਹੋ ਚੁਕੀ ਸੀ, ਬਾਣੀ ਵਿਵੇਕ, ਸੇਵਾ, ਸੁਚੀ ਕਿਰਤ, ਨਿਰਮਲ ਕਰਮ, ਸਿਮਰਨ ਦੇ ਨਾਲ ਨਾਲ ਮਨੁਖ ਦੀ ਓਤਮਤਾ, ਇਨਸਾਨੀ ਅਧਿਕਾਰਾਂ ਦੀ ਮਹਤਤਾ ਤੇ ਸਰਬ ਸਾਂਝੀਵਾਲਤਾ ਦੇ ਆਦਰਸ਼ ਸਿੰਘਾਂ ਵਿਚ ਕੁਟ ਕੁਟ ਭਰ ਚੁਕੇ ਸਨ। ਗੁਰੂ ਸਾਹਿਬ ਤੋ ਆਪਾ ਵਾਰਨ ਦੀਆਂ ਵਾਰਤਾਵਾਂ ਕਈ ਹਨ, ਮੁਹਿਸਫਾਨੀ ਇਕ ਦਾ ਵਰਣਨ ਕਰਦਾ ਹੈ।
ਗੁਰੂ ਹਰਗੋਬਿੰਦ ਸਾਹਿਬ ਨੇ ਕਾਬਲ ਦੀਆ ਸੰਗਤਾਂ ਨੂੰ ਲਿਖ ਭੇਜਿਆ ਕਿ ਉਨਾਂ ਲਈ ਇਕ ਸੁੰਦਰ ਇਰਾਕੀ ਘੋੜਾ ਭੇਜਿਆ ਜਾਏ। ਇਸ ਕੰਮ ਲਈ ਉਨਾਂ ਨੇ ਭਾਈ ਸਾਧੂ ਜੀ ਨੂੰ ਇਰਾਕ਼ ਭੇਜਿਆ। ਅਜੇ ਓਹ ਮਸਾਂ ਇਕ ਪੜਾਵ ਹੀ ਪਹੰਚੇ ਸੀ ਕੀ, ਪਿਛੋਂ ਖਬਰ ਆ ਗਈ ਕਿ ਤੁਹਾਡਾ ਪੁਤਰ ਸਖਤ ਬੀਮਾਰ ਹੈ ਵਾਪਸ ਮੁੜ ਆਉ। ਭਾਈ ਸਾਹਿਬ ਨੇ ਉੱਤਰ ਦਿਤਾ ਕਿ ਓਹ ਹੁਣ ਗੁਰੂ ਸਾਹਿਬ ਦੇ ਬਚਨਾਂ ਵਲ ਮੂੰਹ ਕਰ ਚੁਕੇ ਹਨ, ਪਿਠ ਨਹੀ ਕਰ ਸਕਦੇ। ਘਰ ਲੱਕੜਾਂ ਬਹੁਤ ਪਈਆਂ ਹਨ ਜੇ ਮਰ ਗਿਆ ਤੇ ਸੰਸਕਾਰ ਕਰ ਦੇਣਾ।
ਗੁਰੂ ਤੇਗ ਬਹਾਦੁਰ ਦੀ ਸ਼ਹੀਦੀ ਤੋ ਬਾਅਦ ਹਕੂਮਤ ਨੂੰ ਵੰਗਾਰਨਾ। ਕੋਤਵਾਲੀ ਦੇ ਸਾਮਣਓ ਸੀਸ ਤੇ ਧੜ ਚੁਕ ਕੇ ਲੈ ਜਾਣਾ। ਧੜ ਦਾ ਸਸਕਾਰ ਕਰਨ ਲਈ ਆਪਣੇ ਘਰ ਨੂੰ ਸਮਾਨ ਸਮੇਤ ਅੱਗ ਲਾਉਣਾ , ਸੀਸ ਨੂੰ ਦਹਿਸ਼ਤ ਭਰੇ ਮਹੌਲ ਵਿਚ ਦਿਲੀ ਤੋ ਅਨੰਦਪੁਰ ਸਾਹਿਬ ਲਿਜਾਣਾ, ਔਰੰਗਜ਼ੇਬ ਨੂੰ ਕਿਸ਼ਤੀ ਵਿਚ ਬੈਠੇ ਪੱਥਰ ਮਾਰਨਾ, ਜਾਮਾ ਮ੍ਸ੍ਜਿਦ ਦੇ ਸਾਮਣੇ ਤਲਵਾਰ ਨਾਲ ਉਸਤੇ ਵਾਰ ਕਰਣਾ ਇਹ ਕੋਈ ਛੋਟੀ ਗਲ ਨਹੀਂ। ਸਿਖਾਂ ਵਿਚ ਹਕੂਮਤ ਨੂੰ ਵੰਗਾਰਨ ਦੀ ਸ਼ਕਤੀ ਆ ਚੁਕੀ ਸੀ। ਲੋੜ ਸੀ ਇਸ ਨਿਆਰੇ ਸਰੂਪ, ਸ਼ਖਸ਼ੀਅਤ ਤੇ ਵਿਲਖਣ ਹੋਂਦ ਤੇ ਹਸਤੀ ਦੀ ਜਿਸਦੀ ਸਿਰਜਣਾ ਕਰਨਾ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਦੀ ਉਪਜ ਤੇ ਦੇਣ ਹੈ।
1699 ਦੀ ਵੈਸਾਖੀ ਦਾ ਜੋੜ ਮੇਲਾ ਕੁਝ ਵਖਰਾ ਤੇ ਅਨੋਖਾ ਸੀ। ਤਖ਼ਤ ਸ੍ਰੀ ਕੇਸ ਗੜ ਤੇ ਦੀਵਾਨ ਸਜਾਏ ਗਏ, ਕੀਰਤਨ ਹੋਏ, ਸੰਗਤਾ ਕੀਰਤਨ ਦੀ ਸਮਾਪਤੀ ਤੇ ਗੁਰੂ ਸਾਹਿਬ ਦੇ ਦਰਸ਼ਨਾ ਦੀ ਓਡੀਕ ਕਰ ਰਹੀਆਂ ਸਨ। ਗੁਰੂ ਸਾਹਿਬ ਆਏ, ਆਪਣੀ ਸੋਚੀ ਸਮਝੀ ਵਿਉਂਤ ਦੇ ਅਨੁਸਾਰ ਕਮਰਕਸੇ ਵਿਚੋਂ ਮਿਆਨ ਕਢਕੇ, ਨੰਗੀ ਤਲਵਾਰ ਓਲਾਰ ਕੇ ਬੜੇ ਗਰਜ ਕੇ ਬੋਲੇ। ” ਮੇਰੀ ਕਿਰਪਾਨ ਦੀ ਪਿਆਸ ਬੁਝਾਣ ਲਈ ਇਕ ਸਿਰ ਦੀ ਲੋੜ ਹੈ। ਹੈ ਕੋਈ ਐਸਾ ਗੁਰੂ ਕਾ ਸਿਖ ਜੋ ਗੁਰੂ ਨੂੰ ਆਪਣਾ ਸੀਸ ਭੇਂਟ ਕਰੇ। ਗੁਰੂ ਸਾਹਿਬ ਦੀ ਇਸ ਤਰਾਂ ਦੀ ਮੰਗ ਸੁਣਕੇ ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ। ਸ੍ਭਨਾ ਦੇ ਸਿਰ ਦੀ ਰਖਿਆ ਕਰਨ ਵਾਲਾ, ਸੀਸ ਦੀ ਮੰਗ ? ਬਹੁਤ ਸਾਰੇ ਤਾਂ ਡਰਪੋਕ ਦੀਵਾਨ ਤੋਂ ਬਾਹਰ ਨਿਕਲਣ ਦੀ ਸੋਚਣ ਲਗੇ। ਗੁਰੂ ਸਾਹਿਬ ਨੇ ਫਿਰ ਮੰਗ ਦੁਹਰਾਈ, ਤੀਜੀ ਵਾਰ ਫਿਰ ਸੀਸ ਦੀ ਭੇਟਾ ਮੰਗੀ। ਹੁਣ ਭਾਈ ਦਾਇਆ ਰਾਮ ਉਠੇ ਤੇ ਬੋਲੇ, ਮੇਰਾ ਸਿਰ ਤੁਹਾਡੀ ਤਲਵਾਰ ਵਾਸਤੇ ਹਾਜ਼ਿਰ ਹੈ। ਗੁਰੂ ਸਾਹਿਬ ਨੇ ਉਸਨੂੰ ਬਾਹੋਂ ਪਕੜ ਕੇ ਤੰਬੂ ਵਿਚ ਲੈ ਗਏ। ਸਜਰੇ ਲਹੂ ਦੀ ਭਿਜੀ ਤਲਵਾਰ ਲਹਿਰਾਂਦੇ ਇਕ ਹੋਰ ਸੀਸ ਦੀ ਮੰਗ ਕੀਤੀ ਤੇ ਇਸ ਤਰਹ ਇਕ ਇਕ ਕਰਕੇ ਪੰਜ ਵਾਰੀ ਸੀਸ ਮੰਗਿਆ। ਇਹ ਪੰਜੇ ਸਿਖ ਜਿਨ੍ਹਾ ਨੇ ਵਾਰੀ ਵਾਰੀ ਆਪਣੇ ਸੀਸ ਗੁਰੂ ਸਾਹਿਬ ਨੂੰ ਭੇਟਾ ਕੀਤੇ ਜਿਥੇ ਇਹ ਸਮਾਜ ਦੀਆਂ ਭਿੰਨ ਭਿੰਨ ਜਾਤਾਂ ਦੇ ਪ੍ਰ੍ਤੀਨਿਥ ਸੀ, ਉਥੇ ਸਮੁਚੇ ਦੇਸ਼ ਦੇ ਭਿੰਨ ਭਿੰਨ ਖੇਤਰਾਂ ਦੀ ਨੁਮਾਇੰਦਗੀ ਕਰਦੇ ਸਨ। ਭਾਈ ਦਾਇਆ ਸਿੰਘ ਲਾਹੌਰ ਦਾ ਖਤ੍ਰੀ, ਭਾਈ ਧਰਮ ਸਿੰਘ ਦਿਲੀ ਦਾ ਜਟ, ਭਾਈ ਮੋਹਕਮ ਸਿੰਘ ਦਵਾਰਕਾ ਦਾ ਧੋਬੀ, ਭਾਈ ਸਾਹਿਬ ਸਿੰਘ ਦਖਣੀ ਭਾਰਤ ਦੇ ਬਿਦਰ ਦਾ ਨਾਈ ਤੇ ਭਾਈ ਹਿੰਮਤ ਸਿੰਘ ਜਗਨਨਾਥ ਪੂਰੀ ਦਾ ਝਿਉਰ। ਕੌਤਕ ਦੀ ਸਿਖਰ ਤਦ ਖਤਮ ਹੋਈ ਜਦ ਪੰਜ ਸਿਖਾਂ ਨੂੰ ਤੰਬੂ ਤੋ ਬਾਹਰ ਲੈਕੇ ਆਏ, ਨਵੇ ਬਸਤਰ ਤੇ ਸ਼ਸ਼ਤਰ ਨਾਲ ਸਜੇ ਹੋਏ, ਜਿਨਾਂ ਨੂੰ ਪੰਜ ਪਿਆਰਿਆਂ ਦਾ ਨਾਮ ਦੇਕੇ, ਆਪਣੇ ਪੁਤਰਾਂ ਤੋਂ ਵਧ ਪਿਆਰ ਕੀਤਾ। ਪਿਤਾ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਦਾ ਪੁਤਰ ਬਣਾਇਆ, ਅਨੰਦ ਪੁਰ ਦਾ ਵਾਸੀ, ਪੁਰਾਣੀ ਕੁਲ ਨਾਸ਼, ਵਰਣ ਨਾਸ਼, ਜਾਤ ਨਾਸ਼ ਕਰਕੇ ਖਾਲਸੇ ਦਾ ਖਿਤਾਬ ਬਖਸ਼ਿਆ, ਓਨ੍ਹਾ ਤੋਂ ਹੀ ਖੰਡੇ ਬਾਟੇ ਦੀ ਪਾਹੁਲ ਲੈਕੇ , ਗੋਬਿੰਦ ਰਾਇ ਤੋ ਗੋਬਿੰਦ ਸਿੰਘ ਬਣਕੇ ਗੁਰੂ ਚੇਲੇ ਦਾ ਭੇਦ ਮਿਟਾ ਦਿਤਾ।
ਏਕ ਪਿਤਾ ਏਕਸ ਕੇ ਹਮ ਬਾਰਿਕ।
ਸਮੂਹਕ ਅਗਵਾਈ ਵਿਚ ਹਮੇਸ਼ਾ ਪੰਜ ਪਿਆਰਿਆਂ ਨੂੰ ਅਗੇ ਕੀਤਾ ਤੇ ਇਨ੍ਹਾ ਦਾ ਹੁਕਮ ਮੰਨਿਆ। ਗੁਰਗੱਦੀ ਚਾਹੇ ਉਨ੍ਹਾ ਨੇ ਗੁਰੂ ਗ੍ਰੰਥ ਸਾਹਿਬ ਨੂੰ ਦਿਤੀ ਪਰ ਤਤਕਾਲੀ ਫ਼ੈਸਲਿਆਂ ਦਾ ਹਕ ਪੰਜ ਪਿਆਰਿਆਂ ਨੂੰ ਦਿਤਾ। ਗੁਰੂ ਸਾਹਿਬ ਨੇ ਖਾਲਸੇ ਨੂੰ ਆਪਣਾ ਰੂਪ, ਆਪਣਾ ਇਸ਼ਟ, ਸਹਿਰਦ, ਆਪਣਾ ਪਿੰਡ ਪੁਰਾਨ, ਸਤਿਗੁਰੂ ਪੂਰਾ ਤੇ ਸਜਣ ਸੂਰਾ ਕਹਿ ਕੇ ਨਿਵਾਜਿਆ ਹੈ।
ਖਾਲਸਾ ਮੇਰਾ ਰੂਪ ਹੈ ਖਾਸ।
ਖਾਲਸੇ ਮੈ ਹਓ ਕਰਯੋ ਨਿਵਾਸ।
ਖਾਲਸਾ ਗੁਰੂ ਦਾ ਪੈਰੋਕਾਰ ਹੀ ਨਹੀ ਸਗੋਂ ਗੁਰੂ ਘਰ, ਗੁਰੂ ਗ੍ਰੰਥ ਸਾਹਿਬ ਤੇ ਖਾਲਸਾਈ ਲਾਸਾਨੀ ਵਿਰਾਸਤ ਦਾ ਅਸਲੀ ਵਾਰਸ ਬਣਾ ਦਿਤਾ। ਇਹ ਕੋਈ ਇਕ ਦਿਨ ਦੀ ਖੇਡ ਨਹੀ ਸੀ ਬਲਿਕ ਗੁਰੂ ਸਹਿਬਾਨਾ ਦੁਆਰਾ ਦਿਤੀ ਲੰਬੀ ਤਰਬੀਅਤ ਦਾ ਤਕਰੀਬਨ 200 ਤੋ ਵੱਧ ਸਾਲ ਦਾ ਹੀ ਨਤੀਜਾ ਸੀ, ਕਿ ਜਦੋਂ ਗੁਰੂ ਸਹਿਬ ਨੇ ਸਿਰਾਂ ਦੀ ਮੰਗ ਕੀਤੀ ਤਾਂ ਇਕ ਤੋਂ ਬਾਅਦ ਇਕ ਸਿਖ, ਖਾਲੀ ਪੰਜ ਹੀ ਨਹੀ ਸਗੋਂ ਹਜ਼ਾਰਾਂ, ਲਖਾਂ ਦੀ ਗਿਣਤੀ ਵਿਚ ਸਿੰਘ ” ਸਿਰ ਧਰ ਗਲੀ ਮੇਰੀ ਆਓ ” ਦੇ ਮਹਾਂ ਵਾਕ ਅਨੁਸਾਰ, ਸਿਰ ਤਲੀ ਤੇ ਰਖ ਕੇ ਆਓਂਦੇ ਗਏ।
ਖਾਲਸੇ ਦੀ ਸਿਰਜਣਾ ਦਾ ਕੰਮ ਮੁਕੰਬਲ ਹੋਇਆ। ਇਕ ਐਸਾ ਮਹਾਨ ਕਾਰਨਾਮਾ ਜਿਸਨੇ ਮੁਰਦਾ ਕੌਮ ਵਿਚ ਰੂਹ ਫੂਕ ਦਿਤੀ, ਸੋਈ ਹੋਈ ਹਿੰਦੁਸਤਾਨ ਦੀ ਮਿਟੀ ਵਿਚੋ ਅਜਿਹੇ ਸੰਤ ਸਿਪਾਹੀ ਪੈਦਾ ਕੀਤੇ, ਜਿਨ੍ਹਾ ਨੇ ਕੌਮ ਦੀ ਤਸਵੀਰ ਤੇ ਤਕਦੀਰ ਬਦਲਕੇ ਰਖ ਦਿਤੀ ਤੇ ਸਿਖੀ ਨੂੰ ਉਸ ਮੰਜਿਲ ਤੇ ਪੁਚਾ ਦਿਤਾ, ਜਿਥੇ ਦੁਸ਼ਮਣ ਦੀਆਂ ਲਖਾਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਹਿਲਾ ਨਾ ਸਕਿਆ। ਇਹ ਇਕ ਨਵੈ ਸਮਾਜ ਦੀ ਸੁਤੰਤਰ ਹੋਂਦ ਦਾ ਐਲਾਨ ਤੇ ਇਕ ਸਵੈ- ਸਮਰਥ ਮਾਨਵ ਦੀ ਸ਼ਖਸ਼ੀਅਤ ਦੀ ਉਪਜ ਸੀ , ਜੋ ਸਦੀਆਂ ਤੋਂ ਜੁਲਮ ਤੇ ਜਾਲਮ ਦਾ ਸ਼ਿਕਾਰ ਹੁੰਦੀ ਆਈ ਸੀ। ਸਿਖਾਂ ਤੇ ਨਾਂ ਨਾਲ ਸਿੰਘ ਜੋੜਕੇ ਸ਼ੇਰ ਬਣਾ ਦਿਤਾ , ਪੰਜ ਕਕਾਰਾਂ ਦੀ ਧਾਰਨੀ ਕਰਵਾਈ, ਕੇਸ, ਕੰਘਾ, ਕੜਾ, ਕਿਰਪਾਨ, ਕਛਿਹਰਾ। ਗੁਰੂ ਸਾਹਿਬ ਨੇ ਇਨ੍ਹਾ ਨੂੰ ਸ਼ਸ਼ਤਰ ਬਧ ਕਰਕੇ ਰਾਜਸੀ ਸੱਤਾ ਬਖਸ਼ੀ ਜਿਸਦੇ ਨਾਲ ਨਾਲ ਸਭ ਤੋ ਜਿਆਦਾ ਜੋਰ ਇਖਲਾਕੀ ਮਿਆਰ ਕਾਇਮ ਰਖਣ ਤੇ ਦਿਤਾ ਪੰਜ ਬਾਣੀਆਂ ਦਾ ਪਾਠ ਕਰਨਾ ਲਾਜ਼ਮੀ ਕਰ ਦਿਤਾ। ਚਾਰ ਕੁਰਹਿਤਾਂ ਤੋਂ ਦੂਰ ਰਹਿਣ ਦਾ ਹੁਕਮ ਕੀਤਾ। ਕੁਠਾ ਮਾਸ ਤੇ ਤੰਬਾਕੂ ਦਾ ਸੇਵਨ ਦੀ ਮਨਾਹੀ , ਕੇਸਾਂ ਦੀ ਬੇਅਦਬੀ ਦੀ ਮਨਾਹੀ , ਤੇ ਪਰ -ਧਨ, ਪਰ- ਇਸਤ੍ਰੀ ਨੂੰ ਧੀ ਜਾਂ ਭੈਣ ਸਮਝਣਾ। ਸਚੀ ਤੇ ਸੁਚੀ ਕਿਰਤ ਕਰਣੀ, ਵੰਡ ਕੇ ਛਕਣਾ ਤੇ ਸਿਮਰਨ ਕਰਨਾ ਸਿਖਾਂ ਦੇ ਰੋਜ ਮਰਹ ਦੇ ਅੰਗ ਬਣਾ ਦਿਤੇ। ਖਾਲਸਾ ਸੋਇ ਜੋ ਪੰਚ ਕੋ ਮਾਰੇ ਦੇ ਮਹਾਂ ਵਾਕ ਅਨੁਸਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਨ ਦੀ ਹਿਦਾਇਤ ਕੀਤੀ।
ਗੁਰੂ ਸਾਹਿਬ ਨੇ ਊਚ ਨੀਚ ਦੇ ਵਿਤਕਰੇ ਮੇਟ ਕੇ, ਜਾਤਾਂ, ਵਰਣਾਂ ਦਾ ਭਿੰਨ ਭੇਦ ਤੇ ਵਖੇਵਿਆਂ ਨੂੰ ਹਟਾਕੇ, ਅਨੇਕ ਇਸ਼ਟਾਂ ਦੀ ਪੂਜਾ ਦੀ ਥਾਂ ਇਕ ਅਕਾਲ ਪੁਰਖ ਨੂੰ ਮੰਨਣ ਦੀ ਰੀਤ ਚਲਾਕੇ, ਜਿਸ ਕੌਮ ਦੀ ਤਿਆਰੀ ਗੁਰੂ ਨਾਨਕ ਦੇਵ ਜੀ ਨੇ ਅਰੰਭੀ ਸੀ ਉਸ ਤੇ ਪੂਰਨਤਾ ਦੀ ਮੋਹਰ ਲਗਾ ਦਿਤੀ। ਕਈ ਛੀਂਬੇ, ਲੋਹਾਰ ਮਜਬੀ , ਤਰਖਾਣ ਤੇ ਮੇਹਨਤੀ ਮਜਦੂਰ ਜਿਨਾਂ ਨੂੰ ਕਮੀ ਕੰਦੁ ਕਿਹਾ ਜਾਂਦਾ ਸੀ, ਨਿਰਭਓ ਯੋਧੇ ਬਣਾ ਦਿਤੇ। ਉਨ੍ਹਾ ਨੂੰ ਅਹਿਸਾਸ ਦਿਲਾਇਆ ਕੀ ਸਮਾਨਤਾ ਅਤੇ ਅਧਿਕਾਰ ਮਿਲਦੇ ਨਹੀ ਸਗੋਂ ਤਾਕਤਵਰ ਤੋਂ ਖੋਹੇ ਜਾਂਦੇ ਹਨ ਜਿਸ ਲਈ ਸੰਘਰਸ਼ ਕਰਨ ਦੀ ਲੋੜ ਹੈ। ਇਸਤੀਆਂ ਨੂੰ ਵੀ ਇਸਤੋ ਵਾਂਝਾ ਨਹੀ ਰਖਿਆ, ਅਮ੍ਰਿਤ ਛਕਾ ਕੇ ਨਾਂ ਦੇ ਨਾਲ ਕੌਰ ਲਗਾਕੇ ਸ਼ੇਰਨੀਆ ਬਣਾ ਦਿਤੀਆ।
ਕੋਊ ਕਿਸੀ ਕੋ ਰਾਜ ਨ ਦੈਹੈ।
ਜੋ ਲੈਹੈ ਨਿਜ ਬਲ ਸਿਉ ਲੈਹੈ।।
ਜਦੋਂ ਆਨੰਦਪੁਰ ਖਾਲਸਾ ਪੰਥ ਦੀ ਸਿਰਜਣਾ ਕੀਤੀ, ਭਾਈ ਨੰਦ ਲਾਲ ਜੀ ਨੇ ਵੀ ਇਛਾ ਪ੍ਰਗਟ ਕੀਤੀ ਕਿ ਮੇਰਾ ਵੀ ਦਿਲ ਕਰਦਾ ਹੈ ਮੈਂ ਸਿਪਾਹੀ ਬਣਾ, ਪਿਆਰੇ ਦੇ ਦਰ ਤੇ ਪਹਿਰਾ ਦਿਆਂ ਤਾਂ ਗੁਰੂ ਸਾਹਿਬ ਨੇ ਉਸਦੇ ਹਥ ਵਿਚ ਕਲਮ ਪਕੜਾ ਦਿਤੀ। ਇਹ ਸੂਰੇ ਦੀ ਤਲਵਾਰ ਵਾਂਗ ਚਲੇ ਤੇ ਤੁਸੀਂ ਇਸ ਨੂੰ ਸਦਾ ਚਲਾਓ। ਤੇਗ ਵਾਲਿਆਂ ਨੇ ਤੇਗ ਵਾਹੁਣੀ ਹੈ ਤੇ ਤੁਸੀਂ ਕਲਮ। ਇਹੀ ਨੇਕੀ, ਧਰਮ, ਨਾਮ ਸਿਮਰਨ, ਤੇ ਸ਼ੁਭ ਆਚਰਨ ਸਿਖਾਏ- ਇਹੀ ਤੁਹਾਨੂੰ ਹੁਕਮ ਹੈ। ਜਦੋਂ ਸ਼ਾਹੀ ਫੌਜਾਂ ਨੇ ਆਨੰਦਪੁਰ ਸਾਹਿਬ ਦਾ ਘੇਰਾ ਪਾਇਆ, ਤਾਂ ਇਨਾਂ ਨੂੰ ਮੁਲਤਾਨ ਵਾਪਸ ਭੇਜ ਦਿਤਾ ਗਿਆ।
ਇਸ ਵਕ਼ਤ ਤਕ ਭੀਮ ਚੰਦ ਮਰ ਚੁਕਾ ਸੀ `। ਉਸਦਾ ਪੁਤਰ ਅਜਮੇਰ ਚੰਦ ਆਪਣੇ ਪਿਤਾ ਵਾਂਗ ਗੁਰੂ ਘਰ ਦੀ ਇਸ ਧਾਰਮਿਕ ਲਹਿਰ ਦਾ ਵਿਰੋਧੀ ਸੀ। ਜਿਸ ਨੂੰ ਰੋਕਣ ਵਾਸਤੇ ਕੁਝ ਰਾਜਿਆਂ ਨੂੰ ਲੈਕੇ ਆਨੰਦਪੁਰ ਸਾਹਿਬ ਆਇਆ। ਖਾਲਸਾ ਪੰਥ ਨੂੰ ਸ਼ਸ਼ਤਰ ਧਾਰੀ ਰੂਪ ਵਿਚ ਦੇਖ ਕੇ ਹੈਰਾਨ ਹੋ ਗਿਆ ਤੇ ਇਸ ਲਹਿਰ ਚਲਾਣ ਦਾ ਕਾਰਣ ਪੁਛਣ ਲਗਿਆ। ਹਿੰਦੂ ਕੌਮ ਤੇ ਮੁਸਲਮਾਨ ਕੌਮ ਜ਼ੁਲਮ ਕਰ ਰਹੀ ਹੈ ਕਿਓਂਕਿ ਓਹ ਕਮਜ਼ੋਰ ਹਨ। ਤੁਸੀਂ ਇਨ੍ਹਾ ਦੀ ਤਾਕਤ ਬਣੋ। ਤੁਸੀਂ ਵੀ ਅਮ੍ਰਿਤ ਛਕਕੇ ਆਪਸੀ ਵੈਰ ਵਿਰੋਧ, ਉਚੀਆਂ-ਨੀਵੀਆਂ ਜਾਤਾਂ ਨੂੰ ਭੁਲਾਕੇ ਸਿੰਘ ਸਜ ਜਾਉ। ਤੁਹਾਡੀ ਤਾਕਤ ਇਨ੍ਹਾ ਨੂੰ ਗੁਲਾਮੀ ਹੇਠੋ ਨਿਕਲਣ ਵਿਚ ਮਦਤ ਕਰੇਗੀ। ਹਿੰਦੁਸਤਾਨ ਵਿਚ। /3 ਧਰਤੀ ਰਾਜਿਆਂ ਕੋਲ ਹੈ, ਉਨ੍ਹਾ ਕੋਲ ਤਾਕਤ, ਪੈਸਾ, ਫੌਜ਼, ਘੋੜੇ ਹਾਥੀ ਤੇ ਅਸਲਾ ਸਭ ਕੁਛ ਹੈ। ਪਰਜਾ ਦੀ ਰਾਖੀ ਕਰਨ ਦਾ ਕੰਮ ਵੀ ਰਾਜਿਆਂ ਦਾ ਹੈ ਜੋ ਹੁਣ ਫਕੀਰਾਂ ਦੇ ਹਥ ਵਿਚ ਆ ਗਿਆ ਹੈ, ਕਿਓਂਕਿ ਤੁਸੀਂ ਆਪਸ ਵਿਚ ਇਕ ਮੁਠ ਹੋਕੇ ਨਿਤਰਦੇ ਨਹੀਂ, ਆਪਸ ਵਿਚ ਏਕਾ ਨਹੀਂ। ਪਰਜਾ ਅੰਨੀ ਗਿਆਨ ਵਿਹੂਣੀ ਮਰ ਰਹੀ ਹੈ। ਨਾ ਉਨਾਂ ਵਿਚ ਜਾਨ ਹੈ ਨਾ ਤਾਣ, ਨਾ ਰਾਜਿਆਂ ਵਿਚ ਜਥੇਬੰਦੀ ਹੈ। ਇਸ ਲਈ ਹੁਣ ਫਕੀਰਾਂ ਨੇ ਤਲਵਾਰ ਚੁੱਕੀ ਹੈ।
ਰਾਜਿਆਂ ਨੇ ਪੁਛਿਆ, ਧਰਮ ਵਿਚ ਦਾਇਆ ਚਾਹੀਦੀ ਹੈ ਤੇ ਯੁਧ ਵਿਚ ਕੁਦਇਆ, ਫਕੀਰੀ ਤੇ ਸ਼ਮਸ਼ੀਰਾਂ ਕਿਵੈਂ ਨਿਭਣਗੀਆਂ। ਗੁਰੂ ਸਹਿਬ ਨੇ ਕਿਹਾ “ਇਸੇ ਲਈ ਖਾਲਸਾ ਤਿਆਰ ਹੋਇਆ ਹੈ, ਜਿਸਦਾ ਕੋਈ ਧਰਮ ਨਹੀਂ, ਕੋਈ ਮਜਹਬ ਨਹੀਂ, ਵਿਦ੍ਕਰਾ ਨਹੀਂ, ਨਸਲ ਨਹੀਂ, ਕੁਲ ਨਹੀਂ, ਜਾਤ ਨਹੀਂ, ਗੋਤ ਨਹੀਂ ਇਕ ਆਦਰਸ਼ ਹੈ ਇਨਸਾਨਾਂ ਤੇ ਫਕੀਰਾਂ ਦਾ, ਇਕ ਸਮੁਚਾ ਵਜੂਦ ਜੋ ਸੁਲਹ ਵਿਚ ਵਸਦਾ ਹੈ, ਪਰ ਜੇ ਸੁਲਹ ਨਾਲ ਕੰਮ ਨਾ ਬਣੇ ਤਾਂ ਤਲਵਾਰ ਦੀ ਲੋੜ ਪੈ ਜਾਂਦੀ ਹੈ। ਰਾਜਿਆਂ ਨੇ ਕਿਹਾ ਸਾਡਾ ਹਿੰਦੂ ਧਰਮ ਹੈ, ਸੂਤ ਧੋਤੀ ਤੁਸਾਂ ਨੇ ਉੜਾ ਦਿਤੀ ਹੈ, ਜਾਤ – ਪਾਤ ਦੇ ਭੇਦ ਮਿਟਾ ਦਿਤੇ ਹਨ, ਲੰਗਰ ਕਰਕੇ ਖਤਮ ਕਰ ਦਿਤਾ ਹੈ। ਨੀਵੈਂ ਤੇ ਅਛੋਹ ਲੋਕਾਂ ਨੂੰ ਰਲਾ ਲਿਆ ਹੈ। ਇਹ ਮੰਨਣਾ ਸਾਡੇ ਲਈ ਬੜਾ ਕਠਿਨ ਹੈ।
ਗੁਰੂ ਸਾਹਿਬ ਨੇ ਕਿਹਾ ਆਪਣਾ ਰਾਜਪੂਤੀ ਅਸਲਾ ਵਿਚਾਰੋ। ਅਗਨੀ ਕੁੰਡ ਤੋਂ ਤੁਸੀਂ ਉਪਜੇ ਸੀ ਤਦ ਵੀ ਜਾਤ-ਵਰਨ ਇਕ ਕਰਕੇ ਤੁਸੀਂ ਬਣੇ ਸੀ। ਅਜ ਤੁਹਾਡੇ ਟਬਰ, ਕਬੀਲੇ, ਬਹੁ ਬੇਟੀਆਂ ਧੰਨ ਧਾਮ ਤੁਰਕ ਖੋਹੀ ਫਿਰਦੇ ਹਨ। ਅਣਖ ਨਹੀ ਰਹੀ , ਧਰਮ ਨਹੀ ਰਿਹਾ, ਖਾਨ-ਪਾਨ ਦੀ ਸੁਚਤਾ ਸਭ ਕਿਥੇ ਹੈ ? ਵਿਸ਼੍ਵਨਾਥ ਵਰਗੇ ਮੰਦਰ ਢਹਿ- ਢੇਰੀ ਹੋਕੇ ਮਸੀਤਾਂ ਬਣ ਚੁਕੀਆਂ ਹਨ, ਕਸ਼ਮੀਰ ਤੋਂ ਕਸ਼ਮੀਰੀ ਭਜੇ ਫਿਰਦੇ ਹਨ। ਮੁਸਲਮਾਨਾਂ ਦੀਆਂ ਗੁਲਾਮੀਆਂ ਕਰਦੇ ਫਿਰਦੇ ਹਨ। ਘਰ ਘਰ ਪਿੰਡ ਪਿੰਡ ਨਮਾਜ਼ਾਂ ਤੇ ਰੋਜ਼ੇ ਆ ਗਏ ਹਨ। ਧਰਮ ਭੰਗ ਹੋ ਰਹੇ ਹਨ, ਤੀਰਥ ਤੇ ਜਜੀਏ ਲਗੇ ਹੋਏ ਹਨ, ਕਿਥੇ ਹੈ ਤੁਹਾਡਾ ਧਰਮ ?
ਰਾਜਿਆਂ ਨੇ ਕਿਹਾ ਸਾਨੂੰ ਜਾਤ-ਪਾਤ ਵਿਚ ਰਹਿਣ ਦਿਉ , ਸੂਤ ਧੋਤੀ ਟਿੱਕਾ ਰਹਿਣ ਦਿਉ, ਕੇਸ ਕਟਾਣ ਦੀ ਇਜਾਜ਼ਤ ਦੇ ਦਿਉ ਤੇ ਵਖਰੇ ਬਾਟੇ ਵਿਚ ਅਮ੍ਰਿਤ ਛਕਾ ਦਿਓ, ਅਸੀਂ ਸਾਰੇ ਸਿੰਘ ਸਜ ਜਾਵਾਂਗੇ। ਗੁਰੂ ਸਾਹਿਬ ਨੇ ਕਿਹਾ ਜਾਤ -ਪਾਤ ਨੇ ਦੇਸ਼ ਨੂੰ ਤਬਾਹ ਕਰ ਦਿਤਾ ਹੈ। ਹਜ਼ਾਰਾਂ ਜਾਤੀਆਂ ਨੇ ਤੁਹਾਡੀ ਜਥੇਬੰਦੀ ਤਬਾਹ ਕਰ ਦਿਤੀ ਹੈ। ਤੁਰਕ ਤੁਹਾਡੀ ਇਸ ਕਮਜ਼ੋਰੀ ਤੇ ਪਲ ਰਹੇ ਹਨ `ਊਚ -ਨੀਚ ਨੇ ਤੁਹਾਨੂੰ ਤਬਾਹ ਕਰ ਦਿਤਾ ਹੈ। ਤੁਸੀਂ ਦੇਸ਼ ਦੇ ਮਾਲਕ ਹੋ ਫਿਰ ਵੀ ਗੁਲਾਮਾਂ ਵਰਗੇ ਨਿਤਾਣੇ ਹੋ। ਜਾਤ- ਪਾਤ ਦਾ ਪਖੰਡ ਛੋੜ ਕੇ ਮਿਲ ਬੇਠੋ। ਬ੍ਰਾਹਮਣ ਖਤਰੀਆਂ ਤੇ ਰਾਜਪੂਤਾਂ ਨੇ ਇਕ ਨਹੀ ਹੋਣਾ ਤਾਂ ਇਹ ਕੰਮ ਨੀਵੀਆਂ ਜਾਤੀਆਂ ਕਰਨਗੀਆਂ, ਅਜ ਵੇਲਾ ਹੈ ਸਮਲਣ ਦਾ ਸਮਝਣ ਦਾ ਤੇ ਦੇਸ਼ ਨੂੰ ਓਬਾਰਨ ਦਾ।
ਭਾਵੇ ਰਾਜਿਆਂ ਨੂੰ ਬਹੁਤ ਕੁਝ ਠੀਕ ਲਗਿਆ ਪਰ ਓਹ ਆਪਣੇ ਸੁਖ-, ਚੈਨ -ਐਸ਼ੋ-ਆਰਾਮ ਤੇ ਜਾਤ-ਪਾਤ ਦੇ ਅਭਿਮਾਨ ਨੂੰ ਕਿਵੈ ਛਡ ਸਕਦੇ ਸਨ। ਮਨ ਵਿਚ ਸੋਚ ਰਹੇ ਸੀ ਕੀ ਜਿਨ੍ਹਾ ਦੇ ਘਰ ਕਰਦ ਰਖਣ ਦੀ ਮਨਾਹੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ