ਗੁਰੂ ਗੋਬਿੰਦ ਸਿੰਘ ਜੀ ਦੀ ਸਖਸ਼ੀਅਤ ਦੀ ਜੇਕਰ ਦੁਨੀਆਂ ਦੀਆਂ ਸਾਰੀਆਂ ਨਿਆਮਤਾਂ, ਸਾਰੀਆਂ ਵਿਸ਼ੇਸ਼ਤਾਵਾਂ, ਸਾਰੇ ਗੁਣ ਇਕੱਠੇ ਕਰੀਏ ਤਾਂ ਵੀ ਵਡਿਆਈ ਕਰਨੀ ਔਖੀ ਹੀ ਨਹੀਂ ਬਲਿਕ ਨਾਮੁਮਕਿਨ ਹੈ। ਉਹਨਾ ਦਾ ਬਹੁ–ਪਖੀ ਜੀਵਨ ਨੂੰ ਸਮਝਣਾ ਕਿਸੇ ਇਨਸਾਨ ਦੀ ਫਿਤਰਤ ਨਹੀਂ। ਕਿਸੇ ਇਕ ਸ਼ਖਸ਼ੀਅਤ ਵਿਚ ਇਤਨੇ ਗੁਣ ਅਸੰਭਵ ਜਿਹੀ ਗਲ ਜਾਪਦੀ ਹੈ। ਇਤਨੀ ਛੋਟੀ ਉਮਰ ਵਿਚ ਇਤਨੇ ਮਹਾਨ ਕੰਮ ਕਰ ਜਾਣੇ ਕਿਸੇ ਇਨਸਾਨ ਦੀ ਤੋਫੀਕ ਤੋਂ ਬਾਹਰ ਹੈ। ਅਸੀਂ ਉਨਾ ਨੂੰ ਰਬ ਨਾ ਕਹਿਏ ਤਾਂ ਕੀ ਕਹੀਏ ?
ਸਾਧੂ ਟੀ ਐਲ ਵਾਸਵਾਨੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਮੁਚੀ ਸ਼ਖਸ਼ੀਅਤ ਨੂੰ ਸਤ–ਰੰਗੀ ਪੀਂਘ ਨਾਲ ਤੁਲਨਾ ਦਿੰਦੇ ਹਨ। ਉਹ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਜੀ ਵਿਚ ਪਹਿਲੇ ਹੋਏ ਸਾਰੇ ਪੈਗੰਬਰਾਂ ਦੇ ਗੁਣ ਸਨ, ਗੁਰੂ ਨਾਨਕ ਸਾਹਿਬ ਦੀ ਮਿਠਤ–ਨੀਵੀਂ, ਈਸਾ ਦੀ ਮਸੂਮੀਅਤ, ਬੁਧ ਦਾ ਆਤਮ ਗਿਆਨ, ਹਜਰਤ ਮੁਹੰਮਦ ਵਾਲਾ ਕੋਸ਼, ਕ੍ਰਿਸ਼ਨ ਵਾਲਾ ਜਲੋਂ, ਰਾਮ ਵਰਗਾ ਮਰਿਆਦਾ ਪ੍ਰਸ਼ੋਤਮ ਤੇ ਕਿਤਨਾ ਕੁਝ ਹੋਰ ਜੋ ਬਿਆਨ ਨਹੀਂ ਕੀਤਾ ਜਾ ਸਕਦਾ।
ਮੁਹੰਮਦ ਲਤੀਫ ਲਿਖਦੇ ਹਨ, “ਗੁਰੂ ਗੋਬਿੰਦ ਸਿੰਘ ਧਾਰਮਿਕ ਗੱਦੀ ਤੇ ਬੈਠੇ ਰੂਹਾਨੀ ਰਹਿਬਰ , ਤਖ਼ਤ ਤੇ ਬੈਠੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਮੈਦਾਨੇ ਜੰਗ ਵਿਚ ਮਹਾਂ ਯੋਧਾ ਤੇ ਸੰਗਤ ਵਿਚ ਬੈਠੇ ਫ਼ਕੀਰ ਲਗਦੇ ਸਨ“। ਚਾਹੇ ਉਹਨਾਂ ਨੇ ਸ਼ਾਹੀ ਠਾਠ ਬਾਟ ਵੀ ਰਖੇ, ਪਰ ਦਿਲੋ–ਦਿਮਾਗ ਤੋਂ ਓਹ ਹਮੇਸ਼ਾਂ ਫਕੀਰ ਹੀ ਰਹੇ, ਸ਼ਾਇਦ ਇਸ ਲਈ ਉਹਨਾਂ ਨੂੰ ਬਾਦਸ਼ਾਹ ਦਰਵੇਸ਼ ਕਿਹਾ ਜਾਂਦਾ ਹੈ। ਉਹਨਾ ਨੇ ਇਨਸਾਨੀਅਤ ਦੇ ਹਰ ਪਖ ਨੂੰ ਇਸ ਢੰਗ ਨਾਲ ਸਵਾਰਿਆ, ਸਜਾਇਆ ਤੇ ਵਿਕਸਿਤ ਕੀਤਾ ਕੀ ਦੇਖਣ ਸੁਣਨ ਤੇ ਪੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ।
ਉਹਨਾਂ ਦਾ ਉਚਾ ਲੰਬਾ ਕਦ , ਨੂਰਾਨੀ ਚੇਹਰਾ, ਅਖਾਂ ਵਿਚ ਅਜਿਹੀ ਚਮਕ ਸੀ ਕੀ ਲੋਕਾਂ ਦੀਆਂ ਅਖਾਂ ਚੁੰਧਿਆ ਜਾਂਦੀਆਂ ਸਨ । ਕਮਾਲ ਦੇ ਘੌੜ ਸਵਾਰ ,ਖੁਲੀ ਕੁਦਰਤ ਦੇ ਸ਼ੋਕੀਨ, ਦਰ੍ਬਾਰ ਵਿਚ ਆਓਂਦੇ ਤਾ ਕੀਮਤੀ ਲਿਬਾਸ ,ਅਸਤਰ ਸ਼ਸ਼ਤਰ ਸਜਾਕੇ ; ਬਾਦਸ਼ਾਹਾਂ ਵਾਂਗ ਕਲਗੀ ਲਗਾਕੇ , ਸ਼ਿਕਾਰ ਤੇ ਜਾਣਾ ਹੋਵੇ ਤਾਂ ਸੁੰਦਰ ਤੇਜ ਤਰਾਰ ਘੋੜੇ ਦੀ ਸਵਾਰੀ ਕਰਦੇ, ਖਬੇ ਹਥ ਵਿਚ ਬਾਜ਼ ਤੇ ਉਸਦੀਆਂ ਡੋਰਾਂ ਹੁੰਦੀਆ ਤੇ ਨਾਲ ਘੋੜ ਸਵਾਰ ਸਿੰਘ । ਓਹ ਇਕ ਮਹਾਨ ਜਰਨੈਲ , ਉਚ ਕੋਟੀ ਦੇ ਵਿਦਵਾਨ , ਅਜ਼ੀਮ ਸਹਿਤਕਾਰ , ਗੁਰਬਾਣੀ ਸੰਗੀਤ ਦੇ ਰਸੀਏ , ਸਰਬੰਸਦਾਨੀ . ਅਮ੍ਰਿਤ ਦੇ ਦਾਤੇ , ਭਗਤੀ ਤੇ ਸ਼ਕਤੀ ਦੇ ਮੁਜਸਮੇ , ਮਰਦ –ਏ– ਮੈਦਾਨ , ਸ਼ਸ਼ਤਰ ਤੇ ਸ਼ਾਸ਼ਤਰ ਦੇ ਧਨੀ , ਸੰਤ –ਸਿਪਾਹੀ , ਸਹਿਬ –ਏ –ਕਮਾਲ , ਮਰਦ –ਅਗੰਮੜੇ, ਦੁਸ਼ਟ– ਦਮਨ , ਸਾਹਸ, ਸਿਦਕ ,ਸਬਰ , ਦ੍ਰਿੜਤਾ ਤੇ ਚੜਦੀ ਕਲਾ ਦੇ ਮਾਲਕ ,ਆਦਰਸ਼ਕ ਗ੍ਰਿਹ੍ਸਤੀ , ਚੰਗੇ ਪੁਤਰ , ਪਿਆਰੇ ਪਿਤਾ ਤੇ ਨੇਕ ਪਤੀ ,ਇਸ ਤੋਂ ਵਧ ਮੇਰੇ ਲਫਜ਼ ਖਤਮ ਹੋ ਜਾਂਦੇ ਹਨ , ਕਲਮ ਜਵਾਬ ਦੇ ਗਈ ਹੈ । ਬਸ ਇਹ ਹੀ ਕਹਿ ਸਕਦੀ ਹਾਂ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ
ਤੂ ਸਾਹਿਬ ਗੁਣੀ ਨਿਧਾਨਾ ।।
ਉਹ ਇਕ ਨਿਡਰ ਬਹਾਦਰ , ਨਾ ਡਰਨਾ ਨਾ ਡਰਾਨਾ, ਦੀ ਸੋਚ ਰਖਦੇ ਸੀ ,ਚਾਹੇ ਉਹ ਪਹਾੜੀ ਰਾਜੇ ਹੋਣ ਜਾਂ ਮੁਗਲ ਹਕੂਮਤ ਦੇ ਹੁਕਮਰਾਨ, ਜੁਲਮ ਤੇ ਜਬਰ ਨਾਲ ਸਮਝੋਤਾ ਕਰਨ ਦੇ ਉਹ ਹਰਗਿਜ਼ ਕਾਇਲ ਨਹੀ ਸੀ । ਹਕੀਮ ਅਲਾਹ ਯਾਰ ਖਾਂ ਜੋਗੀ ਆਪਜੀ ਬਾਰੇ ਇਉਂ ਬਿਆਨ ਕਰਦੇ ਹਨ।
ਇਨਸਾਫ਼ ਕਰੇ ਜੋ ਜਮਾਨਾ ਤੋ ਯਕੀਂ ਹੈ ।।
ਕਹਿ ਦੇ ਕੀ ਗੋਬਿੰਦ ਕਾ ਸਾਨੀ ਨਹੀਂ ਹੈ ।।
ਕਰਤਾਰ ਕੀ ਸੋਗੰਧ ਵਾ ਨਾਨਕ ਕੀ ਕਸਮ ਹੈ ।।
ਜਿਤਨੀ ਭੀ ਹੋ ਗੋਬਿੰਦ ਕੀ ਤਰੀਫ ਵੁਹ ਕੰਮ ਹੈ ।।
ਹਰ ਚੰਦ ਮੇਰੇ ਹਾਥ ਮੈਂ ਪੁਰ–ਜੋਰ ਕਲਮ ਹੈ ।।
ਸਤਗੁਰਿ ਕੇ ਲਿਖੂਂ ਵਸਫ਼ ਕਹਾਂ ਤਾਬਿ–ਏ– ਰਕਮ ਹੈ ।।
ਇਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ ।।
ਸਾਗਰ ਕੋ ਮਝਧਾਰ ਕੋ ਯਾ ਲਹਿਰ ਕੋ ਦੇਖੇ ।।
ਸੂਫ਼ੀ ਕਿਬਰਿਆ ਖਾਨ ਨੇ ਆਪਣੇ ਅੰਦਾਜ਼ ਵਿਚ ਲਿਖਿਆ ਹੈ :
ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ ਜੋ ਤੂਨੇ ਪਰਉਪਕਾਰ ਕੀਏ
ਇਕ ਖਾਲਸ ਖਾਲਸਾ ਪੰਥ ਸਜਾ , ਜਾਤੋ ਕੇ ਭੇਦ ਨਿਕਾਲ ਦੀਏ
ਉਸ ਮੁਲਕ–ਏ –ਵਤਨ ਕੀ ਖਿਦਮਤ ਮੈ , ਕਹੀ ਬਾਪ ਦੀਆ ਕਹੀ ਲਾਲ ਦੀਏ ।।
ਜੇਕਰ ਉਨਾਂ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਕਿਸੇ ਇਕ ਜਗਹ ਤੇ ਦੇਖਣੀਆਂ ਹੋਣ ਤਾਂ ਓਹ ਹੈ ਗੰਜਨਾਮਾ ਜਿਸ ਵਿਚ ਭਾਈ ਨੰਦ ਲਾਲ, ਜੋ ਉਨਾਂ ਦੇ 52 ਕਵੀਆਂ ਵਿਚੋ ਇਕ ਸੀ ,ਦੇ ਸ਼ੇਅਰ ਹਨ , ਜਿਸ ਵਿਚ ਓਹਨਾਂ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸ਼ੀਅਤ ਅੱਤ ਸੱਦ ਨੂੰ ਰੋਸ਼ਨ ਕਰਨ ਵਾਲੀਆਂ ਨੋਂ ਮਸ਼ਾਲਾਂ ਦਾ ਨਜ਼ਾਰਾ ਦਰਸਾਉਣ ਵਾਲੀ ਤੇ ਝੂਠ ਅਤੇ ਕੁਸਤਿ ਦੀ ਰਾਤ ਦੇ ਅੰਧੇਰਾ ਨੂੰ ਦੂਰ ਕਰਨ ਵਾਲੀ ਹੈ । ਉਨਾ ਦੀਆਂ 200 ਤੋਂ ਵਧ ਸਿਫਤਾਂ ਬਿਆਨ ਕਰਦਿਆਂ ਕਰਦਿਆਂ ਆਖਿਰ ਲਾਜਵਾਬ ਹੋਕੇ ਕਿਹਾ ,’ਬਸ ਇਹੋ ਕਹਿ ਸਕਦਾਂ ਹਾਂ ਕੀ ਤੇਰੇ ਚਰਨਾ ਤੇ ਸਿਰ ਰਖਾਂ ਤੇ ਮੇਰੀ ਜਾਨ ਨਿਕਲ ਜਾਏ। ਓਹ ਗੁਰੂ ਸਾਹਿਬ ਦੀ ਇਕ ਇਕ ਸਿਫਤ ਦਾ ਇਤਨਾ ਦੀਵਾਨਾ ਸੀ ਕਿ ਉਹਨਾ ਤੋ ਬਿਨਾ ਕੁਝ ਹੋਰ ਉਸ ਨੂੰ ਦਿਖਦਾ ਜਾ ਸੁਝਦਾ ਹੀ ਨਹੀਂ ਸੀ।
ਕਿਸੇ ਵਕ਼ਤ ਇਹ ਔਰੰਗਜ਼ੇਬ ਦੇ ਪੁਤਰ ਮੁਆਜਮ ,ਬਹਾਦੁਰ ਸ਼ਾਹ ਨੂੰ ਫਾਰਸੀ ਪੜਾਂਦਾ ਸੀ । ਇਹ ਫ਼ਾਰਸੀ ਦਾ ਬਹੁਤ ਵਡਾ ਵਿਦਵਾਨ ਸੀ। ਫ਼ਾਰਸੀ ਦੀ ਚਿਠੀ ਦਾ ਤਜ਼ਰੁਮਾ ਕਰਣ ਲਈ ਇਕ ਵਾਰੀ ਓਹ ਔਰੰਗਜ਼ੇਬ ਦੇ ਦਰਬਾਰ ਵਿਚ ਆਇਆ ਉਸ ਨੇ ਚਿਠੀ ਦਾ ਤਜਰਮਾ ਇਤਨਾ ਸੋਹਣੇ ਢੰਗ ਨਾਲ ਕੀਤਾ ਕੀ ਔਰੰਗਜ਼ੇਬ ਨੇ ਕੰਨਾ ਨੂੰ ਹਥ ਲਗਾਏ । ਦਰਬਾਰੀਆਂ ਤੋ ਇਸਦਾ ਦਾ ਨਾਂ ਪੁਛਿਆ । ਜਦ ਔਰੰਗਜ਼ੇਬ ਨੂੰ ਪਤਾ ਚਲਿਆ ਕੀ ਇਹ ਹਿੰਦੂ ਹੈ ਤਾਂ ਉਸਨੇ ਦਰਬਾਰੀਆਂ ਨੂੰ ਹਿਤਾਇਤ ਦਿਤੀ ਕਿ ਜਾਂ ਤਾ ਇਸ ਨੂੰ ਦੀਨ–ਏ–ਇਸਲਾਮ ਵਿਚ ਲੈ ਆਉ ਜਾ ਇਸਦਾ ਕਤਲ ਕਰ ਦਿਉ । ਉਸ ਕੋਲੋਂ ਬਰਦਾਸ਼ਤ ਨਹੀਂ ਹੋਇਆ ਕਿ ਇਤਨਾ ਕਾਬਿਲ ਇਨਸਾਨ ਕਿਸੇ ਦੂਸਰੇ ਮਹਜਬ ਦੀ ਸ਼ਾਨ ਹੋਵੇ । ਇਹ ਗਲ ਔਰੰਗਜ਼ੇਬ ਦੇ ਬੇਟੇ ਤਕ ਵੀ ਪਹੁੰਚ ਗਈ । ਉਸਨੇ ਨੰਦ ਲਾਲ ਨੂੰ ਦਸਿਆ । ਨੰਦ ਲਾਲ ਘਬਰਾ ਗਿਆ ਤੇ ਪੁਛਣ ਲਗਾ ਕੀ ਮੈਨੂੰ ਆਪਣੀ ਜਾਨ ਤੇ ਧਰਮ ਦੋਨੋ ਪਿਆਰੇ ਹਨ , ਐਸੀ ਕਿਹੜੀ ਥਾਂ ਹੈ ਜਿਥੇ ਮੈਂ ਦੋਨੋ ਨੂੰ ਬਚਾ ਸਕਾਂ । ਤਾਂ ਔਰੰਗਜ਼ੇਬ ਦੇ ਪੁਤਰ ਨੇ ਕਿਹਾ ਕੀ ਜੇ ਤੂੰ ਆਪਣੇ ਜਾਨ ਤੇ ਧਰਮ ਦੀ ਸਲਾਮਤੀ ਚਾਹੁੰਦਾ ਹੈ ਤਾਂ ਆਨੰਦਪੁਰ ਚਲਾ ਜਾ । ਨੰਦ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ