ਗੁਰੂ ਸਾਹਿਬ ਨੇ 14 ਲੜਾਈਆਂ ਲੜੀਆਂ ,ਤੇ ਜਿਤੀਆਂ ਵੀ ਪਰ ਕਦੀ ਕਿਸੇ ਤੇ ਆਪ ਹਮਲਾ ਨਹੀ ਕੀਤਾ । ਉਹਨਾਂ ਦੇ ਜੰਗੀ ਅਸੂਲ ਵੀ ਦੁਨਿਆ ਤੋ ਵਖ ਸਨ । ਕਿਸੇ ਤੇ ਪਹਿਲੇ ਹੱਲਾ ਨਹੀ ਬੋਲਣਾ ,ਪਹਿਲਾਂ ਵਾਰ ਨਹੀ ਕਰਨਾ , ਭਗੋੜੇ ਦਾ ਪਿਛਾ ਨਹੀਂ ਕਰਨਾ । ਉਹਨਾਂ ਦੀ ਕਿਸੇ ਨਾਲ ਦੁਸ਼ਮਨੀ ਜਾਂ ਵੈਰ ਵਿਰੋਧ ਨਹੀ ਸੀ । ਰਾਜਿਆਂ ਮਹਾਰਾਜਿਆਂ ਨੇ ਹਮਲੇ ਵੀ ਕੀਤੇ ਤੇ ਲੋੜ ਵੇਲੇ ਮਾਫੀਆਂ ਵੀ ਮੰਗੀਆਂ । ਔਰੰਗਜ਼ੇਬ ਨੇ ਅੰਤਾਂ ਦੇ ਜੁਲਮ ਕੀਤੇ ਤੇ ਕਰਵਾਏ ਪਰ ਜਦ ਉਸਨੂੰ ਅਹਿਸਾਸ ਹੋਇਆ ਤੇ ਆਪਣੀ ਭੁਲ ਬਖਸ਼ਾਣ ਲਈ ਗੁਰੂ ਸਾਹਿਬ ਨੂੰ ਮਿਨਤਾਂ ਤਰਲਿਆਂ ਨਾਲ ਸਦਿਆ ਤਾਂ ਗੁਰੂ ਸਾਹਿਬ ਸਭ ਕੁਝ ਭੁਲਾ ਕੇ ਜਾਣ ਲਈ ਤਿਆਰ ਹੋ ਗਏ ।
ਸੈਦ ਖਾਨ ,ਪੀਰ ਬੁਧੂ ਸ਼ਾਹ ਦੀ ਪਤਨੀ ਨਸੀਰਾਂ ਦਾ ਸਕਾ ਭਰਾ ਸੀ ਤੇ ਮੁਗਲ ਹਕੂਮਤ ਬਾਦਸ਼ਾਹ ਔਰੰਗਜ਼ੇਬ ਦਾ ਫੌਜੀ ਜਰਨੈਲ ਸੀ । ਜਦੋਂ ਔਰੰਗਜ਼ੇਬ ਨੂੰ ਪਤਾ ਚਲਿਆ ਕੀ ਭੰਗਾਣੀ ਦੀ ਲੜਾਈ ਵਿਚ ਪੀਰ ਬੁਧੂ ਸ਼ਾਹ ਦਾ ਲੜਾਈ ਵਿਚ ਸ਼ਾਮਲ ਹੋਣਾ ਇਕ ਬਹੁਤ ਵਡਾ ਕਾਰਨ ਹੈ, ਰਾਜਿਆਂ ਦੀ ਹਾਰ ਦਾ ਤਾਂ ਔਰੰਗਜ਼ੇਬ ਨੇ ਪੀਰ ਬੁਧੂ ਸ਼ਾਹ ਦੀ ਬੀਵੀ ਨਾਸੀਰਾਂ ਦੇ ਭਰਾ ਨੂੰ ਗੁਰੂ ਜੀ ਦੇ ਖਿਲਾਫ਼ ਲੜਾਈ ਦੀ ਅਗਵਾਈ ਕਰਨ ਲਈ ਭੇਜਿਆ । ਰਸਤੇ ਵਿਚ ਓਹ ਨਾਸੀਰਾਂ , ਆਪਣੀ ਭੈਣ ਨੂੰ ਮਿਲਣ ਗਿਆ । ਜਦ ਨਸੀਰਾਂ ਨੇ ਉਸਦੇ ਆਓਣ ਦਾ ਮਕਸਦ ਪੁਛਿਆ ਤਾਂ ਸੈਦ ਖਾਨ ਨੇ ਦਸਿਆ ਕੀ ਅਜ ਓਹ ਗੁਰੂ ਦਾ ਸਿਰ ਵਢਣ ਲਈ ਆਇਆ ਹੈ । ਨਾਸੀਰਾਂ ਨੇ ਕਿਹਾ ਕੀ ਗੁਰੂ ਗੋਬਿੰਦ ਸਿੰਘ ਰਬ ਦਾ ਦੂਸਰਾ ਰੂਪ ਹਨ , ਤੈਨੂੰ ਉਹਨਾਂ ਨਾਲ ਟਕਰ ਨਹੀਂ ਲੈਣੀ ਚਾਹੀਦੀ ,ਪਰ ਓਹ ਨਾ ਮੰਨਿਆ ਤੇ ਆਨੰਦਪੁਰ ਪਹੁੰਚ ਗਿਆ । ਰਾਤੀ ਆਪਣੇ ਖੇਮੈ ਵਿਚ ਬੈਠ ਕੇ ਸੋਚਣ ਲਗਾ , ਕੀ ਮੇਰੀ ਭੈਣ ਤੇ ਪੀਰ ਜੀ ਨੇ ਆਪਣੇ ਦੋ ਪੁਤਰ ਭਰਾ ਤੇ ਭਤੀਜੇ ਵਾਰ ਦਿਤੇ ਹਨ , ਕੁਝ ਤਾ ਅਜਮਤ ਹੋਏਗੀ ਗੁਰੂ ਵਿਚ । ਅਗਰ ਗੁਰੂ ਜਾਨੀ– ਜਾਨ ਹਨ ਤਾ ਸਵੇਰੇ ਮੇਰੇ ਸਾਮਣੇ ਆਉਣ । ਗੁਰੂ ਸਾਹਿਬ ਨੇ ਉਸਦੇ ਦਿਲ ਦੀਆਂ ਤਰੰਗਾ ਸੁਣੀਆਂ । ਸਵੇਰ ਹੋਈ ਗੁਰੂ ਸਾਹਿਬ ਇਕੱਲੇ ਨੀਲੇ ਘੋੜੇ ਤੇ ਅਸਵਾਰ ਹੋਕੇ ਸੈਦ ਖਾਨ ਦੇ ਸਾਮਣੇ ਖੜੇ ਹੋ ਗਏ ਤੇ ਕਿਹਾ,” ਕਿ ਸੈਦਾ ਖਾਨ ਵਾਰ ਕਰ “। ਜਦ ਉਸਨੇ ਗੁਰੂ ਸਾਹਿਬ ਨੂੰ ਦੇਖਿਆ ਤਾਂ ਪਤਾ ਨਹੀਂ ਕੀ ਹੋਇਆ , ਪੁਕਾਰ ਉਠਿਆ , ਖੁਦਾ ਆ ਗਿਆ , ਖੁਦਾ ਆ ਗਿਆ ।
ਖੁਦਾ ਆਈਦ ਖੁਦਾ ਆਈਦ
ਮੈ ਆਈਦ ਖੁਦਾ ਬੰਦਾ
ਹਕੀਕਤ ਦਰ ਮਿਜ਼ਾਜ਼ ਆਈਦ
ਕਿ ਮੁਰਦਹ ਰਾ ਕਨਦ ਜਿੰਦਾ ।
ਘੋੜੇ ਤੋਂ ਉਤਰਿਆ ਗੁਰੂ ਸਾਹਿਬ ਦੀ ਰਕਾਬ ਤੇ ਸਿਰ ਟਿਕਾਕੇ ਮਥਾ ਟੇਕਿਆ , ਕੁਝ ਬੋਲਿਆ ਨਹੀ ,ਵਿਸਮਾਦ ਦੀ ਹਾਲਤ ਵਿਚ । ਗੁਰੂ ਸਾਹਿਬ ਦੀਆਂ ਫੌਜਾਂ ਵਿਚ ਸ਼ਾਮਲ ਹੋਣ ਲਈ ਅਰਜ਼ ਕੀਤੀ । ਗੁਰੂ ਸਾਹਿਬ ਨੇ ਥਾਪੜਾ ਦਿਤਾ ਤੇ ਅੱਲਾਹ ਦੀ ਯਾਦ ਵਿਚ ਜੁੜਨ ਨੂੰ ਕਿਹਾ । ਫੌਜਾਂ ਨੂੰ ਉਥੇ ਹੀ ਛਡਕੇ ਨਿਕਲ ਗਿਆ । ਜਦੋਂ ਗੁਰੂ ਸਾਹਿਬ ਚਮਕੌਰ ਤੋ ਮੁਕਤਸਰ ਗਏ ਤਾ ਇਹ ਉਹਨਾਂ ਕੋਲ ਆ ਗਿਆ ਤੇ ਅੰਤ ਸਮੇ ਤਕ ਨਾਲ ਹੀ ਰਿਹਾ ।
ਇਕ ਵਾਰੀ ਜਦ ਗੁਰੂ ਸਾਹਿਬ ਪੀਰ ਬੁਧੂ ਸ਼ਾਹ ਕੋਲ ਸਮਾਣੇ ਆਏ ਤਾ ਉਥੋਂ ਦੇ ਹਾਕਮ ਉਸਮਾਨ ਖਾਨ ਨੇ ਪੀਰ ਜੀ ਨੂੰ ਗੁਰੂ ਸਾਹਿਬ ਉਸਦੇ ਹਵਾਲੇ ਕਰਨ ਨੂੰ ਕਿਹਾ । ਪੀਰ ਬੁਧੂ ਸ਼ਾਹ ਨੇ ਇਨਕਾਰ ਕਰ ਦਿਤਾ ਪਰ ਇਤਨਾ ਮੰਨਵਾ ਲਿਆ ਕੀ ਜੇ ਮੈਂ ਉਹਨਾਂ ਦਾ ਖੂਨ ਤੈਨੂੰ ਦੇ ਦਿਆਂ ਤਾਂ ਤੂੰ ਔਰੰਗਜ਼ੇਬ ਦੀ ਤੱਸਲੀ ਕਰਵਾ ਸਕਦਾ ਹੈਂ । ਪੀਰ ਬੁਧੂ ਸ਼ਾਹ ਦੇ ਤੀਸਰੇ ਪੁਤਰ ਨੇ ਸਲਾਹ ਦਿਤੀ ਕੀ ਉਸਦਾ ਸਿਰ ਕਲਮ ਕਰ ਕੇ ਉਸਦਾ ਖੂੰਨ ਉਸਮਾਨ ਖਾਨ ਨੂੰ ਭੇਜ ਦਿਤਾ ਜਾਏ । ਪੀਰ ਬੁਧੂ ਸ਼ਾਹ ਨੇ ਇਵੇਂ ਹੀ ਕੀਤਾ । ਪਰ ਔਰੰਗਜ਼ੇਬ ਦੇ ਸ਼ਾਹੀ ਹਕੀਮ ਨੇ ਖੂਨ ਦੇਖਿਆ ਤੇ ਕਿਹਾ ਇਹ ਕਿਸੇ ਰਬੀ ਨੂਰ ਦਾ ਖੂਨ ਨਹੀਂ ਹੈ । ਉਸਮਾਨ ਖਾਨ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Amarjit kauř saini
Waheguru ji