ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਹਿਲੀ ਜੰਗ ਵਿਚ ਸ਼ਹੀਦ ਹੋਏ ਪਹਿਲੇ 13 ਸਿੱਖ ਸੂਰਮੇ
ਗੁਰੂ ਹਰਿਗੋਬਿੰਦ ਜੀ ਦੀ ਸਭ ਤੋਂ ਵੱਡੀ ਉਪਮਾ ਇਹ ਸੀ ਕਿ ਘੋੜਾ ਤੇ ਖੜਗ ਸਦਾ ਤਿਆਰ ਰਹਿੰਦਾ । ਜਿੱਥੇ ਵੀ ਸਿੱਖ ਦੀ ਪੁਕਾਰ ਸੁਣੀ , ਦਰਸ਼ਨ ਲਈ ਪੁੱਜਦੇ , ਜੰਗਾਂ ਵਿਚ ਤਾਂ ਖੜਗ ਹੱਥ ਲੈ ਉੱਥੇ ਜਾ ਪੁੱਜਦੇ ਜਿੱਥੇ ਕਿਸੇ ਨੂੰ ਆਸ ਵੀ ਨਹੀਂ ਸੀ ਹੁੰਦੀ । ਅੰਮ੍ਰਿਤਸਰ ਦੀ ਪਹਿਲੀ ਜੰਗ ਦੀ ਜਿੱਤ ਪਿੱਛੋਂ ਜਿਨ੍ਹਾਂ ਤੇਰ੍ਹਾਂ ਸਿੰਘਾਂ ਨੇ ਜੂਝਦੇ ਸ਼ਹੀਦੀਆਂ ਪਾਈਆਂ ਉਨ੍ਹਾਂ ਦੀਆਂ ਪਵਿੱਤਰ ਦੇਹਾਂ ਦਾ ਹੱਥੀਂ ਸਸਕਾਰ ਕੀਤਾ ਅਤੇ ਹਰ ਸਿੱਖ ਦਾ ਸਸਕਾਰ ਕਰਨ ਵੇਲੇ ਜੋ ਬਚਨ ਕਹੇ ਉਹ ਗੁਰੂ ਜੀ ਦਾ ਸਿੱਖਾਂ ਪ੍ਰਤੀ ਸਨੇਹ ਤੇ ਉਨ੍ਹਾਂ ਦੀ ਸੂਰਮਤਾਈ ਦੀ ਦਾਸਤਾਨ ਦਰਸਾ ਰਿਹਾ ਸੀ । ਗੁਰੂ ਪਿਤਾ ਦੇ ਨੈਣਾਂ ਵਿਚੋਂ ਪ੍ਰੇਮ ਪ੍ਰਵਾਹ ਟੁਰ ਰਿਹਾ ਸੀ : ਕ੍ਰਿਪਾ ਸਿੰਧ ਦੇ ਦਿਨ ਤੇ ਚਲਯੋ ਪ੍ਰੇਮ ਪਰਵਾਹ । ਨਿਜ ਸੂਰਨ ਕੇ ਨਾਮ ਲੈ ਗਦ ਗਦ ਸੂਹ ਹੈ ਜਾਹ । ਪਹਿਲੇ ਸੂਰਮੇ ਭਾਈ ਨੰਦ ਜੀ ਦਾ ਮੂੰਹ ਆਪਣੇ ਪੱਲੂ ਨਾਲ ਪੂੰਝਦੇ ਹੋਏ ਕਿਹਾ : “ ਅਨੰਦ ਸੇਤੀ ਸਦਾ ਟਿਕ ! ਤੁਸਾਂ ਜੋ ਮੋਹ ਤਿਆਗ ਸਨਮੁਖ ਲੜੇ ਹੋ ਇਹ ਸਦਾ ਯਾਦ ਰਵੇਗਾ । ਨੰਦ ਆਨੰਦ ਕਰੋ । ਭਾਈ ਜੈਤ ਜੀ ਪਾਸ ਖੜ੍ਹੇ ਹੋ ਕੇ ਫ਼ਰਮਾਇਆ ਕਿ ਜੈਤ ਜੀ ਨੇ ਆਪੇ ਨੂੰ ਹੀ ਨਹੀਂ ਸੀ ਜਿੱਤਿਆ ਹੋਇਆ ਸਗੋਂ ਮਲੇਛਾਂ ਨੂੰ ਜਿੱਤ ਕੇ ਨਾਮ ਨੂੰ ਸਫ਼ਲ ਕੀਤਾ ਹੈ । ਜੈਤ ਸੁ ਜੀਤ ਮਲੇਛਨ ਕੇ ਨਾਮ ਕਮਾੜੋ । ਭਾਈ ਪਿਰਾਣਾ ਵੱਲ ਦ੍ਰਿਸ਼ਟੀ ਭਰ ਕਿਹਾ ਕਿ ਐਸਾ ਬੀਰ ਹੋਰ ਕੋਈ ਨਹੀਂ । ਭਾਈ ਪਿਰਾਣਾ ਸੁ ਬੀਰ ਮੁਹਾਏ । ਭਾਈ ਤੋਤਾ ਤੇ ਤ੍ਰਿਲੋਕਾ ਦੀਆਂ ਪਈਆਂ ਮ੍ਰਿਤਕ ਦੇਹਾਂ ਵੱਲ ਦੇਖ ਫ਼ਰਮਾਇਆ ਸੀ ਕਿ ਇਨ੍ਹਾਂ ਗੁਰੂ ਹਿੱਤ ਸ਼ਹੀਦੀਆਂ ਪਾਈਆਂ ਹਨ , ਵੱਡੇ ਸੂਰਮੇ ਹਨ । ਭਾਈ ਤੋਤਾ ਲੋਕਾ ਥੇ ਸੂਰਬਡੇ ਮਮ ਹੋਤ ਇਕੋ ਨਿਚ ਦੇਹ ਗਵਾਏ । ਫਿਰ ਸ਼ਹੀਦ ਭਾਈ ਸਾਈਂ ਦਾਸ , ਭਾਈ ਪੈੜਾ ਤੇ ਭਗਤ ਵੱਲ ਦੇਖ ‘ ਸੂਰ ਅਪਾਰਾ ਦੇ ਬਚਨ ਕਹੇ । ਭਾਈ ਅਨੈਤਾ ਜੀ ਦੀ ਕੀਤੀ ਕੁਰਬਾਨੀ ਨੂੰ ਇਹ ਕਹਿ ਕੇ ਯਾਦ ਕੀਤਾ ਕਿ ਉਹ ਅਥਾਹ ਬਲੀ ਸੀ । ਅਨੰਤਾ ਬਲੀ ਅਨੰਤ ਥਾ ਹਮਰੋ ਪ੍ਰੇਮ ਪਿਆਰ । ਭਾਈ ਨਿਹਾਲੂ ਤੇ ਤਖ਼ਤੂ ਵੀ ਕਿਸੇ ਤੋਂ ਘੱਟ ਬਲੀ ਨਹੀਂ ਸਨ ਤੇ ਭਾਈ ਮੋਹਨ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ