( ਭਾਈ ਜੱਟੂ ਜੀ )
ਸੂਬੇਦਾਰ ਅਬਦੁੱਲਾ ਖ਼ਾਨ ਪਹਿਲਾਂ ਹੀ ਗੁਰੂ ਜੀ ਦੀ ਦੁਆਬੇ ਵਿਖੇ ਹੋਂਦ ਤੋਂ ਤੰਗ ਸੀ , ਸੋ ਉਸ ਨੇ ਗੁਰੂ ਜੀ ਦੇ ਟਾਕਰੇ ਉੱਤੇ 4000 ਫ਼ੌਜ ਤਿਆਰ ਕਰਕੇ ਭੇਜ ਦਿੱਤੀ । ਇਲਾਕੇ ਦੇ ਫ਼ੌਜਦਾਰਾਂ ਨੂੰ ਵੀ ਫੌਜਾਂ ਤਿਆਰ ਰੱਖਣ ਦਾ ਹੁਕਮ ਦੇ ਦਿੱਤਾ । ਬੈਰਮ ਖ਼ਾਨ , ਮੁਹੰਮਦ ਖ਼ਾਨ , ਇਮਾਮ ਬਖ਼ਸ਼ , ਨੱਥੀ ਬਖ਼ਸ਼ , ਬਲਵੰਡ ਖ਼ਾਨ , ਚਰਾਗਦੀਨ , ਅਕਬਰ ਖ਼ਾਨ ਤੇ ਸ਼ੇਰ ਮੁਹੰਮਦ ਮੁਹਰੇ ਸਨ । ਸਾਰੀ ਫ਼ੌਜ ਅੱਠ ਥਾਵੇਂ ਵੰਡੀ ਹੋਈ ਸੀ । ਗੁਰੂ ਹਰਿਗੋਬਿੰਦ ਜੀ ਨੇ ਫ਼ੌਜ ਦੀ ਕਮਾਨ ਭਾਈ ਜੱਟੂ ਦੇ ਹੱਥ ਵਿਚ ਦਿੱਤੀ ਤੇ ਹਰ ਜਥੇ ਦਾ ਇਕ – ਇਕ ਜਥੇਦਾਰ ਵੀ ਥਾਪ ਦਿੱਤਾ । ਭਾਈ ਕਲਿਆਣਾ , ਭਾਈ ਕਾਲ਼ਾ , ਭਾਈ ਪਿਰਾਗਾ , ਭਾਈ ਮਥਰਾ , ਭਾਈ ਜਗਨਨਾਥ , ਭਾਈ ਜਗਨਾ , ਭਾਈ ਸਕਰੂ , ਭਾਈ ਜਤੀ ਮਲ , ਪਰਸ ਰਾਮ ਤੇ ਭਾਈ ਮਲੂਕਾ ਜਥਿਆਂ ਦੇ ਇੰਚਾਰਜ ਸਨ । ਸੂਰਮੇ ਮੌਰਾਂ ਵਾਂਗ ਪੈਲਾਂ ਪਾਉਂਦੇ ਸਨ ਤੇ ਵੈਰੀਆਂ ਵਿਚੋਂ ਕਾਇਰ ਸਿਆਲੇ ਵਿਚ ਸੱਪਾਂ ਦੀ ਨਿਆਈਂ ਲੁਕਦੇ ਫਿਰਦੇ ਸਨ । ਅਜਿਹਾ ਘਮਸਾਨ ਮਚਿਆ ਕਿ ਆਪਣੇ ਪਰਾਏ ਦੀ ਪਛਾਣ ਨਾ ਰਹੀ ! ਭਾਈ ਜੱਟੂ ਨੇ ਸਿੱਧਾ ਮੁਹੰਮਦ ਖ਼ਾਨ ਨੂੰ ਵੰਗਾਰਿਆ । ਮੁਹੰਮਦ ਖ਼ਾਨ ਨੇ ਪਹਿਲੇ ਤੀਰ ਨਾਲ ਹੀ ਭਾਈ ਜੱਟੂ ਜੀ ਦਾ ਘੋੜਾ ਥਾਂ ਮਾਰ ਲਿਆ । ਉਧਰੋਂ ਘੋੜੇ ਤੋਂ ਡਿਗਦਿਆਂ ਭਾਈ ਜੀ ਨੇ ਬੰਦੂਕ ਚਲਾਈ ਤੇ ਉਧਰੋਂ ਮੁਹੰਮਦ ਖ਼ਾਨ ਨੇ ਤੀਰ ਚਲਾਇਆ ਤੇ ਕੁਦਰਤ ਦਾ ਕਰਨਾ ਕਿ ਦੋਵੇਂ ਹੀ ਇਕੋ ਵੇਲੇ ਡਿੱਗੇ ਤੇ ਰਣ ਭੂਮੀ ਵਿਚ ਸਦਾ ਲਈ ਸ਼ਾਂਤ ਹੋ ਗਏ ।
( ਭਾਈ ਕਲਿਆਣਾ ਜੀ )
ਬੈਰਮ ਖ਼ਾਨ ਦੀ ਥਾਂ ਸੂਬੇਦਾਰ ਨੇ ਬਲਵੰਡ ਖ਼ਾਨ ਨੂੰ ਭੇਜਿਆ ਤੇ ਮਦਦ ਲਈ ਇਕ ਹੋਰ ਦਸਤਾ ਅਲੀ ਬਖ਼ਸ਼ ਦਾ ਵੀ ਦਿੱਤਾ । ਦੋਵਾਂ ਦਸਤਿਆਂ ਵਿਚ ਭਾਜੜ ਪੈ ਗਈ ਪਰ ਭਾਈ ਕਲਿਆਣਾ ਜੀ ਨੇ ਆਪਣੀ ਬੰਦੂਕ ਦੀ ਸੇਧ ਬਲਵੰਡ ਖ਼ਾਨ ਵੱਲ ਕਰਕੇ ਅਜਿਹਾ ਨਿਸ਼ਾਨਾ ਮਾਰਿਆ ਕਿ ਉਹ ਥਾਂ ਹੀ ਚਿੱਤ ਹੋ ਗਿਆ । ਅਲੀ ਬਖ਼ਸ਼ ਨੇ ਬਲਵੰਡ ਖ਼ਾਨ ਨੂੰ ਡਿੱਗਦੇ ਦੇਖ ਸਿੱਧਾ ਧਾਵਾ ਭਾਈ ਕਲਿਆਣਾ ਜੀ ਉੱਡੇ ਬੋਲ ਦਿੱਤਾ । ਭਾਈ ਕਲਿਆਣਾ ਜੀ ਨੇ ਲਗਾਤਾਰ ਤੀਰ ਛੱਡੇ ਤੇ ਤੀਰਾਂ ਦਾ ਭੱਥਾ ਖ਼ਾਲੀ ਹੋ ਗਿਆ । ਉਸ ਸਮੇਂ ਤਲਵਾਰ ਵਾਹੁਣੀ ਆਰੰਭੀ ਪਰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ