ਸਾਖੀ – ਗੁਰੂ ਨਾਨਕ ਦੇਵ ਜੀ ਅਤੇ ਬਾਲਕ ਭਾਈ ਤਾਰੂ।
ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿਚ ਇੱਕ ਦਸ ਸਾਲ ਦਾ ਬੱਚਾ ਆਉਂਦਾ ਹੈ ਜਿਸ ਦਾ ਨਾਮ ਹੈ ਭਾਈ ਤਾਰੂ। ਇੱਕ ਦਿਨ ਗੁਰੂ ਨਾਨਕ ਸਾਹਿਬ ਪੁੱਛਦੇ ਹਨ ਭਾਈ ਤੇਰਾ ਨਾਮ ਕੀ ਹੈ। ਬੱਚਾ ਦਸਦਾ ਹੈ ਮੇਰਾ ਨਾਮ ਤਾਰੂ ਹੈ। ਗੁਰੂ ਸਾਹਿਬ ਕਹਿੰਦੇ ਨੇ ਭਾਈ ਤੂੰ ਏਨੀ ਛੋਟੀ ਉਮਰ ਵਿੱਚ ਸੰਗਤ ਨਾਲ ਏਥੇ ਕੀ ਕਰਨ ਆਉਂਦਾ ਹੈਂ? ਭਾਈ ਤਾਰੂ ਕਹਿੰਦਾ ਹੈ ਕਿ ਬਾਬਾ ਜੀ ਮੈਂ ਸੁਣਿਆ ਹੈ ਕਿ ਸੰਤਾਂ ਦੀ ਸੰਗਤ ਕਰਕੇ ਕਲਿਆਣ ਹੁੰਦਾ ਹੈ ਅਤੇ ਸੰਤਾਂ ਦੀ ਸੰਗਤ ਬੰਦੇ ਨੂੰ ਉਸ ਦੇ ਮੁਕਾਮ ਤੇ ਪਹੁੰਚਾ ਦਿੰਦੀ ਹੈ। ਗੁਰੂ ਸਾਹਿਬ ਕਹਿਣ ਲੱਗੇ ਕਿ ਭਾਈ ਤੇਨੂੰ ਏਨੀ ਛੋਟੀ ਉਮਰ ਵਿੱਚ ਕਲਿਆਣ ਅਤੇ ਮੁਕਾਮ ਦੀ ਜਾਣਕਾਰੀ ਕਿਵੇਂ ਹੈ? ਕੀ ਤੈਨੂੰ ਇਹ ਸ਼ਬਦ ਕਿਸੇ ਨੇ ਸਿਖਾਏ ਨੇ? ਬੱਚਾ ਕਹਿਣ ਲੱਗਾ ਬਾਬਾ ਜੀ ਇਹ ਸ਼ਬਦ ਮੈਨੂੰ ਕਿਸੇ ਨੇ ਸਿਖਾਏ ਨਹੀਂ ਹਨ ਮੇਰੇ ਅੰਦਰੋਂ ਹੀ ਮੈਨੂੰ ਮਹਿਸੂਸ ਹੋਇਆ ਹੈ ਕਿ ਇਨਸਾਨ ਦਾ ਕੋਈ ਮੁਕਾਮ ਜਰੂਰ ਹੁੰਦਾ ਹੈ। ਬਾਬਾ ਜੀ ਪੁੱਛਣ ਲੱਗੇ ਭਾਈ ਤੇਰੇ ਅੰਦਰੋਂ ਇਹ ਸ਼ਬਦ ਕਿਉਂ ਉਪਜੇ ਕੀ ਤੂੰ ਇਸ ਬਾਰੇ ਕਿਤੋਂ ਪੜ੍ਹਿਆ ਹੈ ਤਾਂ ਭਾਈ ਤਾਰੂ ਕਹਿਣ ਲੱਗਾ ਕਿ ਬਾਬਾ ਜੀ ਇਹ ਸ਼ਬਦ ਮੇਰੇ ਅੰਦਰ ਚੁੱਲ੍ਹੇ ਦੀ ਅੱਗ ਨੂੰ ਵੇਖ ਕੇ ਉਪਜੇ ਹਨ। ਗੁਰੂ ਜੀ ਨੇ ਫਿਰ ਪੁੱਛਿਆ ਓਹ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ