19 ਨਵੰਬਰ ਨੂੰ ਜਗਤ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਆਉ ਸੰਖੇਪ ਝਾਤ ਮਾਰੀਏ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਤੇ ਜੀ ।
ਭਾਗ 3
ਇਕ ਦਿਨ ਰੋਜ਼ ਦੀ ਤਰਹ ਗੁਰੂ ਨਾਨਕ ਸਾਹਿਬ ਜੀ ਵੇਈਂ ਨਦੀ ਵਿਚ ਇਸ਼ਨਾਨ ਕਰਨ ਗਏ , ਚੁਭੀ ਮਾਰੀ ਪਰ ਨਿਕਲੇ ਨਹੀਂ ਇਕ, ਦੋ, ਤੀਸਰਾ ਦਿਨ ਹੋ ਗਿਆ ਘਰ ਨਹੀਂ ਆਏ । ਘਰ ਵਾਲਿਆਂ, ਸੱਜਣਾ , ਮਿਤਰਾਂ ਨੇ ਬਥੇਰੀ ਭਾਲ ਕੀਤੀ ਪਰ ਲਭੇ ਨਹੀਂ ਈਰਖਾਲੂਆਂ ਨੇ ਇਹ ਵੀ ਕਿਹਾ ਕਿ ਮੋਦੀ ਖਾਨਾ ਲੁਟਾ ਕੇ ਡੁਬ ਮੋਇਆ ਹੈ । ਗੁਰੂ ਸਾਹਿਬ ਤੀਸਰੇ ਦਿਨ ਪ੍ਰਗਟ ਹੋਏ ਤੇ ਇਕਾਂਤ ਵਿਚ ਬੈਠ ਕੇ ਕਰਤਾਰ ਦੇ ਧਿਆਨ ਵਿਚ ਜੁੜ ਗਏ ਉਨ੍ਹਾ ਨੂੰ ਲਗਾ ਜਿਵੈਂ ਅਰਸ਼ਾਂ ਤੋ ਇਕ ਅਵਾਜ਼ ਆਈ ਹੈ ਕਿ ਸਾਰੀ ਪ੍ਰਿਥਵੀ ਝੂਠ, ਸ਼ਰੀਕੇ ,ਆਪਸੀ ਫੁਟ,ਵੈਰ, ਵਿਰੋਧ, ਈਰਖਾ, ਕ੍ਰੋਧ , ਹੰਕਾਰ , ਤੇ ਪਾਪਾਂ ਦੇ ਭਾਬੜ ਵਿਚ ਸੜ ਬਲ ਰਹੀ ਹੈ । ਇਕ ਥਾਂ ਬੈਠਕੇ ਸਚ ਦਾ ਉਪਦੇਸ਼ ਕਰਨਾ ਕਾਫੀ ਨਹੀਂ ਹੈ ਜਾਓ ਅਮ੍ਰਿਤ ਦੇ ਛਿਟੇ ਮਾਰ ਕੇ ਸਭਨਾ ਜੀਆਂ ਦੇ ਮਨ ਵਿਚ ਠੰਡ ਵਰਤਾਓ ਲੋਕਾਂ ਨੂੰ ਏਕਤਾ, ਪਿਆਰ ਪਰਉਪਕਾਰ ਵਾਲੀ ਸਚੀ ਸੁਚੀ ਰਹਿਣੀ ਬਹਿਣੀ ਦੀ ਜਾਚ ਸਿਖਾਓ ਭਾਈ ਗੁਰਦਾਸ ਜੀ ਲਿਖਦੇ ਹਨ ;-
ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ
ਬਾਝ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ
ਚੜਿਆ ਸੋਧਣਿ ਧਰਤਿ ਲੁਕਾਈ ।।
ਹੁਕਮ ਪਾਕੇ ਜਦ ਤਿੰਨ ਦਿਨਾਂ ਬਾਅਦ ਘਰ ਆਏ ਤਾ ਬਿਲਕੁਲ ਬਦਲ ਚੁਕੇ ਸੀ ਆਪਣੇ ਡੇਰੇ ਦੇ ਦਰਵਾਜ਼ੇ ਖੋਲ ਦਿਤੇ ਸਭ ਕੁਛ ਵੰਡ ਦਿਤਾ ਬਸ ਇਕ ਫਿਕਰਾ ਉਨ੍ਹਾ ਦੇ ਮੂੰਹ ਤੇ ਸੀ ਨਾ ਕੋਈ ਹਿੰਦੂ ਨਾ ਮੁਸਲਮਾਨ । ਸਭ ਪਾਸੇ ਰੌਲਾ ਪੈ ਗਿਆ, ਖਾਸ ਕਰਕੇ ਮੁਸਲਮਾਨ ਤੇ ਕਾਜੀ ਜਿਨ੍ਹਾ ਦਾ ਧਰਮ ਦਿਨ ਬਦਿਨ ਵਧ ਫੁਲ ਰਿਹਾ ਸੀ ਕਾਜ਼ੀ ਨੇ ਨਵਾਬ ਕੋਲ ਸ਼ਕਾਇਤ ਕੀਤੀ । ਨਵਾਬ ਨੇ ਬਾਬੇ ਨਾਨਕ ਜੀ ਨੂੰ ਬੇਨਤੀ ਕਰਕੇ ਬੁਲਾਇਆ ਕਾਜੀ, ਨਵਾਬ, ਤੇ ਬਾਬੇ ਨਾਨਕ ਜੀ ਦੀ ਕਾਫੀ ਦੇਰ ਚਰਚਾ ਚਲਦੀ ਰਹੀ – ਸਚਾ ਮੁਸਲਮਾਨ ਤੇ ਸਚੇ ਹਿੰਦੂ ਦੀ ਪਰਿਭਾਸ਼ਾ ਬਾਰੇ ਦੋਨੋ ਦੀ ਮੰਜਿਲ ਇਕ ਹੈ ਪਰ ਰਾਹ ਅੱਲਗ , ਫਿਰ ਕਿਓਂ ਇਕ ਦੂਜੇ ਨਾਲ ਵੈਰ, ਵਿਰੋਧ, ਈਰਖਾ ਕੀਤੀ ਜਾਂਦੀ ਹੈ ।
ਗਲ ਬਾਤ ਚਲ ਰਹੀ ਸੀ ਨਮਾਜ਼ ਦਾ ਵਕਤ ਹੋ ਗਿਆ ਕਾਜ਼ੀ ਨੇ ਕਿਹਾ ਕੀ ਜੇਕਰ ਸਭ ਧਰਮ ਇਕ ਸਮਾਨ ਹਨ ਤੇ ਚਲੋ ਸਾਡੇ ਨਾਲ ਨਮਾਜ਼ ਪੜੋ ਗੁਰੂ ਸਾਹਿਬ ਕਾਜ਼ੀ ਤੇ ਨਵਾਬ ਨਾਲ ਚਲ ਪਏ ਕਾਜ਼ੀ ਅਗੇ ਹੋਕੇ ਨਮਾਜ਼ ਪੜਨ ਲਗਾ । ਪਰ ਗੁਰੂ ਸਾਹਿਬ ਨੇ ਨਾ ਨਮਾਜ਼ ਪੜੀ ਨਾ ਸਿਜਦਾ ਕੀਤਾ ਜਦ ਨਮਾਜ਼ ਖਤਮ ਹੋਈ ਤਾਂ ਕਾਜ਼ੀ ਨੇ ਪੁਛਿਆ ਕੀ ਤੁਸੀਂ ਸਾਡੇ ਨਾਲ ਨਮਾਜ਼ ਨਹੀ ਪੜੀ ? ਤਾਂ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਨਮਾਜ਼ ਕਿਸਦੇ ਨਾਲ ਪੜਦਾ ਕਾਜ਼ੀ ਹੋਰੀਂ ਤਾ ਘਰ ਦੇ ਵਿਹੜੇ ਵਿਚ ਖੁਲੀ ਛਡੀ ਵਛੇਰੀ ਨੂੰ ਖੂਹੀ ਵਿਚ ਡਿਗਣੋ ਰੋਕਣ ਲਈ ਭਟਕਦੇ ਰਹੇ ਤੇ ਨਵਾਬ ਸਾਹਿਬ ਕਾਬਲ ਵਿਚ ਘੋੜੇ ਖਰੀਦਦੇ ਰਹੇ ।
ਕਾਜ਼ੀ ਬੜਾ ਸ਼ਰਮਿੰਦਾ ਹੋਇਆ ਨਵਾਬ ਤਾਂ ਗੁਰੂ ਦੇ ਚਰਨਾਂ ਵਿਚ ਡਿਗ ਪਿਆ ਤੇ ਗੁਰੂ ਨਾਨਕ ਦਾ ਸਿਖ ਬਣ ਗਿਆ । ਇਸਤੋਂ ਬਾਅਦ ਗੁਰੂ ਸਾਹਿਬ ਆਪਣੀ ਭੈਣ ਨਾਨਕੀ ਜੀ ਦੇ ਘਰ ਗਏ ਤਨਖਾਹ ਦਾ ਹਿਸਾਬ ਕਰਕੇ ਜਿਤਨਾ ਪੈਸਾ ਨਵਾਬ ਨੇ ਦਿਤਾ ਸੀ ਪਰਿਵਾਰ ਨੂੰ ਦੇ ਦਿਤਾ ਤੇ ਕਿਹਾ ਸਾਨੂੰ ਅਕਾਲ ਪੁਰਖ ਦਾ ਹੁਕਮ ਹੋਇਆ ਹੈ ਕੀ ਇਕ ਜਗਹ ਨਹੀ ਸਾਰੇ ਸੰਸਾਰ ਵਿਚ ਵਿਚਰੋ ਤੁਸੀਂ ਉਸਤੇ ਭਰੋਸਾ ਕਰਨਾ, ਓਹ ਤੁਹਾਡੀ ਸਭ ਦੀ ਸਾਰ ਕਰੇਗਾ । ਅਸੀਂ ਸਮੇ ਸਮੇ ਆਕੇ ਟਬਰ ਦੀ ਖਬਰ ਲੈਦੇ ਰਹਾਂਗੇ ਕੰਮ ਖਤਮ ਕਰਕੇ ਟੱਬਰ ਵਿਚ ਆਕੇ ਨਿਵਾਸ ਕਰਾਂਗੇ ਸਭ ਦਾ ਆਸ਼ੀਰਵਾਦ ਤੇ ਪਿਆਰ ਲੈਕੇ ਆਪਣੇ ਮਿਸ਼ਨ ਨੂੰ ਪੂਰਾ ਕਰਣ ਤੁਰ ਪਏ ।
ਗੁਰੂ ਨਾਨਕ ਸਾਹਿਬ ਜਦੋਂ ਦਿਪਾਲਪੁਰ ਪਹੁੰਚੇ, ਅਮ੍ਰਿਤ ਵੇਲਾ ਹੋ ਗਿਆ, ਰਬਾਬ ਛੇੜੀ ,ਸ਼ਬਦ ਆਰੰਭਿਆ ਤਾਂ ਸਾਰੇ ਪਾਸਿਓ ਬਕਰੀਆਂ , ਮੁਰਗਿਆਂ ਤੇ ਗਾਵਾਂ ਦੇ ਸਿਰ ਵਡਣ ਦੀ ਆਵਾਜ਼ ਆ ਰਹਿ ਸੀ । ਉਨ੍ਹਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ